ਹਰਿਆਣਾ ਸਰਕਾਰ ਨੇ ਮੁੜ ਦੁਹਰਾਇਆ ਇਤਿਹਾਸ, ਸੁਖਬੀਰ ਬਾਦਲ ਨੇ ਕਿਹਾ ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ? |
|
|
 ਅੰਮ੍ਰਿਤਸਰ: -26-ਨਵੰਬਰ-(ਮੀਡੀਆਦੇਸਪੰਜਾਬ) ਹਰਿਆਣਾ ਸਰਕਾਰ ਵੱਲੋਂ ਅੱਜ ਮੁੜ ਇਤਿਹਾਸ ਦੁਹਰਾਇਆ ਗਿਆ ਹੈ। ਇਹ ਦਾਅਵਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ, ਜਿਨ੍ਹਾਂ ਅੱਜ ਹਰਿਆਣਾ ਸਰਕਾਰ
ਵੱਲੋਂ ਕਿਸਾਨਾਂ ਨਾਲ ਕੀਤੇ ਗਏ ਤਸ਼ੱਦਦ ਦੀ ਨਿਖੇਧੀ ਕੀਤੀ। ਸੁਖਬੀਰ ਬਾਦਲ ਵੱਲੋਂ
ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਲਈ
ਦਿੱਲੀ ਜਾ ਰਹੇ ਕਿਸਾਨਾਂ ‘ਤੇ ਹਰਿਆਣਾ ਸਰਕਾਰ ਵੱਲੋਂ ਕੀਤੇ ਲਾਠੀਚਾਰਜ ਤੇ ਪਾਣੀ ਦੀ
ਬੌਛਾਰਾਂ ਕਰਨ ਦੀ ਨਿੰਦਾ ਕਰਦੇ ਹਨ। ਕੀ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ
ਅਵਾਜ਼ ਬੁਲੰਦ ਕਰਨ ਦਾ ਅਧਿਕਾਰ ਨਹੀਂ?
 ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਦੇਸ਼
ਦਾ ਸੰਵਿਧਾਨ ਬਣਾਇਆ ਗਿਆ ਸੀ, ਉਦੋਂ ਇਹ ਲਿਖਿਆ ਗਿਆ ਸੀ ਕਿ ਹਰ ਵਿਅਕਤੀ ਨੂੰ ਆਪਣੇ
ਸ਼ਬਦਾਂ ਨੂੰ ਸ਼ਾਂਤਮਈ ਢੰਗ ਨਾਲ ਰੱਖਣ ਦਾ ਅਧਿਕਾਰ ਹੈ, ਫਿਰ ਕੀ ਪੰਜਾਬ ਦੇ ਕਿਸਾਨਾਂ
ਨੂੰ ਉਨ੍ਹਾਂ ਦੇ ਸ਼ਬਦ ਬੋਲਣ ਦਾ ਅਧਿਕਾਰ ਨਹੀਂ? ਉਨ੍ਹਾਂ ਕਿਹਾ ਕਿ 1982 'ਚ ਹਰਿਆਣਾ 'ਚ
ਕਾਂਗਰਸ ਦੇ ਮੁੱਖ ਮੰਤਰੀ ਭਜਨ ਲਾਲ ਨੇ ਜੋ ਕੀਤਾ ਸੀ ਉਹ ਹੀ ਅੱਜ ਖੱਟਰ ਸਰਕਾਰ ਨੇ ਮੋਦੀ
ਦੇ ਕਹਿਣ 'ਤੇ ਕੀਤਾ ਹੈ। ਜੇ ਪ੍ਰਦਰਸ਼ਨ ਦਿੱਲੀ 'ਚ ਕੀਤਾ ਜਾਣਾ ਸੀ ਤਾਂ ਹਰਿਆਣਾ ਸਰਕਾਰ
ਲਈ ਕੀ ਮੁਸ਼ਕਲ ਹੈ? ਬਲਕਿ ਮੈਂ ਖੱਟਰ ਸਾਹਬ ਨੂੰ ਇਸ ਸੰਘਰਸ਼ 'ਚ ਕਿਸਾਨਾਂ ਦਾ ਸਮਰਥਨ
ਕਰਨ ਲਈ ਕਹਾਂਗਾ।'

ਉਨ੍ਹਾਂ
ਕਿਹਾ ਕਿ ਕਿਸਾਨਾਂ ਦੀ ਸਭ ਤੋਂ ਵੱਡੀ ਪਾਰਟੀ ਅਕਾਲੀ ਦਲ ਹੈ, ਤੇ ਉਨ੍ਹਾਂ ਆਪਣੇ ਵਰਕਰਾਂ
ਨੂੰ ਵੱਡੇ ਪੱਧਰ 'ਤੇ ਇਸ 'ਚ ਹਿੱਸਾ ਲੈਣ ਲਈ ਕਿਹਾ ਹੈ। ਹਰਿਆਣਾ ਅਤੇ ਪੰਜਾਬ ਦੇ ਬਾਰਡਰ
'ਤੇ ਬੈਰੀਕੇਡ ਇੰਝ ਲਗਾਏ ਹਨ ਜਿਵੇਂ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ। ਭਾਰਤ 'ਚ
ਤਾਨਾਸ਼ਾਹੀ ਹੈ, ਦੇਸ਼ ਵਿੱਚ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਹੈ। ਕੈਪਟਨ ਦੋਗਲੀ ਨੀਤੀ
ਅਪਣਾ ਰਹੇ ਹਨ। ਰਾਜ ਦੇ ਕਿਸਾਨ ਪ੍ਰੇਸ਼ਾਨ ਹਨ, ਲੋਕ ਪ੍ਰੇਸ਼ਾਨ ਹਨ ਪਰ ਕੈਪਟਨ ਚੁੱਪ
ਬੈਠੇ ਹਨ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਇੱਕੋ ਸਮੱਸਿਆ ਹੈ।
ਸੁਖਬੀਰ
ਬਾਦਲ ਨੇ ਕਿਹਾ ਕਿ ਉਹ ਹਰਿਆਣਾ ਦੇ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਸੰਘਰਸ਼
ਵਿੱਚ ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣ ਕਿਉਂਕਿ ਜੇ ਐਮਐਸਪੀ ਖਤਮ ਹੋ ਗਈ ਤਾਂ ਉਨ੍ਹਾਂ
ਦਾ ਵੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕੇਜਰੀਵਾਲ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ
ਚਾਹੀਦਾ ਹੈ ਕਿ ਉਹ ਕਿਸ ਦੇ ਨਾਲ ਹਨ। ਜੇ ਲੋਕਤੰਤਰ ਵਿੱਚ ਕੋਈ ਗਲਤ ਫੈਸਲਾ ਲੈਂਦਾ ਹੈ,
ਜਦੋਂ ਇਹ ਪਤਾ ਲਗ ਜਾਵੇ ਕਿ ਇਹ ਲੋਕ ਹਿੱਤ ਵਿੱਚ ਨਹੀਂ ਹੈ ਤਾਂ ਸੁਧਾਰ ਕੀਤਾ ਜਾਂਦਾ ਹੈ।
ਮੋਦੀ ਸਾਹਿਬ ਨੂੰ ਮੰਨਣਾ ਚਾਹੀਦਾ ਹੈ ਕਿ ਜੇ ਖੇਤੀ ਬਿੱਲਾਂ ਵਿੱਚ ਕੋਈ ਗਲਤੀ ਹੋ ਗਈ ਹੈ
ਤਾਂ ਉਸ ਨੂੰ ਸੁਧਾਰ ਲੈਣੀ ਚਾਹੀਦੀ ਹੈ। ਜੇਜੇਪੀ ਕਿਸਾਨਾਂ ਦੀ ਪਾਰਟੀ ਹੈ ਤੇ ਇਸ ਨੂੰ
ਖੇਤੀ ਬਿੱਲਾਂ ਦਾ ਵਿਰੋਧ ਕਰਨਾ ਚਾਹੀਦਾ ਹੈ।
|