Weather
Patiala
|
|
Amritsar
|
|
New Delhi
|
|
|
ਇਜ਼ਰਾਇਲ ਚ 26/11 ਮੁੰਬਈ ਹਮਲੇ ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ, ਬਣਾਏਗਾ ਸਮਾਰਕ |
|
|
ਯੇਰੂਸ਼ਲਮ 26-ਨਵੰਬਰ-(ਮੀਡੀਆਦੇਸਪੰਜਾਬ) ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ 26
ਨਵੰਬਰ, 2008 ਨੂੰ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਜਂਲੀ ਦੇਣ ਦੇ
ਲਈ ਇਜ਼ਰਾਇਲ ਵਿਚ ਕਈ ਆਯੋਜਨ ਕੀਤੇ ਜਾ ਰਹੇ ਹਨ। ਇਜ਼ਰਾਇਲ ਦੇ ਲੋਕ 'ਪਾਕਿਸਤਾਨ ਸਮਰਥਿਤ
ਅੱਤਵਾਦ' ਦੀ ਨਿੰਦਾ ਕਰ ਰਹੇ ਹਨ ਅਤੇ ਹਮਲੇ ਨੂੰ ਅੰਜਾਮ ਦੇਣ ਵਾਲਿਆਂ 'ਤੇ ਕਾਰਵਾਈ ਕਰਨ
ਦੀ ਮੰਗ ਕਰ ਰਹੇ ਹਨ। ਇਜ਼ਰਾਇਲੀ ਨਾਗਰਿਕ ਅਤੇ ਭਾਰਤੀ ਵਿਦਿਆਰਥੀਆਂ ਨੇ ਮੁੰਬਈ ਹਮਲੇ ਵਿਚ
ਮਾਰੇ ਗਏ ਲੋਕਾਂ ਨੂੰ ਯੇਰੂਸ਼ਲਮ, ਰੇਹੋਵੋਲ ਅਤੇ ਤੇਲ ਅਵੀਵ ਵਿਚ ਬੁੱਧਵਾਰ ਨੂੰ
ਸ਼ਰਧਾਂਜਲੀ ਦਿੱਤੀ।
ਬੀਰਸ਼ੇਵਾ ਅਤੇ ਐਲਾਤ ਵਿਚ ਵੀਰਵਾਰ ਨੂੰ ਸ਼ਰਧਾਂਜਲੀ ਦੇਣ ਦੇ ਪ੍ਰੋਗਰਾਮਾਂ ਦੀ ਯੋਜਨਾ
ਬਣਾਈ ਗਈ ਹੈ। ਇਜ਼ਰਾਇਲੀ ਸਮੇਂ ਮੁਤਾਬਕ ਵੀਰਵਾਰ ਰਾਤ 8 ਵਜੇ ਡਿਜੀਟਲ ਮਾਧਿਅਮ ਜ਼ਰੀਏ
ਜੂਮ 'ਤੇ ਵੀ ਇਕ ਸ਼ਰਧਾਂਜਲੀ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿਰ ਸ਼ਾਮਲ
ਹੋਣ ਲਈ ਸੈਂਕੜੇ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।ਪ੍ਰੋਗਰਾਮ ਵਿਚ ਇਜ਼ਰਾਇਲ ਵਿਚ
ਭਾਰਤ ਦੇ ਰਾਜਦੂਤ ਸੰਜੀਵ ਸਿੰਗਲਾ ਅਤੇ ਭਾਰਤ ਵਿਚ ਇਜ਼ਰਾਇਲ ਦੇ ਰਾਜਦੂਤ ਡਾਕਟਰ ਰੀਨ
ਮਾਲਕਾ ਸ਼ਾਮਲ ਹੋਣਗੇ। ਇਜ਼ਰਾਇਲ ਦੇ ਦੱਖਣ ਵਿਚ ਸਥਿਤ ਤਟੀ ਸ਼ਹਿਰ ਐਲਾਤ ਦੇ ਆਇਜੇਕ ਸੋਲੋਮਨ
ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ,''ਇਜ਼ਰਾਇਲ ਅਜਿਹੇ ਦੇਸ਼ ਦਾ ਵਿਰੋਧ ਕਰਦਾ ਹੈ ਜੋ
ਅੱਤਵਾਦੀਆਂ ਨੂੰ ਵਿੱਤੀ ਅਤੇ ਹੋਰ ਤਰ੍ਹਾਂ ਦੀ ਮਦਦ ਮੁਹੱਈਆ ਕਰਾਉਂਦਾ ਹੈ। ਅੱਤਵਾਦ ਦੇ
ਸਮਰਥਕ ਦੇਸ਼ਾਂ ਦਾ ਕੂਟਨੀਤਕ ਅਤੇ ਵਿੱਤੀ ਰੂਪ ਨਾਲ ਬਾਈਕਾਟ ਕਰਨ ਲਈ ਸ਼ਾਂਤੀ ਦੇ ਸਮਰਥਕ
ਦੇਸ਼ਾਂ ਨੂੰ ਇਕੱਠੇ ਆਉਣਾ ਚਾਹੀਦਾ ਹੈ। ਇਸ ਨਾਲ ਅੱਤਵਾਦੀ ਵਾਰਦਾਤਾਂ ਨੂੰ ਰੋਕਣ ਵਿਚ ਮਦਦ
ਮਿਲੇਗੀ।''
ਉਹਨਾਂ ਨੇ ਕਿਹਾ,''ਭਾਰਤ ਜਿਹੇ ਸ਼ਾਂਤੀ ਦੇ ਸਮਰਥਕ ਦੇਸ਼ ਨਾਲ ਦੋਸਤਾਨਾ ਸੰਬੰਧ ਹੋਣਾ
ਇਜ਼ਰਾਇਲ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡੀ
ਦੋਸਤੀ ਹੋਰ ਮਜ਼ਬੂਤ ਹੋਵੇ।'' ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਦੇ 10
ਅੱਤਵਾਦੀਆਂ ਨੇ 26 ਨਵੰਬਰ, 2008 ਨੂੰ ਮੁੰਬਈ 'ਤੇ ਯੋਜਨਾਬੱਧ ਤਰੀਕੇ ਨਾਲ 12 ਹਮਲੇ
ਕੀਤੇ ਸਨ। ਚਾਰ ਦਿਨ ਤੱਕ ਚੱਲੇ ਇਹਨਾਂ ਹਮਲਿਆਂ ਵਿਚ ਘੱਟੋ-ਘੱਟ 166 ਲੋਕ ਮਾਰੇ ਗਏ ਅਤੇ
300 ਤੋਂ ਵੱਧ ਜ਼ਖਮੀ ਹੋਏ। ਮਰਨ ਵਾਲਿਆਂ ਵਿਚ 6 ਯਹੂਦੀ ਸ਼ਾਮਲ ਸਨ।
ਸਮਾਰਕ ਬਣਾਉਣ ਦਾ ਪ੍ਰਸਤਾਵ
ਐਲਾਤ ਦੇ ਲੋਕਾਂ ਨੇ ਮੁੰਬਈ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਇਕ ਸਮਾਰਕ ਬਣਾਉਣ
ਦੀ ਅਪੀਲ ਕੀਤੀ ਹੈ। ਐਲਾਤ ਵਿਚ ਪ੍ਰਵਾਸੀ ਯਹੂਦੀਆਂ ਦੇ ਲਈ 'ਸਿਤਾਰ ਸੰਗਠਨ' ਨਾਮਕ ਸੰਸਥਾ
ਦੇ ਨੁਮਾਇੰਦਿਆਂ ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ,''ਅਸੀਂ ਸਮਾਰਕ ਦੇ ਲਈ ਐਲਾਤ ਦੇ
ਮੇਅਰ ਮਾਯਰ ਇਟਜਹਾਕ ਹਾ ਲੇਵਿ ਨਾਲ ਗੱਲ ਕੀਤੀ ਹੈ। ਮੇਅਰ ਨੇ ਕਿਹਾ ਕਿ ਉਹ ਇਕ ਕਮੇਟੀ ਦੀ
ਮੈਂਬਰ ਹਨ ਜੋ ਸਇਕ ਆਦਿ ਦੇ ਕੰਮ 'ਤੇ ਫ਼ੈਸਲਾ ਲੈਂਦੀ ਹੈ। ਉਹਨਾਂ ਮੁਤਾਬਕ, ਉਹਨਾਂ ਨੂੰ
ਸਾਡੀ ਮਦਦ ਕਰ ਕੇ ਖੁਸ਼ੀ ਹੋਵੇਗੀ।''ਉਹਨਾਂ ਨੇ ਕਿਹਾ,''ਇਸ ਦੇ ਇਲਵਾ ਉਹਨਾਂ ਨੇ ਇਕ
ਭਾਰਤ-ਇਜ਼ਰਾਇਲ ਦੋਸਤੀ ਚੌਂਕ ਜਾਂ ਮਹਾਤਮਾ ਗਾਂਧੀ ਚੌਂਕ ਬਣਾਉਣ ਦਾ ਵੀ ਸੁਝਾਅ ਦਿੱਤਾ
ਹੈ, ਜਿੱਥੇ ਮੁੰਬਈ ਹਮਲੇ ਵਿਚ ਮਾਰੇ ਗਏ ਲੋਕਾਂ ਦੇ ਲਈ ਸਮਾਰਕ ਦੇ ਰੂਪ ਵਿਚ ਇਕ ਤਖਤੀ
ਸਥਾਪਿਤ ਕੀਤੀ ਜਾ ਸਕਦੀ ਹੈ।''
|
|