ਜਾਗ ਪਏ ਪੰਜਾਬੀ, ਨੀ ਦਿੱਲੀਏ!
ਜਾਗ ਪਏ ਪੰਜਾਬੀ।
ਹੱਥ ਇਹਨਾਂ ਦੇ,
ਹਰ ਜਿੰਦੇ ਦੀ ਚਾਬੀ,
ਨੀ ਦਿੱਲੀਏ! ਜਾਗ ਪਏ ਪੰਜਾਬੀ।
ਮੌਤੋਂ ਮੂਲ ਨਾ ਡਰਦੇ,
ਇਹ ਕੰਮ ਅੱਵਲੇ ਕਰਦੇ,
ਤੇਰਾ ਧੱਕਾ ਕਦੇ ਨਾ ਜ਼ਰਦੇ,
ਰਹਿੰਦੇ ਤੋਰ ਨਵਾਬੀ,
ਨੀ ਦਿੱਲੀਏ! ਜਾਗ ਪਏ ਪੰਜਾਬੀ।
ਚਾਹੇ ਪਾ ਪਾਣੀ ਦੀਆਂ ਬੁਛਾੜਾਂ,
ਭਾਵੇਂ ਕਰ ਦੇ ਕੰਡਿਆਂ ਦੀਆਂ ਵਾੜਾਂ,
ਤੋੜ ਦਿਆਂਗੇ ਸਭ ਤਾਰਾਂ,
ਇਹ ਸਹਿਣ ਨਾ ਕਰਨ ਖਰਾਬੀ।
ਨੀ ਦਿੱਲੀਏ! ਜਾਗ ਪਏ ਪੰਜਾਬੀ।
ਇਹ ਤੁਰ ਪਏ, ਘੱਤ ਵਹੀਰਾਂ,
ਛੱਡ ਸੁੰਞੀਆਂ ਪਿੱਛੇ ਜਗੀਰਾਂ,
ਨਾ ਡਰਦੇ ਤਲਵਾਰਾਂ ਤੀਰਾਂ,
ਇਹ ਖਿੜੇ ਨੇ ਫੁੱਲ ਗੁਲਾਬੀ।
ਨੀ ਦਿੱਲੀਏ!ਜਾਗ ਪਏ ਪੰਜਾਬੀ।
ਇਹਨਾਂ ਤੋਪਾਂ ਦੇ ਮੂੰਹ ਮੋੜੇ,
ਚਾਹੇ ਤੂੰ ਵਿਛਾਏ ਰਾਹੀ ਰੋੜੇ,
ਤੇਰੇ ਨਾਕੇ ਬੇਰਿਅਰ ਤੋੜੇ,
ਇਹ ਬਣਾਉਣਗੇ ਤੈਨੂੰ ਭਾਬੀ।
ਨੀ ਦਿੱਲੀਏ!ਜਾਗ ਪਏ ਪੰਜਾਬੀ।
ਇਹ ਸਿੰਘ ਨਲੂਏ ਦੇ ਜਾਏ,
ਬਣ ਬੱਬਰ ਸ਼ੇਰ ਨੇ ਆਏ,
ਇਹ ਵਿਹੜੇ ਤੇਰੇ ਵਿੱਚ ਧਾਏ,
ਇਹ ਕੌਮ ਨਾ ਧੱਕਾ ਜਰਦੀ।
ਨੀ ਦਿੱਲੀਏ!ਜਾਗ ਪਏ ਪੰਜਾਬੀ।
ਹੱਕ ਆਪਣੇ ਲੈ ਕੇ ਛੱਡੀਏ,
ਜੜ੍ਹ ਵੈਰੀ ਦੀ ਅਸਲੋਂ ਵੱਡੀਏ,
ਗੱਲ ਦਿੱਲ ਵਿੱਚੋਂ ਨਾ ਕੱਢੀਏ
ਅਸੀਂ ਅਣਖੀ ਲੋਕ ਪੰਜਾਬੀ।
ਨੀ ਦਿੱਲੀਏ!ਜਾਗ ਪਏ ਪੰਜਾਬੀ।
ਕੰਮ ਸੁਰੂ ਤੋਂ ਨੇ ਤੇਰੇ ਮਾੜੇ,
ਪਾ ਟਾਇਰ ਗਲਾਂ ਵਿੱਚ ਸਾੜੇ,
ਤੈਨੂੰ ਦਿਨੇ ਵਿਖਾ ਦਿਆਂਗੇ ਤਾਰੇ,
ਚੜ੍ਹ ਆਏ ਨੇ ਸ਼ੇਰ ਪੰਜਾਬੀ।
ਨੀ ਦਿੱਲੀਏ !ਜਾਗ ਪਏ ਪੰਜਾਬੀ।
ਹੱਕ ਮੰਗਿਆਂ ਨਹੀ ਜੇ ਮਿਲਦੇ,
ਫੁੱਲ ਕੰਡਿਆਂ ਵਿੱਚ ਜੇ ਖਿੜਦੇ,
ਸੂਰੇ ਵਿੱਚ ਮੈਦਾਨੇ ਭਿੜਦੇ,
ਕੌਮ ਭੁੱਖਿਆਂ ਤਾਈ ਰਜਾਂਦੀ।
ਨੀ ਦਿੱਲੀਏ !ਜਾਗ ਪਏ ਪੰਜਾਬੀ।
ਵੀਰ ਨਵਦੀਪ ਜਿਹੇ ਜੀ ਸੂਰੇ,
ਕਹਿਣੀ ਕਰਨੀ ਦੇ ਜੇ ਪੂਰੇ,
ਲਾਉਂਦੇ ਵੈਰੀ ਨੂੰ ਸਦਾ ਮੂਹਰੇ,
ਖੋਹ ਪਾਣੀ ਟੈਂਕੀ ਦੀ ਚਾਬੀ।
ਨੀ ਦਿੱਲੀਏ! ਜਾਗ ਪਏ ਪੰਜਾਬੀ।
ਦਿੱਲੀ ਕਰਕੇ ਫਤਿਹ ਹੈ ਆਉਣੀ,
ਭਾਜੜ ਮੋਦੀ ਦਲ ਨੂੰ ਪਾਉਣੀ,
ਵੇਖੀ ਕਿੱਦਾਂ ਨਾਨੀ ਚੇਤੇ ਕਰਾਉਣੀ,
ਨਿਰਮਲ ਨੇ ਕਲਮ ਤਲਵਾਰ ਬਣਾਉਂਣੀ,
ਹੁਣ ਨਹੀਂ ਝੱਲਣੀ ਤੇਰੀ ਨਵਾਬੀ।
ਨੀ ਦਿੱਲੀਏ ! ਜਾਗ ਪਏ ਪੰਜਾਬੀ।
ਨੀ ਦਿੱਲੀਏ! ਜਾਗ ਪਏ ਪੰਜਾਬੀ।
ਨਿਰਮਲ ਕੌਰ ਕੋਟਲਾ