:: ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ : ਨਰਿੰਦਰ ਮੋਦੀ   :: ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ   :: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਤੀ ਬਿੱਲ ’ਤੇ ਰਾਜ ਸਭਾ ’ਚ ਜ਼ੋਰਦਾਰ ਹੰਗਾਮਾ; ਸੰਸਦ ਮੈਂਬਰਾਂ ਨੇ ਰੂਲ ਬੁੱਕ ਪਾੜੀ, ਮਾਈਕ ਤੋੜਿਆ PRINT ਈ ਮੇਲ
agriculture bills in rajya sabhaਨਵੀਂ ਦਿੱਲੀ ਸਤੰਬਰ20(ਮੀਡੀਦੇਸਪੰਜਾਬ)-   ਰਾਜ ਸਭਾ ’ਚ ਪੇਸ਼ ਹੋਏ ਖੇਤੀ ਬਿੱਲ ਨੂੰ ਲੈ ਕੇ ਤਿੱਖੀ ਬਹਿਸ ਦਰਮਿਆਨ ਹੰਗਾਮਾ ਹੋ ਗਿਆ। ਵਿਰੋਧੀ ਦਲਾਂ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। ਵਿਰੋਧੀ ਦਲ ਦੇ ਸੰਸਦ ਮੈਂਬਰ ਇਸ ਬਿੱਲ ਨੂੰ ਕਾਲਾ ਕਾਨੂੰਨ ਦੱਸ ਰਹੇ ਹਨ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਉਹ ਸੰਸਦ ਦੀ ਮਰਿਆਦਾ ਹੀ ਭੁੱਲ ਗਏ। ਉੱਪ
ਚੇਅਰਮੈਨ ਦੀ ਕੁਰਸੀ ਤੱਕ ਪਹੁੰਚ ਗਏ ਅਤੇ ਉਨ੍ਹਾਂ ਤੋਂ ਬਿੱਲ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟੀ. ਐੱਸ.  ਸੀ. ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਉੱਪ ਚੇਅਰਮੈਨ ਦੇ ਸਾਹਮਣੇ ਰੂਲ ਬੁੱਕ ਪਾੜ ਦਿੱਤੀ। ਇਸ ਤੋਂ ਇਲਾਵਾ ਵਿਰੋਧੀ ਦਲ ਦੇ ਸੰਸਦ ਮੈਂਬਰਾਂ ਵਲੋਂ ਮਾਈਕ ਵੀ ਤੋੜਿਆ ਗਿਆ।
ਰਾਜ ਸਭਾ ’ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਬਿੱਲ ’ਤੇ ਬੋਲਦਿਆਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦਾ ਇਸ ਬਿੱਲ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਹੋ ਰਹੀ ਸੀ ਅਤੇ ਆਉਣ ਵਾਲੇ ਸਮੇਂ ’ਚ ਵੀ ਹੋਵੇਗੀ। ਇਸ ਵਿਚ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੇ ਸ਼ੰਕਾ ਦੀ ਜ਼ਰੂਰਤ ਨਹੀਂ ਹੈ। ਤੋਮਰ ਦੇ ਇਸ ਜਵਾਬ ਤੋਂ ਅਸੰਤੁਸ਼ਟ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵੇਲ ’ਚ ਪਹੁੰਚ ਗਏ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਸ ਬਿੱਲ ਜ਼ਰੀਏ ਕਿਸਾਨਾਂ ਨੂੰ ਪੂੰਜੀਪਤੀਆਂ ਦੇ ਹੱਥਾਂ ’ਚ ਸੌਂਪਣ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਇਕ ਕਾਲਾ ਕਾਨੂੰਨ ਹੈ। ਰਾਜ ਸਭਾ ਦਾ ਸਮਾਂ 1 ਵਜੇ ਹੈ ਪਰ ਸਰਕਾਰ ਚਾਹੁੰਦੀ ਹੈ ਕਿ ਇਸ ਬਿੱਲ ਨੂੰ ਅੱਜ ਹੀ ਪਾਸ ਕੀਤਾ ਜਾਵੇ। ਇਸ ਦਰਮਿਆਨ ਹੰਗਾਮਾ ਹੋ ਗਿਆ ਸੰਸਦ ਮੈਂਬਰਾਂ ਨੇ ਉੱਪ ਚੇਅਰਮੈਨ ਦੇ ਆਸਨ ਦੇ ਸਾਹਮਣੇ ਲੱਗੇ ਮਾਈਕ ਨੂੰ ਤੋੜ ਦਿੱਤਾ। ਵਿਰੋਧੀ ਦਲਾਂ ਦੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।
 
< Prev   Next >

Advertisements

Advertisement
Advertisement

Advertisement