:: ਜੇ ਖੇਤੀ ਕਾਨੂੰਨ ਹੋਏ ਰੱਦ ਤਾਂ 50 ਸਾਲ ਤੱਕ ਕੋਈ ਸਰਕਾਰ ਹੱਥ ਲਾਉਣ ਦੀ ਨਹੀਂ ਕਰੇਗੀ ਹਿੰਮਤ, SC ਦੀ ਕਮੇਟੀ ਦੇ ਮੈਂਬਰ ਦ   :: ਹੁਣ ਸੰਸਦ ਮੈਂਬਰ ਦੋਵਾਂ ਸਦਨਾਂ ਵਿੱਚ ਪੁੱਛ ਸਕਣਗੇ ਸਵਾਲ, ਪ੍ਰਸ਼ਨ ਕਾਲ ਦੀ ਵਾਪਸੀ   :: 26 ਜਨਵਰੀ ਤਕ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, 15 ਮ੍ਰਿਤਕ ਕਾਵਾਂ ’ਚ ਹੋਈ ਬਰਡ ਫਲੂ ਦੀ ਪੁਸ਼ਟੀ   :: ਰਾਹੁਲ ਵਲੋਂ ‘ਖੇਤੀ ਕਾ ਖੂਨ’ ਬੁਕਲੇਟ ਜਾਰੀ ਕਰਨ ’ਤੇ ਜਾਵਡੇਕਰ ਦਾ ਵਾਰ- ‘ਕਾਂਗਰਸ ਨੂੰ ਖੂਨ ਨਾਲ ਬਹੁਤ ਪਿਆਰ ਹੈ’   :: SC ਨੇ ਯਮੁਨਾ ਦੀ ਸਫ਼ਾਈ ਨੂੰ ਲੈ ਕੇ NGT ਵਲੋਂ ਗਠਿਤ ਕਮੇਟੀ ਤੋਂ ਮੰਗੀ ਰਿਪੋਰਟ   :: ਗੁਰਨਾਮ ਸਿੰਘ ਚਢੂਨੀ ਦੇ ਵਿਵਾਦ ਬਾਰੇੇ ਸੰਯੁਕਤ ਕਿਸਾਨ ਮੋਰਚਾ ਨੇ ਦਿੱਤਾ ਸਪੱਸ਼ਟੀਕਰਨ   :: ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਬੋਲੇ- ‘ਇਹ ਸਾਡਾ ਸੰਵਿਧਾਨਕ ਅਧਿਕਾਰ’   :: ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਤੇ ਵਰ੍ਹੇ ਅਮਿਤ ਸ਼ਾਹ, ਕਿਹਾ- ਤੁਹਾਡਾ ਇਰਾਦਾ ਕਿਸਾਨਾਂ ਦੀ ਭਲਾਈ ਦਾ ਨਹੀਂ ਸੀ   :: ਮੋਦੀ ਸਰਕਾਰ ਦੇ ਮੰਤਰੀਆਂ ਨੂੰ ਕਦੋਂ ਲਗਾਇਆ ਜਾਵੇਗਾ ਕੋਰੋਨਾ ਲਾਗ ਦਾ ਟੀਕਾ? ਰਾਜਨਾਥ ਨੇ ਦਿੱਤਾ ਇਹ ਜਵਾਬ   :: ‘ਸੰਸਦ ਮੈਂਬਰਾਂ, ਮੰਤਰੀਆਂ ਅਤੇ ਵਿਧਾਇਕਾਂ ਤੋਂ ਘਰ-ਘਰ ਜਾ ਕੇ ਮੰਗੇ ਜਾਣਗੇ ਅਸਤੀਫ਼ੇ’   :: ਦਿੱਲੀ ਅੰਦੋਲਨ 'ਚ ਬੈਠੇ ਕਿਸਾਨਾਂ 'ਚ ਵੱਧ ਰਿਹਾ ਮਾਨਸਿਕ ਤਣਾਅ, ਕਾਊਂਸਲਿੰਗ ਲਈ ਸ਼ੁਰੂ ਕੀਤੇ ਸਾਈਕੋਲੋਜਿਸਟ ਕੈਂਪ   :: ਕਿਸਾਨੀ ਘੋਲ ਦਾ 52ਵਾਂ ਦਿਨ, ਅੰਦੋਲਨ ’ਚ ਸ਼ਾਮਲ ਹੋਣ ਲਈ ਕੇਰਲ ਦੀ ਕਿਸਾਨ ਵੀ ਪੁੱਜੇ   :: ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਚੋਣ ਕਮੇਟੀ ਦੇ ਸਾਰੇ ਮੈਂਬਰਾਂ ਨੇ ਦਿੱਤਾ ਅਸਤੀਫ਼ਾ   :: 2022 ਤੱਕ ਮਿਲ ਸਕਦਾ ਹੈ ਨਵੇਂ ਸੰਸਦ ਭਵਨ ਦਾ ਤੋਹਫ਼ਾ ! ਅੱਜ ਤੋਂ ਨਿਰਮਾਣ ਕੰਮ ਸ਼ੁਰੂ   :: ਕੇਂਦਰ ਅਤੇ ਕਿਸਾਨਾਂ ਵਿਚਾਲੇ ਇਹ ਬੈਠਕ ਵੀ ਰਹੀ ਬੇਸਿੱਟਾ, 19 ਜਨਵਰੀ ਨੂੰ ਮੁੜ ਹੋਵੇਗੀ ਮੀਟਿੰਗ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਬ੍ਰਿਟੇਨ ਚ ਜਾਅਲੀ ਫੇਸਬੁੱਕ ਖਾਤੇ ਨਾਲ ਬਲੈਕਮੇਲ ਕਰਨ ਦੇ ਦੋਸ਼ ਹੇਠ ਫੁੱਟਬਾਲ ਕੋਚ ਗ੍ਰਿਫਤਾਰ PRINT ਈ ਮੇਲ
uk  football coachesਗਲਾਸਗੋ  24-ਨਵੰਬਰ-(ਮੀਡੀਦੇਸਪੰਜਾਬ)  ਅਜੋਕੇ ਸਮੇਂ ਵਿੱਚ ਬਿਨਾਂ ਸ਼ੱਕ ਫੇਸਬੁੱਕ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਚ ਕ੍ਰਾਂਤੀ ਲਿਆਂਦੀ ਹੈ। ਜਿੱਥੇ ਲੋਕ ਇਸ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਵਰਤੋਂ ਵਿੱਚ ਲਿਆਉਂਦੇ ਹਨ, ਉੱਥੇ ਹੀ ਕਈ ਇਸ ਦੀ ਦੁਰਵਰਤੋਂ ਵੀ ਕਰਦੇ ਹਨ। ਬ੍ਰਿਟੇਨ ਵਿੱਚ ਇਸ ਅਜੋਕੀ ਖੋਜ ਦੀ ਗਲਤ ਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਇਸ ਦਾ ਨਕਲੀ ਖਾਤਾ ਖੋਲ੍ਹ ਕੇ ਲਗਭੱਗ 5000 ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ।

ਬ੍ਰਿਟੇਨ ਦੇ ਕਿੰਗਜ਼ ਲਿਨ, ਨਾਰਫੋਕ ਵਿੱਚ ਯੂਥ ਟੀਮ ਦੇ ਫੁੱਟਬਾਲ ਕੋਚ ਡੇਵਿਡ ਵਿਲਸਨ (36) ਨੂੰ ਚਾਰ ਤੋਂ 14 ਸਾਲ ਦੇ ਬੱਚਿਆਂ ਨੂੰ ਬਲੈਕਮੇਲ ਕਰਨ ਦੇ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।ਆਪਣੀ ਇਸ ਹਰਕਤ ਵਿੱਚ ਉਸਨੇ ਪਹਿਲਾਂ ਨਾਬਾਲਗ ਨੌਜਵਾਨਾਂ ਨੂੰ ਇੱਕ ਕੁੜੀ ਦੇ ਨਕਲੀ ਖਾਤੇ ਰਾਹੀਂ ਇਤਰਾਜ਼ਯੋਗ ਸਮੱਗਰੀ ਪੋਸਟ ਕਰਨ ਤੋਂ ਬਾਅਦ ਉਨ੍ਹਾਂ ਤੋਂ ਵੀਡੀਓ ਮੰਗਵਾ ਕੇ ਬਲੈਕਮੇਲ ਕੀਤਾ। ਵਿਲਸਨ ਨੇ ਇਸ ਕੰਮ ਲਈ ਅਣ ਅਧਿਕਾਰਿਤ ਫੋਨ ਦੀ ਵਰਤੋਂ ਕੀਤੀ। ਇਪਸਵਿਚ ਕ੍ਰਾਊਨ ਕੋਰਟ ਵਿਚ ਪੇਸ਼ ਹੋਣ 'ਤੇ ਉਸ 'ਤੇ 51 ਪੀੜਤ ਬੱਚਿਆਂ 'ਤੇ ਲਗਭਗ 96 ਵਾਰ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। 

ਨੈਸ਼ਨਲ ਕ੍ਰਾਈਮ ਏਜੰਸੀ ਮੁਤਾਬਕ, ਐਨ.ਸੀ.ਏ. ਦੀ ਹੁਣ ਤੱਕ ਦੀ ਪੜਤਾਲ ਵਿੱਚ ਇਹ ਇੱਕ ਘਟੀਆ ਹਰਕਤ ਹੈ। ਇਸ ਮਾਮਲੇ ਵਿੱਚ 500 ਦੇ ਕਰੀਬ ਮੁੰਡੇ ਉਸ ਨੂੰ ਇਤਰਾਜ਼ਯੋਗ ਸਮੱਗਰੀ ਭੇਜ ਰਹੇ ਹਨ ਅਤੇ ਵਿਸ਼ਵਵਿਆਪੀ ਪੱਧਰ 'ਤੇ 5,000 ਤੋਂ ਵੱਧ ਬੱਚਿਆਂ ਦੀ ਸਮੱਗਰੀ ਉਸ ਕੋਲ ਪਹੁੰਚਣ ਦੇ ਸਬੂਤ ਹਨ। ਏਜੰਸੀ ਮੁਤਾਬਕ, ਇਸ ਮਾਮਲੇ ਕਰਕੇ ਕਈ ਬੱਚਿਆਂ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਵਿਲਸਨ ਨੇ ਇਹ ਅਪਰਾਧ ਮਈ 2016 ਅਤੇ ਅਪ੍ਰੈਲ 2020 ਦੇ ਵਿਚਕਾਰ ਕੀਤੇ। ਜੂਨ ਅਤੇ ਜੁਲਾਈ 2017 ਵਿੱਚ ਫੇਸਬੁੱਕ ਨੇ 12 ਤੋਂ 15 ਸਾਲ ਦੇ ਮੁੰਡਿਆਂ ਦੇ 20 ਖਾਤਿਆਂ ਦੀ ਪਛਾਣ ਕੀਤੀ, ਜਿਨ੍ਹਾਂ ਦੇ ਖਾਤੇ ਵਿੱਚ ਅਸ਼ਲੀਲ ਤਸਵੀਰਾਂ ਭੇਜੀਆਂ ਸਨ ਜੋ ਕਿ ਇਕ 13 ਸਾਲ ਦੀ ਕੁੜੀ ਨਾਲ ਸਬੰਧਤ ਸਨ। 

ਦੋਸ਼ੀ ਵਿਲਸਨ ਨੂੰ ਸ਼ੁਰੂਆਤੀ ਤੌਰ 'ਤੇ ਅਗਸਤ 2017 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਹ ਜ਼ਮਾਨਤ 'ਤੇ ਰਿਹਾ ਹੋ ਗਿਆ ਸੀ। ਐਨ ਸੀ ਏ ਨੇ ਵਿਲਸਨ ਦੇ ਖ਼ਿਲਾਫ਼ ਪ੍ਰਮੁੱਖ ਸਬੂਤ ਜਿਸ ਵਿੱਚ ਅਪਰਾਧ ਕਰਨ ਲਈ ਵਰਤੇ ਜਾਂਦੇ ਆਈ ਪੀ ਐਡਰੈਸ ਅਤੇ ਝੂਠੇ ਸੋਸ਼ਲ ਮੀਡੀਆ ਦਾ ਆਨਲਾਈਨ ਸਿਸਟਮ (ਜੋ ਉਸ ਦੇ ਘਰ ਵਿੱਚ ਸੀ) ਦਾ ਖੁਲਾਸਾ ਕੀਤਾ ਹੈ। ਇਸ ਕੇਸ ਸੰਬੰਧੀ ਜੱਜ ਰੁਪਰਟ ਓਵਰਬਰੀ ਨੇ ਕੇਸ ਦੀ ਸੁਣਵਾਈ ਨੂੰ 12 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਹੈ।

 
< Prev   Next >

Advertisements


Advertisement
Advertisement
Advertisement
Advertisement