ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਚੋਣ ਕਮੇਟੀ ਦੇ ਸਾਰੇ ਮੈਂਬਰਾਂ ਨੇ ਦਿੱਤਾ ਅਸਤੀਫ਼ਾ |
|
|
 ਨਵੀਂ ਦਿੱਲੀ --16ਜਨਵਰੀ-(ਮੀਡੀਆਦੇਸਪੰਜਾਬ)-- ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ.ਸੀ.ਬੀ.ਏ.) ਦੀ ਇਸ ਸਾਲ ਚੋਣ
ਕਰਵਾਉਣ ਲਈ ਗਠਿਤ ਚੋਣ ਕਮੇਟੀ ਦੇ ਸਾਰੇ ਤਿੰਨ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ।
ਐੱਸ.ਸੀ.ਬੀ.ਏ. ਚੋਣਾਂ 2020-2021 ਲਈ ਚੋਣ ਕਮੇਟੀ ਦਾ ਪ੍ਰਧਾਨ ਸੀਨੀਅਰ ਐਡਵੋਕੇਟ ਜੈਦੀਪ
ਗੁਪਤਾ ਨੂੰ ਬਣਾਇਆ ਗਿਆ ਸੀ। ਕਮੇਟੀ 'ਚ ਹਰੇਨ ਪੀ ਰਾਵਲ ਅਤੇ ਨਕੁਲ ਦੀਵਾਨ ਵੀ ਸ਼ਾਮਲ
ਸਨ। ਐੱਸ.ਸੀ.ਬੀ.ਏ. ਦੇ ਕਾਰਜਕਾਰੀ
ਸਕੱਤਰ ਰੋਹਿਤ ਪਾਂਡੇ ਨੂੰ ਭੇਜੀ ਸਾਂਝੀ ਚਿੱਠੀ 'ਚ
ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਡਿਜ਼ੀਟਲ ਮਾਧਿਅਮ ਨਾਲ ਚੋਣ ਕਰਵਾਉਣਾ ਦਾ
ਫ਼ੈਸਲਾ ਕੀਤਾ ਸੀ ਅਤੇ ਇਸ ਲਈ ਡਿਜ਼ੀਟਲ ਕੰਪਨੀ ਐੱਨ.ਐੱਸ.ਡੀ.ਐੱਲ. ਨਾਲ ਗੱਲ ਕੀਤੀ ਸੀ।
ਚਿੱਠੀ 'ਚ ਕਿਹਾ ਗਿਆ ਹੈ ਕਿ ਐੱਨ.ਐੱਸ.ਡੀ.ਐੱਲ. ਨਾਲ ਮਸੌਦਾ ਸਮਝੌਤਾ ਅਤੇ ਡਿਜ਼ੀਟਲ
ਤਰੀਕੇ ਨਾਲ ਚੋਣ ਕਰਵਾਉਣ 'ਚ ਆਉਣ ਵਾਲੇ ਅਨੁਮਾਨਤ ਖ਼ਰਚ ਦੀ ਜਾਣਕਾਰੀ 14 ਜਨਵਰੀ ਨੂੰ
ਐੱਸ.ਸੀ.ਬੀ.ਏ. ਦੀ ਕਾਰਜਕਾਰੀ ਕਮੇਟੀ ਨੂੰ ਭੇਜ ਦਿੱਤੀ ਸੀ ਚਿੱਠੀ 'ਚ ਕਮੇਟੀ ਦੇ ਮੈਂਬਰਾਂ ਨੇ ਕਿਹਾ,''ਸਾਨੂੰ ਕਾਰਜਕਾਰੀ ਕਮੇਟੀ ਤੋਂ 14 ਜਨਵਰੀ
ਨੂੰ ਪਾਸ ਪ੍ਰਸਤਾਵ ਮਿਲਿਆ। ਇਸ 'ਚ ਕੁਝ ਫ਼ੈਸਲੇ ਲਏ ਗਏ ਸਨ। ਇਸ ਘਟਨਾਕ੍ਰ੍ਮ ਨੂੰ ਅਸੀਂ
ਐੱਸ.ਸੀ.ਬੀ.ਏ. ਦੀ ਕਾਰਜਕਾਰੀ ਕਮੇਟੀ ਵਲੋਂ ਸਾਡੇ ਨਿਰਦੇਸ਼ਾਂ ਨੂੰ ਮੰਨਣ ਤੋਂ 'ਇਨਕਾਰ'
ਦੇ ਰੂਪ 'ਚ ਦੇਖਦੇ ਹਾਂ।'' ਕਮੇਟੀ ਦੇ ਮੈਂਬਰਾਂ ਨੇ ਚਿੱਠੀ 'ਚ ਕਿਹਾ ਕਿ ਕਮੇਟੀ ਦੇ
ਮੈਂਬਰਾਂ ਦੇ ਤੌਰ 'ਤੇ ਚੋਣ ਕਰਵਾਉਣ ਲਈ ਆਪਣੇ ਕਰਤੱਵਾਂ ਦਾ ਪਾਲਣ ਕਰਨਾ ਉਨ੍ਹਾਂ ਲਈ
ਸੰਭਵ ਨਹੀਂ ਹੈ। ਬਾਰ ਐਸੋਸੀਏਸ਼ਨ ਦੇ ਕੁਝ ਨੇਤਾ ਡਿਜ਼ੀਟਲ ਮਾਧਿਅਮ ਨਾਲ ਚੋਣਾਂ ਕਰਵਾਉਣ
ਦੇ ਵਿਰੁੱਧ ਹਨ ਅਤੇ ਇਸ ਤਰ੍ਹਾਂ ਦੀ ਵਿਵਸਥਾ ਚਾਹੁੰਦੇ ਹਨ, ਜਿਸ 'ਚ ਵਕੀਲਾਂ ਨੂੰ ਖ਼ੁਦ
ਜਾ ਕੇ ਵੋਟ ਦੇਣ ਦੇ ਨਾਲ ਹੀ ਆਨਲਾਈਨ ਵੋਟ ਦੇਣ ਦੀ ਵੀ ਸਹੂਲਤ ਹੋਵੇ। ਇਸ ਤੋਂ ਪਹਿਲਾਂ,
ਵੀਰਵਾਰ ਨੂੰ ਐੱਸ.ਸੀ.ਬੀ.ਏ. ਦੇ ਪ੍ਰਧਾਨ ਦੁਸ਼ਯੰਤ ਦਵੇ ਨੇ ਅਸਤੀਫ਼ਾ ਦੇ ਦਿੱਤਾ ਸੀ।
|