:: ਗਿੱਦੜਬਾਹਾ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਲੱਖਾ ਸਿਧਾਣਾ ਬਾਰੇ ਦਿੱਤਾ ਵੱਡਾ ਬਿਆਨ   :: ਸਾਲ 2021 ’ਚ ਇਸਰੋ ਦੀ ਪੁਲਾੜ ’ਚ ਨਵੀਂ ਪੁਲਾਂਘ, PSLV-C51 ਸੈਟੇਲਾਈਟ ਨੇ ਭਰੀ ਸਫ਼ਲਤਾਪੂਰਵਕ ਉਡਾਣ   :: ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ 10 ਹੋਰ ਨੌਜਵਾਨ ਤਿਹਾੜ ਜੇਲ ’ਚੋਂ ਹੋਏ ਰਿਹਾਅ   :: ‘ਖੇਤੀ ਕਾਨੂੰਨਾਂ ਦੇ ਵਿਰੋਧ ’ਚ 15 ਪਿੰਡਾਂ ਦੇ ਕਿਸਾਨਾਂ ਨੇ ਬਣਾਈ ਟਰੈਕਟਰ-ਟਰਾਲੀ ਲੜੀ’   :: ਪਾਣੀ ਦੀ ਮਹੱਤਤਾ ਤੋਂ ਲੈ ਕੇ ਵਿਦਿਆਰਥੀਆਂ ਲਈ ਖ਼ਾਸ ਸੰਦੇਸ਼, ਪੜ੍ਹੋ PM ਮੋਦੀ ਦੀ ‘ਮਨ ਕੀ ਬਾਤ’   :: ਜੈਸ਼-ਉਲ ਹਿੰਦ ਨੇ ਲਈ ਮੁਕੇਸ਼ ਅੰਬਾਨੀ ਦੇ ਘਰ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ   :: ਜ਼ਮਾਨਤ ਤੋਂ ਬਾਅਦ ਪਹਿਲੀ ਵਾਰ ਕਿਸਾਨਾਂ ਦੀ ਸਟੇਜ 'ਤੇ ਪਹੁੰਚੀ ਨੌਦੀਪ ਕੌਰ, ਪੜ੍ਹੋ ਭਾਸ਼ਣ ਦੀਆਂ ਅਹਿਮ ਗੱਲਾਂ |   :: ਰਾਜਪਾਲ ਨਾਲ ਕਾਂਗਰਸ ਦੀ ਵਤੀਰਾ ਨਿੰਦਾਯੋਗ: ਅਨੁਰਾਗ   :: WHO ਚੀਫ਼ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ਤੁਹਾਡੇ ਕਾਰਨ 60 ਦੇਸ਼ਾਂ ਚ ਸ਼ੁਰੂ ਹੋਇਆ ਟੀਕਾਕਰਨ   :: ਅਵਨੀ ਨੂੰ ਸਾਡੇ ਆਦੇਸ਼ ਤੇ ਮਾਰਿਆ ਗਿਆ, ਮਾਣਹਾਨੀ ਕਾਰਵਾਈ ਨਹੀਂ ਕਰਾਂਗੇ : ਸੁਪਰੀਮ ਕੋਰਟ   :: ਸਰਹੱਦ ਮੁੱਦੇ ਤੇ ਬੋਲੇ ਵਿਦੇਸ਼ ਮੰਤਰੀ- ਭਾਰਤ ਆਪਣੇ ਹਿੱਤਾਂ ਦੀ ਰਾਖੀ ਲਈ ਦ੍ਰਿੜ ਸੰਕਲਪਿਤ ਹੈ   :: ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਰੱਖਣ ਦੀ ਆਲੋਚਨਾ, ਕਿਰੇਨ ਰਿਜੀਜੂ ਨੇ ਰਾਹੁਲ ਗਾਂਧੀ ਨੂੰ ਯਾਦ ਕਰਾਏ ‘ਸਰਦਾਰ ਪਟੇਲ’   :: ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ   :: UPSC ਦੇ ਵਿਦਿਆਰਥੀਆਂ ਵੱਲੋਂ ਪਾਈ ਪਟੀਸ਼ਨ ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ   :: ਦਿੱਲੀ ਪੁਲਸ ਵੱਲੋਂ ਤਲਬ ਕੀਤੇ ਕਈ ਲੋਕਾਂ ਦਾ 26 ਜਨਵਰੀ ਦੀ ਹਿੰਸਾ ਨਾਲ ਕੋਈ ਸੰਬੰਧ ਨਹੀਂ : ਸਿਰਸਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਫ਼ੌਜ ’ਚ ਭਰਤੀ ਲਈ 40 ਹਜ਼ਾਰ ਨੌਜਵਾਨਾਂ ਨੇ ਕਰਵਾਇਆ ਰਜਿਸਟ੍ਰੇਸ਼ਨ PRINT ਈ ਮੇਲ
army recruitment rally for soldiers in jammuਜੰਮੂ --20ਫਰਵਰੀ-(ਮੀਡੀਦੇਸਪੰਜਾਬ)--  ਪਿਛਲੇ ਸਾਲ ਕੋਰੋਨਾ ਵਾਇਰਸ ਲਾਗ ਸ਼ੁਰੂ ਹੋਣ ਤੋਂ ਬਾਅਦ ਜੰਮੂ ਡਵੀਜ਼ਨ ਵਿਚ ਫ਼ੌਜ ਵਲੋਂ ਆਯੋਜਿਤ ਪਹਿਲੀ ਭਰਤੀ ਰੈਲੀ ’ਚ ਨੌਜਵਾਨਾਂ ਦਾ ਭਾਰੀ ਉਤਸ਼ਾਹ ਦਿੱਸਿਆ। ਹੁਣ ਤੱਕ 40 ਹਜ਼ਾਰ ਨੌਜਵਾਨ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਕ ਰੱਖਿਆ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 15 ਫਰਵਰੀ ਤੋਂ 6 ਮਾਰਚ ਤੱਕ ਚੱਲਣ ਵਾਲੀ ਭਰਤੀ ਰੈਲੀ ’ਚ ਫ਼ੌਜੀਆਂ ਦੀ ਵੱਖ-ਵੱਖ ਸ਼੍ਰੇਣੀ ਵਿਚ ਸੁੰਜਵਾਨ ਮਿਲਟਰੀ ਬੇਸ ਦੇ ‘ਏਜਿਸ ਆਫ਼ ਟਾਈਗਰ ਡਵੀਜ਼ਨ’ ਤਹਿਤ ਭਰਤੀ ਹੋ ਰਹੀ ਹੈ।

PunjabKesari

ਰੱਖਿਆ ਬੁਲਾਰੇ ਨੇ ਦੱਸਿਆ ਕਿ ਜੰਮੂ ਡਵੀਜ਼ਨ ਦੇ ਸਾਰੇ 10 ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਭਰਤੀ ਰੈਲੀ ਆਯੋਜਿਤ ਕੀਤੀ ਗਈ ਹੈ। ਫ਼ੌਜ ਭਰਤੀ ਦਫ਼ਤਰ ਇਸ ਸਮੇਂ ਚੱਲ ਰਹੀ ਭਰਤੀ ਰੈਲੀ ਨੂੰ ਸੁਚਾਰੂ ਅਤੇ ਪਾਰਦਰਸ਼ੀ ਤਰੀਕੇ ਨਾਲ ਸੰਪੰਨ ਕਰਾਉਣ ਲਈ ਸ਼ਿਵਾਲਿਕ ਬਿ੍ਰਗੇਡ, ਜੰਮੂ ਡਵੀਜ਼ਨ ਦੇ ਨਾਗਰਿਕ ਪ੍ਰਸ਼ਾਸਨ ਅਤੇ ਜੰਮੂ-ਕਸ਼ਮੀਰ ਪੁਲਸ ਨਾਲ ਤਾਲਮੇਲ ਕਰ ਰਿਹਾ ਹੈ। ਟਾਈਗਰ ਡਵੀਜ਼ਨ ਦੇ ਜਨਲਰ ਕਮਾਂਡਿੰਗ ਅਫ਼ਸਰ ਮੇਜਰ ਜਨਰਲ ਵਿਜਸ ਬੀ. ਨਾਇਰ ਨੇ ਸ਼ਨੀਵਾਰ ਨੂੰ ਭਰਤੀ ਰੈਲੀ ਦੀ ਸਮੀਖਿਆ ਕੀਤੀ। 

PunjabKesari
ਬੁਲਾਰੇ ਨੇ ਦੱਸਿਆ ਕਿ ਜੀ. ਓ. ਸੀ. ਨੂੰ ਸ਼ਿਵਾਲਿਕ ਬਿ੍ਰਗੇਡ ਦੇ ਕਮਾਂਡਰ ਅਤੇ ਜੰਮੂ ਵਿਚ ਭਰਤੀ ਦੇ ਡਾਇਰੈਕਟਰ ਏ. ਪੀ. ਸਿੰਘ ਨੇ ਸੁਰੱਖਿਆ, ਜਾਅਲਸਾਜ਼ੀ ਰੋਕਣ ਅਤੇ ਕੋਵਿਡ-19 ਤੋਂ ਸੁਰੱਖਿਆ ਨੂੰ ਲੈ ਕੇ ਕੀਤੀ ਗਈ ਵਿਵਸਥਾ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਭਰਤੀ ਰੈਲੀ ਤੋਂ ਨੌਜਵਾਨਾਂ ਤੋਂ ਚੰਗਾ ਸਮਰਥਨ ਮਿਲਿਆ ਹੈ ਅਤੇ ਹੁਣ ਤੱਕ ਕਰੀਬ 40 ਹਜ਼ਾਰ ਉਮੀਦਵਾਰਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਇਆ ਹੈ। ਕੋਵਿਡ-19 ਪ੍ਰੋਟੋਕਾਲ ਦਾ ਭਰਤੀ ਦੌਰਾਨ ਸਾਰੇ ਉਮੀਦਵਾਰਾਂ ਅਤੇ ਕਾਮਿਆਂ ਵਲੋਂ ਪਾਲਣ ਕੀਤਾ ਜਾ ਰਿਹਾ ਹੈ। 

PunjabKesari

 
< Prev   Next >

Advertisements

Advertisement

Advertisement
Advertisement
Advertisement