26 ਜਨਵਰੀ ਦੇ ਟਰੈਕਟਰ ਮਾਰਚ ਲਈ ਪਰਵਾਸੀ ਪੰਜਾਬੀ ਨੇ ਕੀਤਾ ਵੱਡਾ ਐਲਾਨ |
|
|
 ਟਾਂਡਾ ਉੜਮੁੜ --22ਜਨਵਰੀ-(ਮੀਡੀਆਦੇਸਪੰਜਾਬ)-- ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਦੇਸ਼ ਵਿਆਪੀ ਕਿਸਾਨ
ਅੰਦੋਲਨ ਲਈ ਲੋਕ ਆਪੋ-ਆਪਣੇ ਤਰੀਕੇ ਨਾਲ ਸਹਿਯੋਗ ਦੇ ਰਹੇ ਹਨ। ਇਸੇ ਕੜੀ ਵਿਚ ਬਾਬਾ
ਬਿਸ਼ਨ ਸਿੰਘ ਜੀ ਦੇ ਸੇਵਾਦਾਰ ਪਿੰਡ ਕੰਧਾਲਾ ਜੱਟਾ ਨਾਲ ਸੰਬੰਧਤ ਪਰਵਾਸੀ ਪੰਜਾਬੀ ਨੌਜਵਾਨ
ਵੱਲੋਂ ਦਿੱਲੀ ਜਾਣ ਵਾਲੇ ਟਰੈਕਟਰ-ਟਰਾਲੀਆਂ ਲਈ ਮੁਫ਼ਤ ਡੀਜ਼ਲ ਦੀ ਸੇਵਾ ਕਰਨ ਦੀ ਮੁਹਿੰਮ
ਸ਼ੁਰੂ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ
ਪਰਵਾਸੀ ਪੰਜਾਬੀ ਨੌਜਵਾਨ ਦੇ
ਸਹਿਯੋਗੀਆਂ ਬੱਬੀ ਕੰਧਾਲਾ ਜੱਟਾ, ਸੁੱਖਾ ਦਰੀਆਂ, ਸੋਨੀ ਕੰਧਾਲਾ ਅਤੇ ਸੁੱਖਾ ਨੇ ਦੱਸਿਆ
ਕਿ ਦਿੱਲੀ ਕਿਸਾਨ ਅੰਦੋਲਨ ਲਈ ਸੈਣੀ ਪੈਟਰੋਲ ਪੰਪ ਢੱਟ ਤੋਂ ਤੇਲ ਪੁਆਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਅੱਡਾ ਸਰਾਂ ਇਲਾਕੇ ਤੋਂ ਅੱਜ ਵੀ ਅਨੇਕਾਂ ਕਿਸਾਨ ਦਿੱਲੀ ਵੱਲ ਕੂਚ
ਕਰਕੇ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ
ਅੰਦੋਲਨ ਵਿਚ ਉਨ੍ਹਾਂ ਦੇ ਪੂਰਨ ਸਹਿਯੋਗ ਹ ਇਥੇ ਇਹ ਖ਼ਾਸ ਤੌਰ 'ਤੇ ਦੱਸਣਯੋਗ ਹੈ ਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ
ਕਿਸਾਨਾਂ ਦਾ ਅੰਦੋਲਨ 58ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਨੇ 26 ਜਨਵਰੀ ਨੂੰ ਗਣਤੰਤਰ
ਦਿਵਸ ਮੌਕੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ
ਦੇ ਆਊਟਰ ਰਿੰਗ ਰੋਡ 'ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ। ਉੱਥੇ ਹੀ ਕੇਂਦਰ ਸਰਕਾਰ ਅਤੇ
ਦਿੱਲੀ ਪੁਲਸ ਕਿਸਾਨਾਂ ਤੋਂ ਰਾਜਧਾਨੀ ਦੇ ਬਾਹਰ ਹੀ ਪਰੇਡ ਦਾ ਆਯੋਜਨ ਕਰਨ ਲਈ ਕਹਿ ਰਹੇ
ਹਨ। ਇਸ ਮੁੱਦੇ 'ਤੇ ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਸ ਵਿਚਾਲੇ ਵੀਰਵਾਰ ਨੂੰ ਵੀ
ਬੈਠਕ ਹੋਈ। ਬੈਠਕ 'ਚ ਕਿਸਾਨਾਂ ਨੇ ਸਾਫ਼ ਕੀਤਾ ਹੈ ਕਿ ਉਹ ਹਰ ਹਾਲ 'ਚ ਦਿੱਲੀ ਦੇ ਆਊਟਰ
ਰਿੰਗ ਰੋਡ 'ਚ ਟਰੈਕਟਰ ਮਾਰਚ ਕੱਢਣਗੇ ਉੱਥੇ ਹੀ ਜੁਆਇੰਟ ਸੀ.ਪੀ. (ਟਰੈਫਿਕ) ਮਨੀਸ਼ ਅਗਰਵਾਲ ਨੇ ਕਿਹਾ ਹੈ ਕਿ ਗਣਤੰਤਰ ਪਰੇਡ
ਨੂੰ ਬਿਨਾਂ ਕਿਸੇ ਰੁਕਾਵਟ ਦੇ ਕਰਵਾਉਣਾ ਸਾਡਾ ਕਰਤੱਵ ਹੈ ਅਤੇ ਅਸੀਂ ਇਸ ਲਈ ਵਚਨਬੱਧ
ਹਾਂ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਉਹ ਗਣਤੰਤਰ ਦਿਵਸ ਨੂੰ ਦੇਖਦੇ ਹੋਏ ਆਊਟਰ ਰਿੰਗ
ਰੋਡ 'ਚ ਟਰੈਕਟਰ ਮਾਰਚ ਦੀ ਮਨਜ਼ੂਰੀ ਨਹੀਂ ਦੇ ਸਕਦੇ ਹਨ। ਦਿੱਲੀ ਪੁਸ ਨੇ ਸੁਝਾਅ ਦਿੱਤਾ
ਹੈ ਕਿ ਕਿਸਾਨ ਕੇ.ਐੱਮ.ਪੀ. (ਕੁੰਡਲੀ-ਮਾਨੇਸਰ-ਪਲਵਲ) ਹਾਈਵੇਅ 'ਤੇ ਆਪਣਾ ਟਰੈਕਟਰ ਮਾਰਚ
ਕੱਢਣਗੇ।
|