:: ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ   :: ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ   :: ਗਰੀਬ ਮਜ਼ਦੂਰ ਦੀ ਚਮਕੀ ਕਿਸਮਤ, ਮਿਲਿਆ ਬੇਸ਼ਕੀਮਤੀ ਹੀਰਾ   :: ਜਬਰ ਜ਼ਿਨਾਹ ਤੇ ਕਤਲ ਮਾਮਲਾ: ਸ਼ਿਵ ਸੈਨਾ ਨੇ ਕਿਹਾ- ਮੁੰਬਈ ਔਰਤਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ   :: ਅਹੁਦੇ, ਟਿਕਟ ਦੀ ਇੱਛਾ ਨਾ ਪਾਲੋ, ਦੇਸ਼ ਲਈ ਕੰਮ ਕਰ ਸਾਬਿਤ ਕਰੋ ਯੋਗਤਾ : ਕੇਜਰੀਵਾਲ   :: ਭਾਰਤ ਅਤੇ ਆਸਟ੍ਰੇਲੀਆ ਨੇ ਕੀਤੀ 2+2 ਵਾਰਤਾ, ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ   :: ਅਦਾਲਤਾਂ ਇਹ ਨਹੀਂ ਮੰਨ ਸਕਦੀਆਂ ਹਨ ਕੋਰੋਨਾ ਨਾਲ ਹੋਈਆਂ ਮੌਤਾਂ ਲਾਪਰਵਾਹੀ ਕਾਰਨ ਹੋਈਆਂ : ਸੁਪਰੀਮ ਕੋਰਟ   :: ਜੰਮੂ-ਕਸ਼ਮੀਰ ’ਚ ਜਦੋਂ ਵੀ ਚੋਣਾਂ ਹੋਣਗੀਆਂ, ਨੈਸ਼ਨਲ ਕਾਨਫਰੰਸ ਮੈਦਾਨ ’ਚ ਉਤਰੇਗੀ: ਫਾਰੂਕ   :: ਭਾਜਪਾ ਸੰਸਦ ਮੈਂਬਰ ਦਾ ਵਿਵਾਦਿਤ ਬਿਆਨ, ਸੰਸਦ ਚ ਬਣੇ ਕਾਨੂੰਨ ਅੰਦੋਲਨ ਨਾਲ ਵਾਪਸ ਨਹੀਂ ਹੋਣਗੇ   :: ਪੱਛਮੀ ਬੰਗਾਲ ਜ਼ਿਮਨੀ ਚੋਣ: ਮਮਤਾ ਬੈਨਰਜੀ ਭਵਾਨੀਪੁਰ ਸੀਟ ਤੋਂ ਲੜੇਗੀ ਚੋਣ, TMC ਦਾ ਐਲਾਨ   :: RSS ਦੀ ਤੁਲਨਾ ਤਾਲਿਬਾਨ ਨਾਲ ਕਰਨ ’ਚ ਜਾਵੇਦ ਅਖ਼ਤਰ ਗਲਤ : ਸ਼ਿਵ ਸੈਨਾ   :: ਮਨੀ ਲਾਂਡਰਿੰਗ ਮਾਮਲੇ ’ਚ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਤੋਂ ED ਨੇ ਕੀਤੀ ਪੁੱਛ-ਗਿੱਛ   :: ਰਾਹੁਲ ਗਾਂਧੀ ਆਪਣੇ ਹਿੱਤ ਲਈ ਦੂਜਿਆਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਚਲਾਉਂਦੇ ਹਨ: ਸੰਬਿਤ ਪਾਤਰਾ   :: ਪ੍ਰਧਾਨ ਮੰਤਰੀ ਦਾ ਇਸ ਮਹੀਨੇ ਦੇ ਅਖੀਰ 'ਚ ਅਮਰੀਕਾ ਦਾ ਦੌਰਾ ਹੋਣ ਦੀ ਸੰਭਾਵਨਾ   :: ਪਰਮਜੀਤ ਸਰਨਾ ਧੜੇ ਨੂੰ ਵੱਡਾ ਝਟਕਾ, ਦਿੱਲੀ ਕਮੇਟੀ ਮੈਂਬਰ ਸੁਖਬੀਰ ਕਾਲੜਾ ਅਕਾਲੀ ਦਲ ’ਚ ਸ਼ਾਮਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ PRINT ਈ ਮੇਲ
bihar assembly elections rahul gandhi tejaswi yadav narendra modiਨਵਾਦਾ ਅਕਤੂਬਰ20(ਮੀਡੀਦੇਸਪੰਜਾਬ)-  ਬਿਹਾਰ ਵਿਧਾਨ ਸਭਾ ਚੋਣ ਨੂੰ ਲੈ ਕੇ ਜਿੱਥੇ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਸਾਰਾਮ ਤੋਂ ਬਾਅਦ ਗਯਾ 'ਚ ਚੋਣਾਵੀ ਸਭਾ ਨੂੰ ਸੰਬੋਧਨ ਕੀਤਾ। ਉੱਥੇ ਹੀ ਦੂਜੇ ਪਾਸੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਵਾਦਾ ਜ਼ਿਲ੍ਹੇ 'ਚ ਰਾਜਦ ਨੇਤਾ ਤੇਜਸਵੀ ਯਾਦਵ ਨਾਲ ਸੰਯੁਕਤ ਰੈਲੀ 'ਚ ਸ਼ਾਮਲ ਹੋਏ। ਇਸ ਦੌਰਾਨ ਪ੍ਰਧਾਨ ਮੰਤਰੀ ਨੂੰ ਘੇਰਦੇ ਹੋਏ ਰਾਹੁਲ ਨੇ ਸਵਾਲ ਕੀਤਾ ਕਿ ਹਿੰਦੁਸਤਾਨ

ਦੀ ਜ਼ਮੀਨ ਤੋਂ ਚੀਨ ਨੂੰ ਕਦੋਂ ਦੌੜਾਇਆ ਜਾਵੇਗਾ। ਰਾਹੁਲ ਨੇ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਹਾਲ 'ਚ ਬਣਾਏ ਗਏ ਖੇਤੀਬਾੜੀ ਸੰਬੰਧੀ ਤਿੰਨ ਕਾਨੂੰਨਾਂ, ਜੀ.ਐੱਸ.ਟੀ., ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਅਤੇ ਨੋਟਬੰਦੀ ਸਮੇਤ ਕਈ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਟਘਰੇ 'ਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਰੈਲੀ ਦੌਰਾਨ ਗਰਾਜਦ ਅਤੇ ਤੇਜਸਵੀ ਯਾਦਵ ਨੇ ਬਿਹਾਰ 'ਚ ਬੇਰੁ਼ਜ਼ਗਾਰ ਦੇ ਮੁੱਦੇ ਨੂੰ ਚੁੱਕਿਆ। ਰਾਹੁਲ ਨੇ ਲੋਕਾਂ ਤੋਂ ਪੁੱਛਿਆ,''ਨਿਤੀਸ਼ ਜੀ ਦੀ ਸਰਕਾਰ ਕਿਵੇਂ ਲੱਗੀ ਤੁਹਾਨੂੰ? ਮੋਦੀ ਜੀ ਦੇ ਭਾਸ਼ਣ ਕਿਵੇਂ ਲੱਗੇ?'' ਕਾਂਗਰਸ ਨੇਤਾ ਨੇ ਕਿਹਾ,''ਮੋਦੀ ਜੀ ਨੇ ਕਿਹਾ ਹੈ ਕਿ ਬਿਹਾਰ ਦੇ ਸਾਡੇ ਜੋ ਫੌਜੀ ਸ਼ਹੀਦ ਹੋਏ, ਉਨ੍ਹਾਂ ਦੇ ਸਾਹਮਣੇ ਪ੍ਰਧਾਨ ਮੰਤਰੀ ਆਪਣਾ ਸਿਰ ਝੁਕਾਉਂਦੇ ਹਨ। ਪੂਰਾ ਦੇਸ਼ ਬਿਹਾਰ ਦੇ ਸ਼ਹੀਦਾਂ ਦੇ ਸਾਹਮਣੇ ਸਿਰ ਝੁਕਾਉਂਦਾ ਹਾਂ।''
PunjabKesari

ਨੌਕਰੀ ਕਿਸੇ ਨੂੰ ਨਹੀਂ ਮਿਲੀ
ਉਨ੍ਹਾਂ ਨੇ ਕਿਹਾ,''ਪਰ ਸਵਾਲ ਇਹ ਹੈ ਕਿ ਜਦੋਂ ਬਿਹਾਰ ਦੇ ਨੌਜਵਾਨ ਫੌਜੀ ਸ਼ਹੀਦ ਹੋਏ, ਉਸ ਦਿਨ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਕੀ ਕੀਤਾ ਅਤੇ ਕੀ ਕਿਹਾ?'' ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸਾਡੀ ਜ਼ਮੀਨ 'ਤੇ ਚੀਨ ਦਾ ਕੋਈ ਫੌਜੀ ਨਹੀਂ ਹੈ। ਉਨ੍ਹਾਂ ਨੇ ਕਿਹਾ,''ਚੀਨ ਨੇ ਸਾਡੇ 20 ਜਵਾਨਾਂ ਨੂੰ ਸ਼ਹੀਦ ਕੀਤਾ ਅਤੇ ਸਾਡੀ ਜ਼ਮੀਨ 'ਤੇ ਕਬਜ਼ਾ ਕੀਤਾ ਪਰ ਪ੍ਰਧਾਨ ਮੰਤਰੀ ਨੇ ਝੂਠ ਬੋਲ ਕੇ ਹਿੰਦੁਸਤਾਨ ਦੀ ਫੌਜ ਦਾ ਅਪਮਾਨ ਕੀਤਾ।'' ਉਨ੍ਹਾਂ ਨੇ ਸਵਾਲ ਕੀਤਾ,''ਦੱਸੋ ਕਿ ਚੀਨ ਦੇ ਫੌਜੀਆਂ ਨੂੰ ਹਿੰਦੁਸਤਾਨ ਦੀ ਧਰਤੀ ਤੋਂ ਕਦੋਂ ਦੌੜਾਇਆ ਜਾਵੇਗਾ।'' ਰਾਹੁਲ ਨੇ ਲੋਕਾਂ ਤੋਂ ਪੁੱਛਿਆ,''ਨੋਟਬੰਦੀ ਦਾ ਕੀ ਫਾਇਦਾ ਹੋਇਆ?'' ਉਨ੍ਹਾਂ ਨੇ ਦੋਸ਼ ਲਗਾਇਆ ਕਿ ਗਰੀਬ ਦਾ ਪੈਸਾ ਹਿੰਦੁਸਤਾਨ ਦੇ ਅਮੀਰਾਂ ਦੇ ਖਾਤੇ 'ਚ ਗਿਆ ਅਤੇ ਅੰਬਾਨੀ ਅਤੇ ਅਡਾਨੀ ਲਈ ਨਰਿੰਦਰ ਮੋਦੀ ਰਸਤਾ ਸਾਫ਼ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਿਛਲੀਆਂ ਚੋਣਾਂ 'ਚ ਕਿਹਾ ਸੀ ਕਿ 2 ਕਰੋੜ ਲੋਕਾਂ ਨੂੰ ਨੌਕਰੀਆਂ ਦੇਣਗੇ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਲੋਕਾਂ ਨੂੰ ਨੌਕਰੀਆਂ ਮਿਲੀਆਂ? ਉਨ੍ਹਾਂ ਨੇ ਕਿਹਾ,''ਕਿਸੇ ਨੂੰ ਨਹੀਂ ਮਿਲੀ।''

ਇਹ ਵੀ ਪੜ੍ਹੋ : ਵਿਰੋਧੀ ਧਿਰ ਪਲਟਣਾ ਚਾਹੁੰਦਾ ਹੈ ਧਾਰਾ 370 ਦਾ ਫੈਸਲਾ, ਦੇਸ਼ ਪਿੱਛੇ ਨਹੀਂ ਹਟੇਗਾ : ਨਰਿੰਦਰ ਮੋਦੀ

ਬਿਹਾਰ ਮੋਦੀ ਤੇ ਨਿਤੀਸ਼ ਨੂੰ ਦੇਵੇਗਾ ਜਵਾਬ
ਕਾਂਗਰਸ ਦੇ ਸ਼ਾਸਨ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ,''ਸਾਡੀ ਸਰਕਾਰ ਨੇ ਕਿਸਾਨਾਂ ਦਾ 70 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਅਤੇ ਜਦੋਂ ਸਰਕਾਰ ਬਣੀ ਤਾਂ ਮੱਧ ਪ੍ਰਦੇਸ਼, ਪੰਜਾਬ ਅਤੇ ਛੱਤੀਸਗੜ੍ਹ 'ਚ ਕਰਜ਼ਾ ਮੁਆਫ਼ ਕੀਤਾ ਹੈ।'' ਖੇਤੀਬਾੜੀ ਸੰਬੰਧੀ ਹਾਲ 'ਚ ਬਣਾਏ ਗਏ ਤਿੰਨ ਕਾਨੂੰਨਾਂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਨੇਤਾ ਨੇ ਕਿਹਾ ਕਿ ਮੰਡੀਆਂ ਖਤਮ ਕੀਤੀਆਂ ਜਾ ਰਹੀਆਂ ਹਨ, ਘੱਟੋ-ਘੱਟ ਸਮਰਥਨ ਮੁੱਲ ਖਤਮ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਖੇਤ ਵੀ ਖੋਹ ਲਏ ਜਾਣਗੇ, ਜਿਸ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋਣਗੇ। ਇਸ ਵਾਰ ਬਿਹਾਰ ਨਰਿੰਦਰ ਮੋਦੀ ਅਤੇ ਨਿਤੀਸ਼ ਕੁਮਾਰ ਨੂੰ ਜਵਾਬ ਦੇਣ ਜਾ ਰਿਹਾ ਹੈ।
PunjabKesariਤੇਜਸਵੀ ਨੇ ਵੀ ਰੈਲੀ ਨੂੰ ਕੀਤਾ ਸੰਬੋਧਨ
ਤੇਜਸਵੀ ਯਾਦਵ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਅਤੇ ਸੂਬਾ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਪੀ.ਐੱਮ. ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰੁਜ਼ਗਾਰ ਪਆਉਣ ਵਾਲਿਆਂ ਨੂੰ ਵੀ ਨੌਕਰੀ 'ਚੋਂ ਕੱਢ ਦਿੱਤਾ ਅਤੇ ਸਾਰੀਆਂ ਮਿੱਲਾਂ ਬੰਦ ਕਰ ਦਿੱਤੀਆਂ। ਤੇਜਸਵੀ ਨੇ ਕਿਹਾ ਕਿ ਜੇਕਰ ਮੈਂ ਮੁੱਖ ਮੰਤਰੀ ਬਣਦਾ ਹਾਂ ਤਾਂ ਮੇਰੀ ਪਹਿਲੀ ਕੈਬਨਿਟ ਮੀਟਿੰਗ 'ਚ ਮੈਂ ਬਿਹਾਰ ਦੇ ਨੌਜਵਾਨਾਂ ਨੂੰ 10 ਲੱਖ ਸਰਕਾਰੀ ਨੌਕਰੀ ਦੇਣ ਦੇ ਆਦੇਸ਼ 'ਤੇ ਦਸਤਖ਼ਤ ਕਰਾਂਗਾ। ਬਿਹਾਰ 'ਚ ਪੀ.ਐੱਮ. ਦਾ ਸਭ ਤੋਂ ਵੱਧ ਸਵਾਗਤ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ, ਕਾਰਖਾਨਿਆਂ ਦੀ ਕਮੀ, ਬੇਰੁਜ਼ਗਾਰੀ ਅਤੇ ਦੂਜੇ ਜ਼ਰੂਰੀ ਮੁੱਦਿਆਂ 'ਤੇ ਜਵਾਬ ਦੇਣਾ ਚਾਹੀਦਾ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement