:: ਭਾਰਤ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਕਦੇ ਨਹੀਂ ਭੁੱਲ ਸਕਦਾ : ਨਰਿੰਦਰ ਮੋਦੀ   :: ਦਿੱਲੀ ਵੱਲ ਕਿਸਾਨਾਂ ਦਾ ਕੂਚ, ਤਸਵੀਰਾਂ ਚ ਵੇਖੋ ਹੁਣ ਤੱਕ ਦਾ ਹਾਲ   :: ਸ਼ੰਭੂ ਬਾਰਡਰ ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ ਚ ਸੁੱਟੇ   :: ਪੀ. ਐੱਮ. ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ   :: ਯੂ.ਪੀ ਸਰਕਾਰ ਦੀ ਲਵ ਜਿਹਾਦ ਖ਼ਿਲਾਫ਼ ਵੱਡੀ ਕਾਰਵਾਈ, ਕੈਬਨਿਟ ਨੇ ਪਾਸ ਕੀਤਾ ਆਰਡੀਨੈਂਸ   :: ਹੁਣ ਦਿੱਲੀ ਚ ਵੀ ਸੁਰੱਖਿਅਤ ਨਹੀਂ ਹਨ ਭਾਜਪਾ ਨੇਤਾ, ਜੁਲਫਿਕਾਰ ਕੁਰੈਸ਼ੀ ਦਾ ਗੋਲ਼ੀ ਮਾਰ ਕੇ ਕਤਲ   :: ਰਾਹੁਲ ਗਾਂਧੀ ਨੇ ਕੋਰੋਨਾ ਅਤੇ PM ਕੇਅਰਜ਼ ਫੰਡ ਨੂੰ ਲੈ ਕੇ ਨਰਿੰਦਰ ਮੋਦੀ ਤੋਂ ਪੁੱਛੇ ਇਹ 4 ਸਵਾਲ   :: ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ   :: ਨੱਢਾ ਬੋਲੇ- ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ ਚ ਖਿੜ ਰਿਹਾ ਕਮਲ   :: ਜਾਅਲੀ ਬਿੱਲਾਂ ਦੇ ਮਾਮਲੇ ਚ ਮਨਜਿੰਦਰ ਸਿਰਸਾ ਖਿਲਾਫ FIR ਦਰਜ   :: ਜਿੱਤ ਤੋਂ ਬਾਅਦ ਭਾਜਪਾ ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ   :: ਸਹੀ ਸਮੇਂ ਤੇ ਦੁਸ਼ਮਣ ਨੂੰ ਦੋਸਤ ਅਤੇ ਦੋਸਤ ਨੂੰ ਦੁਸ਼ਮਣ ਬਣਾਉਣ ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ ਚਾਬੀ   :: ਫਰਜ਼ੀਵਾੜੇ ਦਾ ਉਤਸਾਦ ਹੈ ਮਨਜਿੰਦਰ ਸਿੰਘ ਸਿਰਸਾ : ਮਨਜੀਤ ਸਿੰਘ ਜੀ.ਕੇ.   :: ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ ਚ NDA ਅੱਗੇ   :: ਇਸਰੋ ਨੇ ਰਚਿਆ ਇਤਿਹਾਸ, 10 ਸੈਟੇਲਾਈਟਾਂ ਨਾਲ ਲਾਂਚ ਕੀਤਾ PSLV-C49

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਾਈਡੇਨ ਦਾ ਭਾਰਤ ਨਾਲ ਹੈ ਖ਼ਾਸ ਤਅੱਲਕ, ਮੁੰਬਈ ਚ ਹਨ ਰਿਸ਼ਤੇਦਾਰ! PRINT ਈ ਮੇਲ
joe biden s india connection runs deepਵਾਸ਼ਿੰਗਟਨ :-09-ਨਵੰਬਰ-(ਮੀਡੀਦੇਸਪੰਜਾਬ)-   ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦਾ ਵੀ ਭਾਰਤ ਨਾਲ ਪੁਰਾਣਾ ਰਿਸ਼ਤਾ ਹੈ। ਅਮਰੀਕਾ ਦੀ ਨਵੀਂ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਦੀ ਮਾਂ ਭਾਰਤੀ ਸੀ, ਇਹ ਤਾਂ ਸਭ ਜਾਣਦੇ ਹਨ ਪਰ ਬਾਈਡੇਨ ਦੇ ਰਿਸ਼ਤੇਦਾਰ ਵੀ ਭਾਰਤੀ ਹਨ, ਸ਼ਾਇਦ ਇਹ ਤੁਸੀਂ ਨਹੀਂ ਜਾਣਦੇ ਹੋਵੋਗੇ।

ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਸਾਲ 2013 ਵਿਚ ਬਾਈਡੇਨ ਨੇ ਖੁਦ ਅਜਿਹੇ ਸਵਾਲਾਂ ਦਾ ਜਵਾਬ ਦਿੱਤਾ ਸੀ। ਉਸ ਦੌਰਾਨ ਬਾਈਡੇਨ ਨੇ ਭਾਰਤ ਨਾਲ ਆਪਣੇ ਰਿਸ਼ਤੇ ਦੀ ਗੱਲ ਆਖੀ ਸੀ ਤੇ ਦੱਸਿਆ ਸੀ ਕਿ ਉਨ੍ਹਾਂ ਦੇ ਰਿਸ਼ਤੇਦਾਰ ਮੁੰਬਈ ਵਿਚ ਰਹਿੰਦੇ ਹਨ। ਦੋ ਸਾਲ ਬਾਅਦ ਬਾਈਡੇਨ ਨੇ ਫਿਰ ਇਹ ਗੱਲ ਦੁਹਰਾਉਂਦਿਆਂ ਦੱਸਿਆ ਸੀ ਕਿ ਉਨ੍ਹਾਂ ਦੇ 5 ਰਿਸ਼ਤੇਦਾਰ ਮੁੰਬਈ ਵਿਚ ਰਹਿੰਦੇ ਹਨ। ਹਾਲਾਂਕਿ ਅਜੇ ਮੁੰਬਈ ਦੇ ਕਿਸੇ ਵਿਅਕਤੀ ਨੇ ਇਸ ਗੱਲ ਦਾ ਦਾਅਵਾ ਨਹੀਂ ਕੀਤਾ ਕਿ ਉਹ ਬਾਈਡੇਨ ਦੇ ਰਿਸ਼ਤੇਦਾਰ ਹਨ। 

ਜੋਅ ਬਾਈਡੇਨ ਸਾਲ 2013 ਵਿਚ ਉਪ ਰਾਸ਼ਟਰਪਤੀ ਵਜੋਂ ਜਦ ਭਾਰਤ ਯਾਤਰਾ 'ਤੇ ਆਏ ਸਨ ਤਾਂ ਉਨ੍ਹਾਂ ਦੱਸਿਆ ਸੀ ਕਿ ਸਾਲ 1972 ਵਿਚ ਜਦ ਉਹ ਪਹਿਲੀ ਵਾਰ ਸੈਨੇਟ ਦੇ ਮੈਂਬਰ ਬਣੇ ਸਨ ਤਾਂ ਉਨ੍ਹਾਂ ਨੂੰ ਮੁੰਬਈ ਵਿਚ ਰਹਿ ਰਹੇ ਇਕ ਰਿਸ਼ਤੇਦਾਰ ਦਾ ਪੱਤਰ ਮਿਲਿਆ ਸੀ। 
ਇਸ ਪੱਤਰ ਰਾਹੀਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਭਾਰਤ ਵਿਚ ਰਹਿਣ ਵਾਲੇ ਬਾਈਡੇਨ ਅਤੇ ਜੋਅ ਬਾਈਡੇਨ ਦੇ ਵੱਡੇ-ਵਡੇਰੇ ਇਕ ਹੀ ਹਨ। ਪੱਤਰ ਵਿਚ ਇਹ ਵੀ ਲਿਖਿਆ ਸੀ ਕਿ ਉਨ੍ਹਾਂ ਦੇ ਵੱਡੇ-ਵਡੇਰੇ ਭਾਵ ਪੜਦਾਦਿਆਂ ਦੇ ਵੀ ਪੜਦਾਦੇ 18ਵੀਂ ਸਦੀ ਵਿਚ ਈਸਟ ਇੰਡੀਆ ਕੰਪਨੀ ਵਿਚ ਕੰਮ ਕਰਦੇ ਸਨ। ਬਾਈਡੇਨ ਨੇ 2015 ਵਿਚ ਵਾਸ਼ਿੰਗਟਨ ਵਿਚ ਇਕ ਸਭਾ ਵਿਚ ਕਿਹਾ ਸੀ ਕਿ ਭਾਰਤ ਦੇ ਮੁੰਬਈ ਵਿਚ 5 ਬਾਈਡੇਨ ਹਨ। ਬਾਂਬੇ ਸਟਾਕ ਐਕਸਚੇਂਜ ਵਿਚ 24 ਜੁਲਾਈ, 2013 ਵਿਚ ਦਿੱਤੇ ਆਪਣੇ ਭਾਸ਼ਣ ਵਿਚ ਬਾਈਡੇਨ ਨੇ ਮੁੰਬਈ ਦੇ ਬਾਈਡੇਨ ਦੀ ਕਹਾਣੀ ਸੁਣਾਈ ਸੀ ਤੇ ਉਨ੍ਹਾਂ ਮੁੰਬਈ ਆਉਣ 'ਤੇ ਮਾਣ ਪ੍ਰਗਟਾਇਆ ਸੀ। 

ਜ਼ਿਕਰਯੋਗ ਹੈ ਕਿ ਲੰਡਨ ਦੇ 'ਕਿੰਗਜ਼ ਕਾਲਜ ਦੇ ਡਿਪਾਰਟਮੈਂਟ ਆਫ ਵਾਰ ਸਟਡੀਜ਼' ਵਿਚ ਵਿਜ਼ੀਟਿੰਗ ਪ੍ਰੋਫੈਸਰ ਟਿਮ ਵਿਲਾਸੀ-ਵਿਲਸੀ ਮੁਤਾਬਕ 19ਵੀਂ ਸਦੀ ਵਿਚ ਕ੍ਰਿਸਟੋਫਰ ਅਤੇ ਵਿਲੀਅਮ ਬਾਈਡੇਨ ਨਾਂ ਦੇ ਭਰਾ ਈਸਟ ਇੰਡੀਆ ਕੰਪਨੀ ਵਿਚ ਕੰਮ ਕਰਦੇ ਸਨ। ਉਨ੍ਹਾਂ ਵਿਚੋਂ ਇਕ ਨੇ ਭਾਰਤੀ ਕੁੜੀ ਨਾਲ ਵਿਆਹ ਕਰਵਾਇਆ ਸੀ। ਪ੍ਰੋਫੈਸਰ ਮੁਤਾਬਕ ਕਿ ਇਨ੍ਹਾਂ ਭਰਾਵਾਂ ਨੇ ਲੰਡਨ ਤੇ ਭਾਰਤ ਵਿਚ ਸਫਰ ਕੀਤਾ। 1843 ਵਿਚ ਰੰਗੂਨ ਵਿਚ ਮੌਤ ਤੋਂ ਪਹਿਲਾਂ ਵਿਲੀਅਮ ਨੇ ਕਈ ਜਹਾਜ਼ਾਂ ਦੀ ਕਮਾਨ ਸੰਭਾਲੀ ਸੀ।    

 
< Prev   Next >

Advertisements


Advertisement
Advertisement
Advertisement