:: ਗਿੱਦੜਬਾਹਾ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਲੱਖਾ ਸਿਧਾਣਾ ਬਾਰੇ ਦਿੱਤਾ ਵੱਡਾ ਬਿਆਨ   :: ਸਾਲ 2021 ’ਚ ਇਸਰੋ ਦੀ ਪੁਲਾੜ ’ਚ ਨਵੀਂ ਪੁਲਾਂਘ, PSLV-C51 ਸੈਟੇਲਾਈਟ ਨੇ ਭਰੀ ਸਫ਼ਲਤਾਪੂਰਵਕ ਉਡਾਣ   :: ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ 10 ਹੋਰ ਨੌਜਵਾਨ ਤਿਹਾੜ ਜੇਲ ’ਚੋਂ ਹੋਏ ਰਿਹਾਅ   :: ‘ਖੇਤੀ ਕਾਨੂੰਨਾਂ ਦੇ ਵਿਰੋਧ ’ਚ 15 ਪਿੰਡਾਂ ਦੇ ਕਿਸਾਨਾਂ ਨੇ ਬਣਾਈ ਟਰੈਕਟਰ-ਟਰਾਲੀ ਲੜੀ’   :: ਪਾਣੀ ਦੀ ਮਹੱਤਤਾ ਤੋਂ ਲੈ ਕੇ ਵਿਦਿਆਰਥੀਆਂ ਲਈ ਖ਼ਾਸ ਸੰਦੇਸ਼, ਪੜ੍ਹੋ PM ਮੋਦੀ ਦੀ ‘ਮਨ ਕੀ ਬਾਤ’   :: ਜੈਸ਼-ਉਲ ਹਿੰਦ ਨੇ ਲਈ ਮੁਕੇਸ਼ ਅੰਬਾਨੀ ਦੇ ਘਰ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ   :: ਜ਼ਮਾਨਤ ਤੋਂ ਬਾਅਦ ਪਹਿਲੀ ਵਾਰ ਕਿਸਾਨਾਂ ਦੀ ਸਟੇਜ 'ਤੇ ਪਹੁੰਚੀ ਨੌਦੀਪ ਕੌਰ, ਪੜ੍ਹੋ ਭਾਸ਼ਣ ਦੀਆਂ ਅਹਿਮ ਗੱਲਾਂ |   :: ਰਾਜਪਾਲ ਨਾਲ ਕਾਂਗਰਸ ਦੀ ਵਤੀਰਾ ਨਿੰਦਾਯੋਗ: ਅਨੁਰਾਗ   :: WHO ਚੀਫ਼ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ਤੁਹਾਡੇ ਕਾਰਨ 60 ਦੇਸ਼ਾਂ ਚ ਸ਼ੁਰੂ ਹੋਇਆ ਟੀਕਾਕਰਨ   :: ਅਵਨੀ ਨੂੰ ਸਾਡੇ ਆਦੇਸ਼ ਤੇ ਮਾਰਿਆ ਗਿਆ, ਮਾਣਹਾਨੀ ਕਾਰਵਾਈ ਨਹੀਂ ਕਰਾਂਗੇ : ਸੁਪਰੀਮ ਕੋਰਟ   :: ਸਰਹੱਦ ਮੁੱਦੇ ਤੇ ਬੋਲੇ ਵਿਦੇਸ਼ ਮੰਤਰੀ- ਭਾਰਤ ਆਪਣੇ ਹਿੱਤਾਂ ਦੀ ਰਾਖੀ ਲਈ ਦ੍ਰਿੜ ਸੰਕਲਪਿਤ ਹੈ   :: ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਰੱਖਣ ਦੀ ਆਲੋਚਨਾ, ਕਿਰੇਨ ਰਿਜੀਜੂ ਨੇ ਰਾਹੁਲ ਗਾਂਧੀ ਨੂੰ ਯਾਦ ਕਰਾਏ ‘ਸਰਦਾਰ ਪਟੇਲ’   :: ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ   :: UPSC ਦੇ ਵਿਦਿਆਰਥੀਆਂ ਵੱਲੋਂ ਪਾਈ ਪਟੀਸ਼ਨ ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ   :: ਦਿੱਲੀ ਪੁਲਸ ਵੱਲੋਂ ਤਲਬ ਕੀਤੇ ਕਈ ਲੋਕਾਂ ਦਾ 26 ਜਨਵਰੀ ਦੀ ਹਿੰਸਾ ਨਾਲ ਕੋਈ ਸੰਬੰਧ ਨਹੀਂ : ਸਿਰਸਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਹੰਤ ਪਰਮਹੰਸ ਦਾ ਵੱਡਾ ਬਿਆਨ, ਕਿਹਾ- ਮੁਆਫ਼ ਹੋਵੇ ਸ਼ਬਨਮ ਦੀ ਫਾਂਸੀ ਦੀ ਸਜ਼ਾ, ਨਹੀਂ ਤਾਂ ਆਉਣਗੀਆਂ ‘ਆਫ਼ਤਾਂ’ PRINT ਈ ਮੇਲ
shabnam case mahant paramahamsa dasਨਵੀਂ ਦਿੱਲੀ--22ਫਰਵਰੀ-(ਮੀਡੀਦੇਸਪੰਜਾਬ)-- ਸਾਲ 2008 ’ਚ ਪੇ੍ਰਮੀ ਨਾਲ ਵਿਆਹ ਕਰਾਉਣ ਦੀ ਜਿੱਦ ’ਚ ਆਪਣੇ ਪਰਿਵਾਰ ਦੇ 7 ਮੈਂਬਰਾਂ ਦਾ ਕਤਲ ਕਰਨ ਵਾਲੀ ਸ਼ਬਨਮ ਨੂੰ ਛੇਤੀ ਹੀ ਫਾਂਸੀ ਦਿੱਤੀ ਜਾਵੇਗੀ। ਮਥੁਰਾ ਜੇਲ੍ਹ ’ਚ ਬੰਦ ਸ਼ਬਨਮ ਨੂੰ ਫਾਂਸੀ ਦੇਣ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਸ਼ਬਨਮ ਦੇ ਬੇਟੇ ਤਾਜ ਨੇ ਰਾਸ਼ਟਰਪਤੀ ਨੂੰ ਗੁਹਾਰ ਲਾਈ ਹੈ ਕਿ ਉਸ ਦੀ ਮਾਂ ਨੂੰ ਮੁਆਫ਼ ਕਰ ਦਿੱਤਾ ਜਾਵੇ। ਸ਼ਬਨਮ ਦੀ ਫਾਂਸੀ ਦੀ ਸਜ਼ਾ ਨੂੰ ਰੋਕਣ ਲਈ ਹੁਣ ਰਾਮ ਦੀ ਨਗਰੀ ਅਯੁੱਧਿਆ ਤੋਂ ਵੀ ਆਵਾਜ਼ ਉਠਣ ਲੱਗੀ ਹੈ। ਅਯੁੱਧਿਆ ਦੇ ਮਹੰਤ ਪਰਮਹੰਸ ਦਾਸ ਨੇ ਵੀ ਅਪੀਲ ਕੀਤੀ ਹੈ ਕਿ ਸ਼ਬਨਮ ਨੂੰ ਜਨਾਨੀ ਹੋਣ ਦੇ ਨਾਅਤੇ ਇਕ ਵਾਰ ਮੁਆਫ਼ ਕੀਤਾ ਜਾਣਾ ਚਾਹੀਦਾ ਹੈ।

ਮਹੰਤ ਪਰਮਹੰਸ ਨੇ ਕਿਹਾ ਕਿ ਹਿੰਦੂ ਸ਼ਾਸਤਰਾਂ ਵਿਚ ‘ਨਾਰੀ’ ਦਾ ਸਥਾਨ ਪੁਰਸ਼ਾਂ ਤੋਂ ਕਾਫੀ ਉੱਪਰ ਹੈ, ਇਸ ਲਈ ਕਿਸੇ ਵੀ ਨਾਰੀ ਨੂੰ ਮੌਤ ਦੀ ਸਜ਼ਾ ਦੇਣਾ ਸਹੀ ਨਹੀਂ ਹੈ। ਭਾਵੇਂ ਹੀ ਉਸ ਦਾ ਅਪਰਾਧ ਬਹੁਤ ਵੱਡਾ ਹੋਵੇ ਪਰ ਉਸ ਨੂੰ ਫਾਂਸੀ ਦੇਣਾ ਉੱਚਿਤ ਨਹੀਂ ਹੋਵੇਗਾ। ਸ਼ਬਨਮ ਦਾ ਅਪਰਾਧ ਮੁਆਫ਼ ਕਰਨ ਯੋਗ ਨਹੀਂ ਹੈ ਪਰ ਫਿਰ ਵੀ ਮੈਂ ਰਾਸ਼ਟਰਪਤੀ ਨੂੰ ਅਪੀਲ ਕਰਦਾ ਹਾਂ ਕਿ ਸ਼ਬਨਮ ਦੀ ਦਇਆ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਜਾਵੇ। ਸ਼ਬਨਮ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ਼ ਕਰ ਦਿੱਤਾ ਜਾਵੇ। ਜੇਕਰ ਕਿਸੇ ਵੀ ਜਨਾਨੀ ਨਾਲ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਕਾਫੀ ਬਦਕਿਸਮਤੀਪੂਰਨ ਹੈ ਅਤੇ ਅਜਿਹਾ ਹੋਣ ਨਾਲ ਅਸੀਂ ਕਈ ਆਫਤਾਂ ਨੂੰ ਸੱਦਾ ਦੇ ਰਹੇ ਹਾਂ। 

ਦੱਸ ਦੇਈਏ ਕਿ ਆਜ਼ਾਦੀ ਮਗਰੋਂ ਭਾਰਤ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕਿਸੇ ਕੈਦੀ ਜਨਾਨੀ ਨੂੰ ਫਾਂਸੀ ’ਤੇ ਲਟਕਾਇਆ ਜਾਵੇਗਾ। ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸ਼ਬਨਮ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਕਿਸੇ ਵੀ ਸਮੇਂ ਉਸ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਸ਼ਬਨਮ ਦੇ ਪੁੱਤਰ ਤਾਜ ਨੇ ਆਪਣੀ ਮਾਂ ਦੀ ਸਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ। 

ਕੀ ਹੈ ਪੂਰਾ ਮਾਮਲਾ—

ਅਪ੍ਰੈਲ 2008 ਨੂੰ ਪ੍ਰੇਮੀ ਸਲੀਮ ਨਾਲ ਮਿਲ ਕੇ ਸ਼ਬਨਮ ਨੇ ਆਪਣੇ ਹੀ 7 ਪਰਿਵਾਰ ਵਾਲਿਆਂ ਦਾ ਕਤਲ ਕਰ ਦਿੱਤਾ ਸੀ। ਸ਼ਬਨਮ ਦੇ ਪਰਿਵਾਰ 'ਚ ਇਕਮਾਤਰ ਉਸ ਦੇ ਚਾਚਾ ਸੱਤਾਰ ਸੈਫੀ ਅਤੇ ਚਾਚੀ ਫਾਤਿਮਾ ਹੀ ਜਿਊਂਦੇ ਬਚੇ ਸਨ। ਅਮਰੋਹਾ ਦੇ ਹਸਨਪੁਰ ਕਸਬੇ ਨਾਲ ਲੱਗਦੇ ਛੋਟੇ ਜਿਹੇ ਪਿੰਡ ਬਾਵਨਖੇੜੀ 'ਚ ਸਾਲ 2008 ਦੀ 14-15 ਦੀ ਦਰਮਿਆਨੀ ਰਾਤ ਦਾ ਮੰਜਰ ਕੋਈ ਨਹੀਂ ਭੁੱਲਿਆ ਹੈ। ਬੇਸਿਕ ਸਿੱਖਿਆ ਵਿਭਾਗ 'ਚ ਤਾਇਨਾਤ ਸ਼ਬਨਮ ਨੇ ਰਾਤ ਨੂੰ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਆਪਣਾ ਪਿਤਾ ਮਾਸਟਰ ਸ਼ੌਕਤ, ਮਾਂ ਹਾਸ਼ਮੀ, ਭਰਾ ਅਨੀਸ ਅਤੇ ਰਾਸ਼ਿਦ, ਭਰਜਾਈ ਅੰਜੁਮ ਅਤੇ ਫੁਫੇਰੀ ਭੈਣ ਰਾਬੀਆ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਨੇ ਆਪਣੇ ਮਾਸੂਮ ਭਤੀਜੇ ਅਰਸ਼ ਦਾ ਵੀ ਗਲਾ ਘੁੱਟ ਦਿੱਤਾ ਸੀ। ਇਸ ਕਤਲਕਾਂਡ ਦੌਰਾਨ ਸ਼ਬਨਮ 2 ਮਹੀਨੇ ਦੀ ਗਰਭਵਤੀ ਸੀ। ਦੱਸਣਯੋਗ ਹੈ ਕਿ ਸ਼ਬਨਮ ਅਲੀ, ਉਹ ਮਹਿਲਾ ਕੈਦੀ ਹੈ, ਜਿਸ ਨੂੰ ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਫਾਂਸੀ 'ਤੇ ਲਟਕਾਇਆ ਜਾਵੇਗਾ।

 
< Prev   Next >

Advertisements

Advertisement

Advertisement
Advertisement
Advertisement