:: ਗਿੱਦੜਬਾਹਾ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਲੱਖਾ ਸਿਧਾਣਾ ਬਾਰੇ ਦਿੱਤਾ ਵੱਡਾ ਬਿਆਨ   :: ਸਾਲ 2021 ’ਚ ਇਸਰੋ ਦੀ ਪੁਲਾੜ ’ਚ ਨਵੀਂ ਪੁਲਾਂਘ, PSLV-C51 ਸੈਟੇਲਾਈਟ ਨੇ ਭਰੀ ਸਫ਼ਲਤਾਪੂਰਵਕ ਉਡਾਣ   :: ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ 10 ਹੋਰ ਨੌਜਵਾਨ ਤਿਹਾੜ ਜੇਲ ’ਚੋਂ ਹੋਏ ਰਿਹਾਅ   :: ‘ਖੇਤੀ ਕਾਨੂੰਨਾਂ ਦੇ ਵਿਰੋਧ ’ਚ 15 ਪਿੰਡਾਂ ਦੇ ਕਿਸਾਨਾਂ ਨੇ ਬਣਾਈ ਟਰੈਕਟਰ-ਟਰਾਲੀ ਲੜੀ’   :: ਪਾਣੀ ਦੀ ਮਹੱਤਤਾ ਤੋਂ ਲੈ ਕੇ ਵਿਦਿਆਰਥੀਆਂ ਲਈ ਖ਼ਾਸ ਸੰਦੇਸ਼, ਪੜ੍ਹੋ PM ਮੋਦੀ ਦੀ ‘ਮਨ ਕੀ ਬਾਤ’   :: ਜੈਸ਼-ਉਲ ਹਿੰਦ ਨੇ ਲਈ ਮੁਕੇਸ਼ ਅੰਬਾਨੀ ਦੇ ਘਰ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ   :: ਜ਼ਮਾਨਤ ਤੋਂ ਬਾਅਦ ਪਹਿਲੀ ਵਾਰ ਕਿਸਾਨਾਂ ਦੀ ਸਟੇਜ 'ਤੇ ਪਹੁੰਚੀ ਨੌਦੀਪ ਕੌਰ, ਪੜ੍ਹੋ ਭਾਸ਼ਣ ਦੀਆਂ ਅਹਿਮ ਗੱਲਾਂ |   :: ਰਾਜਪਾਲ ਨਾਲ ਕਾਂਗਰਸ ਦੀ ਵਤੀਰਾ ਨਿੰਦਾਯੋਗ: ਅਨੁਰਾਗ   :: WHO ਚੀਫ਼ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ਤੁਹਾਡੇ ਕਾਰਨ 60 ਦੇਸ਼ਾਂ ਚ ਸ਼ੁਰੂ ਹੋਇਆ ਟੀਕਾਕਰਨ   :: ਅਵਨੀ ਨੂੰ ਸਾਡੇ ਆਦੇਸ਼ ਤੇ ਮਾਰਿਆ ਗਿਆ, ਮਾਣਹਾਨੀ ਕਾਰਵਾਈ ਨਹੀਂ ਕਰਾਂਗੇ : ਸੁਪਰੀਮ ਕੋਰਟ   :: ਸਰਹੱਦ ਮੁੱਦੇ ਤੇ ਬੋਲੇ ਵਿਦੇਸ਼ ਮੰਤਰੀ- ਭਾਰਤ ਆਪਣੇ ਹਿੱਤਾਂ ਦੀ ਰਾਖੀ ਲਈ ਦ੍ਰਿੜ ਸੰਕਲਪਿਤ ਹੈ   :: ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਰੱਖਣ ਦੀ ਆਲੋਚਨਾ, ਕਿਰੇਨ ਰਿਜੀਜੂ ਨੇ ਰਾਹੁਲ ਗਾਂਧੀ ਨੂੰ ਯਾਦ ਕਰਾਏ ‘ਸਰਦਾਰ ਪਟੇਲ’   :: ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ   :: UPSC ਦੇ ਵਿਦਿਆਰਥੀਆਂ ਵੱਲੋਂ ਪਾਈ ਪਟੀਸ਼ਨ ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ   :: ਦਿੱਲੀ ਪੁਲਸ ਵੱਲੋਂ ਤਲਬ ਕੀਤੇ ਕਈ ਲੋਕਾਂ ਦਾ 26 ਜਨਵਰੀ ਦੀ ਹਿੰਸਾ ਨਾਲ ਕੋਈ ਸੰਬੰਧ ਨਹੀਂ : ਸਿਰਸਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਿਆਂਮਾਰ ਚ ਜੁੰਟਾ ਦੀ ਧਮਕੀ ਦੇ ਬਾਵਜੂਦ ਸੜਕਾਂ ਤੇ ਉਤਰੇ ਲੋਕ PRINT ਈ ਮੇਲ
myanmar  peopleਯਾਂਗੂਨ --22ਫਰਵਰੀ-(ਮੀਡੀਦੇਸਪੰਜਾਬ)-- ਮਿਆਂਮਾਰ ਵਿਚ ਪ੍ਰਦਰਸ਼ਨਕਾਰੀਆਂ ਦੀ ਹੜਤਾਲ ਦੀ ਅਪੀਲ ਖ਼ਿਲਾਫ਼ ਜੁੰਟਾ ਦੀ ਕਾਰਵਾਈ ਦੀ ਧਮਕੀ ਦੇ ਬਾਵਜੂਦ ਹਜ਼ਾਰਾਂ ਲੋਕ ਯਾਂਗੂਨ ਵਿਚ ਅਮਰੀਕੀ ਦੂਤਾਵਾਸ ਨੇੜੇ ਇਕੱਠੇ ਹੋ ਗਏ। ਇੱਥੇ ਦੱਸ ਦਈਏ ਕਿ ਜੁੰਟਾ ਮਤਲਬ ਤਾਕਤ ਦੀ ਵਰਤੋਂ ਕਰਕੇ ਦੇਸ਼ 'ਤੇ ਸ਼ਾਸਨ ਕਰਨ ਵਾਲੇ ਲੋਕਾਂ (ਖ਼ਾਸਕਰ ਫੌਜੀ ਅਧਿਕਾਰੀਆਂ) ਦਾ ਸਮੂਹ ਹੁੰਦਾ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਬੰਦ ਦਾ ਅਸਰ ਦਿਸਿਆ। ਮਿਆਂਮਾਰ ਵਿਚ ਸੈਨਾ ਨੇ 1 ਫਰਵਰੀ ਨੂੰ ਤਖਤਾਪਲਟ ਕਰਦੇ ਹੋਏ ਆਂਗ ਸਾਨ ਸੂਕੀ ਸਮੇਤ ਕਈ ਪ੍ਰਮੁੱਖ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ।

PunjabKesari

ਤਖਤਾਪਲਟ ਦੇ ਖ਼ਿਲਾਫ਼ ਕਈ ਸ਼ਹਿਰਾਂ ਵਿਚ ਲੋਕ ਵਿਭਿੰਨ ਪਾਬੰਦੀਆਂ ਦੇ ਬਾਵਜੂਦ ਪ੍ਰਦਰਸ਼ਨ ਕਰ ਰਹੇ ਹਨ। ਕਈ ਸੜਕਾਂ ਦੇ ਬੰਦ ਹੋਣ ਦੇ ਬਾਵਜੂਦ 1000 ਤੋਂ ਵੱਧ ਪ੍ਰਦਰਸ਼ਨਕਾਰੀ ਯਾਂਗੂਨ ਵਿਚ ਅਮਰੀਕੀ ਦੂਤਾਵਾਸ ਦੇ ਨੇੜੇ ਇਕੱਠੇ ਹੋਏ ਪਰ ਸੈਨਾ ਦੇ 20 ਟਰੱਕ ਅਤੇ ਦੰਗਾ ਵਿਰੋਧੀ ਪੁਲਸ ਦੇ ਉੱਥੇ ਪਹੁੰਚਣ ਦੇ ਬਾਅਦ ਹੀ ਉਹ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ ਲਈ ਉੱਥੋਂ ਚਲੇ ਗਏ। ਸੁਲੇ ਪਗੋਡਾ ਸਮੇਤ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਵੀ ਪ੍ਰਦਰਸ਼ਨ ਜਾਰੀ ਰਹੇ। ਰਾਸ਼ਟਰ ਪੱਧਰੀ ਹੜਤਾਲ ਦੇ ਮੱਦੇਨਜ਼ਰ ਸੋਮਵਾਰ ਨੂੰ ਦੇਸ਼ ਭਰ ਵਿਚ ਕਾਰਖਾਨੇ, ਦਫਤਰ ਅਤੇ ਦੁਕਾਨਾਂ ਬੰਦ ਰਹੀਆਂ। ਨੇਪੀਤਾ ਵਿਚ ਵੀ ਬੰਦ ਦਾ ਅਸਰ ਦਿਸਿਆ। 

PunjabKesari

ਇਹਨਾਂ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੇ 'ਸਿਵਲ ਨਾਫੁਰਮਾਨੀ ਲਹਿਰ' ਨੇ ਲੋਕਾਂ ਨੂੰ ਸੋਮਵਾਰ ਨੂੰ ਹੜਤਾਲ ਕਰਨ ਦੀ ਅਪੀਲ ਕੀਤੀ ਸੀ। ਉੱਥੇ ਸਰਕਾਰੀ ਪ੍ਰਸਾਰਕ 'ਐੱਮ.ਆਰ.ਟੀਵੀ' 'ਤੇ ਜੁੰਟਾ ਨੇ ਐਤਵਾਰ ਦੇਰ ਰਾਤ ਹੜਤਾਲ ਖ਼ਿਲਾਫ਼ ਕਾਰਵਾਈ ਕਰਨ ਦੀ ਅਧਿਕਾਰਤ ਘੋਸ਼ਣਾ ਕੀਤੀ। 'ਸਟੇਟ ਪ੍ਰਬੰਧਨ ਕੌਂਸਲ' ਨੇ ਕਿਹਾ ਸੀ ਕਿ ਅਜਿਹਾ ਪਾਇਆ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ 22 ਫਰਵਰੀ ਨੂੰ ਦੰਗਾ ਕਰਨ ਅਤੇ ਅਰਾਜਕਤਾ ਫੈਲਾਉਣ ਲਈ ਭੀੜ ਨੂੰ ਉਕਸਾਇਆ। ਪ੍ਰਦਰਸ਼ਨਕਾਰੀ ਹੁਣ ਲੋਕਾਂ ਨੂੰ ਭੜਕਾ ਰਹੇ ਹਨ। ਖਾਸ ਕਰ ਕੇ ਨੌਜਵਾਨਾਂ ਨੂੰ ਟਕਰਾਅ ਦੇ ਇਸ ਰਸਤੇ 'ਤੇ ਜਾਨ ਦਾ ਖਤਰਾ ਹੋ ਸਕਦਾ ਹੈ।

PunjabKesari

ਪਹਿਲਾਂ ਦੇ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦਾ ਜ਼ਿਕਰ ਕਰਦਿਆਂ ਸੈਨਾ ਨੇ ਪ੍ਰਦਰਸ਼ਨਕਾਰੀਆਂ ਵਿਚ ਅਪਰਾਧਿਕ ਗਿਰੋਹਾਂ ਦੇ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਕਾਰਨ ਤੋਂ ਹੀ ਸੁਰੱਖਿਆ ਬਲਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ। ਯਾਂਗੂਨ ਵਿਚ ਐਤਵਾਰ ਰਾਤ ਸੜਕਾਂ 'ਤੇ ਕਈ ਟਰੱਕਾਂ ਵੱਲੋਂ ਵੀ ਅਜਿਹੀ ਚਿਤਾਵਨੀ ਜਾਰੀ ਕੀਤੀ ਗਈ। ਦੇਸ਼ ਵਿਚ ਹੁਣ ਤੱਕ ਹੋਏ ਪ੍ਰਦਰਸ਼ਨਾਂ ਵਿਚ 3 ਲੋਕਾਂ ਦੀ ਮੌਤ ਹੋਈ ਹੈ।

 
< Prev   Next >

Advertisements

Advertisement
Advertisement
Advertisement
Advertisement