:: ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਦੀ ਝਾਕੀ ਨੂੰ ਮਿਲਿਆ ਭਰਵਾਂ ਹੁੰਗਾਰਾ   :: ਵੱਡੀ ਖ਼ਬਰ : ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅਭੈ ਸਿੰਘ ਚੋਟਾਲਾ ਨੇ ਹਰਿਆਣਾ ਵਿਧਾਨਸਭਾ ਤੋਂ ਦਿੱਤਾ ਅਸਤੀਫ਼ਾ   :: ਕਿਸਾਨ ਟਰੈਕਟਰ ਪਰੇਡ: ਹਿੰਸਾ ਦੀ ਜਾਂਚ ਲਈ SC ’ਚ ਪਟੀਸ਼ਨ ਦਾਇਰ   :: ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਏਕਤਾ ਕਮੇਟੀ ਦਾ ਹੋਇਆ ਸੌਦਾ, ਜਲਦੀ ਬਾਹਰ ਆਵੇਗਾ   :: ਦਿੱਲੀ ਚ ਹੋਈ ਹਿੰਸਾ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਦਾਰ: ਕਾਂਗਰਸ   :: ਜੋਗਿੰਦਰ ਸਿੰਘ ਉਗਰਾਹਾਂ ਨੇ ਲਾਲ ਕਿਲੇ ਚ ਵਾਪਰੀ ਘਟਨਾ ਤੇ ਦਿੱਲੀ ਪੁਲਸ ਦੀ ਕੀਤੀ ਨਿੰਦਾ   :: ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰੈੱਸ ਨੋਟ ਜਾਰੀ, ਦਿੱਲੀ ਚ ਹੋਈ ਹਿੰਸਕ ਝੜਪ ਦੀ ਕੀਤੀ ਨਿੰਦਾ   :: ਦਿੱਲੀ ’ਚ ਕਿਸਾਨਾਂ ਅਤੇ ਪੁਲਸ ਵਿਚਾਲੇ ਤਣਾਅ ਜਾਰੀ; ਲਾਲ ਕਿਲ੍ਹੇ ’ਤੇ ਲਹਿਰਾਇਆ ‘ਕੇਸਰੀ ਝੰਡਾ’   :: ਲਾਲ ਕਿਲ੍ਹੇ ’ਤੇ ਪਹੁੰਚੇ ਨੌਜਵਾਨਾਂ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਵੱਡੀ ਅਪੀਲ   :: ਲਾਲ ਕਿਲ੍ਹੇ ’ਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਪੁਲਸ ਨੇ ਕੀਤਾ ਲਾਠੀਚਾਰਜ, ਦਿੱਲੀ ਦੇ ਕੁੱਝ ਇਲਾਕਿਆਂ ’ਚ ਨੈੱਟ ਬੰਦ   :: ਗਣਤੰਤਰ ਦਿਵਸ ਤੋਂ ਪਹਿਲਾਂ ਦੀ ਸ਼ਾਮ ਰਾਸ਼‍ਟਰਪਤੀ ਨੇ ਕੀਤਾ ਦੇਸ਼ ਨੂੰ ਸੰਬੋਧਿਤ   :: ਹੁਣ ਬ੍ਰਹਮਪੁੱਤਰ ਦਰਿਆ ਤੇ ਡੈਮ ਬਣਾਉਣ ਦੀ ਤਿਆਰੀ ਵਿਚ ਚੀਨ   :: ਕਿਸਾਨ ਟ੍ਰੈਕਟਰ ਰੈਲੀ: ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਕਿਸਾਨ ਕਰ ਸਕਣਗੇ ਐਂਟਰੀ   :: 26 ਜਨਵਰੀ ਨੂੰ ਹੋਵੇਗੀ ਇਤਿਹਾਸਕ ਕਿਸਾਨ ਪਰੇਡ : ਯੋਗੇਂਦਰ ਯਾਦਵ   :: ਵੱਡੀ ਖ਼ਬਰ: ਸਿੰਘੂ ਸਰਹੱਦ ’ਤੇ ਰਵਨੀਤ ਬਿੱਟੂ ਦਾ ਜ਼ਬਰਦਸਤ ਵਿਰੋਧ, ਹੋਈ ਧੱਕਾ-ਮੁੱਕੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸ਼ੰਭੂ ਬਾਰਡਰ ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ ਚ ਸੁੱਟੇ PRINT ਈ ਮੇਲ
farmers protest continues at shambhu border near ambalaਅੰਬਾਲਾ  26-ਨਵੰਬਰ-(ਮੀਡੀਦੇਸਪੰਜਾਬ)   ਖੇਤੀ ਬਿੱਲਾਂ ਨੂੰ ਲੈ ਕੇ ਦਿੱਲੀ ਕੂਚ ਕਰ ਰਹੇ ਕਿਸਾਨ ਅੰਬਾਲਾ ਨੇੜੇ ਸ਼ੰਭੂ ਬਾਰਡਰ 'ਤੇ ਡਟੇ ਹੋਏ ਹਨ। ਪੁਲਸ ਉਨ੍ਹਾਂ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦੇ ਰਹੀ ਹੈ। ਹਰਿਆਣਾ ਪੁਲਸ ਵਲੋਂ ਕਿਸਾਨਾਂ 'ਤੇ ਪਾਣੀ ਦੀਆਂ ਤੋਪਾਂ ਚਲਾਈਆਂ ਹਨ ਅਤੇ ਹੰਝੂ ਗੈਸ ਦੇ ਗੋਲੇ ਦਾਗ਼ੇ ਗਏ ਤਾਂ ਕਿ ਕਿਸਾਨ ਅੱਗੇ ਨਾ ਵੱਧ ਸਕਣ। ਕਿਸਾਨ ਵੀ ਦਿੱਲੀ ਜਾਣ ਦੀ ਜ਼ਿੱਦ 'ਤੇ ਅੜੇ ਹੋਏ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ 'ਚ ਸੁੱਟ ਦਿੱਤੇ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚਾਹੇ ਜੋ ਮਰਜ਼ੀ ਕਰਨਾ ਪਵੇ ਪਰ ਉਹ ਦਿੱਲੀ ਜ਼ਰੂਰ ਜਾਣਗੇ।

PunjabKesari

#WATCH Farmers' protest continues at Shambhu border, near Ambala (Haryana) as police stop them from proceeding to Delhi pic.twitter.com/UtssadGKpU

— ANI (@ANI) November 26, 2020


ਇਹ ਵੀ ਪੜ੍ਹੋ : ਕਿਸਾਨਾਂ ਦਾ 'ਦਿੱਲੀ ਚਲੋ' ਅੰਦੋਲਨ: ਸ਼ੰਭੂ ਬਾਰਡਰ 'ਤੇ ਹੰਗਾਮਾ, ਪੁਲਸ ਨੇ ਚਲਾਈਆਂ ਪਾਣੀ ਦੀਆਂ ਤੋਪਾਂ

ਦੱਸ ਦੇਈਏ ਕਿ ਅੰਬਾਲਾ-ਪਟਿਆਲਾ ਬਾਰਡਰ 'ਤੇ ਦਿੱਲੀ ਪੁਲਸ ਨੇ ਕੁਝ ਟਰੱਕਾਂ ਨੂੰ ਵੀ ਖੜ੍ਹਾ ਕੀਤਾ ਹੈ ਤਾਂ ਕਿ ਕਿਸਾਨ ਅੱਗੇ ਨਾ ਜਾ ਸਕਣ ਪਰ ਕਿਸਾਨਾਂ ਨੇ ਉਸ ਨੂੰ ਵੀ ਭੰਨਣਾ ਸ਼ੁਰੂ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਤੋਪਾਂ ਵੀ ਚਲਾਈਆਂ। ਇੱਥੇ ਸਥਿਤੀ ਕਾਫ਼ੀ ਤਣਾਅਪੂਰਨ ਬਣੀ ਹੋਈ ਹੈ। ਕਿਸਾਨ ਆਪਣੇ ਟਰੈਕਟਰਾਂ 'ਤੇ ਚੜ੍ਹ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਕਿਸਾਨਾਂ ਦਾ ਦਿੱਲੀ ਕੂਚ: ਰਾਸ਼ਨ-ਪਾਣੀ ਲੈ ਕੇ ਹਰਿਆਣਾ ਬਾਰਡਰ 'ਤੇ ਪੁੱਜੇ ਪੰਜਾਬ ਦੇ ਕਿਸਾਨ

ਦੱਸਣਯੋਗ ਹੈ ਕਿ 'ਦਿੱਲੀ ਚਲੋ' ਅੰਦਲੋਨ ਲਈ ਕਿਸਾਨ ਰਾਸ਼ਨ-ਪਾਣੀ ਲੈ ਕੇ ਆਏ ਹਨ ਅਤੇ ਉਨ੍ਹਾਂ ਦੀ ਯੋਜਨਾ ਹੈ ਕਿ ਜਿੱਥੇ ਵੀ ਪੁਲਸ ਰੋਕੇਗੀ, ਉੱਥੇ ਹੀ ਧਰਨੇ 'ਤੇ ਬੈਠ ਜਾਣਗੇ। ਪੰਜਾਬ ਤੋਂ ਲੱਗਭਗ 3 ਲੱਖ ਕਿਸਾਨ 26 ਨਵੰਬਰ ਤੋਂ 'ਦਿੱਲੀ ਚਲੋ' ਅੰਦੋਲਨ ਤਹਿਤ ਦਿੱਲੀ ਰਵਾਨਾ ਹੋਣ ਲਈ ਤਿਆਰ ਹਨ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਕਈ ਥਾਵਾਂ 'ਤੇ ਭਾਰੀ ਜਾਮ ਹਨ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਰਮਿਆਨ ਰੋਹ ਹੈ। ਉਨ੍ਹਾਂ ਦੇ ਮਨਾਂ 'ਚ ਖ਼ਦਸ਼ਾ ਹੈ ਕਿ ਘੱਟ ਤੋਂ ਘੱਟ ਸਮਰਥਨ ਮੁੱਲ ਦੀ ਵਿਵਸਥਾ ਖ਼ਤਮ ਹੋ ਜਾਵੇਗੀ ਅਤੇ ਉਹ ਵੱਡੇ ਕਾਰੋਬਾਰੀਆਂ ਦੇ ਰਹਿਮ 'ਤੇ ਨਿਰਭਰ ਹੋ ਜਾਣਗੇ।

 
< Prev   Next >

Advertisements


Advertisement
Advertisement
Advertisement
Advertisement