:: ਗਿੱਦੜਬਾਹਾ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਲੱਖਾ ਸਿਧਾਣਾ ਬਾਰੇ ਦਿੱਤਾ ਵੱਡਾ ਬਿਆਨ   :: ਸਾਲ 2021 ’ਚ ਇਸਰੋ ਦੀ ਪੁਲਾੜ ’ਚ ਨਵੀਂ ਪੁਲਾਂਘ, PSLV-C51 ਸੈਟੇਲਾਈਟ ਨੇ ਭਰੀ ਸਫ਼ਲਤਾਪੂਰਵਕ ਉਡਾਣ   :: ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ 10 ਹੋਰ ਨੌਜਵਾਨ ਤਿਹਾੜ ਜੇਲ ’ਚੋਂ ਹੋਏ ਰਿਹਾਅ   :: ‘ਖੇਤੀ ਕਾਨੂੰਨਾਂ ਦੇ ਵਿਰੋਧ ’ਚ 15 ਪਿੰਡਾਂ ਦੇ ਕਿਸਾਨਾਂ ਨੇ ਬਣਾਈ ਟਰੈਕਟਰ-ਟਰਾਲੀ ਲੜੀ’   :: ਪਾਣੀ ਦੀ ਮਹੱਤਤਾ ਤੋਂ ਲੈ ਕੇ ਵਿਦਿਆਰਥੀਆਂ ਲਈ ਖ਼ਾਸ ਸੰਦੇਸ਼, ਪੜ੍ਹੋ PM ਮੋਦੀ ਦੀ ‘ਮਨ ਕੀ ਬਾਤ’   :: ਜੈਸ਼-ਉਲ ਹਿੰਦ ਨੇ ਲਈ ਮੁਕੇਸ਼ ਅੰਬਾਨੀ ਦੇ ਘਰ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ   :: ਜ਼ਮਾਨਤ ਤੋਂ ਬਾਅਦ ਪਹਿਲੀ ਵਾਰ ਕਿਸਾਨਾਂ ਦੀ ਸਟੇਜ 'ਤੇ ਪਹੁੰਚੀ ਨੌਦੀਪ ਕੌਰ, ਪੜ੍ਹੋ ਭਾਸ਼ਣ ਦੀਆਂ ਅਹਿਮ ਗੱਲਾਂ |   :: ਰਾਜਪਾਲ ਨਾਲ ਕਾਂਗਰਸ ਦੀ ਵਤੀਰਾ ਨਿੰਦਾਯੋਗ: ਅਨੁਰਾਗ   :: WHO ਚੀਫ਼ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ਤੁਹਾਡੇ ਕਾਰਨ 60 ਦੇਸ਼ਾਂ ਚ ਸ਼ੁਰੂ ਹੋਇਆ ਟੀਕਾਕਰਨ   :: ਅਵਨੀ ਨੂੰ ਸਾਡੇ ਆਦੇਸ਼ ਤੇ ਮਾਰਿਆ ਗਿਆ, ਮਾਣਹਾਨੀ ਕਾਰਵਾਈ ਨਹੀਂ ਕਰਾਂਗੇ : ਸੁਪਰੀਮ ਕੋਰਟ   :: ਸਰਹੱਦ ਮੁੱਦੇ ਤੇ ਬੋਲੇ ਵਿਦੇਸ਼ ਮੰਤਰੀ- ਭਾਰਤ ਆਪਣੇ ਹਿੱਤਾਂ ਦੀ ਰਾਖੀ ਲਈ ਦ੍ਰਿੜ ਸੰਕਲਪਿਤ ਹੈ   :: ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਰੱਖਣ ਦੀ ਆਲੋਚਨਾ, ਕਿਰੇਨ ਰਿਜੀਜੂ ਨੇ ਰਾਹੁਲ ਗਾਂਧੀ ਨੂੰ ਯਾਦ ਕਰਾਏ ‘ਸਰਦਾਰ ਪਟੇਲ’   :: ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ   :: UPSC ਦੇ ਵਿਦਿਆਰਥੀਆਂ ਵੱਲੋਂ ਪਾਈ ਪਟੀਸ਼ਨ ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ   :: ਦਿੱਲੀ ਪੁਲਸ ਵੱਲੋਂ ਤਲਬ ਕੀਤੇ ਕਈ ਲੋਕਾਂ ਦਾ 26 ਜਨਵਰੀ ਦੀ ਹਿੰਸਾ ਨਾਲ ਕੋਈ ਸੰਬੰਧ ਨਹੀਂ : ਸਿਰਸਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਿਸਾਨਾਂ ਦਾ ਦਰਦ ਸੁਣਨ ਨੂੰ ਤਿਆਰ ਨਹੀਂ PM ਮੋਦੀ, ਦੁਨੀਆ ਦੀ ਸੈਰ ਲਈ ਖਰੀਦੇ ਜਹਾਜ਼: ਪਿ੍ਰਅੰਕਾ PRINT ਈ ਮੇਲ
priyanka gandhi in muzaffarpur kisan panchayatਮੁਜ਼ੱਫਰਨਗਰ --20ਫਰਵਰੀ-(ਮੀਡੀਦੇਸਪੰਜਾਬ)-- ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪਿਛਲੇ 90 ਦਿਨਾਂ ਤੋਂ ਧਰਨੇ ’ਤੇ ਬੈਠੇ ਕਿਸਾਨਾਂ ਦਾ ਦਰਦ ਸੁਣਨ ਨੂੰ ਤਿਆਰ ਨਹੀਂ ਹੈ। ਪਿ੍ਰਅੰਕਾ ਨੇ ਬਘਰਾ ’ਚ ਕਿਸਾਨ ਪੰਚਾਇਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਕਿਸਾਨ ਨਾਲ ਲੁੱਟ ਹੋ ਰਹੀ ਹੈ ਅਤੇ ਪ੍ਰਧਾਨ ਮੰਤਰੀ

ਦੇ ਦੋ ਪੂੰਜੀਪਤੀ ਦੋਸਤਾਂ ਨੂੰ ਛੋਟ ਦਿੱਤੀ ਗਈ ਹੈ। 90 ਦਿਨਾਂ ਤੋਂ ਲੱਖਾਂ ਕਿਸਾਨ ਇਸ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਹਰ ਬੈਠੇ ਹੋਏ ਹਨ, ਸੰਘਰਸ਼ ਕਰ ਰਹੇ ਹਨ, ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ’ਚ 215 ਕਿਸਾਨ ਸ਼ਹੀਦ ਹੋ ਗਏ ਹਨ। ਬਿਜਲੀ ਕੱਟੀ ਗਈ, ਪਾਣੀ ਰੋਕਿਆ ਗਿਆ, ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਹ ਸ਼ਾਂਤੀ ਨਾਲ ਬੈਠੇ ਸਨ। ਦੇਸ਼ ਦੀ ਰਾਜਧਾਨੀ ਦੀ ਸਰਹੱਦ ਨੂੰ ਇਸ ਤਰ੍ਹਾਂ ਬਣਾਇਆ ਗਿਆ, ਜਿਵੇਂ ਦੇਸ਼ ਦੀ ਸਰਹੱਦ ਨਾ ਹੋਵੇ, ਤਮਾਮ ਪੁਲਸ ਫੋਰਸ ਲਾਈ ਗਈ ਹੈ। 

PunjabKesari

ਪਿ੍ਰਅੰਕਾ ਨੇ ਕਿਹਾ ਕਿ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਗਈ। ਉਸ ਨੂੰ ਦੇਸ਼ ਧਰੋਹੀ ਅਤੇ ਅੱਤਵਾਦੀ ਕਿਹਾ। ਪ੍ਰਧਾਨ ਮੰਤਰੀ ਨੇ ਕਿਸਾਨ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ ‘ਪਰਜੀਵੀ’ ਅਤੇ ‘ਅੰਦੋਲਨਜੀਵੀ’ ਕਿਹਾ। ਮੇਰਾ ਮੰਨਣਾ ਹੈ ਕਿ ਸਾਡੇ ਦੇਸ਼ ਦਾ ਦਿਲ ਕਿਸਾਨ ਹੈ, ਜੋ ਜ਼ਮੀਨ ਨਾਲ ਜੁੜਿਆ ਹੈ। ਜ਼ਮੀਨ ’ਤੇ ਸਿੰਜਾਈ ਕਰਦਾ ਹੈ ਅਤੇ ਉਸ ਨੂੰ ਉਪਜਾਊ ਬਣਾਉਂਦਾ ਹੈ। ਇਸ ਦੇਸ਼ ਦਾ ਅੰਨਦਾਤਾ ਦੇਸ਼ ਨੂੰ ਜੀਵੰਤ ਕਰਦਾ ਹੈ ਪਰ ਅੱਜ ਜਦੋਂ ਚੌਧਰੀ ਟਿਕੈਤ ਦੀਆਂ ਅੱਖਾਂ ’ਚ ਹੰਝੂ ਆਉਂਦੇ ਹਨ ਤਾਂ ਪ੍ਰਧਾਨ ਮੰਤਰੀ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਆਉਂਦੀ ਹੈ, ਉਨ੍ਹਾਂ ਨੂੰ ਮਜ਼ਾਕ ਸੁੱਝਦਾ ਹੈ। 

PunjabKesari

ਪਿ੍ਰਅੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਰ ਚੋਣਾਂ ਵਿਚ ਇਹ ਵਾਅਦਾ ਕੀਤਾ ਸੀ ਕਿ ਗੰਨੇ ਦਾ ਭੁਗਤਾਨ ਤੁਹਾਨੂੰ ਦਿੱਤਾ ਜਾਵੇਗਾ। ਕਿਸਾਨ ਨੂੰ ਗੰਨੇ ਦਾ ਭੁਗਤਾਨ ਹੁਣ ਤੱਕ ਨਹੀਂ ਮਿਲਿਆ। ਸਰਕਾਰ ਕਹਿੰਦੀ ਹੈ ਕਿ ਕਿਸਾਨ ਦੀ ਆਮਦਨੀ ਦੁੱਗਣੀ ਹੋਵੇਗੀ ਪਰ ਨਹੀਂ ਹੋਈ। ਪੂਰੇ ਦੇਸ਼ ਵਿਚ ਗੰਨੇ ਦਾ ਬਕਾਇਆ ਭੁਗਤਾਨ 15 ਹਜ਼ਾਰ ਕਰੋੜ ਰੁਪਏ ਹੈ, ਜਦਕਿ ਦੁਨੀਆ ਦੀ ਸੈਰ ਲਈ ਪ੍ਰਧਾਨ ਮੰਤਰੀ ਨੇ ਦੋ ਹਵਾਈ ਜਹਾਜ਼ ਖਰੀਦੇ ਅਤੇ ਉਨ੍ਹਾਂ ਦੀ ਕੀਮਤ 16 ਹਜ਼ਾਰ ਕਰੋੜ ਰੁਪਏ ਹੈ। ਤੁਹਾਡੇ (ਕਿਸਾਨਾਂ) ਦੇ ਗੰਨੇ ਦੇ ਭੁਗਤਾਨ ਤੋਂ ਵਧੇਰੇ ਉਨ੍ਹਾਂ ਦੇ ਹਵਾਈ ਜਹਾਜ਼ ਦੀ ਕੀਮਤ ਹੈ, ਉਨ੍ਹਾਂ ਕੋਲ ਜਹਾਜ਼ ਖਰੀਦਣ ਲਈ ਪੈਸੇ ਹਨ ਪਰ ਕਿਸਾਨ ਦੇ ਗੰਨਾ ਭੁਗਤਾਨ ਦੇ ਪੈਸੇ ਨਹੀਂ ਹਨ। ਇਹ ਸਥਿਤੀ ਅੱਜ ਦੇਸ਼ ਦੀ ਹੈ। 

PunjabKesari

 
< Prev   Next >

Advertisements


Advertisement
Advertisement
Advertisement
Advertisement