:: PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ   :: ‘ਸੁਨਹਿਰੀ ਜਿੱਤ ਦੀ ਮਸ਼ਾਲ’: 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਮਸ਼ਾਲ ਦਾ ਹੋਇਆ ਸਵਾਗਤ   :: 7 ਸਾਲ ਦੇ ਬੱਚੇ ਕਾਰਨ ਬੰਗਾਲ ਚ ਟਲਿਆ ਵੱਡਾ ਰੇਲ ਹਾਦਸਾ   :: ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ ਤੇ   :: NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ   :: ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ RT-PCR ਨੈਗੇਟਿਵ ਰਿਪੋਰਟ ਕੀਤੀ ਜ਼ਰੂਰੀ   :: ਖਾਲਿਸਤਾਨ ਹਮਾਇਤੀਆਂ ਵਲੋਂ CM ਖੱਟੜ ਨੂੰ ਧਮਕੀ, 15 ਅਗਸਤ ’ਤੇ ਨਹੀਂ ਲਹਿਰਾਉਣ ਦੇਣਗੇ ਤਿਰੰਗਾ   :: ਪਾਕਿ ਕੋਰੋਨਾ ਕਾਰਨ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਆਗਿਆ ਨਹੀਂ ਦੇ ਰਿਹਾ: ਸਰਕਾਰ   :: ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ ਓਲੰਪਿਕ ’ਚ ਨਜ਼ਰ ਆਇਆ: PM ਮੋਦੀ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਲਾਈਲਾਮਾ ਦੇ ਨੁਮਾਇੰਦੇ ਨਾਲ ਕੀਤੀ ਮੁਲਾਕਾਤ, ਗੁੱਸੇ ’ਚ ਚੀਨ   :: ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ   :: ਰਾਹਤ: ਹਰਿਆਣਾ ’ਚ ਸਸਤੀ ਹੋਈ ਬਿਜਲੀ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ   :: ਸ਼ਾਹ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ’ਤੇ ਹਿਮੰਤ ਅਤੇ ਜੋਰਾਮਥੰਗਾ ਨਾਲ ਕੀਤੀ ਗੱਲ   :: ਮਮਤਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਪੱਛਮੀ ਬੰਗਾਲ ਚ ਇਲੈਕਟ੍ਰਿਕ ਵਾਹਨ ਉਦਯੋਗ ਤੇ ਹੋਈ ਚਰਚਾ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲੇ ਮੋਦੀ, ਬੋਲੇ- ਭਾਰਤ-ਅਮਰੀਕਾ ਦਾ ਰਿਸ਼ਤਾ ਹੋਰ ਹੋਇਆ ਮਜ਼ਬੂਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਚੀਨੀ ਸੈਨਾ ਸਰਦੀਆਂ ਚ ਵੀ ਲੱਦਾਖ ਤੋਂ ਨਹੀਂ ਹਟੇਗੀ ਪਿੱਛੇ, ਸਰਕਾਰ ਨੇ ਦਿੱਤੇ ਸਪੈਸ਼ਲ ਕੱਪੜੇ, ਬੂਟ ਤੇ ਟੈਂਟ PRINT ਈ ਮੇਲ
chinese army ladakhਬੀਜਿੰਗ ਅਕਤੂਬਰ20(ਮੀਡੀਦੇਸਪੰਜਾਬ)- ਚੀਨ ਭਾਵੇਂ ਭਾਰਤ ਦੇ ਨਾਲ ਸ਼ਾਂਤੀ ਵਾਰਤਾ ਕਰ ਰਿਹਾ ਹੈ ਪਰ ਚੀਨੀ ਸੈਨਾ (ਪੀ.ਐੱਲ.ਏ.) ਨੇ ਕੜਾਕੇ ਦੀ ਠੰਡ ਵਿਚ ਵੀ ਲੱਦਾਖ ਤੋਂ ਪਿੱਛੇ ਨਾ ਹਟਣ ਦੀ ਪੂਰੀ ਤਿਆਰੀ ਕਰ ਲਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਜਿਨਪਿੰਗ ਸਰਕਾਰ ਨੇ ਲੱਦਾਖ ਅਤੇ ਅਜਿਹੇ ਹੀ ਉੱਚ ਉਚਾਈ ਖੇਤਰ ਦੇ ਲਈ ਹਾਈਟੇਕ ਉਪਕਰਨ, ਜਿਹਨਾਂ ਵਿਚ ਸਪੈਸ਼ਲ ਕੱਪੜੇ, ਬੂਟ ਅਤੇ ਟੈਂਟ ਸ਼ਾਮਲ ਹਨ, ਮੁਹੱਈਆ ਕਰਾ ਦਿੱਤੇ ਹਨ। ਇਹਨਾਂ ਉਪਕਰਨਾਂ ਦੇ ਸਹਾਰੇ ਚੀਨੀ ਸੈਨਾ ਦੇ ਜਵਾਨ ਨਾ ਸਿਰਫ ਆਉਣ ਵਾਲੀ ਕੜਾਕੇ ਦੀ ਠੰਡ ਨਾਲ ਨਜਿੱਠਣ ਵਿਚ ਸਮਰੱਥ ਹੋਣਗੇ ਸਗੋਂ ਯੁੱਧ ਦੀਆਂ ਤਿਆਰੀਆਂ ਵੀ ਜਾਰੀ ਰਹਿਣਗੀਆਂ।

ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਯੂ ਕਿਯਾਨ ਨੇ ਵੀਰਵਾਰ ਨੂੰ ਦੱਸਿਆ ਕਿ ਚੀਨੀ ਸੈਨਾ ਦੇ ਇਹ ਜਵਾਨ ਉੱਚ ਉੱਚਾਈ ਵਾਲੇ ਖੇਤਰ ਵਿਚ ਤਾਇਨਾਤ ਹਨ। ਉਹਨਾਂ ਦੇ ਲਈ ਸਪੈਸ਼ਲ ਪ੍ਰਬੰਧ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਅਜਿਹੇ ਹਾਲਾਤ ਹਨ ਕਿ ਸੈਨਾ ਨੂੰ ਸਰਦੀਆਂ ਵਿਚ ਵੀ ਕਾਫੀ ਮੁਸ਼ਕਲ ਇਲਾਕਿਆਂ ਵਿਚ ਰੁੱਕਣਾ ਪੈ ਸਕਦਾ ਹੈ ਅਜਿਹੇ ਵਿਚ ਉਹਨਾਂ ਨੂੰ ਇਹਨਾਂ ਆਧੁਨਿਕ ਉਪਕਰਨਾਂ ਦੀ ਕਾਫੀ ਲੋੜ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੀਨੀ ਕਮਿਊਨਿਸਟ ਪਾਰਟੀ ਦੇ ਸਪਸ਼ੱਟ ਨਿਰਦੇਸ਼ ਹਨ ਕਿ ਹੁਣ ਚੀਨੀ ਸੈਨਾ ਪੂਰਬੀ ਲੱਦਾਖ ਬਾਰਡਰ ਵਿਚ ਇਕ ਇੰਚ ਵੀ ਪਿੱਛੇ ਨਹੀਂ ਹਟਣੀ ਚਾਹੀਦੀ। 

ਚੀਨੀ ਰੱਖਿਆ ਮੰਤਰਾਲੇ ਦੇ ਇਸ ਬਿਆਨ ਨਾਲ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਚੀਨ ਆਪਣੀ ਸੈਨਾ ਨੂੰ ਖੇਤਰ ਵਿਚ ਮਾਈਨਸ 40 ਡਿਗਰੀ ਤੱਕ ਤਾਪਮਾਨ ਪਹੁੰਚ ਜਾਣ 'ਤੇ ਵੀ ਪਿੱਛੇ ਨਹੀਂ ਹਟਾਏਗਾ। ਕਰਨਲ ਯੂ ਨੇ ਆਨਲਾਈਨ ਬ੍ਰੀਫਿੰਗ ਵਿਚ ਕਿਹਾ ਕਿ ਰਿਹਾਇਸ਼ ਦੇ ਮਾਮਲੇ ਵਿਚ ਜਵਾਨਾਂ ਨੂੰ ਨਵੀਂ ਡਿਸਮਾਊਂਟੇਬਲ ਸੈਲਫ ਐਨਰਜਾਈਜਡ ਇੰਸੁਲੇਟਿਡ ਕੈਬਿਨ ਉਪਕਰਨ ਕਰਾਏ ਗਏ ਹਨ, ਜਿਹਨਾਂ ਨੂੰ ਉਹ ਖੁਦ ਵੀ ਸਥਾਪਿਤ ਕਰ ਸਕਦੇ ਹਨ।

ਕਰਨਲ ਯੂ ਨੇ ਕੀਤਾ ਦਾਅਵਾ
ਕਰਨਲ ਯੂ ਨੇ ਦਾਅਵਾ ਕੀਤਾ ਕਿ 5 ਹਜ਼ਾਰ ਮੀਟਰ ਦੀ ਉੱਚਾਈ 'ਤੇ ਮਾਈਨਸ 40 ਡਿਗਰੀ ਤਾਪਮਾਨ ਵਾਲੇ ਖੇਤਰਾਂ ਵਿਚ ਇਹਨਾਂ ਆਧੁਨਿਕ ਕੈਬਿਨ ਦੇ ਅੰਦਰ ਦਾ ਤਾਪਮਾਨ ਵੱਧ ਤੋਂ ਵੱਧ 15 ਡਿਗਰੀ 'ਤੇ ਬਰਕਰਾਰ ਰੱਖਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ,''ਇਸ ਕੈਬਿਨ ਦੇ ਇਲਾਵਾ ਜਵਾਨਾਂ ਨੂੰ ਵੱਖ-ਵੱਖ ਸਲੀਪਿੰਗ ਬੈਗ, ਡਾਊਨ ਟ੍ਰੇਨਿੰਗ ਅਤੇ ਕੋਲਡਪਰੂਫ ਬੂਟ ਵੀ ਉਪਲਬਧ ਕਰਾਏ ਗਏ ਹਨ। ਇਹਨਾਂ ਸਾਰਿਆਂ ਦੀ ਖਾਸੀਅਤ ਠੰਡ ਨੂੰ ਰੋਕਣ ਅਤੇ ਅੰਦਰ ਦੀ ਗਰਮੀ ਨੂੰ ਬਣਾਈ ਰੱਖਣ ਦੀ ਹੈ। ਨਾਲ ਹੀ ਇਹ ਪੋਰਟੇਬਲ ਅਤੇ ਬਹੁਤ ਆਰਾਮਦਾਇਕ ਹਨ। ਇਹਨਾਂ ਨੂੰ ਵਿਸ਼ੇਸ਼ ਤੌਰ 'ਤੇ ਉੱਚੇ ਠੰਡੇ ਪਹਾੜੀ ਖੇਤਰਾਂ ਦੇ ਲਈ ਹੀ ਡਿਜ਼ਾਈਨ ਕੀਤਾ ਗਿਆ ਹੈ।'' 

ਚੀਨ ਨੇ ਦਾਅਵਾ ਕੀਤਾ ਕਿ ਚੀਨੀ ਸੈਨਾ ਨੂੰ ਖਾਣਾ ਗਰਮ ਰੱਖਣ ਦੇ ਲਈ ਵੀ ਥਰਮਲ ਇੰਸੁਲੈਸ਼ਨ ਉਪਕਰਨ ਦਿੱਤਾ ਗਿਆ ਹੈ। ਨਾਲ ਹੀ ਉੱਚੇ ਪਹਾੜੀ ਖੇਤਰਾਂ ਦੇ ਲਈ ਆਊਟਡੋਰ ਰੱਖਣ ਲਾਇਕ ਤੁਰੰਤ ਤਿਆਰ ਹੋਣ ਵਾਲੇ ਖਾਣੇ ਦਾ ਪਰੀਖਣ ਕੀਤਾ ਜਾ ਰਿਹਾ ਹੈ। ਕਰਨਲ ਯੂ ਨੇ ਦਾਅਵਾ ਕੀਤਾ ਕਿ ਚੀਨਾ ਸੈਨਾ ਮੋਹਰੀ ਚੌਕੀਆਂ 'ਤੇ ਤਾਇਨਾਤ ਆਪਣੇ ਜਵਾਨਾਂ ਤੱਕ ਡਰੋਨ ਜਹਾਜ਼ਾਂ ਦੇ ਜ਼ਰੀਏ ਤਾਜ਼ਾ ਫਲ ਅਤੇ ਸਬਜ਼ੀਆਂ ਉਪਲਬਧ ਕਰਾਏਗੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement