ਤੋਂ ਇਲਾਵਾ
ਸ਼੍ਰੋਮਣੀ ਅਕਾਲੀ ਦਲ 'ਚ ਹੋ ਰਹੀ ਸਿਆਸੀ ਹਲ-ਚਲ ਦੇ ਨਤੀਜੇ ਸਵਰੂਪ ਭਾਈ ਲੌਂਗੋਵਾਲ ਦੇ
ਸਿਰ 'ਤੇ ਇਸ ਵਾਰ ਦੀ ਪ੍ਰਧਾਨਗੀ ਦਾ ਤਾਜ ਕੰਡਿਆਂ ਭਰਿਆ ਵੀ ਹੋ ਸਕਦਾ ਹੈ। ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ 'ਤੇ ਜੇਕਰ ਨਜ਼ਰ ਪਾਈ ਜਾਵੇ ਤਾਂ ਸਵਰਗਵਾਸੀ ਪੰਥ
ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਜਿਵੇਂ 28 ਸਾਲਾਂ ਤੱਕ ਪ੍ਰਧਾਨ ਅਹੁਦੇ 'ਤੇ
ਈਮਾਨਦਾਰੀ ਅਤੇ ਬਿਨਾਂ ਕਿਸੇ ਲਾਲਚ ਇਹ ਜ਼ਿਮੇਵਾਰੀ ਨਿਭਾਈ, ਤਿੰਨ ਸਾਲਾਂ ਤੱਕ ਪ੍ਰਧਾਨ ਦੇ
ਅਹੁਦੇ ਦੀ ਭੂਮਿਕਾ ਨਿਭਾਉਣ ਵਾਲੇ ਭਾਈ ਲੌਂਗੋਵਾਲ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦਾ
ਦਾਮਨ ਜੱਥੇਦਾਰ ਟੌਹੜਾ ਦੀ ਤਰ੍ਹਾਂ ਪਾਕ ਸਾਫ਼ ਹੈ। ਮਤਲਬ ਜੇਕਰ ਕਿਸੇ ਵੀ
ਸ਼ਰਧਾਲੂ ਨੇ ਸ਼੍ਰੋਮਣੀ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਕੋਈ ਵੀ ਵੱਡੀ
ਭੇਟਾ ਭਾਈ ਲੌਂਗੋਵਾਲ ਨੂੰ ਜਦੋਂ ਵੀ ਪ੍ਰਦਾਨ ਕੀਤੀ, ਉਨ੍ਹਾਂ ਨੇ ਉਸ ਨੂੰ ਵਾਹਿਗੁਰੂ ਦੀ
ਅਮਾਨਤ ਸਮਝ ਕੇ ਹਰ ਵਾਰ ਗੋਲਕ 'ਚ ਹੀ ਜਮਾਂ ਕਰਵਾਇਆ। ਚਰਿੱਤਰ ਈਮਾਨਦਾਰ ਹੋਣ ਦੇ ਨਾਤੇ
ਸ਼੍ਰੋਅਦ ਦੇ ਬਾਬਾ ਬੋਹੜ ਨੇਤਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਿੰਨ ਸਾਲ ਪਹਿਲਾਂ ਭਾਈ
ਲੌਂਗੋਵਾਲ ਦੀ ਚੋਣ ਕਰਨਾ ਹੁਣ ਸ਼੍ਰੋਅਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ
ਪਾਰਟੀ ਲਈ ਵਰਦਾਨ ਸਾਬਤ ਹੋਇਆ ਹੈ। ਜ਼ਾਹਿਰ ਹੈ ਸ਼੍ਰੋਅਦ ਦੇ ਲਿਫ਼ਾਫ਼ੇ 'ਚੋਂ ਭਾਈ
ਲੌਂਗੋਵਾਲ ਦੇ ਪ੍ਰਧਾਨ ਅਹੁਦੇ ਦੀ ਪ੍ਰਵਾਨਗੀ ਦਾ ਪੈਗਾਮ ਨਿਕਲਣਾ ਪੱਕਾ ਹੈ।
ਭਾਈ ਲੌਂਗੋਵਾਲ ਦੀ ਜਿੱਤ ਦਾ ਹੋਣਾ ਲਾਜ਼ਮੀ ਹੋਵੇਗਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਲ 191 ਮੈਂਬਰਾਂ ਦੇ ਹਾਊਸ 'ਚ ਪੰਜ
ਤਖ਼ਤਾਂ ਦੇ ਜੱਥੇਦਾਰ ਅਤੇ ਇੱਕ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਹੈੱਡ ਗ੍ਰੰਥੀ ਤੋਂ
ਇਲਾਵਾ ਜੋ ਵੀ ਮੈਂਬਰ 27 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੋਣ ਵਾਲੇ ਜਨਰਲ
ਇਜਲਾਸ 'ਚ ਸ਼ਾਮਿਲ ਹੋਣਗੇ, ਪ੍ਰਧਾਨ ਅਹੁਦੇ ਦੇ ਚੋਣ ਦੀ ਘੋਸ਼ਣਾ ਤੋਂ ਬਾਅਦ 328 ਸਰੂਪਾਂ
ਦੇ ਗਾਇਬ ਹੋਣ ਦਾ ਮਾਮਲਾ ਅਤੇ ਵਿਰੋਧੀ ਮੈਬਰਾਂ ਵੱਲੋਂ ਸ਼ੋਰ-ਸ਼ਰਾਬਾ ਕਰਨਾ ਤਾਂ ਹੋਵੇਗਾ
ਹੀ, ਹੋ ਸਕਦਾ ਹੈ ਹਾਲਾਤ ਨੂੰ ਦੇਖਦੇ ਹੋਏ ਹਰ ਵਾਰ ਦੀ ਤਰ੍ਹਾਂ ਵਿਰੋਧੀ ਧੜਾ ਪਾਰਟੀ
ਵੱਲੋਂ ਮਤਦਾਨ ਕਰਵਾਉਣ ਦੀਆਂ ਸ਼ਰਤਾਂ ਵੀ ਰੱਖੇ ਪਰ ਪਿਛਲੇ ਤਿੰਨ ਸਾਲਾਂ 'ਚ ਜਿਸ ਸੂਝਵਾਨ
ਤਰੀਕੇ ਨਾਲ ਕਮੇਟੀ ਦੇ ਸਾਰੇ ਮੈਬਰਾਂ ਦੀ ਗੱਲ ਨਿਜੀ ਤੌਰ 'ਤੇ ਸੁਣ ਕੇ ਅਤੇ ਉਸਦਾ ਹੱਲ
ਕੱਢਣ ਵਾਲੇ ਭਾਈ ਲੌਂਗੋਵਾਲ ਦੀ ਜਿੱਤ ਦਾ ਹੋਣਾ ਲਾਜ਼ਮੀ ਹੋਵੇਗਾ। ਸ਼੍ਰੋਅਦ ਬਾਦਲ ਧੜੇ ਦੀ
ਟੀਮ ਲਈ ਸਮੇਂ ਦੀ ਜ਼ਰੂਰਤ ਹੈ ਲੌਂਗੋਵਾਲ ਵਰਗੇ ਸ਼ਖਸ ਦਾ ਜਿੱਤਣਾ। ਉਂਝ ਤਾਂ ਭਾਈ
ਲੌਂਗੋਵਾਲ ਨੇ ਆਪਣੀ ਬੁੱਧੀ ਦੇ ਮੁਤਾਬਕ ਅਤੇ ਅਕਾਲ ਤਖ਼ਤ ਦੇ ਜੱਥੇਦਾਰ ਦੇ ਆਦੇਸ਼ਾਂ ਨੂੰ
ਲਾਗੂ ਕਰ ਕੇ ਕਈ ਦੋਸ਼ੀ ਅਧਿਕਾਰੀਆਂ ਨੂੰ ਨੌਕਰੀ ਤੋਂ ਹਟਾ ਕੇ 328 ਪਾਵਨ ਸਰੂਪਾਂ ਦੇ
ਮਾਮਲੇ ਨੂੰ ਸ਼ਾਂਤ ਕਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਤਾਂ ਕੀਤੀ ਸੀ ਪਰ ਹੁਣ ਇਹ ਮੁੱਦਾ
ਸਿਆਸੀ ਰੰਗਤ ਲੈਣ ਦੇ ਕਾਰਨ ਗੰਭੀਰ ਹੁੰਦਾ ਜਾ ਰਿਹਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
100 ਸਾਲ ਪੂਰੇ ਹੋਣ 'ਤੇ ਜੋ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ 'ਚ 17 ਨਵੰਬਰ
ਨੂੰ ਹੋਇਆ, ਉਸ 'ਚ ਸ਼੍ਰੋਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ
ਵਿਰੋਧੀਆਂ ਤੋਂ ਬਚਾਉਣ ਦੇ ਬਿਆਨਾਂ ਨਾਲ ਪੰਥਕ ਏਕਤਾ ਨੂੰ ਤਾਕਤ ਤਾਂ ਜ਼ਰੂਰ ਮਿਲੀ ਸੀ ਪਰ
ਇਸ ਨੂੰ ਸਿਰਫ਼ ਸ਼੍ਰੋਅਦ ਦਾ ਸ਼ੋ ਬਣਾਉਣ ਦੇ ਕਾਰਨ ਵਿਰੋਧੀ ਦਲੀਲ਼ ਦੇਣ ਤੋਂ ਬਾਜ਼ ਨਹੀਂ ਆਏ।
ਸ਼੍ਰੋਅਦ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼ਤਾਬਦੀ 'ਤੇ
ਟਿਪਣੀ ਕਰਦੇ ਹੋਏ ਇਹ ਦੋਸ਼ ਲਗਾਇਆ ਕਿ 100 ਸਾਲਾਂ ਦੇ ਦੌਰਾਨ 28 ਸਾਲਾਂ ਤੱਕ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ 'ਤੇ ਰਹੇ ਪੰਥ ਰਤਨ ਸਵਰਗਵਾਸੀ ਜੱਥੇਦਾਰ
ਗੁਰਚਰਨ ਸਿੰਘ ਟੌਹੜਾ ਅਤੇ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਨਾਂ ਤੱਕ ਕਿਸੇ ਵੀ
ਸਮਾਰੋਹ ਵਿੱਚ ਨਹੀਂ ਲਿਆ ਜਾਣਾ ਧੜੇ ਨੂੰ ਸ਼ੋਭਾ ਨਹੀਂ ਦਿੰਦਾ। ਹਾਲਾਤ ਤੋਂ ਸਾਫ਼ ਜ਼ਾਹਿਰ
ਹੁੰਦਾ ਹੈ ਕਿ ਪਰਮਜੀਤ ਸਿੰਘ ਸਰਨਾ ਦੀ ਦਲੀਲ਼ ਵਿਰੋਧੀ ਧੜੇ ਵੱਲੋਂ ਦੋਸ਼ ਤਾਂ ਹੈ ਪਰ ਭਾਈ
ਲੌਂਗੋਵਾਲ ਦੀ ਇਮਾਨਦਾਰੀ ਦੀ ਤਾਰੀਫ਼ ਨਾ ਕਰਨਾ ਸਰਨਾ ਦਾ ਬਾਦਲ ਧੜੇ ਦੇ ਨਾਲ ਗੰਭੀਰ
ਮੱਤਭੇਦ ਹੋਣ ਦਾ ਕਾਰਨ ਸਾਬਤ ਹੋ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ
ਕਿ ਭਾਈ ਲੌਂਗੋਵਾਲ ਨੇ ਦੋਸ਼ੀ ਕਰਮਚਾਰੀਆਂ ਨੂੰ ਤਾਂ ਅਹੁਦਿਆਂ ਤੋਂ ਵਿਹਲਾ ਕਰਨ ਤੋਂ
ਬਾਅਦ ਪੂਰੀ ਕਮਾਨ ਕਮੇਟੀ ਦੀ ਆਪਣੇ ਹੱਥ 'ਚ ਲੈ ਕੇ ਆਪਣੇ ਆਪ ਪ੍ਰਬੰਧਾਂ ਨੂੰ ਸੁਚਾਰੁ
ਢੰਗ ਨਾਲ ਤਾਂ ਚਲਾਇਆ ਪਰ ਚੋਣ ਤੋਂ ਬਾਅਦ ਨਵੇਂ ਚਿਹਰੇ ਮੁੱਖ ਸਕੱਤਰ ਦੇ ਅਹੁਦੇ ਅਤੇ ਹੋਰ
ਅਹੁਦੇ 'ਤੇ ਜੇਕਰ ਤੈਨਾਤ ਕੀਤੇ ਜਾਂਦੇ ਹਨ ਤਾਂ ਪ੍ਰਬੰਧਾਂ 'ਚ ਹੋਰ ਨਿਖਾਰ ਆਉਣਾ ਲਾਜ਼ਮੀ
ਹੈ। ਚੰਗਾ ਹੁੰਦਾ ਅਹੁਦਿਆਂ ਤੋਂ ਫਾਰਿਗ ਕੀਤੇ ਗਏ ਕੁਝ ਅਧਿਕਾਰੀ ਜੋ ਇੱਕ ਪਾਸੇ ਤਾਂ
ਹਰਿਮੰਦਿਰ ਸਾਹਿਬ ਵਿੱਚ ਫੁੱਲਾਂ ਦੇ ਬਾਗ ਲਗਾ ਕੇ ਆਪਣੇ ਆਪ ਹੀ ਸਾਰੇ ਪ੍ਰਚਾਰ ਦਾ ਸਿਹਰਾ
ਲੈ ਕੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੀ. ਡੀ. ਬਣਾ ਕੇ ਆਪਣੇ-ਆਪ ਵਿਦੇਸ਼ਾਂ 'ਚ
ਜਾ ਕੇ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਦਿੰਦੇ ਰਹੇ, ਉਨ੍ਹਾਂ ਦੀ ਵਿਸ਼ੇਸ਼ ਜਾਂਚ ਕਰਨ
'ਚ ਗੁਰੇਜ ਕਰਨਾ, ਉਨ੍ਹਾਂ ਨੂੰ ਸਜ਼ਾਵਾਂ ਨਾ ਦੇਣਾ ਪੰਥ ਹਿੱਤ ਵਿੱਚ ਨਹੀਂ ਸੀ।
ਭਾਈ ਲੌਂਗੋਵਾਲ ਲਈ ਪ੍ਰਧਾਨ ਦਾ ਤਾਜ ਕੰਡਿਆਂ ਨਾਲ ਭਰਿਆ ਦਰਦ ਦੇ ਸਕਦੈ
ਅਹੁਦਿਆਂ ਤੋਂ ਫਾਰਿਗ ਹੋਏ ਸਕੱਤਰਾਂ ਦੀ ਧੜੇਬੰਦੀ ਦੇ ਕਾਰਨ ਹੁਣ ਵੀ ਸ਼੍ਰੋਮਣੀ
ਕਮੇਟੀ 'ਚ ਕਾਫ਼ੀ ਦਬੇ ਹੋਏ ਕਰਮਚਾਰੀ ਅਜਿਹੇ ਹਨ, ਜਿਨ੍ਹਾਂ ਨੂੰ ਅਹੁਦਿਆਂ 'ਤੇ ਯੋਗਤਾ
ਅਤੇ ਸਮੇਂ ਦੇ ਮੁਤਾਬਕ ਤਰੱਕੀਆਂ ਨਹੀਂ ਦਿੱਤੀਆਂ ਜਾ ਸਕੀਆਂ ਹਨ। ਉਨ੍ਹਾਂ ਕਰਮਚਾਰੀਆਂ ਦੇ
ਕੋਲ ਸਿਫ਼ਾਰਿਸ਼ਾਂ ਕਰਵਾਉਣ ਦਾ ਸਾਧਨ ਵੀ ਨਹੀਂ ਹੈ। ਇਸ ਚੁਣੋਤੀ ਤੋਂ ਇਲਾਵਾ ਭਾਈ
ਲੌਂਗੋਵਾਲ ਦੇ ਪ੍ਰਧਾਨ ਅਹੁਦੇ 'ਤੇ ਚੁਣੇ ਜਾਣ ਤੋਂ ਬਾਅਦ ਨਾ ਸੁਲਝਾਉਣ ਵਾਲਾ ਨਾਨਕ ਸ਼ਾਹੀ
ਕਲੈਂਡਰ ਦਾ ਮੁੱਦਾ, 328 ਪਾਵਨ ਸਰੂਪਾਂ ਦਾ ਵਿਵਾਦ, ਅਕਾਲ ਤਖ਼ਤ ਦੇ ਜੱਥੇਦਾਰ ਦੀ
ਨਿਯੁਕਤੀ ਅਤੇ ਉਨ੍ਹਾਂ ਦੇ ਅਧਿਕਾਰਾਂ ਦਾ ਨਿਸ਼ਚਿਤ ਹੋਣਾ ਪ੍ਰਧਾਨ ਦੇ ਤਾਜ 'ਚ ਕੰਡਿਆਂ
ਨਾਲ ਭਰਿਆ ਦਰਦ ਦੇ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜੋ
18 ਸਿਤੰਬਰ 2011 ਨੂੰ ਹੋਈਆਂ ਸਨ, ਇਸ ਵਾਰ ਅਗਲੀਆਂ ਚੋਣਾਂ 'ਚ ਭਾਜਪਾ ਦਾ ਸ਼੍ਰੋਅਦ
ਬਾਦਲ ਧੜੇ ਨਾਲ ਰਿਸ਼ਤਾ ਟੁੱਟਣ ਦਾ ਕਾਰਨ ਅਤੇ ਸਾਰੇ ਵਿਰੋਧੀ ਧੜੇ ਇੱਕ ਸਾਂਝੇ ਮੰਚ 'ਤੇ
ਜੇਕਰ ਇੱਕਠੇ ਹੋ ਜਾਂਦੇ ਹਨ ਤਾਂ ਕਮੇਟੀ ਦੀਆਂ ਆਮ ਚੋਣਾਂ ਦਾ ਨਵਾਂ ਪੈਗਾਮ ਵੀ ਦੇ ਸਕਦੇ
ਹਨ। ਇਹ ਸਪੱਸ਼ਟ ਹੈ ਕਿ ਬਾਦਲ ਧੜੇ ਦੀ ਪੰਥ ਵੋਟਾਂ 'ਤੇ ਪੁਰਾਣੀ ਪਕੜ ਨੂੰ ਤੋੜਣਾ ਅਸੰਭਵ
ਵੀ ਹੋ ਸਕਦਾ ਹੈ।
ਮੈਨੂੰ ਪ੍ਰਧਾਨ ਦੇ ਅਹੁਦੇ ਦਾ ਕੋਈ ਲਾਲਚ ਨਹੀਂ : ਭਾਈ ਲੌਂਗੋਵਾਲ
ਪ੍ਰਧਾਨ ਅਹੁਦੇ ਦੇ ਹੋਣ ਵਾਲੀ ਚੋਣ 'ਤੇ ਟਿੱਪਣੀ ਕਰਦੇ ਹੋਏ ਭਾਈ ਗੋਬਿੰਦ ਸਿੰਘ
ਲੌਂਗੋਵਾਲ ਨੇ ਸਪੱਸ਼ਟ ਕੀਤਾ ਕਿ ਪਿਛਲੇ ਤਿੰਨ ਸਾਲਾਂ 'ਚ ਜਿਸ ਲਗਨ ਅਤੇ ਗੁਰੂ ਦੀ ਸ਼ਕਤੀ
ਨਾਲ ਉਨ੍ਹਾਂ ਨੇ ਨਿਰਸਵਾਰਥ ਰਹਿ ਕੇ ਪੰਥ ਦੀ ਸੇਵਾ ਕੀਤੀ ਹੈ, ਉਸ ਦੇ ਅਧੀਨ ਕਮੇਟੀ ਦੇ
ਸਾਰੇ ਵਿਰੋਧੀ ਧੜਿਆਂ ਨੂੰ ਪੰਥ ਹਮਦਰਦੀ ਬਣਾਉਣ ਦੀ ਸੇਵਾ ਲਗਾਤਾਰ ਜਾਰੀ ਰਖਾਂਗਾ। ਮੈਨੂੰ
ਪ੍ਰਧਾਨ ਦੇ ਅਹੁਦੇ ਦਾ ਕੋਈ ਲਾਲਚ ਨਹੀਂ ਹੈ। ਗੁਰੂ ਘਰ ਦੀ ਸੇਵਾ ਕਰਨੀ ਮੇਰੀ ਖੁਸ਼
ਕਿਸਮਤੀ ਹੈ, ਜਿਸ ਲਈ ਮੈਂ ਵਾਹਿਗੁਰੂ ਦਾ ਹਮੇਸ਼ਾ ਸੇਵਕ ਬਣ ਕੇ ਰਹਿੰਦਾ ਹਾਂ। ਗੁਰੂ
ਕ੍ਰਿਪਾ ਕਰੇ ਦੁਸ਼ਮਣੀ, ਹੰਕਾਰ ਅਤੇ ਲਾਲਚ ਮੇਰੇ ਨਜ਼ਦੀਕ ਕਦੇ ਵੀ ਨਾ ਆਏ।