:: ਜੇ ਮਸਲਾ ਹੱਲ ਕਰਨਾ ਤਾਂ ‘ਪਿੰਜਰੇ ਦੇ ਤੋਤੇ’ ਰਾਜਨਾਥ ਨੂੰ ਆਜ਼ਾਦ ਕਰੇ ਸਰਕਾਰ: ਨਰੇਸ਼ ਟਿਕੈਤ   :: ਅਮਿਤ ਸ਼ਾਹ ਨੇ ਦੱਸਿਆ ਕਿਉਂ ਰੱਖਿਆ ਗਿਆ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਦਾ ਨਾਮ ‘ਨਰਿੰਦਰ ਮੋਦੀ ਸਟੇਡੀਅਮ’   :: PM ਮੋਦੀ ਸਭ ਤੋਂ ਵੱਡੇ ਦੰਗਾਬਾਜ, ਡੋਨਾਲਡ ਟਰੰਪ ਤੋਂ ਵੀ ਬੁਰੀ ਹੋਵੇਗੀ ਕਿਸਮਤ : ਮਮਤਾ ਬੈਨਰਜੀ   :: ਜੇਕਰ ਕਿਸਾਨ ਕੇਂਦਰ ਦੀ ਪੇਸ਼ਕਸ਼ ’ਤੇ ਵਿਚਾਰ ਕਰਨ ਤਾਂ ਸਰਕਾਰ ਗੱਲਬਾਤ ਲਈ ਤਿਆਰ: ਤੋਮਰ   :: ਜੰਮੂ-ਕਸ਼ਮੀਰ: ਕੱਲ ਤੋਂ ਪ੍ਰਾਈਵੇਟ ਬੱਸਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ, ਵੱਧ ਸਕਦੀਆਂ ਹਨ ਮੁਸ਼ਕਲਾਂ   :: ਮਮਤਾ ਦੇ ਭਤੀਜੇ ਤੇ CBI ਦਾ ਸ਼ਿਕੰਜਾ, ਰੁਜਿਰਾ ਬੈਨਰਜੀ ਤੋਂ 1 ਘੰਟੇ ਪੁੱਛਗਿੱਛ   :: ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਲਏ ਅਹਿਮ ਫੈਸਲੇ, ਕਿਸਾਨ ਅੰਦੋਲਨ ਹੋਵੇਗਾ ਹੋਰ ਮਜਬੂਤ   :: ਪਤੰਜਲੀ ਵੱਲੋਂ ਲਾਂਚ ਕੋਰੋਨਿਲ ਨਹੀਂ ਹੈ WHO ਤੋਂ ਸਰਟੀਫਾਈਡ, IMA ਨੇ ਸਿਹਤ ਮੰਤਰੀ ਤੋਂ ਮੰਗਿਆ ਸਪੱਸ਼ਟੀਕਰਨ   :: ਮਹੰਤ ਪਰਮਹੰਸ ਦਾ ਵੱਡਾ ਬਿਆਨ, ਕਿਹਾ- ਮੁਆਫ਼ ਹੋਵੇ ਸ਼ਬਨਮ ਦੀ ਫਾਂਸੀ ਦੀ ਸਜ਼ਾ, ਨਹੀਂ ਤਾਂ ਆਉਣਗੀਆਂ ‘ਆਫ਼ਤਾਂ’   :: ਕਿਸਾਨੀ ਘੋਲ: ਕੱਲ੍ਹ ਪੱਗੜੀ ਸੰਭਾਲ ਦਿਹਾੜਾ ਮਨਾਉਣਗੇ ਕਿਸਾਨ, ਅਗਲੇ ਪ੍ਰੋਗਰਾਮਾਂ ਦਾ ਵੀ ਕੀਤਾ ਐਲਾਨ   :: 24 ਫਰਵਰੀ ਨੂੰ ਹਾਈ ਕੋਰਟ ਕਰੇਗਾ ‘ਨੌਦੀਪ’ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ, ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ   :: ਖੇਤੀ ਕਾਨੂੰਨਾਂ ਵਿਰੁੱਧ ਛਿੜੀ ਜੰਗ ਚ ਹਾਰ ਨਹੀਂ ਮੰਨਣਗੇ ਰਾਕੇਸ਼ ਟਿਕੈਤ, ਸਮਰਥਨ ਮੰਗਣ ਜਾਣਗੇ ਗੁਜਰਾਤ   :: ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਲਈ ਭਾਰਤ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ, ਅੱਜ ਰਾਤ ਤੋਂ ਨਵੇਂ ਨਿਯਮ ਲਾਗੂ   :: ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ: ਤੋਮਰ   :: ਮੰਗਲ ’ਤੇ ਰੋਵਰ ਉਤਰਾ ਕੇ ਇਤਿਹਾਸ ਰਚਣ ਵਾਲੀ ਭਾਰਤੀ ਮੂਲ ਦੀ ਨਾਸਾ ਵਿਗਿਆਨਕ ‘ਸਵਾਤੀ ਮੋਹਨ’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
2022 ਤੱਕ ਮਿਲ ਸਕਦਾ ਹੈ ਨਵੇਂ ਸੰਸਦ ਭਵਨ ਦਾ ਤੋਹਫ਼ਾ ! ਅੱਜ ਤੋਂ ਨਿਰਮਾਣ ਕੰਮ ਸ਼ੁਰੂ PRINT ਈ ਮੇਲ
parliament house 2022 gift construction work startਨਵੀਂ ਦਿੱਲੀ --15ਜਨਵਰੀ-(ਮੀਡੀਦੇਸਪੰਜਾਬ)--  ਨਵੇਂ ਸੰਸਦ ਭਵਨ ਦਾ ਨਿਰਮਾਣ ਕੰਮ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੀ ਮਹੱਤਵਪੂਰਨ ਸੈਂਟਰਲ ਵਿਸਟਾ ਪੁਨਰਵਿਕਾਸ ਯੋਜਨਾ ਦੇ ਅਧੀਨ ਇਕ ਮਹੀਨੇ ਤੋਂ ਵੱਧ ਸਮੇਂ ਪਹਿਲਾਂ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਨਵਾਂ ਸੰਸਦ ਭਵਨ ਤ੍ਰਿਕੋਣੀ ਆਕਾਰ ਦਾ ਹੋਵੇਗਾ। ਸਾਲ 2022 ’ਚ ਦੇਸ਼ ਦੇ 75ਵੇਂ ਗਣਤੰਤਰ ਦਿਵਸ ਤੱਕ ਇਸ ਦੇ ਤਿਆਰ ਹੋਣ ਦੀ ਉਮੀਦ

ਹੈ। ਸਰਕਾਰ ਸਾਲ 2022 ਦਾ ਮਾਨਸੂਨ ਸੈਸ਼ਨ ਨਵੇਂ ਭਵਨ ’ਚ ਸ਼ੁਰੂ ਕਰਨਾ ਚਾਹੁੰਦੀ ਹੈ। ਇਕ ਅਧਿਕਾਰੀ ਨੇ ਕਿਹਾ,‘‘ਨਵੇਂ ਸੰਸਦ ਭਵਨ ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਦਸੰਬਰ ਨੂੰ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਭਵਨ ਦਾ ਨਿਰਮਾਣ ਟਾਟਾ ਪ੍ਰਾਜੈਕਟ ਲਿਮਟਿਡ ਦੇ ਅਧੀਨ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ’ਤੇ 971 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇਸ ਹਫ਼ਤੇ ਦੀ ਸ਼ੁਰੂਆਤ ’ਚ 14 ਮੈਂਬਰੀ ਧਰੋਹਰ ਕਮੇਟੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਇਲਾਵਾ ਉਸ ਨੇ ਸੈਂਟਰਲ ਵਿਸਟਾ ਪੁਨਰਵਿਕਾਸ ਪ੍ਰਾਜੈਕਟ ਨੂੰ ਵੀ ਹਰੀ ਝੰਡੀ ਦਿੱਤੀ ਸੀ।

ਸੁਪਰੀਮ ਕੋਰਟ ਨੇ ਨਿਰਮਾਣ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੇਂਦਰ ਨੂੰ ਕਮੇਟੀ ਅਤੇ ਹੋਰ ਸੰਬੰਧਤ ਅਥਾਰਟੀਆਂ ਦੀ ਮਨਜ਼ੂਰੀ ਲੈਣ ਦਾ ਆਦੇਸ਼ ਦਿੱਤਾ ਸੀ। ਨਿਰਮਾਣ ਕੰਮ ਪਹਿਲਾਂ ਇਸ ਲਈ ਸ਼ੁਰੂ ਨਹੀਂ ਹੋ ਸਕਿਆ ਸੀ, ਕਿਉਂਕਿ ਸਰਕਾਰ ਨੇ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਜਦੋਂ ਤੱਕ ਅਦਾਲਤ ਮਾਮਲੇ ’ਚ ਪੈਂਡਿੰਗ ਪਟੀਸ਼ਨਾਂ ’ਤੇ ਫ਼ੈਸਲਾ ਨਹੀਂ ਲੈ ਲੈਂਦਾ, ਉਦੋਂ ਤੱਕ ਨਾ ਨਿਰਮਾਣ ਅਤੇ ਨਾ ਹੀ ਢਾਹੁਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਟਾਟਾ ਪ੍ਰਾਜੈਕਟਸ ਲਿਮਟਿਡ ਨੇ ਕਿਹਾ ਕਿ ਨਿਰਮਾਣ ਕੰਮ ਸ਼ੁਰੂ ਹੋਣ ’ਚ 35 ਦਿਨ ਦੀ ਦੇਰੀ ਦੇ ਬਾਵਜੂਦ ਉਸ ਨੂੰ ਵਿਸ਼ਵਾਸ ਹੈ ਕਿ ਤੈਅ ਸਮੇਂ ’ਤੇ ਇਸ ਪ੍ਰਾਜੈਕਟ ਨੂੰ ਪੂਰਾ ਕਰ ਲਿਆ ਜਾਵੇਗਾ। ਟਾਟਾ ਪ੍ਰਾਜੈਕਟਸ ਲਿਮਟਿਡ ਦੇ ਉੱਪ ਪ੍ਰਧਾਨ ਅਤੇ ਵਣਜ ਇਕਾਈ ਦੇ ਮੁਖੀ ਸੰਦੀਪ ਨਵਲਖੇ ਨੇ ਕਿਹਾ,‘‘ਅਸੀਂ ਪ੍ਰਾਜੈਕਟ ਦਾ ਖਾਕਾ ਤਿਆਰ ਕਰ ਕੇ ਪਹਿਲਾਂ ਹੀ ਅੱਗੇ ਵਧਣ ਲਈ ਤਿਆਰ ਸੀ।’’ ਨਵੇਂ ਭਵਨ ਦਾ ਨਿਰਮਾਣ ਮੌਜੂਦਾ ਭਵਨ ਦੇ ਸਾਹਮਣੇ ਕੀਤਾ ਜਾਵੇਗਾ। ਪੁਰਾਣੇ ਸੰਸਦ ਭਵਨ ਦਾ ਨਿਰਮਾਣ 94 ਸਾਲ ਪਹਿਲਾਂ ਲਗਭਗ 83 ਲੱਖ ਰੁਪਏ ’ਚ ਕੀਤਾ ਗਿਆ ਸੀ। ਨਵੇਂ ਭਵਨ ਦੇ ਨਿਰਮਾਣਤੋਂਬਾਅਦ ਪੁਰਾਣੇ ਭਵਨ ਨੂੰ ਮਿਊਜ਼ੀਅਮ ’ਚ ਤਬਦੀਲ ਕਰ ਦਿੱਤਾ ਜਾਵੇਗਾ। ਨਵੇਂ ਸੰਸਦ ਭਵਨ ’ਚ ਲੋਕ ਸਭਾ ਅਤੇ ਰਾਜ ਸਭਾ ਦੇ ਕਮਰੇ ਵੱਡੇ ਹੋਣਗੇ, ਜਿਸ ’ਚ ਲੋਕ ਸਭਾ ਲਈ 888, ਜਦੋਂਕਿ ਰਾਜ ਸਭਾ ਲਈ 384 ਸੀਟਾਂ ਦੀ ਵਿਵਸਥਾ ਹੋਵੇਗੀ। ਸੰਯੁਕਤ ਸੈਸ਼ਨ ਬੁਲਾਉਣ ਲਈ ਲੋਕ ਸਭਾ ਕਮਰੇ ’ਚ 1,272 ਸੀਟਾਂ ਦੀ ਵਿਵਸਥਾ ਹੋਵੇਗੀ।

 
< Prev   Next >

Advertisements

Advertisement
Advertisement
Advertisement

Advertisement