:: ਜੇ ਮਸਲਾ ਹੱਲ ਕਰਨਾ ਤਾਂ ‘ਪਿੰਜਰੇ ਦੇ ਤੋਤੇ’ ਰਾਜਨਾਥ ਨੂੰ ਆਜ਼ਾਦ ਕਰੇ ਸਰਕਾਰ: ਨਰੇਸ਼ ਟਿਕੈਤ   :: ਅਮਿਤ ਸ਼ਾਹ ਨੇ ਦੱਸਿਆ ਕਿਉਂ ਰੱਖਿਆ ਗਿਆ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਦਾ ਨਾਮ ‘ਨਰਿੰਦਰ ਮੋਦੀ ਸਟੇਡੀਅਮ’   :: PM ਮੋਦੀ ਸਭ ਤੋਂ ਵੱਡੇ ਦੰਗਾਬਾਜ, ਡੋਨਾਲਡ ਟਰੰਪ ਤੋਂ ਵੀ ਬੁਰੀ ਹੋਵੇਗੀ ਕਿਸਮਤ : ਮਮਤਾ ਬੈਨਰਜੀ   :: ਜੇਕਰ ਕਿਸਾਨ ਕੇਂਦਰ ਦੀ ਪੇਸ਼ਕਸ਼ ’ਤੇ ਵਿਚਾਰ ਕਰਨ ਤਾਂ ਸਰਕਾਰ ਗੱਲਬਾਤ ਲਈ ਤਿਆਰ: ਤੋਮਰ   :: ਜੰਮੂ-ਕਸ਼ਮੀਰ: ਕੱਲ ਤੋਂ ਪ੍ਰਾਈਵੇਟ ਬੱਸਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ, ਵੱਧ ਸਕਦੀਆਂ ਹਨ ਮੁਸ਼ਕਲਾਂ   :: ਮਮਤਾ ਦੇ ਭਤੀਜੇ ਤੇ CBI ਦਾ ਸ਼ਿਕੰਜਾ, ਰੁਜਿਰਾ ਬੈਨਰਜੀ ਤੋਂ 1 ਘੰਟੇ ਪੁੱਛਗਿੱਛ   :: ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਲਏ ਅਹਿਮ ਫੈਸਲੇ, ਕਿਸਾਨ ਅੰਦੋਲਨ ਹੋਵੇਗਾ ਹੋਰ ਮਜਬੂਤ   :: ਪਤੰਜਲੀ ਵੱਲੋਂ ਲਾਂਚ ਕੋਰੋਨਿਲ ਨਹੀਂ ਹੈ WHO ਤੋਂ ਸਰਟੀਫਾਈਡ, IMA ਨੇ ਸਿਹਤ ਮੰਤਰੀ ਤੋਂ ਮੰਗਿਆ ਸਪੱਸ਼ਟੀਕਰਨ   :: ਮਹੰਤ ਪਰਮਹੰਸ ਦਾ ਵੱਡਾ ਬਿਆਨ, ਕਿਹਾ- ਮੁਆਫ਼ ਹੋਵੇ ਸ਼ਬਨਮ ਦੀ ਫਾਂਸੀ ਦੀ ਸਜ਼ਾ, ਨਹੀਂ ਤਾਂ ਆਉਣਗੀਆਂ ‘ਆਫ਼ਤਾਂ’   :: ਕਿਸਾਨੀ ਘੋਲ: ਕੱਲ੍ਹ ਪੱਗੜੀ ਸੰਭਾਲ ਦਿਹਾੜਾ ਮਨਾਉਣਗੇ ਕਿਸਾਨ, ਅਗਲੇ ਪ੍ਰੋਗਰਾਮਾਂ ਦਾ ਵੀ ਕੀਤਾ ਐਲਾਨ   :: 24 ਫਰਵਰੀ ਨੂੰ ਹਾਈ ਕੋਰਟ ਕਰੇਗਾ ‘ਨੌਦੀਪ’ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ, ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ   :: ਖੇਤੀ ਕਾਨੂੰਨਾਂ ਵਿਰੁੱਧ ਛਿੜੀ ਜੰਗ ਚ ਹਾਰ ਨਹੀਂ ਮੰਨਣਗੇ ਰਾਕੇਸ਼ ਟਿਕੈਤ, ਸਮਰਥਨ ਮੰਗਣ ਜਾਣਗੇ ਗੁਜਰਾਤ   :: ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਲਈ ਭਾਰਤ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ, ਅੱਜ ਰਾਤ ਤੋਂ ਨਵੇਂ ਨਿਯਮ ਲਾਗੂ   :: ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ: ਤੋਮਰ   :: ਮੰਗਲ ’ਤੇ ਰੋਵਰ ਉਤਰਾ ਕੇ ਇਤਿਹਾਸ ਰਚਣ ਵਾਲੀ ਭਾਰਤੀ ਮੂਲ ਦੀ ਨਾਸਾ ਵਿਗਿਆਨਕ ‘ਸਵਾਤੀ ਮੋਹਨ’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਹੁਲ ਵਲੋਂ ‘ਖੇਤੀ ਕਾ ਖੂਨ’ ਬੁਕਲੇਟ ਜਾਰੀ ਕਰਨ ’ਤੇ ਜਾਵਡੇਕਰ ਦਾ ਵਾਰ- ‘ਕਾਂਗਰਸ ਨੂੰ ਖੂਨ ਨਾਲ ਬਹੁਤ ਪਿਆਰ ਹੈ’ PRINT ਈ ਮੇਲ
prakash javadekar addresses media in new delhiਨਵੀਂ ਦਿੱਲੀ --19ਜਨਵਰੀ-(ਮੀਡੀਦੇਸਪੰਜਾਬ)-- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਜਾਰੀ ਗੱਲਬਾਤ ਸਫ਼ਲ ਹੁੰਦੇ ਹੋਏ ਕਾਂਗਰਸ ਨਹੀਂ ਦੇਖਣਾ ਚਾਹੁੰਦੀ। ਪ੍ਰਕਾਸ਼ ਜਾਵਡੇਕਰ ਨੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਵਲੋਂ ਚੁੱਕੇ ਗਏ ਸਵਾਲਾਂ ਨੂੰ ਨਜ਼ਰ-ਅੰਦਾਜ਼ ਕਰਨ ਲਈ ਰਾਹੁਲ ਗਾਂਧੀ ਨੂੰ ਲੰਬੇ ਹੱਥੀਂ ਲਿਆ ਅਤੇ ਕਿਹਾ ਕਿ ਕਾਂਗਰਸ ਨੂੰ ਖੂਨ ਸ਼ਬਦ ਨਾਲ ਬਹੁਤ ਪਿਆਰ ਹੈ, ਇਸ ਲਈ ਉਸ ਨੇ ‘ਖੇਤੀ ਕਾ ਖੂਨ’ ਨਾਮੀ ਸਿਰਲੇਖ ਵਾਲੀ ਬੁਕਲੇਟ ਜਾਰੀ ਕੀਤੀ ਹੈ।

PunjabKesari

ਜਾਵਡੇਕਰ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ 4-5 ਪਰਿਵਾਰ ਅੱਜ ਦੇਸ਼ ’ਤੇ ਹਾਵੀ ਹਨ। ਦੇਸ਼ ਵਿਚ ਰਾਜ ਕਿਸੇ ਪਰਿਵਾਰ ਦਾ ਨਹੀਂ ਹੈ, 135 ਕਰੋੜ ਜਨਤਾ ਦਾ ਦੇਸ਼ ’ਤੇ ਰਾਜ ਹੈ, ਇਹ ਫਰਕ ਹੁਣ ਹੋਇਆ ਹੈ। 50 ਸਾਲ ਕਾਂਗਰਸ ਨੇ ਸਰਕਰਾ ਚਲਾਈ ਤਾਂ ਸਿਰਫ ਇਕ ਹੀ ਪਰਿਵਾਰ ਦੀ ਸਰਕਾਰ ਚੱਲੀ, ਇਕ ਹੀ ਪਰਿਵਾਰ ਸੱਤਾ ’ਚ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੀ ਇਹ ਖੇਡ ਹੈ। ਇਹ ਨਹੀਂ ਚਾਹੁੰਦੀ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ। ਸਰਕਾਰ ਅਤੇ ਕਿਸਾਨਾਂ ਦੀ ਗੱਲਬਾਤ ਸਫਲ ਹੋਵੇ, ਇਹ ਕਾਂਗਰਸ ਨਹੀਂ ਚਾਹੁੰਦੀ। ਇਸ ਲਈ ਕਾਂਗਰਸ ਵਿਰੋਧ ਦੀ ਨੀਤੀ ਅਪਣਾਉਂਦੀ ਹੈ। ਜਾਵਡੇਕਰ ਨੇ ਭਰੋਸਾ ਜਤਾਇਆ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਜਾਰੀ ਗੱਲਬਾਤ ਸਫ਼ਲ ਹੋਵੇਗੀ। 

PunjabKesari

ਜਾਵਡੇਕਰ ਨੇ ਅੱਗੇ ਕਿਹਾ ਕਿ ਕਾਂਗਰਸ ਨੂੰ ਖੂਨ ਸ਼ਬਦ ਨਾਲ ਬਹੁਤ ਪਿਆਰ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਦਲਾਲੀ ਵਰਗੇ ਸ਼ਬਦਾਂ ਦਾ ਬਹੁਤ ਵਾਰ ਇਸਤੇਮਾਲ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਪੁੱਛਿਆ ਕਿ ਇਹ ਖੇਤੀ ਦਾ ਖੂਨ ਕਹਿ ਰਹੇ ਹਨ ਪਰ ਵੰਡ ਦੇ ਸਮੇਂ ਜੋ ਲੱਖਾਂ ਲੋਕ ਮਰੇ ਕੀ ਉਹ ਖੂਨ ਦੀ ਖੇਡ ਨਹੀਂ ਸੀ? 1984 ਵਿਚ ਦਿੱਲੀ ’ਚ 3 ਹਜ਼ਾਰ ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ, ਕੀ ਉਹ ਖੂਨ ਦੀ ਖੇਡ ਨਹੀਂ ਸੀ? ਕਾਂਗਰਸ ਦੇ ਸ਼ਾਸਨਕਾਲ ’ਚ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ, ਕੀ ਉਹ ਖੂਨ ਨਹੀਂ ਸੀ? ਭਾਜਪਾ ਦੇਸ਼ ਦੀ ਸਭ ਤੋਂ ਪ੍ਰਮੁੱਖ ਪਾਰਟੀ ਹੈ, ਉਸ ਦੇ ਪ੍ਰਧਾਨ ਨੱਢਾ ਜੀ ਨੇ ਸਵਾਲ ਪੁੱਛੇ, ਰਾਹੁਲ ਗਾਂਧੀ ਦੌੜ ਗਏ। ਜੇਕਰ ਪ੍ਰਸ਼ਨਾਂ ਦੇ ਉੱਤਰ ਨਹੀਂ ਪਤਾ ਤਾਂ ਆਪਣੀ ਅਸਫ਼ਲਤਾ ਕਬੂਲ ਕਰਨੀ ਚਾਹੀਦੀ ਹੈ।

PunjabKesari

ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਅੱਜ ਕਿਸਾਨਾਂ ਦੇ ਦਰਦ ’ਤੇ ‘ਖੇਤੀ ਕਾ ਖੂਨ’ ਸਿਰਲੇਖ ਤੋਂ ਇਕ ਬੁਕਲੇਟ ਜਾਰੀ ਕੀਤੀ ਹੈ ਅਤੇ ਇਸ ਮੌਕੇ ’ਤੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨਿ੍ਹਆ। ਰਾਹੁਲ ਨੇ ਦਾਅਵਾ ਕੀਤਾ ਕਿ ਖੇਤੀ ਖੇਤਰ ’ਤੇ 3-4 ਪੂੰਜੀਪਤੀਆਂ ਦਾ ਏਕਾਧਿਕਾਰ ਹੋ ਜਾਵੇਗਾ, ਜਿਸ ਦੀ ਕੀਮਤ ਮੱਧ ਵਰਗ ਅਤੇ ਨੌਜਵਾਨਾਂ ਨੂੰ ਚੁਕਾਉਣੀ ਹੋਵੇਗੀ।
 
< Prev   Next >

Advertisements

Advertisement
Advertisement
Advertisement
Advertisement