:: ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ   :: ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ   :: ਗਰੀਬ ਮਜ਼ਦੂਰ ਦੀ ਚਮਕੀ ਕਿਸਮਤ, ਮਿਲਿਆ ਬੇਸ਼ਕੀਮਤੀ ਹੀਰਾ   :: ਜਬਰ ਜ਼ਿਨਾਹ ਤੇ ਕਤਲ ਮਾਮਲਾ: ਸ਼ਿਵ ਸੈਨਾ ਨੇ ਕਿਹਾ- ਮੁੰਬਈ ਔਰਤਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ   :: ਅਹੁਦੇ, ਟਿਕਟ ਦੀ ਇੱਛਾ ਨਾ ਪਾਲੋ, ਦੇਸ਼ ਲਈ ਕੰਮ ਕਰ ਸਾਬਿਤ ਕਰੋ ਯੋਗਤਾ : ਕੇਜਰੀਵਾਲ   :: ਭਾਰਤ ਅਤੇ ਆਸਟ੍ਰੇਲੀਆ ਨੇ ਕੀਤੀ 2+2 ਵਾਰਤਾ, ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ   :: ਅਦਾਲਤਾਂ ਇਹ ਨਹੀਂ ਮੰਨ ਸਕਦੀਆਂ ਹਨ ਕੋਰੋਨਾ ਨਾਲ ਹੋਈਆਂ ਮੌਤਾਂ ਲਾਪਰਵਾਹੀ ਕਾਰਨ ਹੋਈਆਂ : ਸੁਪਰੀਮ ਕੋਰਟ   :: ਜੰਮੂ-ਕਸ਼ਮੀਰ ’ਚ ਜਦੋਂ ਵੀ ਚੋਣਾਂ ਹੋਣਗੀਆਂ, ਨੈਸ਼ਨਲ ਕਾਨਫਰੰਸ ਮੈਦਾਨ ’ਚ ਉਤਰੇਗੀ: ਫਾਰੂਕ   :: ਭਾਜਪਾ ਸੰਸਦ ਮੈਂਬਰ ਦਾ ਵਿਵਾਦਿਤ ਬਿਆਨ, ਸੰਸਦ ਚ ਬਣੇ ਕਾਨੂੰਨ ਅੰਦੋਲਨ ਨਾਲ ਵਾਪਸ ਨਹੀਂ ਹੋਣਗੇ   :: ਪੱਛਮੀ ਬੰਗਾਲ ਜ਼ਿਮਨੀ ਚੋਣ: ਮਮਤਾ ਬੈਨਰਜੀ ਭਵਾਨੀਪੁਰ ਸੀਟ ਤੋਂ ਲੜੇਗੀ ਚੋਣ, TMC ਦਾ ਐਲਾਨ   :: RSS ਦੀ ਤੁਲਨਾ ਤਾਲਿਬਾਨ ਨਾਲ ਕਰਨ ’ਚ ਜਾਵੇਦ ਅਖ਼ਤਰ ਗਲਤ : ਸ਼ਿਵ ਸੈਨਾ   :: ਮਨੀ ਲਾਂਡਰਿੰਗ ਮਾਮਲੇ ’ਚ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਤੋਂ ED ਨੇ ਕੀਤੀ ਪੁੱਛ-ਗਿੱਛ   :: ਰਾਹੁਲ ਗਾਂਧੀ ਆਪਣੇ ਹਿੱਤ ਲਈ ਦੂਜਿਆਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਚਲਾਉਂਦੇ ਹਨ: ਸੰਬਿਤ ਪਾਤਰਾ   :: ਪ੍ਰਧਾਨ ਮੰਤਰੀ ਦਾ ਇਸ ਮਹੀਨੇ ਦੇ ਅਖੀਰ 'ਚ ਅਮਰੀਕਾ ਦਾ ਦੌਰਾ ਹੋਣ ਦੀ ਸੰਭਾਵਨਾ   :: ਪਰਮਜੀਤ ਸਰਨਾ ਧੜੇ ਨੂੰ ਵੱਡਾ ਝਟਕਾ, ਦਿੱਲੀ ਕਮੇਟੀ ਮੈਂਬਰ ਸੁਖਬੀਰ ਕਾਲੜਾ ਅਕਾਲੀ ਦਲ ’ਚ ਸ਼ਾਮਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਾਡਲ ਬਣਨ ਦਾ ਸੁਫ਼ਨਾ ਵੇਖਣ ਵਾਲੀ ਇਹ ਕੁੜੀ 5 ਸਾਲ ਤੋਂ ਪਿੰਜ਼ਰੇ ਚ ਕੈਦ, ਜਾਣੋ ਵਜ੍ਹਾ PRINT ਈ ਮੇਲ
philippines 29 year old girlਮਨੀਲਾ --18ਜਨਵਰੀ-(ਮੀਡੀਦੇਸਪੰਜਾਬ)-- ਦੁਨੀਆ ਵਿਚ ਹਰੇਕ ਇਨਸਾਨ ਨੂੰ ਆਪਣੇ ਸੁਫ਼ਨੇ ਪੂਰੇ ਕਰਨ ਅਤੇ ਆਜ਼ਾਦੀ ਨਾਲ ਜਿਊਣ ਦਾ ਹੱਕ ਹੈ। ਦੱਖਣ-ਪੂਰਬੀ ਏਸ਼ੀਆਈ ਦੇਸ਼ ਫਿਲੀਪੀਨਸ ਦੀ ਬੇਬੀ ਨਾਮ ਦੀ ਇਕ 29 ਸਾਲਾ ਕੁੜੀ ਬਿਨਾਂ ਕੋਈ ਜ਼ੁਰਮ ਕੀਤੇ ਪਿੰਜ਼ਰੇ ਵਿਚ ਰਹਿਣ ਲਈ ਮਜਬੂਰ ਹੈ। ਉਹ ਪਿਛਲੇ 5 ਸਾਲਾਂ ਤੋਂ ਪਾਗਲਾਂ ਵਾਂਗ ਆਪਣੀ ਜ਼ਿੰਦਗੀ ਜੀਅ ਰਹੀ ਹੈ। ਕਿਸੇ ਬੇਕਸੂਰ ਇਨਸਾਨ ਨੂੰ ਕੈਦ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ ਪਰ ਕੈਦ ਵਿਚ ਰੱਖੀ ਗਈ ਇਸ ਕੁੜੀ ਦੀ ਕਹਾਣੀ ਦਿਲ ਨੂੰ ਝੰਜੋੜ ਦੇਣ ਵਾਲੀ ਹੈ।

ਜਾਣਕਾਰੀ ਮੁਤਾਬਕ ਜਦੋਂ ਬੇਬੀ ਪੜ੍ਹਾਈ ਕਰ ਰਹੀ ਸੀ ਉਦੋਂ ਉਹ ਆਪਣੇ ਜੀਵਨ ਵਿਚ ਇਕ ਮਾਡਲ ਬਣਨ ਦਾ ਸੁਪਨਾ ਦੇਖ ਰਹੀ ਸੀ। ਉਸ ਤੇ ਪਰਿਵਾਰ ਵਾਲਿਆਂ ਕੋਲ ਪੈਸਿਆਂ ਦੀ ਘਾਟ ਸੀ ਜਿਸ ਕਾਰਨ ਹਾਲਾਤ ਕੁਝ ਅਜਿਹੇ ਬਣ ਗਏ ਕਿ ਉਹ ਤਣਾਅ ਵਿਚ ਰਹਿਣ ਲੱਗੀ। ਅੱਜ ਉਹ ਇਸ ਤਰ੍ਹਾਂ ਦਾ ਤਰਸਯੋਗ ਜੀਵਨ ਜੀਅ ਰਹੀ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਲ 2014 ਤੱਕ ਉਹਨਾਂ ਦੀ ਬੇਟੀ ਆਮ ਕੁੜੀਆਂ ਵਾਂਗ ਜ਼ਿੰਦਗੀ ਜੀਅ ਰਹੀ ਸੀ ਅਤੇ ਮਾਡਲ ਬਣਨ ਦੇ ਸੁਪਨੇ ਦੇਖਦੀ ਸੀ। ਇਸ ਦੌਰਾਨ ਇਕ ਬੀਮਾਰੀ ਨੇ ਉਸ ਨੂੰ ਘੇਰ ਲਿਆ ਅਤੇ ਸਾਨੂੰ ਉਸ ਨੂੰ ਪਿੰਜ਼ਰੇ ਵਿਚ ਰੱਖਣ ਲਈ ਮਜਬੂਰ ਹੋਣਾ ਪਿਆ।

PunjabKesari

ਪਰਿਵਾਰ ਨੇ ਦੱਸਿਆ ਕਿ ਬੇਬੀ ਨੂੰ ਇਕ ਮਾਨਸਿਕ ਬੀਮਾਰੀ ਹੈ ਅਤੇ ਉਸ ਦਾ ਇਲਾਜ ਕਰਾਉਣ ਲਈ ਉਹਨਾਂ ਕੋਲ ਪੈਸੇ ਨਹੀਂ ਹਨ। ਬੇਬੀ ਸਾਲ 2014 ਤੱਕ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਅਤੇ ਇਕ ਸਥਾਨਕ ਦੁਕਾਨ ਵਿਚ ਕੰਮ ਕਰਦੀ ਸੀ। ਇਸ ਦੌਰਾਨ ਉਸ ਦੇ ਮਾਨਸਿਕ ਰੋਗ ਬਾਰੇ ਖੁਲਾਸਾ ਹੋਇਆ। ਬੇਬੀ ਤਣਾਅ ਦੀ ਸ਼ਿਕਾਰ ਹੋ ਗਈ। ਉਸ ਨੂੰ ਨੇਗਾਰੋਸ ਸੂਬੇ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਕਰੀਬ ਇਕ ਸਾਲ ਤੱਕ ਚੱਲੇ ਇਲਾਜ ਦੇ ਬਾਅਦ ਬੇਬੀ ਹੌਲੀ-ਹੌਲੀ ਠੀਕ ਹੋ ਗਈ ਅਤੇ ਡਾਕਟਰ ਵੀ ਉਸ ਦੇ ਠੀਕ ਹੋਣ ਸੰਬੰਧੀ ਆਸਵੰਦ ਹੋ ਗਏ। ਬੇਬੀ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਸਾਲ 2015 ਵਿਚ ਉਸ ਦੇ ਪਿਤਾ ਦੀ ਤਬੀਅਤ ਖਰਾਬ ਹੋ ਗਈ ਅਤੇ ਚੀਜ਼ਾਂ ਦੁਬਾਰਾ ਵਿਗੜਣ ਲੱਗੀਆਂ। ਘਰ ਵਿਚ ਪਿਤਾ ਕਮਾਉਣ ਵਾਲੇ ਇਕੱਲੇ ਸ਼ਖਸ ਸਨ, ਉਹਨਾਂ ਦੇ ਬੀਮਾਰ ਪੈਣ ਮਗਰੋਂ ਬੇਬੀ ਦੀਆਂ ਦਵਾਈਆਂ ਵੀ ਬੰਦ ਹੋ ਗਈਆਂ ਅਤੇ ਉਹ ਦੁਬਾਰਾ ਬੀਮਾਰ ਪੈ ਗਈ। 

PunjabKesari

ਉਹ ਲੋਕਾਂ 'ਤੇ ਪੱਥਰ ਸੁੱਟਣ ਲੱਗ ਪੈਂਦੀ ਸੀ ਤੇ ਕਦੇ ਗੁਆਂਢੀਆਂ 'ਤੇ ਵੀ ਹਮਲਾ ਕਰ ਦਿੰਦੀ ਸੀ। ਡੇਲੀ ਮੇਲ ਦੇ ਮੁਤਾਬਕ, ਪਰਿਵਾਰ ਦੇ ਇਕ ਦੋਸਤ ਗਲੇਯਜੇਲ ਬੁਲੋਸ ਨੇ ਦੱਸਿਆ ਕਿ ਇਕ ਵਾਰ ਬੇਬੀ ਬਹੁਤ ਹਿੰਸਕ ਹੋ ਗਈ ਤਾਂ ਖੁਦ ਉਸ ਦੀ ਸੁਰੱਖਿਆ ਲਈ ਉਸ ਨੂੰ ਪਿੰਜ਼ਰੇ ਵਿਚ  ਰੱਖਣਾ ਪਿਆ। ਬੁਲੋਸ ਨੇ ਦੱਸਿਆ ਕਿ ਬੇਬੀ ਘਰ ਦੇ ਸਾਮਾਨ ਨੂੰ ਵੀ ਗੁਆਂਢੀਆਂ ਦੇ ਘਰਾਂ ਵੱਲ ਸੁੱਟਣ ਲੱਗ ਪਈ ਸੀ। ਕਈ ਵਾਰ ਉਹ ਬਾਹਰ ਬਣੇ ਘਰਾਂ ਨੂੰ ਦੇਖ ਕੇ ਹੈਰਾਨ ਹੋਣ ਲੱਗਦੀ ਸੀ। ਕਈ ਵਾਰ ਬੇਬੀ ਆਪਣੇ ਪਹਿਨੇ ਹੋਏ ਕੱਪੜਿਆਂ ਨੂੰ ਚਬਾ ਦਿੰਦੀ ਸੀ ਤਾਂ ਕਦੇ ਫਾੜ ਦਿੰਦੀ ਸੀ ਇਸ ਮਗਰੋਂ ਪਰਿਵਾਰ ਨੇ ਉਸ ਨੂੰ ਬੋਰੇ ਨਾਲ ਬਣੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ।

ਪੜ੍ਹੋ ਇਹ ਅਹਿਮ ਖਬਰ- ਇੰਡੋਨੇਸ਼ੀਆ ਭੂਚਾਲ : ਮ੍ਰਿਤਕਾਂ ਦੀ ਗਿਣਤੀ ਹੋਈ 81, ਬਚਾਅ ਮੁਹਿੰਮ ਕੀਤੀ ਗਈ ਤੇਜ਼

ਪਰਿਵਾਰ ਦੀ ਆਰਥਿਕ ਹਾਲਤ ਇੰਨੀ ਚੰਗੀ ਨਹੀਂ ਸੀ ਕਿ ਉਹ ਦੁਬਾਰਾ ਉਸ ਦਾ ਇਲਾਜ ਕਰਾ ਸਕਣ। ਇਕ ਵਾਰ ਤਾਂ ਬੇਬੀ ਘਰੋਂ ਨਿਕਲ ਗਈ ਅਤੇ ਇਕ ਹਫਤੇ ਬਾਅਦ ਸੇਬੂ ਸੂਬੇ ਵਿਚ ਮਿਲੀ। ਉਹਨਾਂ ਨੇ ਕਿਹਾ ਕਿ ਬੇਬੀ ਨੂੰ ਘਰੋਂ ਭੱਜਣ ਤੋਂ ਰੋਕਣ ਲਈ ਉਸ ਨੂੰ ਘਰ ਦੇ ਅੰਦਰ ਬਣਾਏ ਗਏ ਛੋਟੇ ਜਿਹੇ ਪਿੰਜ਼ਰੇ ਵਿਚ ਰੱਖ ਦਿੱਤਾ ਗਿਆ। ਬੋਰੇ ਦੇ ਬਣੇ ਹੋਏ ਕੱਪੜੇ ਪਾਉਣ ਵਾਲੀ ਬੇਬੀ ਨੂੰ ਪਿੰਜ਼ਰੇ ਦੇ ਅੰਦਰ ਹੀ ਖਾਣਾ ਦਿੱਤਾ ਜਾਂਦਾ ਹੈ। ਬੇਬੀ ਦੇ ਹਾਲਾਤ 'ਤੇ ਤਰਸ ਖਾ ਕੇ ਪਰਿਵਾਰ ਦੇ ਇਕ ਜਾਣੂ ਵਿਅਕਤੀ ਨੇ ਪਿੰਜ਼ਰੇ ਵਿਚ ਕੈਦ ਬੇਬੀ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਜੋ ਕਾਫੀ ਵਾਇਰਲ ਹੋ ਰਿਹਾ ਹੈ। ਪਰਿਵਾਰ ਨੇ ਬੇਬੀ ਦੇ ਇਲਾਜ ਲਈ ਲੋਕਾਂ ਤੋਂ ਫੰਡਿੰਗ ਦੀ ਅਪੀਲ ਕੀਤੀ ਹੈ ਤਾਂ ਜੋ ਬੇਬੀ ਦਾ ਮੁੜ ਇਲਾਜ ਕਰਾਇਆ ਜਾ ਸਕੇ ਅਤੇ ਉਹ ਆਪਣਾ ਮਾਡਲ ਬਣਨ ਦਾ ਸੁਪਨਾ ਪੂਰਾ ਕਰ ਸਕੇ। ਹੁਣ ਲੋਕ ਉਸ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement