:: ਕਿਸਾਨ ਅੰਦੋਲਨ ਖ਼ਿਲਾਫ਼ ਸੁਪਰੀਮ ਕੋਰਟ ਚ ਪਟੀਸ਼ਨ ਦਾਖ਼ਲ   :: ਬ੍ਰਿਟੇਨ : ਭਾਰਤੀ ਅਧਿਆਪਕ ਨੂੰ ਮਿਲਿਆ 7 ਕਰੋੜ ਰੁਪਏ ਦਾ ਗਲੋਬਲ ਟੀਚਰ ਪ੍ਰਾਈਜ਼   :: ਜੰਮੂ-ਕਸ਼ਮੀਰ ਚ DDC ਦੇ ਦੂਜੇ ਪੜਾਅ ਲਈ ਪੈ ਰਹੀਆਂ ਵੋਟਾਂ, 321 ਉਮੀਦਵਾਰ ਮੈਦਾਨ ਚ   :: ਕਿਸਾਨਾਂ ਦੇ ਫ਼ੌਲਾਦੀ ਹੌਂਸਲੇ, ਘਰ-ਬਾਰ ਦੀ ਫ਼ਿਕਰ ਲਾਹ, ਸੜਕਾਂ ਤੇ ਲਾਏ ਡੇਰੇ (ਤਸਵੀਰਾਂ)   :: ਭਾਰਤ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਕਦੇ ਨਹੀਂ ਭੁੱਲ ਸਕਦਾ : ਨਰਿੰਦਰ ਮੋਦੀ   :: ਦਿੱਲੀ ਵੱਲ ਕਿਸਾਨਾਂ ਦਾ ਕੂਚ, ਤਸਵੀਰਾਂ ਚ ਵੇਖੋ ਹੁਣ ਤੱਕ ਦਾ ਹਾਲ   :: ਸ਼ੰਭੂ ਬਾਰਡਰ ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ ਚ ਸੁੱਟੇ   :: ਪੀ. ਐੱਮ. ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ   :: ਯੂ.ਪੀ ਸਰਕਾਰ ਦੀ ਲਵ ਜਿਹਾਦ ਖ਼ਿਲਾਫ਼ ਵੱਡੀ ਕਾਰਵਾਈ, ਕੈਬਨਿਟ ਨੇ ਪਾਸ ਕੀਤਾ ਆਰਡੀਨੈਂਸ   :: ਹੁਣ ਦਿੱਲੀ ਚ ਵੀ ਸੁਰੱਖਿਅਤ ਨਹੀਂ ਹਨ ਭਾਜਪਾ ਨੇਤਾ, ਜੁਲਫਿਕਾਰ ਕੁਰੈਸ਼ੀ ਦਾ ਗੋਲ਼ੀ ਮਾਰ ਕੇ ਕਤਲ   :: ਰਾਹੁਲ ਗਾਂਧੀ ਨੇ ਕੋਰੋਨਾ ਅਤੇ PM ਕੇਅਰਜ਼ ਫੰਡ ਨੂੰ ਲੈ ਕੇ ਨਰਿੰਦਰ ਮੋਦੀ ਤੋਂ ਪੁੱਛੇ ਇਹ 4 ਸਵਾਲ   :: ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ   :: ਨੱਢਾ ਬੋਲੇ- ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ ਚ ਖਿੜ ਰਿਹਾ ਕਮਲ   :: ਜਾਅਲੀ ਬਿੱਲਾਂ ਦੇ ਮਾਮਲੇ ਚ ਮਨਜਿੰਦਰ ਸਿਰਸਾ ਖਿਲਾਫ FIR ਦਰਜ   :: ਜਿੱਤ ਤੋਂ ਬਾਅਦ ਭਾਜਪਾ ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਪਹਿਲਾਂ ਚੀਨ ਨੂੰ ਵੱਡੇ ਝਟਕੇ ਦੇ ਸਕਦੇ ਹਨ ਟਰੰਪ PRINT ਈ ਮੇਲ
donald trump china shocksਵਾਸ਼ਿੰਗਟਨ :-10-ਨਵੰਬਰ-(ਮੀਡੀਦੇਸਪੰਜਾਬ)-  ਜੋਅ ਬਾਈਡਨ ਦੀ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਚੋਣ ਹੋ ਗਈ ਹੈ ਪਰ ਡੋਨਾਲਡ ਟਰੰਪ ਇਸ ਸੱਚਾਈ ਨੂੰ ਸਵੀਕਾਰ ਨਹੀਂ ਕਰ ਪਾ ਰਹੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਰੰਪ ਸੌਖੇ ਤਰੀਕੇ ਨਾਲ ਆਪਣਾ ਕਾਰਜਕਾਲ ਨਹੀਂ ਛੱਡਣਗੇ। ਇਸ ਸਬੰਧ ’ਚ ਮਾਹਿਰਾਂ ਅਤੇ ਸਾਬਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਟਰੰਪ ਕੁਝ ਅਜਿਹਾ ਕਰ ਸਕਦੇ ਹਨ, ਜਿਸ ਨਾਲ ਬਾਈਡਨ ਨੂੰ ਆਪਣੇ ਸ਼ੁਰੂਆਤੀ ਮਹੀਨਿਆਂ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦੱਖਣੀ ਚਾਈਨਾ ਮੌਰਨਿੰਗ ਪੋਸਟ ਵਿਚ ਮਾਰਕ ਮੈਗਨੀਅਰ ਅਨੁਸਾਰ, ਕੋਰੋਨਾ ਲਾਗ ਅਤੇ ਅਮਰੀਕਾ ਦੀ ਆਰਥਿਕ ਸਥਿਤੀ ਲਈ ਬੀਜਿੰਗ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਟਰੰਪ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਚੀਨ ਨੂੰ ਵੱਡੇ ਝਟਕੇ ਦੇ ਸਕਦੇ ਹਨ। ਚੀਨ ਮੂਨ ਰਣਨੀਤੀਆਂ ਦੇ ਮੁੱਖੀ ਅਤੇ ਰਾਸ਼ਟਰੀ ਸੁੱਰਖਿਆ ਪਰਿਸ਼ਦ ਦੇ ਸਾਬਕਾ ਅਧਿਕਾਰੀ, ਜੈਫ ਮੂਨ ਨੇ ਕਿਹਾ, “ਟਰੰਪ ਨੇ ਕੋਵਿਡ -19 ਲਈ ਚੀਨ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ, ਇਸ ਲਈ ਸਵਾਲ ਇਹ ਹੈ ਕਿ ਇਸਦਾ ਕੀ ਅਰਥ ਹੈ?’’

ਮੈਂਗੀਰ ਲਿਖਦਾ ਹੈ ਕਿ ਟਰੰਪ ਪਹਿਲਾਂ ਤੋਂ ਕਮਜ਼ੋਰ ਅਮਰੀਕਾ-ਚੀਨ ਦੇ ਸਬੰਧਾਂ ਨੂੰ ਖ਼ਰਾਬ ਕਰਨ, ਵਿਸ਼ਵਵਿਆਪੀ ਵਾਤਾਵਰਣ ਅਤੇ ਸਿਹਤ ਦੇ ਮੁੱਦਿਆਂ 'ਤੇ ਦੁਵੱਲੇ ਸਹਿਯੋਗ ਨੂੰ ਬਿਹਤਰ ਬਣਾਉਣ ਵਾਲੇ ਬਾਈਡਨ ਪ੍ਰਸ਼ਾਸਨ ਦੇ ਇਸ ਕਦਮ ਨੂੰ ਕਮਜ਼ੋਰ ਕਰ ਸਕਦਾ ਹੈ। 

ਇਸ ਤੋਂ ਇਲਾਵਾ ਸ਼ਿਗਜਿਆਂਨ ’ਚ ਉਈਗਰਾਂ ਦੀ ਸਮੂਹਿਕ ਨਜ਼ਰਬੰਦੀ ਲਈ ਚੀਨ ਨੂੰ ਕਤਲੇਆਮ ਦਾ ਦੋਸ਼ੀ ਕਰਾਰ ਦੇਣ ਵਾਲੇ ਟਰੰਪ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਲਈ ਵੀਜ਼ਾ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ। ਬੀਜਿੰਗ 2022 ’ਚ ਹੋਣ ਵਾਲੀ ਵਿੰਟਰ ਓਲੰਪਿਕ ਨੂੰ ਛੱਡਣ ਲਈ ਵੱਡੀ ਮੁਸ਼ਕਲ ਖੜੀ ਕਰ ਸਕਦੇ ਹਨ। ਟਿੱਕ-ਟਾਕ ਅਤੇ ਵੀਚੈਟ ਤੋਂ ਬਾਅਦ ਟਰੰਪ ਦੇ ਹੋਰ ਵਿਕਲਪਾਂ ਵਿੱਚ ਚੀਨ ਦੇ ਦੂਜੇ ਐਪ ’ਤੇ ਪਾਬੰਦੀ ਲਗਾਉਣਾ, ਹੁਆਵੇਈ ਟੈਕਨੋਲੋਜੀਜ਼ ਉੱਤੇ ਰੋਕ ਲਗਾਉਣਾ ਵੀ ਸ਼ਾਮਲ ਹੋ ਸਕਦਾ ਹੈ। 

ਕਾਰਨੇਲ ਯੂਨੀਵਰਸਿਟੀ ਦੀ ਕਾਨੂੰਨ ਅਤੇ ਸਰਕਾਰੀ ਪ੍ਰੋਫ਼ੈਸਰ, ਸਾਰਾ ਕ੍ਰੇਪਸ ਅਨੁਸਾਰ, “ਪਿਛਲੇ 4 ਸਾਲਾਂ ਵਿਚ ਚੀਨ ਦੀ ਤਾਕਤ ’ਚ ਕਾਫ਼ੀ ਵਾਧਾ ਹੋਇਆ ਹੈ। ਇਸੇ ਲਈ ਮੈਂ ਉਮੀਦ ਕਰਦੀ ਹਾਂ ਕਿ ਬਿਡੇਨ ਦੀਆਂ ਨੀਤੀਆਂ ’ਚ ਟਰੰਪ ਪ੍ਰਸ਼ਾਸਨ ਨਾਲੋ ਕੁਝ ਵੱਖਰੀਆਂ ਹੋਣਗੀਆਂ। ਪਯੂ ਰਿਸਰਚ ਸੈਂਟਰ ਅਨੁਸਾਰ 2017 ਤੋਂ 2020 ਤੱਕ ਜਦੋਂ ਤੋਂ ਟਰੰਪ ਸੱਤਾ ’ਚ ਆਏ ਹਨ, ਉਦੋਂ ਤੋਂ 73 ਫੀਸਦੀ ਅਮਰੀਕੀ ਚੀਨ ਪ੍ਰਤੀ ਨਕਾਰਾਤਮਕ ਨਜ਼ਰੀਆ ਰੱਖਦੇ ਹਨ।

 
< Prev   Next >

Advertisements

Advertisement
Advertisement
Advertisement