ਨਵੀਂ ਦਿੱਲੀ --19ਜਨਵਰੀ-(ਮੀਡੀਆਦੇਸਪੰਜਾਬ)-- ਦੇਸ਼ ਦੀ ਰਾਜਧਾਨੀ ਦਿੱਲੀ ’ਚ ਵੀ ਬਰਡ ਫਲੂ ਨੇ
ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਦੇ ਲਾਲ ਕਿਲ੍ਹੇ ਦੇ ਕੰਪਲੈਕਸ ’ਚ ਕਰੀਬ ਇਕ
ਹਫ਼ਤਾ ਪਹਿਲਾਂ ਮ੍ਰਿਤਕ ਪਾਏ ਗਏ 15 ਕਾਵਾਂ ਦੇ ਨਮੂਨਿਆਂ ’ਚ ਬਰਡ ਫਲੂ ਦੀ ਪੁਸ਼ਟੀ ਹੋਈ
ਹੈ। ਪਸ਼ੂ ਪਾਲਣ ਵਿਭਾਗ ਮੁਤਾਬਕ, ਕਾਵਾਂ ਦੀ ਮੌਤ ਤੋਂ ਬਾਅਦ ਨਮੂਨੇ ਜਾਂਚ ਲਈ ਭੇਜੇ ਗਏ
ਸਨ। ਸੋਮਵਾਰ ਰਾਤ ਨੂੰ ਆਈ ਮ੍ਰਿਤਕ ਕਾਵਾਂ ਦੇ ਨਮੂਨਿਆਂ ਦੀ
ਰਿਪੋਰਟ ’ਚ ਬਰਡ ਫਲੂ
ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਨੇ ਲਾਲ ਕਿਲ੍ਹੇ ਨੂੰ ਆਮ
ਜਨਤਾ ਦੀ ਆਵਾਜਾਈ ਲਈ ਬੰਦ ਕਰਨ ਦੇ ਹੁਕਮ ਦਿੱਤੇ ਹਨ। ਲਾਲ ਕਿਲ੍ਹਾ ਘੁੰਮਣ ਆਏ ਸੈਲਾਨੀਆਂ
ਨੂੰ ਵਾਇਰਸ ਤੋਂ ਬਚਾਉਣ ਅਤੇ ਬਰਡ ਫਲੂ ਦੇ ਖਤਰੇ ਦੇ ਮੱਦੇਨਜ਼ਰ ਲਾਲ ਕਿਲ੍ਹੇ ’ਚ ਆਮ
ਲੋਕਾਂ ਦੀ ਐਂਟਰੀ ’ਤੇ ਅੱਜ 19 ਜਨਵਰੀ ਤੋਂ 26 ਜਨਵਰੀ ਤਕ ਪਾਬੰਦੀ ਰਹੇਗੀ।
ਜ਼ਿਕਰਯੋਗ ਹੈ ਕਿ 22 ਜਨਵਰੀ ਤੋਂ 26 ਜਨਵਰੀ ਤਕ ਲਾਲ ਕਿਲ੍ਹੇ ਨੂੰ ਹਰ ਸਾਲ ਬੰਦ
ਕੀਤਾ ਜਾਂਦਾ ਹੈ ਪਰ ਬਰਡ ਫਲੂ ਦੀ ਪੁਸ਼ਟੀ ਤੋਂ ਬਾਅਦ ਇਸ ਵਾਰ ਇਸ ਨੂੰ ਪਹਿਲਾਂ ਹੀ ਬੰਦ
ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਚਿੜੀਆਘਰ ’ਚ ਬਰਡ ਫਲੂ ਦਾ ਪਹਿਲਾ
ਮਾਮਲਾ ਸਾਹਮਣੇ ਆਇਆ ਸੀ। ਦਿੱਲੀ ਦੇ ਚਿੜੀਆਘਰ ’ਚ ਇਕ ਮ੍ਰਿਤਕ ਬ੍ਰਾਊਨ ਫਿਸ਼ ਉੱਲੂ ’ਚ
ਬਰਡ ਫਲੂ ਦੀ ਪੁਸ਼ਟੀ ਹੋਈ ਸੀ, ਚਿੜੀਆਘਰ ਫਿਲਹਾਲ ਆਮ ਲੋਕਾਂ ਲਈ ਬੰਦ ਹੈ।
ਇਹ ਵੀ ਪੜ੍ਹੋ– ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਨੂੰ ਲੈ ਕੇ SC ਵਲੋਂ ਗਠਿਤ ਕਮੇਟੀ ਦੀ ਪਹਿਲੀ ਬੈਠਕ ਜਾਰੀ
ਉਥੇ ਹੀ ਪੁਰਾਣੀ ਦਿੱਲੀ ਦਾ ਸੰਜੇ ਝੀਲ ਪਾਰਕ ਅਤੇ ਸਾਊਥ ਦਿੱਲੀ ਦਾ ਦੁਆਰਕਾ ਸੈਕਟਰ 9
ਪਾਰਕ ਵੀ ਬਰਡ ਫਲੂ ਕਾਰਨ ਬੰਦ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਗਾਜ਼ੀਪੁਰ ਮੁਰਗਾ ਮੰਡੀ
ਤੋਂ ਭੇਜੇ ਗਏ ਨਮੂਨੇ ਨੈਗੇਟਿਵ ਆਏ ਸਨ। ਇਸ ਤੋਂ ਬਾਅਦ ਗਾਜ਼ੀਪੁਰ ਮੁਰਗਾ ਮੰਡੀ ਨੂੰ
ਖੋਲ੍ਹ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ– ਕਿਸਾਨੀ ਘੋਲ: 10ਵੇਂ ਗੇੜ ਦੀ ਬੈਠਕ ਟਲੀ, ਅੱਜ ਕਿਸਾਨ ਕਰਨਗੇ ਟਰੈਕਟਰ ਪਰੇਡ ਦੀ ‘ਰਿਹਰਸਲ’
ਇਹ ਵੀ ਪੜ੍ਹੋ– ਕਿਸਾਨ ਅੰਦੋਲਨ: ਸੁਪਰੀਮ ਕੋਰਟ ਵਲੋਂ ਗਠਿਤ 4 ਮੈਂਬਰੀ ਕਮੇਟੀ ’ਚੋਂ ਵੱਖ ਹੋਏ ਭੁਪਿੰਦਰ ਸਿੰਘ ਮਾਨ
ਦੱਸ ਦੇਈਏ ਕਿ ਭਾਰਤ ’ਚ ਬਰਡ ਫਲੂ ਜਾਂ ਏਵੀਅਨ ਇਨਫਲੂਏਂਜ਼ਾ ਮੁੱਖ ਤੌਰ ’ਤੇ ਪ੍ਰਵਾਸੀ
ਪੰਛੀਆਂ ਦੁਆਰਾ ਫੈਲਦਾ ਹੈ ਜੋ ਸਰਦੀਆਂ ਦੌਰਾਨ ਸਤੰਬਰ ਤੋਂ ਮਾਰਚ ਵਿਚਕਾਰ ਦੇਸ਼ ’ਚ
ਆਉਂਦੇ ਹਨ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ 18
ਜਨਵਰੀ ਤਕ 5 ਰਾਜਾਂ ’ਚ ਪੋਲਟਰੀ ਪੰਛੀਆਂ ’ਚ ਅਤੇ 9 ਰਾਜਾਂ ’ਚ ਕਾਵਾਂ ਜਾਂ ਪ੍ਰਵਾਸੀ
ਤੇ ਜੰਗਲੀ ਪੰਛੀਆਂ ’ਚ ਏਵੀਅਨ ਇਨਫਲੂਏਂਜ਼ਾ ਦੀ ਪੁਸ਼ਟੀ ਹੋਈ ਹੈ। ਮੰਤਰਾਲੇ ਨੇ ਕਿਹਾ ਕਿ
ਦਿੱਲੀ ’ਚ ਇਸ ਬੀਮਾਰੀ ਦੀ ਪੁਸ਼ਟੀ ਮ੍ਰਿਤਕ ਮਿਲੇ ਬਗਲਿਆਂ ਦੇ ਨਮੂਨਿਆਂ ’ਚ ਅਤੇ ਲਾਲ
ਕਿਲੇ ’ਚ ਮ੍ਰਿਤਕ ਮਿਲੇ ਕਾਵਾਂ ’ਚ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਇਸ ਸੰਬੰਧ ’ਚ
ਜ਼ਰੂਰੀ ਕਾਰਵਾਈ ਲਈ ਰਾਜ ਸਰਕਾਰ ਨੂੰ ਸਲਾਹ ਮਸ਼ਵਰਾ ਜਾਰੀ ਕੀਤਾ ਗਿਆ ਹੈ।