ਪੰਜਾਬ ਸਿੰਘ ਦੀ ਚੜਦੀ ਕਲਾ ਦੀ ਅਰਦਾਸ ਕਰਦੀ ਹੋਈ : |
|
|
ਅਸੀਂ ਵਾਰਸ ਹਾਂ ਹਿੰਦ ਦੀ ਆਤਮਾ ਦੇ ;
ਪੂਜਾ ਕੀਤੀ ਗਈ ਜੀਹਦੀ ਨਿਹੰਗ ਬਣਕੇ;
ਕਦੇ ਚਰਖੀਆਂ ਤੇ ਕਦੀ ਸੂਲੀਆਂ ਤੇ ;
ਰਹੇ ਤੀਰ ਤੇ ਕਦੇ ਤੁਫੰਗ ਬਣਕੇ;
ਮੌਤ ਸੁੰਦਰ ਸੁਹਾਗਣ ਹੈ ਖਾਲਸੇ ਦੀ ;
ਜਿਉਂਦੀ ਅੰਗ ਬਣਕੇ ;ਮਰਦੀ ਸੰਗ ਬਣਕੇ;
ਅਸੀਂ ਜੰਮੇ ਤਾਂ ਸ਼ਮਾ ਤੇ ਰੂਪ ਚੜਿਆ;
ਮਰੀਏ ਕਿਵੇਂ ਨਾ ਅੱਜ ਪਤੰਗ ਬਣਕੇ!
ਅਸੀਂ ਅੱਜ ਵੀ ਉਹੀ ਸਰਦਾਰ ਬਾਂਕੇ;
ਤੇਰੇ ਜਿਗਰ ਚੋਂ ਖਿੜੇ ਗੁਲਾਬ ਦੇ ਫੁੱਲ;
ਜਿੱਥੇ ਕਿਤੇ ਸੰਸਾਰ ਚ ਚਲੇ ਜਾਈਏ;
ਦੁਨੀਆਂ ਕਹਿੰਦੀ ਐ ਸਾਨੂੰ ਪੰਜਾਬ ਦੇ ਫੁੱਲ
|