:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

***ਦਾੜ੍ਹੀ ਵਾਲੇ ਫਰਿਸ਼ਤੇ *** PRINT ਈ ਮੇਲ
ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ, ਦਾੜ੍ਹੀਸੜਕਾਂ ਤੋਂ ਲਿਫਾਫੇ, ਗੱਤੇ, ਬੋਤਲਾਂ, ਕੱਚ ਚੁਗਣ ਵਾਲਾ 10 -12 ਸਾਲ ਦਾ ਬੱਚਾ ਜਦੋਂ ਦੇਰ ਨਾਲ ਆਪਣੀ ਝੌਂਪੜੀ ਵਿੱਚ ਆਇਆ ਤਾਂ ਮਾਂ ਫ਼ਿਕਰ ਕਰਦੀ ਪਈ ਸੀ ...ਦੇਖਦੇ ਹੀ ਬੋਲੀ
....ਕਿੱਥੇ ਰਹਿ ਗਿਆ ਸੀ ਬੰਸੀ ???
ਮੈਂ ਕਿੰਨੇ ਚਿਰ ਦੀ ਫ਼ਿਕਰ ਕਰ ਰਹੀ ਸਾਂ ਅੱਗੇ ਤੇ ਕਦੀ ਇੰਨੀ ਦੇਰ ਨਾਲ ਨੀ ਆਇਆ, ਆ ਸਿਰ ਤੇ ਕੀ ਬੰਨ੍ਹਿਆ ਏ..??
.ਤੇ ਨਾਲੇ ਆ ਜੈਕੇਟ ਕਿੱਥੋਂ ਆਈ??*

...ਬੰਸੀ ...ਮਾਂ ਸ਼ਹਿਰ ਵਿੱਚ ਤਾਂ ਜਿਵੇਂ ਸਿੱਖਾਂ ਦਾ ਸੈਲਾਬ ਆਇਆ ਏ ...ਅੱਗੇ ਤਾਂ ਕਦੀ ਕੋਈ ਵਿਰਲਾ ਟਾਵਾਂ ਸਰਦਾਰ ਦਿਸਦਾ ਸੀ..ਹੁਣ ਸਾਰੇ ਸਰਦਾਰ ਨੇ, ਬਹੁਤੇ ਚਿੱਟੀਆਂ ਦਾੜ੍ਹੀਆਂ ਵਾਲੇ ਨੇ...ਤੇ ਮਾਂ ਹੈ ਵੀ ਬਹੁਤ ਚੰਗੇ ਨੇ ..ਮੈਨੂੰ ਨਾਲ ਬਿਠਾ ਕੇ ਖਾਣਾ ਖੁਆਇਆ,, ਮੈਨੂੰ ਠਰਦੇ ਨੂੰ ਵੇਖ ਮੇਰੇ ਸਿਰ ਦੇ ਉੱਤੇ ਕੱਪੜਾ ਬੰਨ੍ਹ ਦਿੱਤਾ। ਉਹਨਾ ਦਾ ਹੀ ਇਕ ਬੱਚਾ ਆਪਣੇ ਬੈਗ ਚੋਂ ਲਿਆ ਕੇ ਮੈਨੂੰ ਆਪਣੀ ਜੈਕੇਟ ਵੀ ਦੇ ਗਿਆ....ਮਾਂ ਇਹ ਕੌਣ ਨੇ......?
ਐਨੀ ਵੱਡੀ ਸੰਖਿਆ ਵਿੱਚ ਕਿਉਂ ਆਏ ਨੇ..??
ਕੀ ਇਹ ਸਿਰ ਉੱਤੇ ਕੱਪੜਾ ਠੰਢ ਤੋਂ ਬਚਣ ਲਈ ਬੰਨ੍ਹਦੇ ਨੇ.??
ਸੜਕਾਂ ਤੇ ਭੁੰਜੇ ਹੀ ਸੁੱਤੇ ਨੇ ਕੀ ਇਨ੍ਹਾਂ ਕੋਲ ਸਾਡੇ ਵਰਗਾ ਵੀ ਘਰ ਨਹੀਂ ???
......ਇੱਕੋ ਸਾਹੇ ਬੰਸੀ ਕਈ ਸਵਾਲ ਕਰ ਗਿਆ...!!
ਟੁੱਟੀ ਜਿਹੀ ਮੰਜੀ ਤੇ ਜੁੱਲਾ ਵਿਛਾ ਮਾਂ ਬੰਸੀ ਨੂੰ ਲੰਮੇ ਪਾ ਉੱਤੇ ਪਾਟਾ ਜਿਹਾ ਕੰਬਲ ਦੂਹਰਾ ਕਰ ਦੇਂਦੀ ਤੇ ਨਾਲ ਪੈਂਦੀ ਹੋਈ ਬੋਲੀ.. ਨਾ ਪੁੱਤਰਾ ਨਾ, ਸਿਰ ਤੇ ਕੱਪੜਾ ਨਹੀਂ ਹੈ, ਦਸਤਾਰ/ਪਗੜੀ ਏ ਜੋ ਇਨ੍ਹਾਂ ਦੇ ਵਡੇਰਿਆਂ ਨੇ ਕਮਾਈ ਤੇ ਇਨ੍ਹਾਂ ਨੇ ਬਚਾਈ ਏ। ਇਹੀ ਇਨ੍ਹਾਂ ਨੂੰ ਪੂਰੀ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਦੇਂਦੀ ਏ...
ਹੌਲੀ ਹੌਲੀ ਸਿਰ ਥਾਪੜਦੀ ਮਾਂ ਪੁੱਤਰਾਂ ਘਰ ਦੀ ਗੱਲ ਕਰਦਾ ਏਂ ਇਹ ਕੌਮ ਬਾਦਸ਼ਾਹਾ ਦੀ ਏ। ਇਨ੍ਹਾਂ ਵਿੱਚੋਂ ਬਹੁਤੇ ਕਰੋੜਾਂਪਤੀ ਹੋਣਗੇ, ਵਧੀਆ ਘਰ-ਕੋਠੀਆਂ ਮਹਿਲ ਵੀ ਹੋਣਗੇ ਪਰ ਹੱਕ ਦੀ ਸੱਚ ਦੀ ਲੜਾਈ ਲਈ ਖੁੱਲ੍ਹੇ ਅਸਮਾਨ ਥੱਲੇ ਪੈਣੋਂ ਵੀ ਗੁਰੇਜ਼ ਨਹੀਂ ਕਰਦੇ....!!!
ਬੰਸੀ... ਹੱਕ ....ਕੀ ਚਾਹੁੰਦੇ ਨੇ ਇਨ੍ਹਾਂ ਦੀ ਮੰਗ ਕੀ ਹੈ... ਹੱਕ ਮੰਗਣ ਆਏ ਵੀ ਕੁਝ ਨਾ ਕੁਝ ਵੰਡੀ ਜਾ ਰਹੇ ਨੇ... ਕੀ ਇਹ ਸਾਡੇ ਸ਼ਹਿਰ ਲਈ ਖਤਰਾ ਨੇ...????
....ਨਹੀਂ ਪੁੱਤਰਾ ਇਹ ਸ਼ਹਿਰ ਲਈ ਖ਼ਤਰਾ ਨਹੀਂ ਬਲਕਿ ਜਿੰਨਾ ਚਿਰ ਸ਼ਹਿਰ 'ਚ ਰਹਿਣਗੇ ਸ਼ਹਿਰ ਨੂੰ ਕੋਈ ਖ਼ਤਰਾ ਨਹੀਂ ...!!
ਵੇਖੀਂ ਇਨ੍ਹਾਂ ਸਾਹਮਣੇ ਕੋਈ ਕਿਸੇ ਨਾਲ ਧੱਕਾ ਨਹੀਂ ਕਰ ਸਕੇਗਾ...... ਜਿੰਨਾ ਚਿਰ ਇਹ ਇੱਥੇ ਨੇ ਕੋਈ ਸ਼ਹਿਰ ਵਾਸੀ ਭੁੱਖਾ ਨਹੀਂ ਸੋਵੇਗਾ ....ਇਨ੍ਹਾਂ ਦੇ ਹੁੰਦਿਆਂ ਕੋਈ ਵੀ ਧੀ ਕੋਈ ਵੀ ਬੇਟੀ ਭਾਵੇਂ ਕਿਸੇ ਵੀ ਧਰਮ ਦੀ ਹੋਵੇ ਬੇਪੱਤ ਨਹੀਂ ਹੋਵੇਗੀ...!!!
ਬਸ ਤੂੰ ਇੰਨਾ ਸਮਝ ਲੈ ਪੁੱਤਰਾ
ਕਿ ਜੇ ਇਹ ਵਧੀਕੀ ਕਰਦੇ ਨਹੀਂ
ਤਾਂ ਹੋਇਆ ਵਾਧਾ ਜਰਦੇ ਵੀ ਨਹੀਂ..!!!
....ਇਹਨਾਂ ਦਾ ਇੰਨੀ ਵੱਡੀ ਗਿਣਤੀ ਵਿਚ ਸਾਡੇ ਸ਼ਹਿਰ ਆਉਣਾ ਮਜਬੂਰੀ ਹੈ ਕਿਉਂਕਿ ਗੰਦੇ ਹਾਕਮਾਂ ਨੇ ਜੋ ਫੁਰਮਾਨ ਜਾਰੀ ਕੀਤੇ ਨੇ ਜੇ ਉਹ ਲਾਗੂ ਹੋ ਗਏ ਤਾਂ ਇਹ ਹਮੇਸ਼ਾ ਵੰਡਣ ਵਾਲੀ ਕੌਮ ਕਿਤੇ ਮੰਗਣ ਤੇ ਮਜਬੂਰ ਨਾ ਹੋ ਜਾਵੇ...
ਭਰੇ ਜਿਹੇ ਮਨ ਨਾਲ ਮਾਂ ਨੇ ਬੰਸੀ ਵੱਲ ਤੱਕਿਆ ਤਾਂ ਉਹ ਕਦੋਂ ਦਾ ਸੁੱਤਾ ਨੀਂਦ ਵਿੱਚ ਬੁੜਬੁੜਾ ਰਿਹਾ ਸੀ !!!
***ਦਾੜ੍ਹੀ ਵਾਲੇ ਫਰਿਸ਼ਤੇ ***
...✍ਹਰਦੀਪ ਸ਼ੁੱਭ ਗੋਇੰਦਵਾਲ ਸਾਹਿਬ
........98153-38993
 
< Prev   Next >

Advertisements

Advertisement
Advertisement
Advertisement
Advertisement
Advertisement