:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
.............................#*ਭਗੌੜਾ*#............................ PRINT ਈ ਮੇਲ
ਪੜ ਲਿਓ ਬਾਕੀ ਕੰਮ ਤੁਸੀ ਆਪੇ ਕਰ ਦੇਣਾ ਹੈ
.......ਇੰਦਰਜੀਤ ਤੇ ਮਨਰਾਜ ਦੋਨਾਂ ਦੇ ਵਿਆਹ ਦੇ ਦਿਨ ਬਹੁਤ ਨੇੜੇ ਸਨ ਦੋਨੋਂ ਇਕੱਠੇ ਪੜ੍ਹੇ ਕੋਰਸ ਕੀਤੇ ਤੇ ਨੌਕਰੀ ਵੀ ਇਕੱਠਿਆਂ ਨੂੰ ਲੱਗੀ ,ਘਰਦਿਆਂ ਦੀ ਸਹਿਮਤੀ ਨਾਲ ਛੇ ਮਹੀਨੇ ਪਹਿਲਾਂ ਵਿਆਹ ਦੀ ਤਰੀਕ ਨਿਰਧਾਰਤ ਕੀਤੀ ਗਈ ,ਵਿਆਹ ਦੀ ਖ਼ਰੀਦੋ ਫ਼ਰੋਖਤ ਵੱਡਾ ਪੈਲੇਸ, ਡੋਲੀ ਵਾਸਤੇ ਲਿਮੋਜ਼ਿਨ ਗੱਡੀ ਹਰ ਤਰ੍ਹਾਂ ਦੀ ਤਿਆਰੀ ਪੂਰੀ ਕਰ ਲਈ ਗਈ ਸੀ ,ਹਜ਼ਾਰ ਬਾਰਾਂ ਸੌ ਬੰਦੇ ਦਾ ਇਕੱਠ ਹੋਣ ਦੀ ਸੰਭਾਵਨਾ ਅਤੇ ਵਿਆਹ ਵਾਲੇ ਦਿਨ ਗਾਉਣ ਵਾਲਾ ਵੀ ਬੁੱਕ ਕੀਤਾ ਹੋਇਆ ਸੀ ....!!!
....ਪਰ ਪਤਾ ਨਹੀਂ ਕੀ ਕਾਰਨ ਸੀ ਕਿ ਪਿਛਲੇ 18 ਦਿਨ ਤੋਂ ਇੰਦਰਜੀਤ ਬਿਨਾਂ ਦੱਸੇ ਪੁੱਛੇ ਘਰੋਂ ਗਾਇਬ ਹੋ ਗਿਆ ਉਸ ਦਾ ਮੋਬਾਇਲ ਅੰਮ੍ਰਿਤਸਰ ਗੋਲਡਨ ਗੇਟ ਲਾਗੋ ਬੰਦ ਹੋਇਆ ਅੱਜ ਤੱਕ ਚਾਲੂ ਨਹੀਂ ਸੀ ਹੋਇਆ ਇੰਦਰਜੀਤ ਦੇ ਮਾਂ ਬਾਪ ਦਾ ਰੋ ਰੋ ਕੇ ਬੁਰਾ ਹਾਲ ਸੀ ਸਾਰੀਆਂ ਰਿਸ਼ਤੇਦਾਰੀਆਂ,ਦੂਰ ਦੁਰਾਡੇ ਦੀ ਕੋਈ ਸਾਂਝ ,ਹਰ ਥਾਂ ਲੱਭ ਕੇ ਥੱਕ ਹਾਰ ਚੁੱਕੇ ਸਨ ਹੰਭ ਚੁੱਕੇ ਸਨ,
ਪਰ ਨਾ ਇੰਦਰਜੀਤ ਦੀ ਕਿਤੇ ਦੱਸ ਪਈ ਨਾ ਫ਼ੋਨ ਆਇਆ ਹੁਣ ਅੰਦਰੋਂ ਡਰੇ ਬੈਠੇ ਸਨ ਕਿ ਕੋਈ ਹੋਰ ਹੀ ਭਾਣਾ ਨਾ ਵਾਪਰ ਗਿਆ ਹੋਵੇ...!!!
....ਇਧਰ ਮਨਰਾਜ ਲੁਕ ਲੁਕ ਕੇ ਰੋਂਦੀ ਹੈ ਕਿਉਂਕਿ ਉਸ ਨੂੰ ਪੁੱਛੇ ਬਗੈਰ ਘਰੋਂ ਬਾਹਰ ਨਾ ਨਿਕਲਣ ਵਾਲਾ ਇੰਦਰਜੀਤ 18 ਦਿਨ ਤੋਂ ਫੋਨ ਤੇ ਗੱਲ ਨਹੀਂ ਸੀ ਕਰ ਰਿਹਾ.... !!
...ਮੇਰਾ ਨਾ ਸਹੀ ਆਪਣੇ ਮਾਂ ਪਿਉ ਦਾ ਫਿਕਰ ਕਰਦਾ.... ਪਤਾ ਨਹੀਂ ਕਿਉਂ ਮਨਰਾਜ ਨੂੰ ਇੰਦਰਜੀਤ ਆਪਣੀਆ ਜ਼ਿੰਮੇਵਾਰੀਆਂ ਤੋਂ ਭੱਜਦਾ "ਭਗੌੜਾ" ਨਜ਼ਰ ਆ ਰਿਹਾ ਸੀ ,ਨਿੱਤ ਗੁੱਜਰ ਦੇ ਦਿਨ ਨਾਲ ਗੁੱਸਾ ਨਾਰਾਜ਼ਗੀ ਹੁਣ ਨਫ਼ਰਤ ਵਿੱਚ ਵੀ ਬਦਲਣ ਲੱਗੀ...!!!
....19 ਦਿਨਾਂ ਬਾਅਦ ਸਵੇਰੇ 9 ਵਜੇ ਮਨਰਾਜ ਨੂੰ ਫੋਨ ਆਇਆ ਕਿਸੇ ਨਵੇਂ ਨੰਬਰ ਤੋਂ ....ਫੋਨ ਚੁੱਕਿਆ ਤਾਂ ਸਾਹਮਣੇ ਇੰਦਰਜੀਤ ਸੀ ..ਮਨਰਾਜ ਚਿਲਾਉਂਦੀ ਹੋਈ ਨੇ ਪਹਿਲਾ ਗਾਲ ਮੰਦਾ, ਗਿਲੇ ਸ਼ਿਕਵੇ ਕੀਤੇ ਫਿਰ ਉਸ ਦੇ ਮਾਂ ਬਾਪ ਦਾ ਹਾਲ ਦੱਸਿਆ ਤੇ ਫੇਰ ਪੁੱਛਿਆ ਕਿ ਕਿੱਥੇ ਹੈ ???
ਇਨ੍ਹੇ ਦਿਨ ਤੋਂ ਫੋਨ ਕਿਉਂ ਨਹੀਂ ਕਰ ਰਿਹਾ ???
ਠੀਕ ਠਾਕ ਤਾਂ ਹੈ ???
ਬਸ ਦੋ ਦਿਨ ਬਾਕੀ ਨੇ ਵਿਆਹ ਵਿਚ???
ਜੇ ਵਿਆਹ ਨਹੀਂ ਸੀ ਕਰਨਾ ਮੇਰੇ ਨਾਲ ਤਾਂ ਪਹਿਲਾਂ ਦੱਸ ਦਿੰਦਾ,ਪਤਾ ਏ ਕੀ ਗੁਜ਼ਰੀ ਮੇਰੇ ਤੇ,ਤੇ ਤੇਰੇ ਪਰਿਵਾਰ ਵਾਲਿਆਂ ਤੇ ਤੇੈਨੁੂ ਕੋਈ ਹੈ ਫ਼ਿਕਰ ......!!!!
ਇੰਦਰਜੀਤ.... ਮਨਰਾਜ.... ਜੇ ਗੁੱਸਾ ਨਾ ਕਰੇਂ ਤਾਂ ਮੇਰੀ ਗੱਲ ਨੂੰ ਸਮਝ ਮੈਂ ਹੁਣ ਇਹ ਗਾਜੇ ਵਾਜਿਆਂ ਨਾਲ ਵਿਆਹ ਨਹੀਂ ਕਰ ਸਕਦਾ ਹਾਂ ਜੇਕਰ ਤੂੰ ਕਹੇਂ ਤਾਂ ਮੈਂ ਆਪਣੇ- ਮਾਂ ਬਾਪ ਤੇ ਪੰਜ ਪਰਿਵਾਰਕ ਮੈਂਬਰਾਂ ਨਾਲ ਵਿਆਹੁਣ ਆ ਸਕਦਾ ਤੇ ਸਿਰਫ਼ ਆਨੰਦ ਕਾਰਜ ਹੋਣਗੇ, ਕੋਈ ਢੋਲ ਢਮੱਕਾ ਨਹੀਂ ,ਕੋਈ ਵਿਖਾਵਾ ਨਹੀਂ ਕਹਿੰਦੇ ਹੋਏ ਇੰਦਰਜੀਤ ਰੋਣ ਲੱਗ ਪਿਆ ....!!!
....ਪਰ ਹੋਇਆ ਕੀ, ਤੁਸੀਂ ਠੀਕ ਤੇ ਹੋ ,ਸਮਝ ਨਹੀਂ ਆਈ ਤੁਹਾਡੀ , ਲੱਖਾਂ ਰੁਪਿਆ ਲੱਗ ਚੁੱਕਾ ਹੈ ਵਿਆਹ ਤੇ ....ਹੁਣ ਕਹਿੰਦੇ ਜੇ ਖ਼ਰਚਾ ਨਹੀਂ ਕਰਨਾ,ਤੁਸੀਂ ਹੋ ਕਿੱਥੇ, ਮਨਰਾਜ ਲਾਲ ਪੀਲੀ ਹੁੰਦੀ ਬੋਲੀ .....???
ਇੰਦਰਜੀਤ....ਮੈਂ ਇਸ ਵੇਲੇ ਦਿੱਲੀ ਕਿਸਾਨ ਮਜ਼ਦੂਰ ਏਕਤਾ ਅੰਦੋਲਨ ਵਿੱਚ ਹਾਜ਼ਰੀ ਭਰ ਰਿਹਾ ....ਸੇਵਾ ਕਰ ਰਿਹਾ ਹਾਂ ...!!!
ਮਨਰਾਜ..... ਹੈ...... ਤੁਸੀਂ ਉਥੇ ਕਿਵੇਂ ਪਹੁੰਚ ਗਏ, ਕਿਸੇ ਨੂੰ ਦੱਸਿਆ ਪੁੱਛਿਆ ਵੀ ਨਹੀਂ, ਕੋਈ ਹੈ ਸ਼ਰਮ ਹਯਾ ਥੋੜ੍ਹੀ ਬਹੁਤੀ ਕਿ ਨਹੀਂ...???
ਇੰਦਰਜੀਤ .....ਮਨਰਾਜ... 19 ਦਿਨ ਪਹਿਲਾਂ ਗਿਆ ਤਾਂ ਮੈਂ ਫੇਸਬੁੱਕ ਲਈ ਫੋਟੋਆਂ ਖਿੱਚਣ ਤੇ ਫੁਕਰੀ ਮਾਰਨ ਸਾਂ ਗੋਲਡਨ ਗੇਟ, ਅੰਮ੍ਰਿਤਸਰ ....ਜਦੋਂ ਹਜ਼ਾਰਾਂ ਟਰਾਲੀਆਂ ਨੇ ਦਿੱਲੀ ਦਾ ਰੁਖ਼ ਕੀਤਾ ਸੀ...ਉੱਥੇ ਪਹੁੰਚ ਛੋਟੇ ਛੋਟੇ ਬੱਚਿਆਂ , ਬਜ਼ੁਰਗਾਂ, ਮਾਤਾਵਾਂ, ਭੈਣਾਂ , ਤੇ ਵੀਰਾਂ ਦੇ ਜੋਸ਼ ਨੇ ਮੇਰੇ ਖ਼ੂਨ ਨੂੰ ਵੀ ਉਬਾਲਾ ਦਿੱਤਾ, ਤੇ ਜਾਗਦੀ ਜ਼ਮੀਰ ਨੇ ਮੈਨੂੰ ਫਿਰ ਘਰ ਮੁੜਨ ਹੀ ਨਹੀਂ ਦਿੱਤਾ ,ਮੈਂ ਉਥੇ ਹੀ ਫੋਨ ਬੰਦ ਕਰ ਉਸ ਲਹਿਰ ਦਾ ਹਿੱਸਾ ਬਣ ਗਿਆ, ਸੋਚਿਆ ਕਿ ਚਲੋ ਇੱਕ ਦੋ ਦਿਨ ਇਸ ਅੰਦੋਲਨ ਚ ਹਿੱਸਾ ਲੈ ਲੈਨੇ ਆਂ ... ਪਰ ਨਹੀਂ ਇੱਥੇ ਪਹੁੰਚ ਹੁਣ ਖਾਲੀ ਮੁੜਨ ਨੂੰ ਦਿਲ ਨਹੀਂ ਕਰਦਾ,ਜੀਅ ਕਰਦਾ ਕਿ ਜਾਈਏ ਤੇ ਜਿੱਤ ਕੇ ਜਾਈਏ, ਅੱਜ ਫੋਨ ਤਾਂ ਕਰ ਲਿਆ ਕਿ ਤੂੰ ਮੈਨੂੰ ਭਗੌੜਾ ਨਾ ਸਮਝੇ ....!!!
...ਹਾਲਾਤ ਇਹ ਨੇ ਕਿ ਖਾਣ ਪੀਣ ਤੇ ਕੱਪੜਿਆਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਪੰਜਾਬੀਆਂ ਨੇ ਪਰ ਗੰਦੀ ਸਰਕਾਰ ਵਾਂਗ ਮੌਸਮ ਵੀ ਬੇਈਮਾਨ ਏ ...ਠੰਢ ਹੱਡਾਂ ਚੋਂ ਨਿਕਲਦੀ ਹੀ ਨਹੀਂ, ਰਾਤ ਟੈਮ ਨਾਲ ਹੀ ਤ੍ਰੇਲ ਪੈਣ ਕਰਕੇ ਟੈਂਟ ਵਿੱਚੋਂ ਚੋਨ ਲੱਗਦੇ ਨੇ,ਸੂਰਜ ਨ ਚੜਨ ਕਰਕੇ ਰਜ਼ਾਈਆਂ ਅਕਸਰ ਸਿੱਲ੍ਹੀਆਂ ਰਹਿੰਦੀਆਂ ਨੇ , ਮੀਂਹ ਆਉਣ ਤੇ ਟਰਾਲੀਆਂ ਹੇਠ ਲੁਕ ਕੇ ਸਮਾਂ ਗੁਜ਼ਰਦਾ,ਕਿਤੇ ਛੋਟੇ ਛੋਟੇ ਬੱਚਿਆਂ ਨੂੰ ਛਾਤੀ ਨਾਲ ਲਾ ਸਾਹਿਬਜ਼ਾਦਿਆਂ ਦੀਆਂ ਕਹਾਣੀਆਂ ਸੁਣਾਉਂਦੀਆਂ ਮਾਵਾਂ ਜਾਂ ਦਾਦੀਆਂ ਦਿਖਦੀਆਂ ਕਿਧਰੇ ਬਿਨਾ ਇਕ ਬਾਂਹ ਤੋਂ ਝਾੜੂ ਮਾਰਦਾ ਬਾਪੂ ਜਾਂ ਫੌੜ੍ਹੀਆਂ ਸਹਾਰੇ ਖੜ੍ਹਾ ਜੈਕਾਰੇ ਲਾਉਂਦਾ ਬਾਪੂ ਦਿਸਦਾ , ਸਪੀਕਰਾਂ ਉੱਤੇ ਹਰ ਪਲ ਜੋਸ਼ੀਲਾ ਭਾਸ਼ਨ ਖ਼ੂਨ ਨੂੰ ਗਰਮ ਰੱਖਦਾ .....ਜਿੱਤ ਦੀ ਆਸ ਚ ਤੁਰੇ ਤਕਰੀਬਨ ਪੰਜਾਹ ਦੇ ਕਰੀਬ ਸਰੀਰ ਧਰਨੇ ਦੇ ਸ਼ਹੀਦ ਹੋ ਨਿੱਬੜੇ ,ਚਾਰ ਕਿਸਾਨਾ ਦੀਆਂ ਲਾਛਾਂ ਘਰ ਪਹੁੰਚਾਉਣ ਜਾਣ ਦਾ ਮੈਨੂੰ ਮੌਕਾ ਮਿਲਿਆ,ਓਨਾ ਦਾ ਰੋਣਾ,ਵਿਰਲਾਪ ਕਰਨਾ ਮੇਰੀ ਰੂਹ ਨੂੰ ਟੁੰਬ ਗਿਆ ਏ...ਹੁਣ ਆਪਣੇ ਸਾਥੀਆਂ ਦੀਆਂ ਲਾਛਾਂ,ਚਿਤਾਵਾਂ ਤੇ ਪੈਰ ਰੱਖ ਵਿਆਹ ਵਾਲੀ ਘੋੜੀ ਨਹੀ ਚੜ ਹੋਣਾ,ਭੰਗੜੇ ਨਹੀ ਪਾ ਹੋਣੇ......ਦੇਖ ਮੈਨੂੰ ਸਮਝਣ ਦੀ ਕੋਸ਼ਿਸ਼ ਕਰ ਬਾਕੀ ਸਭ ਕੁਝ ਕੈਸਲ ਕਰ...ਕੋਈ ਕੀ ਸੋਚਦਾ ਮੈਨੂੰ ਫਰਕ ਨਹੀ ਪੈਂਦਾ ....ਪਰ ਮਨਰਾਜ ਤੂੰ ਕੀ ਸੋਚਦੀ ਏ ਉਸ ਨਾਲ ਫਰਕ ਪੈਂਦਾ ....ਹੁਣ ਤੂੰ ਦੱਸ ਤੇ ਫੈਸਲਾ ਕਰ ....???
ਮਨਰਾਜ.....ਕੰਨ ਨੂੰ ਫੂਨ ਲਾਈ ਪੂਰੀ ਤਰਾਂ ਭਾਵੁਕ ਹੋਈ ਸੋਚ ਰਹੀ ਸੀ ਕਿ ਜਿੰਨੂ ਮੈ ਪਰਿਵਾਰ ਦੀਆਂ ਜਿੰਮੇਵਾਰੀਆਂ ਤੋਂ **ਭਗੋੜਾ** ਸਮਝ ਰਹੀਂ ਸਾਂ .....ਉਹ ਪਰਿਵਾਰ ਤਾਂ ਕੀ ਪੰਜ਼ਾਬ ਦੀਆਂ ਜਿੰਮੇਵਾਰੀਆਂ ਚੁੱਕਣ ਦੇ ਕਾਬਿਲ ਸਾਬਤ ਹੋ ਗਿਆ.....!!!!!!
ਇੰਦਰਜੀਤ ......ਮਨਰਾਜ ਦੱਸ ਤੇਰਾ ਕੀ ਫ਼ੈਸਲਾ ਹੈ ???
ਮਨਰਾਜ.....ਵਿਆਹ ਤੁਹਾਡੇ ਦੱਸੇ ਤਰੀਕੇ ਨਾਲ ਬਿਲਕੁਲ ਸਾਦਾ ਹੋਵੇਗਾ ....ਪਰ ਮੇਰੀ ਇੱਕ ਸ਼ਰਤ ਏ ?????
ਇੰਦਰਜੀਤ... ਸ਼ਰਤ... ਕੀ ਸ਼ਰਤ ਏ ਮਨਰਾਜ ਤੇਰੀ ???
ਮਨਰਾਜ.... ਸ਼ਰਤ ਇਹ ਹੈ ਕਿ ਵਿਆਹ ਤੋਂ ਬਾਅਦ ,ਕਿਸਾਨਾਂ ਦੀ ਜਿੱਤ ਤਕ ਅਸੀਂ ਕੋਈ ਖ਼ੁਸ਼ੀ ਨਹੀਂ ਹੰਢਾਵਾਂਗੇ ਤੇ ਮੈਂ ਵੀ ਧਰਨੇ ਵਿੱਚ ਹਰ ਪਲ ,ਹਰ ਹਾਲ ਤੁਹਾਡੇ ਨਾਲ ਰਹੂ....ਤੇ ਮੁੜਾਂਗੇ ਜਿੱਤ ਕੇ ਹੀ .....🙏🙏🙏
 
< Prev   Next >

Advertisements