:: ਭਾਰਤ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਕਦੇ ਨਹੀਂ ਭੁੱਲ ਸਕਦਾ : ਨਰਿੰਦਰ ਮੋਦੀ   :: ਦਿੱਲੀ ਵੱਲ ਕਿਸਾਨਾਂ ਦਾ ਕੂਚ, ਤਸਵੀਰਾਂ ਚ ਵੇਖੋ ਹੁਣ ਤੱਕ ਦਾ ਹਾਲ   :: ਸ਼ੰਭੂ ਬਾਰਡਰ ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ ਚ ਸੁੱਟੇ   :: ਪੀ. ਐੱਮ. ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ   :: ਯੂ.ਪੀ ਸਰਕਾਰ ਦੀ ਲਵ ਜਿਹਾਦ ਖ਼ਿਲਾਫ਼ ਵੱਡੀ ਕਾਰਵਾਈ, ਕੈਬਨਿਟ ਨੇ ਪਾਸ ਕੀਤਾ ਆਰਡੀਨੈਂਸ   :: ਹੁਣ ਦਿੱਲੀ ਚ ਵੀ ਸੁਰੱਖਿਅਤ ਨਹੀਂ ਹਨ ਭਾਜਪਾ ਨੇਤਾ, ਜੁਲਫਿਕਾਰ ਕੁਰੈਸ਼ੀ ਦਾ ਗੋਲ਼ੀ ਮਾਰ ਕੇ ਕਤਲ   :: ਰਾਹੁਲ ਗਾਂਧੀ ਨੇ ਕੋਰੋਨਾ ਅਤੇ PM ਕੇਅਰਜ਼ ਫੰਡ ਨੂੰ ਲੈ ਕੇ ਨਰਿੰਦਰ ਮੋਦੀ ਤੋਂ ਪੁੱਛੇ ਇਹ 4 ਸਵਾਲ   :: ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ   :: ਨੱਢਾ ਬੋਲੇ- ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ ਚ ਖਿੜ ਰਿਹਾ ਕਮਲ   :: ਜਾਅਲੀ ਬਿੱਲਾਂ ਦੇ ਮਾਮਲੇ ਚ ਮਨਜਿੰਦਰ ਸਿਰਸਾ ਖਿਲਾਫ FIR ਦਰਜ   :: ਜਿੱਤ ਤੋਂ ਬਾਅਦ ਭਾਜਪਾ ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ   :: ਸਹੀ ਸਮੇਂ ਤੇ ਦੁਸ਼ਮਣ ਨੂੰ ਦੋਸਤ ਅਤੇ ਦੋਸਤ ਨੂੰ ਦੁਸ਼ਮਣ ਬਣਾਉਣ ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ ਚਾਬੀ   :: ਫਰਜ਼ੀਵਾੜੇ ਦਾ ਉਤਸਾਦ ਹੈ ਮਨਜਿੰਦਰ ਸਿੰਘ ਸਿਰਸਾ : ਮਨਜੀਤ ਸਿੰਘ ਜੀ.ਕੇ.   :: ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ ਚ NDA ਅੱਗੇ   :: ਇਸਰੋ ਨੇ ਰਚਿਆ ਇਤਿਹਾਸ, 10 ਸੈਟੇਲਾਈਟਾਂ ਨਾਲ ਲਾਂਚ ਕੀਤਾ PSLV-C49

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਫਰਜ਼ੀਵਾੜੇ ਦਾ ਉਤਸਾਦ ਹੈ ਮਨਜਿੰਦਰ ਸਿੰਘ ਸਿਰਸਾ : ਮਨਜੀਤ ਸਿੰਘ ਜੀ.ਕੇ. PRINT ਈ ਮੇਲ
manjinder singh sirsa manjit singh gk delhi policeਨਵੀਂ ਦਿੱਲੀ :-10-ਨਵੰਬਰ-(ਮੀਡੀਦੇਸਪੰਜਾਬ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਨਜਿੰਦਰ ਸਿੰਘ ਸਿਰਸਾ ਵਿਰੁੱਧ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਐੱਫ.ਆਈ.ਆਰ. ਨੰਬਰ 183/2020 ਦਰਜ ਹੋਣ 'ਤੇ ਜਾਗੋ ਪਾਰਟੀ ਨੇ ਸੰਤੋਸ਼ ਜਤਾਇਆ ਹੈ। ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ ਕਿ ਰਾਊਜ ਐਵੇਨਿਊ ਕੋਰਟ ਨੇ ਸਿਰਸਾ ਦੇ ਈਮਾਨਦਾਰੀ ਦੇ

ਨਕਾਬ ਨੂੰ ਉਤਾਰਨ ਦੇ ਨਾਲ ਹੀ ਬਾਦਲ ਦਲ ਵਲੋਂ ਕਮੇਟੀ ਲਈ ਕੀਤੇ ਜਾਂਦੇ ਸਿਆਸੀ ਉਪਯੋਗ 'ਤੇ ਵੀ ਮੋਹਰ ਲਗਾਉਣ ਦਾ ਕੰਮ ਕੀਤਾ ਹੈ। ਪਿਛਲੇ 2 ਸਾਲਾਂ ਤੋਂ ਜੋ ਗੱਲਾਂ ਮੈਂ ਕਹਿ ਰਿਹਾ ਸੀ, ਮੇਰੇ ਉਨ੍ਹਾਂ ਦੋਸ਼ਾਂ 'ਚ ਸੱਚਾਈ ਦੀ ਪੁਸ਼ਟੀ ਅਦਾਲਤ ਨੇ ਕਰ ਦਿੱਤੀ ਹੈ। ਜੀ.ਕੇ. ਨੇ ਕਿਹਾ ਕਿ ਸਿਰਸਾ ਫਰਜ਼ੀਵਾੜੇ ਦਾ ਉਤਸਾਦ ਹੈ। ਇਸ ਦੀ ਪੁਸ਼ਟੀ ਇਸ ਦੇ ਪਿਤਾ ਅਤੇ ਇਸ 'ਤੇ ਚੱਲ ਰਹੇ ਲਗਭਗ 2 ਦਰਜਨ ਕੇਸ ਕਰਦੇ ਹਨ। ਇਸ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿਰਸਾ ਦੇ ਪਿਤਾ ਨੂੰ ਇਕ ਸੁਤੰਤਰਤਾ ਸੈਨਾਨੀ ਦੀ ਕੋਠੀ ਫਰਜ਼ੀ ਕਾਗਜ਼ਾਂ ਨਾਲ ਹੜਪਣ ਦੇ ਮਾਮਲੇ 'ਚ 2 ਸਾਲ ਕੈਦ ਦੀ ਸਜ਼ਾ ਸੁਣਾਈ ਸੀ।

ਜੀ.ਕੇ. ਨੇ ਸਿਰਸਾ ਵਲੋਂ ਆਪਣੇ ਵਿਰੁੱਧ ਆਏ ਕੋਰਟ ਦੇ ਆਦੇਸ਼ 'ਤੇ ਕੀਤੀ ਗਈ ਬਿਆਨਬਾਜ਼ੀ ਨੂੰ ਉਲਝਣ ਭਰਿਆ ਕਰਾਰ ਦਿੱਤਾ। ਜੀ.ਕੇ. ਨੇ ਕਿਹਾ ਕਿ ਇਕ ਪਾਸੇ ਸਿਰਸਾ ਕਹਿੰਦੇ ਹਨ ਕਿ ਦਿੱਲੀ ਕਮੇਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਫਿਰ ਕਹਿੰਦੇ ਹਨ ਕਿ ਦੋਹਰੀ ਪੇਮੈਂਟ ਨਹੀਂ ਹੋਈ, ਉਸ ਤੋਂ ਬਾਅਦ ਕਹਿੰਦੇ ਹਨ ਕਿ ਜੋ ਕੀਤਾ ਜੀ.ਕੇ. ਨੇ ਕੀਤਾ। ਜੀ.ਕੇ. ਨੇ ਸਿਰਸਾ ਤੋਂ ਪੁੱਛਿਆ ਕਿ ਉਸ ਵਿਰੁੱਧ ਦਰਜ ਕੇਸ ਨਾਲ ਕਮੇਟੀ ਕਿਵੇਂ ਬਦਨਾਮ ਹੋ ਗਈ? ਸਿਰਸਾ ਇਹ ਗੱਲ ਕਿਉਂ ਲੁਕਾ ਰਹੇ ਹਨ ਕਿ ਟੈਂਟ ਮਾਲਕ ਸੁਖਬੀਰ ਸਿੰਘ ਬਾਦਲ ਦੇ ਘਰ ਦਾ ਆਦਮੀ ਹੈ? ਜੇਕਰ ਸਿਰਸਾ ਸੱਚੇ ਸਨ ਅਤੇ ਇਨ੍ਹਾਂ ਕੋਲ ਸਬੂਤ ਸਨ ਤਾਂ ਉੱਪਰੀ ਅਦਾਲਤ 'ਚ ਆਪਣੇ ਵਿਰੁੱਧ ਆਏ ਇਸ ਆਦੇਸ਼ ਨੂੰ ਚੁਣੌਤੀ ਕਿਉਂ ਨਹੀਂ ਦਿੱਤੀ?

ਜੀ.ਕੇ. ਨੇ ਕਿਹਾ ਕਿ ਸਿਰਸਾ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਪਰ ਦੇਖਣਾ ਹੋਵੇਗਾ ਕਿ ਸਿਰਸਾ ਦੇ ਸਿਆਸੀ ਆਗੂ ਸੁਖਬੀਰ ਸਿੰਘ ਬਾਦਲ ਉਸ ਨਾਲ ਖੜ੍ਹੇ ਰਹਿੰਦੇ ਹਨ ਜਾਂ ਭ੍ਰਿਸ਼ਟਾਚਾਰ ਦੇ ਵਿਰੋਧ 'ਚ? ਜੀ.ਕੇ. ਨੇ ਕਿਹਾ ਕਿ ਸਿਰਸਾ ਨੂੰ ਗੱਲਾਂ ਨੂੰ ਘੁੰਮਾਉਣ ਦੀ ਕਲਾ ਚੰਗੀ ਤਰ੍ਹਾਂ ਆਉਂਦੀ ਹੈ। ਸਿਰਸਾ ਦੇ ਨਾਮ ਐੱਫ.ਆਈ.ਆਰ. ਕਰਨ ਦਾ ਆਦੇਸ਼ ਕੋਰਟ ਨੇ ਦਿੱਤਾ ਪਰ ਇਹ ਗੁੰਮਰਾਹ ਕਰ ਰਿਹਾ ਹੈ ਕਿ ਇਨ੍ਹਾਂ ਬਿੱਲਾਂ ਨੂੰ ਮਨਜ਼ੂਰੀ ਉਸ ਨੇ ਨਹੀਂ ਦਿੱਤੀ। ਸਿਰਸਾ ਵਲੋਂ ਆਪਣਾ ਪੱਖ ਕੋਰਟ ਵਲੋਂ ਨਾ ਸੁਣੇ ਜਾਣ ਨੂੰ ਲੈ ਕੇ ਸੀ.ਆਰ.ਪੀ.ਸੀ. 156 (3) ਨੂੰ ਜ਼ਿੰਮੇਵਾਰ ਦੱਸਣ 'ਤੇ ਜੀ.ਕੇ. ਨੇ ਚੁਟਕੀ ਲਈ। ਜੀ.ਕੇ. ਨੇ ਕਿਹਾ ਕਿ ਮੇਰੇ ਵਿਰੁੱਧ ਦਰਜ ਐੱਫ.ਆਈ.ਆਰ. ਵੀ ਸੀ.ਆਰ.ਪੀ.ਸੀ. 156 (3) ਦੇ ਅਧੀਨ ਇਕ ਸ਼ਿਕਾਇਤ ਦਰਜ ਹੋਈ ਸੀ ਅਤੇ ਮੇਰਾ ਪੱਖ ਸੁਣੇ ਬਿਨਾਂ ਹੀ ਕੋਰਟ ਨੇ ਐੱਫ.ਆਈ.ਆਰ. ਵੀ ਕੀਤੀ ਸੀ ਪਰ ਮੈਂ ਸਿਰਸਾ ਦੀ ਤਰ੍ਹਾਂ ਰੋਇਆ ਜਾਂ ਗਿੜਗਿੜਾਇਆ ਨਹੀਂ ਸੀ। ਸਗੋਂ ਦੋਸ਼ ਲੱਗਦੇ ਹੀ, ਅਸਤੀਫ਼ਾ ਦੇ ਕੇ ਕਮੇਟੀ ਤੋਂ ਬਾਹਰ ਆ ਗਿਆ ਸੀ। ਜੀ.ਕੇ. ਨੇ ਸਿਰਸਾ ਨੂੰ ਅਹੁਦੇ ਦੇ ਮਾਣ ਦੇ ਹਿਸਾਬ ਨਾਲ ਟਿੱਪਣੀ ਕਰਨ ਦੀ ਨਸੀਹਤ ਦਿੰਦੇ ਹੋਏ ਕੋਰਟ ਦੇ ਫੈਸਲੇ ਦਾ ਸਨਮਾਨ ਕਰਨ ਦੀ ਸਲਾਹ ਦਿੱਤੀ ਹੈ।

 
< Prev   Next >

Advertisements

Advertisement
Advertisement

Advertisement