ਨਰੇਂਦਰ ਤੋਮਰ ਦੇ ਬਿਆਨ ‘ਖੇਤੀ ਕਾਨੂੰਨ ਰੱਦ ਨਹੀਂ ਹੋਣਗੇ’ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਦਾ ਪਲਟਵਾਰ |
|
|
ਰੂਪਨਗਰ --22ਫਰਵਰੀ-(ਮੀਡੀਆਦੇਸਪੰਜਾਬ)-- ਜ਼ਿਲ੍ਹਾ ਸ਼ਿਕਾਇਤ ਨਿਵਾਰਨ
ਕਮੇਟੀ ਦੀ ਮੀਟਿੰਗ ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗ ਮੰਤਰੀ ਵਿਜੇ ਇੰਦਰ
ਸਿੰਗਲਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਰੂਪਨਗਰ ਵਿਖੇ ਹੋਈ। ਇਸ ਮੀਟਿੰਗ ’ਚ
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਰੂਪਨਗਰ ਦੇ
ਵੱਖ-ਵੱਖ ਮੁੱਦੇ ਚੁੱਕੇ ਗਏ। ਉਨ੍ਹਾਂ ਵੱਲੋਂ ਇਸ ਮੀਟਿੰਗ ’ਚ ਮੁੱਢਲੇ ਸਿਹਤ ਕੇਂਦਰ
ਝਾਂਡੀਆਂ ਨੂੰ ਅਪਗ੍ਰੇਡ ਕਰ ਕੇ ਸੀ. ਐੱਚ. ਸੀ. ਬਣਾਉਣ ਦਾ ਮੁੱਦਾ ਚੁੱਕਿਆ ਗਿਆ। ਇਸਦੇ
ਨਾਲ ਹੀ ਉਨ੍ਹਾਂ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਇਹ ਮੁੱਦਾ ਆਉਣ ਵਾਲੇ ਪੰਜਾਬ ਦੇ ਬਜਟ
ਸੈਸ਼ਨ ’ਚ ਪਾਉਣ ਦੀ ਅਪੀਲ ਕੀਤੀ ਗਈ।
ਉਨ੍ਹਾਂ ਵੱਲੋਂ ਰੂਪਨਗਰ ਤੋਂ ਝੱਜ ਚੌਂਕ ਵਾਇਆ ਨੂਰਪੁਰ ਬੇਦੀ ਜਾਣ ਵਾਲੀ ਸੜਕ ਦੇ ਬਣਨ
ਦੇ 3 ਮਹੀਨਿਆਂ ਬਾਅਦ ਟੁੱਟਣਾ ਸ਼ੁਰੂ ਹੋਣ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ। ਇਸ ਤੋਂ
ਬਾਅਦ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਯਕੀਨ ਦੁਆਇਆ ਕਿ ਇਸ ਸੜਕ ਦੇ ਜਲਦੀ ਟੁੱਟਣ ਦੀ
ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ’ਤੇ ਸਬੰਧਤਾਂ ਵਿਰੁੱਧ ਕਾਰਵਾਈ ਕੀਤੀ
ਜਾਵੇਗੀ।
ਦੂਜੇ ਪਾਸੇ ਮੀਟਿੰਗ ਲਈ ਵਿਜੈਇੰਦਰ ਸਿੰਗਲਾ ਨੇ ਮੀਡੀਆ ਦੇ ਰੂਬਰੂ ਹੁੰਦੇ ਹੋਏ
ਕੇਂਦਰੀ ਮੰਤਰੀ ਨਰੇਂਦਰ ਤੋਮਰ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕੇਂਦਰੀ ਮੰਤਰੀ ਦੇ ਇਸ
ਬਿਆਨ ਤੋਂ ਬੀਜੇਪੀ ਦੀ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦਾ ਪਤਾ ਚਲਦਾ ਹੈ। ਉਨ੍ਹਾਂ
ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ। ਇਸੇ ਕਰਕੇ
ਹਮੇਸ਼ਾ ਉਨ੍ਹਾਂ ਦੇ ਸੰਘਰਸ਼ ਦਾ ਸਰਕਾਰ ਨੇ ਸਾਥ ਦਿੱਤਾ ਹੈ।
ਕੇਂਦਰ ਸਰਕਾਰ ਵੱਲੋਂ ਡੀਜ਼ਲ ਪੈਟਰੋਲ ਅਤੇ ਗੈਸ ਦੀਆਂ ਵਧਾਈਆਂ ਕੀਮਤਾਂ ਨੂੰ ਲੈ ਕੇ
ਪੁੱਛੇ ਸਵਾਲ ’ਤੇ ਮੰਤਰੀ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀ ਹਮਦਰਦ ਸਰਕਾਰ
ਹੀ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਹੁੰਦੀਆਂ ਹਨ, ਉਦੋਂ ਤਾਂ ਕੇਂਦਰ ਸਰਕਾਰ ਪੰਜ
ਪੰਜ ਕਿਲੋ ਦੇ ਗੈਸ ਸਿਲੰਡਰ ਮੁਫ਼ਤ ਵੰਡ ਦਿੰਦੀ ਹੈ ਅਤੇ ਹੁਣ ਗੈਸ ਤੇਲ ਦੀਆਂ ਕੀਮਤਾਂ
ਵਧਾ ਕੇ ਲੋਕਾਂ ਦੀ ਜੇਬ ’ਤੇ ਡਾਕਾ ਮਾਰ ਰਹੀ ਹੈ।
|