· ਵਿਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਕੋਵਿਡ-19 ਲਈ ਸਵੈ ਘੋਸ਼ਣਾ ਪ੍ਰਮਾਣ ਪੱਤਰ ਯਾਤਰਾ ਦੇ ਤੈਅ ਸਮੇਂ ਤੋਂ ਪਹਿਲਾਂ ਆਨਲਾਈਨ ਏਅਰ ਸੁਵਿਧਾ ਪੋਰਟਲ ’ਤੇ ਭਰਨਾ ਹੋਵੇਗਾ।

·ਯਾਤਰੀਆਂ ਨੂੰ ਨਵੀਂ ਦਿੱਲੀ ਹਵਾਈ ਅੱਡੇ ਦੇ ਆਨਲਾਈਨ ਪੋਰਟਲ ਉੱਤੇ ਡੈਕਲੇਰੇਸ਼ਨ ਫ਼ਾਰਮ ਨਾਲ ਪ੍ਰਮਾਣਿਕ RT-PCR ਦੀ ਨੈਗੇਟਿਵ ਕੋਵਿਡ-19 ਰਿਪੋਰਟ ਅਪਲੋਡ ਕਰਨੀ ਹੋਵੇਗੀ।

·ਕੋਰੋਨਾ ਵਾਇਰਸ ਜਾਂਚ ਦੀ ਰਿਪੋਰਟ ਹਵਾਈ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਦੀ ਹੀ ਹੋਣੀ ਚਾਹੀਦੀ ਹੈ; ਉਸ ਤੋਂ ਪੁਰਾਣੀ ਨਹੀਂ।


·ਸਿਰਫ਼ ਬਿਨਾ ਲੱਛਣ ਵਾਲੇ ਯਾਤਰੀਆਂ ਨੂੰ ਹੀ ਥਰਮਲ ਸਕ੍ਰੀਨਿੰਗ ਤੋਂ ਬਾਅਦ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ।


·ਨੈਗੇਟਿਵ ਰਿਪੋਰਟ ਤੋਂ ਬਿਨਾ ਭਾਰਤ ਪੁੱਜਣ ’ਤੇ ਸਿਰਫ਼ ਉਸੇ ਯਾਤਰੀ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ, ਜੇ ਉਸ ਦੇ ਪਰਿਵਾਰ ਵਿੱਚ ਕਿਸੇ ਦਾ ਦੇਹਾਂਤ ਹੋਇਆ ਹੈ।


· ਛੋਟ ਹਾਸਲ ਕਰਨ ਲਈ ਯਾਤਰੀਆਂ ਨੂੰ ਆਨਲਾਈਨ ਪੋਰਟਲ ਉੱਤੇ ਯਾਤਰਾ ਤੋਂ 72 ਘੰਟੇ ਪਹਿਲਾਂ ਅਰਜ਼ੀ ਦੇਣੀ ਹੋਵੇਗੀ।


· ਇਹ ਨਿਯਮ ਸਮੁੰਦਰੀ ਰਸਤੇ ਰਾਹੀਂ ਯਾਤਰਾ ਕਰਨ ਵਾਲਿਆਂ ਉੱਤੇ ਵੀ ਲਾਗੂ ਹੋਣਗੇ ਪਰ ਆਨਲਾਈਨ ਰਜਿਸਟ੍ਰੇਸ਼ਨ ਦਾ ਲਾਭ ਨਹੀਂ ਲੈ ਸਕਣਗੇ।


·ਇੰਗਲੈਂਡ, ਬ੍ਰਾਜ਼ੀਲ ਤੇ ਦੱਖਣੀ ਅਫ਼ਰੀਕਾ ਤੋਂ ਪੁੱਜਣ ਵਾਲੇ ਯਾਤਰੀਆਂ ਨੂੰ ਕੰਪਨੀ ਵੱਲੋਂ ਹਵਾਈ ਜਹਾਜ਼ ਤੋਂ ਵੱਖ ਕਰ ਦਿੱਤਾ ਜਾਵੇਗਾ।


· ਇੰਗਲੈਂਡ, ਯੂਰਪ ਜਾਂ ਦੱਖਣੀ ਏਸ਼ੀਆ ਤੋਂ ਭਾਰਤ ਪੁੱਜਣ ’ਤੇ ਯਾਤਰੀਆਂ ਲਈ ਖ਼ੁਦ ਦੇ ਖ਼ਰਚੇ ਉੱਤੇ ਮੌਲੀਕਿਊਲਰ ਜਾਂਚ ਕਰਵਾਉਣੀ ਜ਼ਰੂਰੀ ਹੋਵੇਗੀ।


· ਹਵਾਈ ਅੱਡੇ ਤੋਂ ਬਾਹਰ ਨਿੱਕਲਣ ਤੋਂ ਪਹਿਲਾਂ ਯਾਤਰੀਆਂ ਨੂੰ ਆਪਣਾ ਸੈਂਪਲ ਤੈਅ ਸਥਾਨ ’ਤੇ ਦੇਣਾ ਹੋਵੇਗਾ।


· ਰਿਪੋਰਟ ਦੇ ਨੈਗੇਟਿਵ ਹੋਣ ਉੱਤੇ ਉਨ੍ਹਾਂ ਨੂੰ 14 ਦਿਨਾਂ ਲਈ ਸਿਹਤ ਉੱਤੇ ਖ਼ੁਦ ਦੀ ਨਿਗਰਾਨੀ ਰੱਖਣ ਦੀ ਸਲਾਹ ਦਿੱਤੀ ਜਾਵੇਗੀ।


· ਜੇ ਰਿਪੋਰਟ ਪਾਜ਼ਿਟਿਵ ਆਉਂਦੀ ਹੈ, ਤਾਂ ਉਨ੍ਹਾਂ ਨੂੰ ਯੋਗ ਸਿਹਤ ਪ੍ਰੋਟੋਕੋਲ ਮੁਤਾਬਕ ਇਲਾਜ ਕਰਵਾਉਣਾ ਹੋਵੇਗਾ।


·  ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ‘ਆਰੋਗਿਆ ਸੇਤੂ’ ਐਪ ਆਪਣੇ ਮੋਬਾਇਲ ਵਿੱਚ ਡਾਊਨਲੋਡ ਕਰ ਕੇ ਇੰਸਟਾਲ ਕਰਨੀ ਹੋਵੇਗੀ।


· ਹਵਾਈ ਜਹਾਜ਼ ਵਿੱਚ ਯਾਤਰਾ ਦੌਰਾਨ ਯਾਤਰੀਆਂ ਨੂੰ ਇੱਕ-ਦੂਜੇ ਤੋਂ ਸਰੀਰਕ ਦੂਰੀ ਬਣਾ ਕੇ ਰੱਖਣੀ ਹੋਵੇਗੀ।