:: ਆਫ਼ ਦਿ ਰਿਕਾਰਡ: ਮਮਤਾ ਬੈਨਰਜੀ ਦੀ ‘50 ਦੀ ਖੇਡ’   :: ਵੱਡੀ ਖ਼ਬਰ: ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ   :: ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ : ਸ਼ਿਵ ਸੈਨਾ   :: ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੋਵੇਗਾ: ਫਾਰੂਕ ਅਬਦੁੱਲਾ   :: ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ ਚ ਦਾਖਲ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ   :: ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼   :: ਗੁਰਮੀਤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ   :: ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ   :: ਲਖੀਮਪੁਰ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਨੂੰ ਲੈ ਕੇ ‘ਮੌਨ ਧਰਨੇ ’ਤੇ ਬੈਠੀ ਪਿ੍ਰਯੰਕਾ   :: ਆਰੀਅਨ ਖਾਨ ਨੂੰ ਸਿਰਫ਼ ਉਨ੍ਹਾਂ ਦੇ ਸਰਨੇਮ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ : ਮਹਿਬੂਬਾ ਮੁਫ਼ਤੀ   :: ਕਸ਼ਮੀਰ ਚ ਘੱਟ ਗਿਣਤੀਆਂ ਦੇ ਕਤਲਾਂ ’ਤੇ ਅਮਿਤ ਸ਼ਾਹ ਨੇ ਅਪਣਾਇਆ ਸਖ਼ਤ ਰੁਖ, ਲਿਆ ਵੱਡਾ ਫ਼ੈਸਲਾ   :: ਦੇਸ਼ ਦੇ ਕਾਨੂੰਨ ਨੂੰ ਪੈਰਾਂ ਹੇਠਾਂ ਕੁਚਲਿਆ ਜਾ ਰਿਹੈ: ਅਖਿਲੇਸ਼   :: ਦੋਸ਼ੀਆਂ ਸੁਰੱਖਿਆ ਨਹੀਂ, ਸਜ਼ਾ ਦਿਵਾਉਣ ’ਤੇ ਕੰਮ ਕਰੇ ਸਰਕਾਰ: ਪਿ੍ਰਯੰਕਾ   :: ਰਾਹੁਲ ਦਾ ਤੰਜ : ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧੰਨਵਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ PRINT ਈ ਮੇਲ
lord jagannath puri temple doors will be of silverਨੈਸ਼ਨਲ ਡੈਸਕਅਕਤੂਬਰ20(ਮੀਡੀਦੇਸਪੰਜਾਬ)- ਦੇਸ਼ ਦੇ ਮਸ਼ਹੂਰ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ ਹੁਣ ਲੱਕੜ ਦੀ ਬਜਾਏ ਚਾਂਦੀ ਦੇ ਹੋਣਗੇ। ਗਰਭ ਗ੍ਰਹਿ ਦੇ ਮੁੱਖ ਦੁਆਰ 'ਤੇ ਚਾਂਦੀ ਦੀ ਕੀਮਤੀ ਪਰਤ ਚੜ੍ਹਾਈ ਜਾਵੇਗੀ। ਇਸ ਦੇ ਲਈ ਇਕ ਭਗਤ ਨੇ 2500 ਕਿਲੋਗ੍ਰਾਮ ਦੀ ਚਾਂਦੀ ਦਾਨ ਕੀਤੀ ਹੈ। ਮੰਦਿਰ ਪ੍ਰਸ਼ਾਸਨ ਨੇ ਦਰਵਾਜ਼ੇ ਦੇ ਡਿਜ਼ਾਇਨ ਅਤੇ ਹੋਰ ਤੌਰ ਤਰੀਕੇ ਨੂੰ ਮਨਜ਼ੂਰੀ ਦੇਣ ਲਈ 17 ਮੈਂਬਰੀ ਕਮੇਟੀ ਦਾ ਗਠਨ

ਕੀਤਾ ਗਿਆ ਹੈ, ਜੋਕਿ 27 ਅਕਤੂਬਰ ਨੂੰ ਬੈਠਕ ਕਰੇਗੀ। ਇਥੇ ਦੱਸ ਦੇਈਏ ਕਿ ਇਕ ਲੱਕੜ ਦਾ ਦਰਵਾਜ਼ਾ ਗਰਭ ਗ੍ਰਹਿ ਦੀ ਰੱਖਵਾਲੀ ਕਰ ਰਿਹਾ ਹੈ ਜੋਕਿ 12ਵੀਂ ਸ਼ਤਾਬਦੀ 'ਚ ਲਗਾਇਆ ਗਿਆ ਸੀ ਪਰ ਹੁਣ ਇਸ 'ਚ ਚਾਂਦੀ ਦੀ ਪਰਤ ਚੜ੍ਹਾਈ ਜਾਵੇਗੀ।

PunjabKesari

ਮੰਦਿਰ ਦੇ ਪ੍ਰਸ਼ਾਸਕ ਅਜੇ ਜੇਨਾ ਨੇ ਦੱਸਿਆ ਕਿ ਕਾਲਾਹਟ ਦੁਆਰ, ਜਯਾ-ਵਿਜੇ ਦੁਆਰ, ਬਹਿਰਾਣਾ ਦੁਆਰ, ਸਤਪਹਾਚ ਦੁਆਰ, ਪੱਛਮੀ ਦੁਆਰ, ਨਰਸਿੰਘ ਦੁਆਰ, ਬਿਮਲਾ ਮੰਦਿਰ ਦੁਆਰ ਅਤੇ ਮਹਾਲਕਸ਼ਮੀ ਮੰਦਿਰ ਦੇ ਦੁਆਰਾਂ ਨੂੰ ਚਾਂਦੀ ਦੀਆਂ ਚਾਦਰਾਂ ਨਾਲ ਸਜਾਇਆ ਜਾਵੇਗਾ। ਮੌਜੂਦਾ ਸਮੇਂ 'ਚ ਜਿਹੜੇ ਦਰਵਾਜ਼ਿਆਂ ਦਾ ਇਸਤੇਮਾਲ ਹੋ ਰਿਹਾ ਹੈ, ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਮਲੇਸ਼ੀਆ ਤੋਂ ਦਰਾਮਦ ਬਰਮਾ ਟੀਕਵੁੱਡ ਨਾਲ ਬਣਾਇਆ ਜਾਵੇਗਾ। ਭਗਤ ਦਰਵਾਜ਼ਿਆਂ ਲਈ ਜਰੂਰੀ ਲੱਕੜ ਵੀ ਦਾਨ ਕਰ ਰਹੇ ਹਨ।
ਜਦੋਂ ਤੱਕ ਕਮਰਿਆਂ ਦੇ ਲਈ ਦਰਵਾਜ਼ਿਆਂ ਦਾ ਨਿਰਮਾਣ ਕੰਮ ਨਹੀਂ ਪੂਰਾ ਹੋਵੇਗਾ, ਉਦੋਂ ਤੱਕ 15.32 ਕਰੋੜ ਰੁਪਏ ਮੁੱਲ ਦੀ ਚਾਂਦੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਜਾਵੇਗਾ। ਪਹਿਲੇ ਪੜ੍ਹਾਅ 'ਚ ਤਿੰਨ ਮੁੱਖ ਦਰਵਾਜ਼ੇ-ਜੈ ਵਿਜੇ ਦੁਆਰ, ਕਲਹਟ ਦੁਆਰ ਅਤੇ ਬਹਿਰਾਣਾ ਦੁਆਰ 'ਤੇ ਚਾਂਦੀ ਦੀ ਪਰਤ ਚੜ੍ਹਾਈ ਜਾਵੇਗੀ।

ਇਹ ਵੀ ਪੜ੍ਹੋ: ਰਿਸ਼ਤੇ ਤੋਂ ਮਨ੍ਹਾ ਕਰਨ 'ਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਕਾਰ 'ਚ ਬਿਠਾ ਮਾਂ-ਧੀ ਦੀ ਕੀਤੀ ਕੁੱਟਮਾਰ

ਕਾਫ਼ੀ ਪੁਰਾਣੇ ਹੋ ਚੁੱਕੇ ਨੇ ਮੰਦਿਰ ਦੇ ਦਰਵਾਜ਼ੇ
ਅਜੇ ਨੇ ਦੱਸਿਆ ਕਿ ਮੰਦਿਰ ਦੇ ਦਰਵਾਜ਼ੇ ਕਾਫ਼ੀ ਪੁਰਾਣੇ ਹੋ ਜਾਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਥੇ ਦੱਸਣਯੋਗ ਹੈ ਕਿ ਜਗਨਨਾਥ ਮੰਦਿਰ ਉੜੀਸਾ ਸੂਬੇ ਦੇ ਪੂਰੇ ਸ਼ਹਿਰ 'ਚ ਸਥਿਤ ਵੈਸ਼ਨਵ ਭਾਈਚਾਰੇ ਦਾ ਪ੍ਰਮੁੱਖ ਸਥਾਨ ਹੈ। ਇਸ ਮੰਦਿਰ ਨੂੰ ਹਿੰਦੁਆਂ ਦੇ ਚਾਰੋਂ ਧਾਮਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਹ ਮੰਦਿਰ ਵੈਸ਼ਨਵ ਪਰੰਪਰਾਵਾਂ ਅਤੇ ਸੰਤ ਰਾਮਾਨੰਦ ਨਾਲ ਸੰਬੰਧਤ ਹੈ। ਇਸ ਸਥਾਮ ਨੂੰ ਨੀਲਗੀਰੀ, ਨੀਲਾਂਚਲ ਅਤੇ ਸ਼ਾਕਸ਼ੇਤਰ ਵੀ ਕਿਹਾ ਜਾਂਦਾ ਹੈ। ਪੁਰਾਣਾਂ 'ਚ ਕਿਹਾ ਗਿਆ ਹੈ ਕਿ ਸ਼੍ਰੀ ਕ੍ਰਿਸ਼ਨ ਨੇ ਪੁਰੀ 'ਚ ਅਨੇਕ ਲੀਲਾਵਾਂ ਕੀਤੀਆਂ ਸਨ ਅਤੇ ਨੀਲਮਾਧਵ ਦੇ ਰੂਪ 'ਚ ਅਵਤਾਰ ਧਾਰਿਆ ਸੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement