· ਵਿਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਕੋਵਿਡ-19 ਲਈ ਸਵੈ ਘੋਸ਼ਣਾ ਪ੍ਰਮਾਣ ਪੱਤਰ ਯਾਤਰਾ ਦੇ ਤੈਅ ਸਮੇਂ ਤੋਂ ਪਹਿਲਾਂ ਆਨਲਾਈਨ ਏਅਰ ਸੁਵਿਧਾ ਪੋਰਟਲ ’ਤੇ ਭਰਨਾ ਹੋਵੇਗਾ।

·à¨¯à¨¾à¨¤à¨°à©€à¨†à¨‚ ਨੂੰ ਨਵੀਂ ਦਿੱਲੀ ਹਵਾਈ ਅੱਡੇ ਦੇ ਆਨਲਾਈਨ ਪੋਰਟਲ ਉੱਤੇ ਡੈਕਲੇਰੇਸ਼ਨ ਫ਼ਾਰਮ ਨਾਲ ਪ੍ਰਮਾਣਿਕ RT-PCR ਦੀ ਨੈਗੇਟਿਵ ਕੋਵਿਡ-19 ਰਿਪੋਰਟ ਅਪਲੋਡ ਕਰਨੀ ਹੋਵੇਗੀ।

·à¨•à©‹à¨°à©‹à¨¨à¨¾ ਵਾਇਰਸ ਜਾਂਚ ਦੀ ਰਿਪੋਰਟ ਹਵਾਈ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਦੀ ਹੀ ਹੋਣੀ ਚਾਹੀਦੀ ਹੈ; ਉਸ ਤੋਂ ਪੁਰਾਣੀ ਨਹੀਂ।


·à¨¸à¨¿à¨°à©ž ਬਿਨਾ ਲੱਛਣ ਵਾਲੇ ਯਾਤਰੀਆਂ ਨੂੰ ਹੀ ਥਰਮਲ ਸਕ੍ਰੀਨਿੰਗ ਤੋਂ ਬਾਅਦ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ।


·à¨¨à©ˆà¨—ੇਟਿਵ ਰਿਪੋਰਟ ਤੋਂ ਬਿਨਾ ਭਾਰਤ ਪੁੱਜਣ ’ਤੇ ਸਿਰਫ਼ ਉਸੇ ਯਾਤਰੀ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ, ਜੇ ਉਸ ਦੇ ਪਰਿਵਾਰ ਵਿੱਚ ਕਿਸੇ ਦਾ ਦੇਹਾਂਤ ਹੋਇਆ ਹੈ।


· ਛੋਟ ਹਾਸਲ ਕਰਨ ਲਈ ਯਾਤਰੀਆਂ ਨੂੰ ਆਨਲਾਈਨ ਪੋਰਟਲ ਉੱਤੇ ਯਾਤਰਾ ਤੋਂ 72 ਘੰਟੇ ਪਹਿਲਾਂ ਅਰਜ਼ੀ ਦੇਣੀ ਹੋਵੇਗੀ।


· ਇਹ ਨਿਯਮ ਸਮੁੰਦਰੀ ਰਸਤੇ ਰਾਹੀਂ ਯਾਤਰਾ ਕਰਨ ਵਾਲਿਆਂ ਉੱਤੇ ਵੀ ਲਾਗੂ ਹੋਣਗੇ ਪਰ ਆਨਲਾਈਨ ਰਜਿਸਟ੍ਰੇਸ਼ਨ ਦਾ ਲਾਭ ਨਹੀਂ ਲੈ ਸਕਣਗੇ।


·à¨‡à©°à¨—ਲੈਂਡ, ਬ੍ਰਾਜ਼ੀਲ ਤੇ ਦੱਖਣੀ ਅਫ਼ਰੀਕਾ ਤੋਂ ਪੁੱਜਣ ਵਾਲੇ ਯਾਤਰੀਆਂ ਨੂੰ ਕੰਪਨੀ ਵੱਲੋਂ ਹਵਾਈ ਜਹਾਜ਼ ਤੋਂ ਵੱਖ ਕਰ ਦਿੱਤਾ ਜਾਵੇਗਾ।


· ਇੰਗਲੈਂਡ, ਯੂਰਪ ਜਾਂ ਦੱਖਣੀ ਏਸ਼ੀਆ ਤੋਂ ਭਾਰਤ ਪੁੱਜਣ ’ਤੇ ਯਾਤਰੀਆਂ ਲਈ ਖ਼ੁਦ ਦੇ ਖ਼ਰਚੇ ਉੱਤੇ ਮੌਲੀਕਿਊਲਰ ਜਾਂਚ ਕਰਵਾਉਣੀ ਜ਼ਰੂਰੀ ਹੋਵੇਗੀ।


· ਹਵਾਈ ਅੱਡੇ ਤੋਂ ਬਾਹਰ ਨਿੱਕਲਣ ਤੋਂ ਪਹਿਲਾਂ ਯਾਤਰੀਆਂ ਨੂੰ ਆਪਣਾ ਸੈਂਪਲ ਤੈਅ ਸਥਾਨ ’ਤੇ ਦੇਣਾ ਹੋਵੇਗਾ।


· ਰਿਪੋਰਟ ਦੇ ਨੈਗੇਟਿਵ ਹੋਣ ਉੱਤੇ ਉਨ੍ਹਾਂ ਨੂੰ 14 ਦਿਨਾਂ ਲਈ ਸਿਹਤ ਉੱਤੇ ਖ਼ੁਦ ਦੀ ਨਿਗਰਾਨੀ ਰੱਖਣ ਦੀ ਸਲਾਹ ਦਿੱਤੀ ਜਾਵੇਗੀ।


· ਜੇ ਰਿਪੋਰਟ ਪਾਜ਼ਿਟਿਵ ਆਉਂਦੀ ਹੈ, ਤਾਂ ਉਨ੍ਹਾਂ ਨੂੰ ਯੋਗ ਸਿਹਤ ਪ੍ਰੋਟੋਕੋਲ ਮੁਤਾਬਕ ਇਲਾਜ ਕਰਵਾਉਣਾ ਹੋਵੇਗਾ।


·  à¨¯à¨¾à¨¤à¨°à¨¾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ‘ਆਰੋਗਿਆ ਸੇਤੂ’ ਐਪ ਆਪਣੇ ਮੋਬਾਇਲ ਵਿੱਚ ਡਾਊਨਲੋਡ ਕਰ ਕੇ ਇੰਸਟਾਲ ਕਰਨੀ ਹੋਵੇਗੀ।


· ਹਵਾਈ ਜਹਾਜ਼ ਵਿੱਚ ਯਾਤਰਾ ਦੌਰਾਨ ਯਾਤਰੀਆਂ ਨੂੰ ਇੱਕ-ਦੂਜੇ ਤੋਂ ਸਰੀਰਕ ਦੂਰੀ ਬਣਾ ਕੇ ਰੱਖਣੀ ਹੋਵੇਗੀ।