.....ਨੀਲੂ ਜਰਮਨੀ ਦੀਆਂ ਤਿੰਨ ਕਵਿਤਾਵਾਂ ..... |
|
|
ਸ਼ਿਵ ਦੇ ਸੀ ਪਰਛਾਵੇਂ ਲਿਖਦੀ ਪਾਸ਼ ਦੇ ਹੁਣ ਅਹਿਸਾਸ ਲਿਖੇਗੀ
ਕਲਮ ਮੇਰੀ ਛੰਭੂ ਬਾਡਰ ਤੇ ਹੱਕਾਂ ਦੀ ਜੰਗ ਖ਼ਾਸ ਲਿਖੇਗੀ
ਹਲ਼ ਸਾਡੇ ਨੇ ਪਲਟ ਕੇ ਪਾਸਾ ਰੱਖ ਦੇਣਾ ਸੰਵਿਧਾਨ ਤੇਰੇ ਦਾ
“ਪੂਰਨ ਹੋਇ ਚਿੱਤ ਕੀ ਇੱਛਾ “ ਇੱਕ ਪਾਵਨ ਅਰਦਾਸ ਲਿਖੇਗੀ
ਤੂੰ ਵਿੱਚ ਤੋਹਫ਼ੇ ਮੌਤ ਦੇ ਲੱਖਾਂ ਹੀਲੇ ਵੰਡਦਾ ਆਇਆਂ ਏ
ਸਿਰ ਦੇ ਕਰਜ਼ੇ ਗਲ਼ ਦੇ ਰੱਸੇ ਜੋ ਪੀਤੀ ਸਲਫਾਸ ਲਿਖੇਗੀ
ਸਿਦਕ ,ਸਿਰੜ ,ਜਪ ,ਤਪ ਤੇ ਸੰਜਮ ਇਹੋ ਸਾਡੇ ਗਹਿਣੇ ਨੇ
ਇਹਨਾਂ ਵਿੱਚ ਹੀ ਮੌਲ ਰਹੀ ਇੱਕ ਅੰਬਰਾਂ ਜਿੱਡੀ ਆਸ ਲਿਖੇਗੀ
ਘੋਲ ਕੇ ਸੂਰਜ ਵਿੱਚ ਦਵਾਤਾਂ ਸਿਰਜੇਗੀ ਕਿਰਸਾਨ ਦੇ ਰੁਤਬੇ
ਜੁਗਾਂ ਜੁਗਾਂ ਤੱਕ ਯਾਦ ਰਹੇਗਾ ਐਸਾ ਇੱਕ ਇਤਿਹਾਸ ਲਿਖੇਗੀ
ਹੁਣ ਕਣਕਾਂ ਦੇ ਬੰਨਿਆਂ ਉੱਤੇ ਪੁੰਗਰ ਆਈਆਂ ਦੇਖ ਬੰਦੂਕਾਂ
ਇਨਕਲਾਬੀ ਖੇਤ ਦੀ ਮਿੱਟੀ ਤੇਰਾ ਕਰੂੰ ਜੋ ਨਾਸ ਲਿਖੇਗੀ ।
🙏ਨੀਲੂ ਜਰਮਨੀ 🙏
09 jan 21
|