ਲੱਦਾਖ ਨੂੰ ਚੀਨ ਦਾ ਹਿੱਸਾ ਦਿਖਾਉਣ ਦਾ ਮਾਮਲਾ, ਸੰਸਦੀ ਕਮੇਟੀ ਨੇ ਕਿਹਾ- ਟਵਿੱਟਰ ਦਾ ਜਵਾਬ ਕਾਫ਼ੀ ਨਹੀਂ |
|
|
 ਨਵੀਂ ਦਿੱਲੀ- :-28-ਅਕਤੂਬਰ20(ਮੀਡੀਆਦੇਸਪੰਜਾਬ)-ਲੱਦਾਖ ਨੂੰ ਚੀਨ ਦੇ ਹਿੱਸੇ ਦੇ ਤੌਰ 'ਤੇ ਦਿਖਾਉਣ ਦੇ ਸੰਬੰਧ 'ਚ
ਸੰਸਦੀ ਕਮੇਟੀ ਦੇ ਸਾਹਮਣੇ ਟਵਿੱਟਰ ਦਾ ਸਪੱਸ਼ਟੀਕਰਨ ਕਾਫ਼ੀ ਨਹੀਂ ਹੈ ਅਤੇ ਇਹ ਅਪਰਾਧਕ
ਕੰਮ ਦੀ ਤਰ੍ਹਾਂ ਹੈ, ਜਿਸ ਲਈ 7 ਸਾਲ ਜੇਲ ਦੀ ਸਜ਼ਾ ਦਾ ਪ੍ਰਬੰਧ ਹੈ। ਕਮੇਟੀ ਦੇ ਪ੍ਰਧਾਨ
ਮੀਨਾਕਸ਼ੀ ਲੇਖੀ ਨੇ ਬੁੱਧਵਾਰ ਨੂੰ ਇਹ ਗੱਲ ਕਹੀ। ਲੇਖੀ ਨੇ ਕਹਿਾ ਕਿ ਟਵਿੱਟਰ ਦੇ
ਪ੍ਰਤੀਨਿਧੀ ਡਾਟਾ ਸੁਰੱਖਿਆ ਬਿੱਲ, 2019 'ਤੇ ਸੰਸਦੀ
ਦੀ ਸੰਯੁਕਤ ਕਮੇਟੀ ਦੇ ਸਾਹਮਣੇ
ਪੇਸ਼ ਹੋਏ ਅਤੇ ਲੱਦਾਖ ਦੀ ਚੀਨ ਦੇ ਹਿੱਸੇ ਦੇ ਤੌਰ 'ਤੇ ਦਿਖਾਉਣ ਲਈ ਮੈਂਬਰਾਂ ਨੇ ਉਨ੍ਹਾਂ
ਤੋਂ ਸਵਾਲ ਪੁੱਛੇ। ਲੇਖੀ ਨੇ ਕਿਹਾ,''ਕਮੇਟੀ ਦੀ ਰਾਏ ਹੈ ਕਿ ਲੱਦਾਖ ਨੂੰ ਚੀਨ ਦੇ
ਹਿੱਸੇ ਦੇ ਤੌਰ 'ਤੇ ਦਿਖਾਉਣ ਦੇ ਸੰਬੰਧ 'ਚ ਟਵਿੱਟਰ ਦਾ ਸਪੱਸ਼ਟੀਕਰਨ ਕਾਫ਼ੀ ਨਹੀਂ
ਹੈ।''
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਟਵਿੱਟਰ ਦੇ ਪ੍ਰਤੀਨਿਧੀਆਂ ਨੇ ਕਮੇਟੀ ਨੂੰ ਦੱਸਿਆ ਕਿ
ਸੋਸ਼ਲ ਮੀਡੀਆ ਕੰਪਨੀ ਭਾਰਤ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੀ ਹੈ। ਲੇਖੀ ਨੇ ਕਿਹਾ,''ਇਹ
ਸਿਰਫ਼ ਸੰਵੇਦਨਸ਼ੀਲਤਾ ਦਾ ਮਾਮਲਾ ਨਹੀਂ ਹੈ, ਇਹ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ
ਮਾਮਲਾ ਹੈ। ਲੱਦਾਖ ਨੂੰ ਚੀਨੀ ਹਿੱਸੇ ਦੇ ਤੌਰ 'ਤੇ ਦਿਖਾਉਣਾ ਅਪਰਾਧ ਦੇ ਸਮਾਨ ਹੈ, ਜਿਸ
ਲਈ 7 ਸਾਲ ਜੇਲ ਦੀ ਸਜ਼ਾ ਦਾ ਪ੍ਰਬੰਧ ਹੈ।'' ਟਵਿੱਟਰ ਇੰਡੀਆ ਵਲੋਂ ਕਮੇਟੀ ਦੇ ਸਾਹਮਣੇ
ਸੀਨੀਅਰ ਪ੍ਰਬੰਧਕ, ਪਬਲਿਕ ਪਾਲਿਸੀ ਸ਼ਗੁਫਤਾ ਕਾਮਰਾਨ, ਵਕੀਲ ਆਯੂਸ਼ੀ ਕਪੂਰ, ਪਾਲਿਸੀ
ਸੰਚਾਰ ਅਧਿਕਾਰੀ ਪਲੱਵੀ ਵਾਲੀਆ ਅਤੇ ਕਾਰਪੋਰੇਟ ਸੁਰੱਖਿਆ ਅਧਿਕਾਰੀ ਮਨਵਿੰਦਰ ਬਾਲੀ ਪੇਸ਼
ਹੋਏ। ਇਲੈਕਟ੍ਰਾਨਿਕਸ, ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਅਤੇ ਕਾਨੂੰਨ ਅਤੇ ਨਿਆਂ
ਮੰਤਰਾਲੇ ਦੇ ਅਧਿਕਾਰੀ ਵੀ ਕਮੇਟੀ ਦੇ ਸਾਹਮਣੇ ਹਾਜ਼ਰ ਹੋਏ।
|