:: ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਪੱਛਮੀ ਕਮਾਂਡ ਦੇ ਮੁਖੀ ਦਾ ਅਹੁਦਾ ਸੰਭਾਲਿਆ   :: ਬਾਈਪਾਸ ਸਰਜਰੀ ਤੋਂ ਬਾਅਦ ਸਿਹਤ ’ਚ ਸੁਧਾਰ ਹੋ ਰਿਹੈ: ਰਾਸ਼ਟਰਪਤੀ ਕੋਵਿੰਦ   :: ਗਰੀਬਾਂ ਨੂੰ ਮਜ਼ਬੂਤ ਕਰਨ ਦੀ ਬਜਾਏ ਉਦਯੋਗਪਤੀਆਂ ਦੀ ਮਦਦ ਕਰ ਰਹੇ ਪ੍ਰਧਾਨ ਮੰਤਰੀ: ਰਾਹੁਲ   :: ਕੀ ਦਾਦਾ ਸਾਹਿਬ ਫਾਲਕੇ ਐਵਾਰਡ ਰਜਨੀਕਾਂਤ ਨੂੰ ਚੋਣਾਂ ਚ ਫਾਇਦੇ ਲਈ ਦਿੱਤਾ?   :: ਠੇਕੇ ਟੁੱਟਣ ਤੇ ਲੋਕਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਲੱਗੀ ਅੰਤਾਂ ਦੀ ਭੀੜ   :: ਭਾਰਤ ਰਤਨ ਡਾ. ਭੀਮਰਾਓ ਅੰਬੇਡਕਰ ਦਾ 31 ਮਾਰਚ ਨਾਲ ਹੈ ਵਿਸ਼ੇਸ਼ ਸਬੰਧ, ਜਾਣੋ ਇਸ ਦਿਨ ਦਾ ਇਤਿਹਾਸ   :: ਰਾਹੁਲ ਗਾਂਧੀ ਖ਼ਿਲਾਫ਼ ਕੇਰਲ ਦੇ ਇਕ ਸਾਬਕਾ ਸਾਂਸਦ ਦਾ ਵਿਵਾਦਿਤ ਬਿਆਨ, ਬੋਲੇ- ਕੁੜੀਆਂ ਉਨ੍ਹਾਂ ਤੋਂ ਬਚ ਕੇ ਰਹਿਣ   :: ਕੋਵਿਡ-19 ਦਾ ਨਵਾਂ ਰੂਪ ‘ਸਟ੍ਰੇਨ’ ਵਧੇਰੇ ਖ਼ਤਰਨਾਕ, ਲੋਕਾਂ ਨੂੰ ਚੌਕਸ ਰਹਿਣ ਦੀ ਲੋੜ: ਜੈਰਾਮ   :: ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ   :: ਵੱਡੀ ਖ਼ਬਰ: DSGMC ਦੀਆਂ ਚੋਣਾਂ ਦਾ ਐਲਾਨ, 25 ਅਪ੍ਰੈਲ ਤੋਂ ਹੋਵੇਗੀ ਵੋਟਿੰਗ   :: ਹਾਰਟ ਆਫ ਏਸ਼ੀਆ ਸਮਾਗਮ ਚ ਅੱਜ ਹਿੱਸਾ ਲੈਣਗੇ ਭਾਰਤ ਅਤੇ ਪਾਕਿ ਦੇ ਵਿਦੇਸ਼ ਮੰਤਰੀ   :: ਕੋਰੋਨਾ ਪਾਜ਼ੇਟਿਵ ਹੋਏ ਫਾਰੂਕ ਅਬਦੁੱਲਾ, ਪਰਿਵਾਰ ਦੇ ਮੈਂਬਰ ਹੋਏ ਏਕਾਂਤਵਾਸ   :: ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵਲੋਂ ਬਣਾਈ 3 ਮੈਂਬਰੀ ਕਮੇਟੀ ਨੇ ਚੁੱਪ-ਚਪੀਤੇ ਸੌਂਪੀ ਰਿਪੋਰਟ   :: ਹੁਣ ਦਿੱਲੀ ਚ ਉੱਪ ਰਾਜਪਾਲ ਹੀ ਸਰਕਾਰ, NCT ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ   :: ਬਜ਼ੁਰਗ ਬੀਬੀ ਦੀ ਮੌਤ ਨੂੰ ਲੈ ਕੇ ਮਮਤਾ ਦਾ ਸ਼ਾਹ ’ਤੇ ਵਾਰ- ‘ਹਾਥਰਸ ਕੇਸ ’ਤੇ ਚੁੱਪ ਕਿਉਂ ਰਹੇ?’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਾਲ 2021 ’ਚ ਇਸਰੋ ਦੀ ਪੁਲਾੜ ’ਚ ਨਵੀਂ ਪੁਲਾਂਘ, PSLV-C51 ਸੈਟੇਲਾਈਟ ਨੇ ਭਰੀ ਸਫ਼ਲਤਾਪੂਰਵਕ ਉਡਾਣ PRINT ਈ ਮੇਲ
isro launches pslv c51 satellitesਬੈਂਗਲੁਰੂ  --28ਫਰਵਰੀ-(ਮੀਡੀਦੇਸਪੰਜਾਬ)--ਅੱਜ ਦਾ ਦਿਨ ਭਾਰਤ ਲਈ ਮਾਣ ਵਾਲਾ ਦਿਨ ਹੈ। ਸਾਲ 2021 ’ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਪਹਿਲੇ ਮਿਸ਼ਨ ’ਚ ਸਫ਼ਲਤਾਪੂਰਵਕ ਪੁਲਾੜ ’ਚ ਨਵੀਂ ਪੁਲਾਂਘ ਪੁੱਟ ਲਈ ਹੈ। ਅੱਜ ਯਾਨੀ ਕਿ ਐਤਵਾਰ ਨੂੰ ਠੀਕ 10 ਵਜ ਕੇ 24 ਮਿੰਟ ’ਤੇ ਪੀ. ਐੱਸ. ਐੱਲ. ਵੀ-ਸੀ51/ਅਮੇਜ਼ੋਨੀਆ-1 ਮਿਸ਼ਨ ਨੇ ਉਡਾਣ ਭਰੀ। ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ

ਕੇਂਦਰ ਤੋਂ ਪੀ. ਐੱਸ. ਐੱਲ. ਵੀ-ਸੀ51/ਅਮੇਜ਼ੋਨੀਆ-1 ਅਤੇ ਦੂਜੇ 18 ਸੈਟੇਲਾਈਟ ਨੂੰ ਲੈ ਕੇ ਪੁਲਾੜ ’ਚ ਗਿਆ ਹੈ। ਇਸਰੋ ਨੇ ਇਕ ਬਿਆਨ ਵਿਚ ਦੱਸਿਆ ਕਿ ਪੀ. ਐੱਸ. ਐੱਲ. ਵੀ-ਸੀ51, ਪੀ. ਐੱਸ. ਐੱਲ. ਵੀ. ਦਾ 53ਵਾਂ ਮਿਸ਼ਨ ਹੈ। ਇਸ ਰਾਕੇਟ ਜ਼ਰੀਏ ਬ੍ਰਾਜ਼ੀਲ ਦੇ ਅਮੇਜ਼ੋਨੀਆ-1 ਸੈਟੇਲਾਈਟ ਨਾਲ 18 ਹੋਰ ਸੈਟੇਲਾਈਟ ਵੀ ਪੁਲਾੜ ਭੇਜੇ ਗਏ ਹਨ। 

PunjabKesari

ਅਮੇਜ਼ੋਨੀਆ-1 ਇਸਰੋ ਦੀ ਵਣਜ ਇਕਾਈ ਨਿਊਸਪੇਸ ਇੰਡੀਆ ਲਿਮਟਿਡ (ਐੱਨ.ਐੱਸ.-ਆਈ.ਐੱਲ.) ਹੈ। ਇਹ ਬ੍ਰਾਜ਼ੀਲੀ ਸੈਟੇਲਾਈਟ ਐਮਾਜ਼ਾਨ ਖੇਤਰ ਵਿਚ ਜੰਗਲਾਂ ਦੀ ਕਟਾਈ ਦੀ ਨਿਗਰਾਨੀ ਅਤੇ ਖੇਤੀ ਵਿਸ਼ਲੇਸ਼ਣ ਲਈ ਯੂਜ਼ਰਸ ਨੂੰ ਰਿਮੋਟ ਸੈਂਸਿੰਗ ਡਾਟਾ ਮੁਹੱਈਆ ਕਰਾਏਗਾ। ਨਾਲ ਹੀ ਮੌਜੂਦਾ ਢਾਂਚੇ ਨੂੰ ਹੋਰ ਮਜ਼ਬੂਤ ਬਣਾਏਗਾ। ਇਸ ਦੀ ਲਾਂਚਿੰਗ ਨਾਲ ਹੀ ਭਾਰਤ ਵੱਲੋਂ ਸਪੇਸ ਵਿਚ ਭੇਜੇ ਗਏ ਵਿਦੇਸ਼ੀ ਸੈਟੇਲਾਈਟਾਂ ਦੀ ਗਿਣਤੀ ਵੱਧ ਕੇ 342 ਹੋ ਗਈ ਹੈ।

PunjabKesari

ਇਸ ਪੁਲਾੜ ਯਾਨ ਦੇ ਉੱਚ ਪੈਨਲ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਉਕੇਰੀ ਗਈ ਹੈ। ਸਪੇਸ ਕਿੰਡਜ਼ ਇੰਡੀਆ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਆਤਮ ਨਿਰਭਰ ਪਹਿਲ ਅਤੇ ਪੁਲਾੜ ਨਿੱਜੀਕਰਨ ਲਈ ਇਕਜੁੱਟਤਾ ਅਤੇ ਧੰਨਵਾਦ ਜ਼ਾਹਰ ਕਰਨ ਲਈ ਹੈ। ਸਪੇਸ ਕਿੰਡਜ਼ ਇੰਡੀਆ ਐੱਸ. ਡੀ. ਕਾਰਡ ’ਚ ਭਗਵਦ ਗੀਤਾ ਵੀ ਭੇਜ ਰਿਹਾ ਹੈ। ਇਸਰੋ ਦੀ ਵਣਜ ਇਕਾਈ ਨਿਊਸਪੇਸ ਇੰਡੀਆ ਲਿਮਟਿਡ ਲਈ ਵੀ ਇਹ ਖਾਸ ਦਿਨ ਹੈ। ਅਮੇਜ਼ੋਨੀਆ-1 ਚਾਰ ਸਾਲ ਤੱਕ ਡਾਟਾ ਭੇਜਦਾ ਰਹੇਗਾ। ਇਸ ਸੈਟੇਲਾਈਟ ਦੀ ਲਾਂਚਿੰਗ ਲਈ ਬ੍ਰਾਜ਼ੀਲ ਤੋਂ ਵਿਗਿਆਨਕਾਂ ਦਾ ਇਕ ਭਾਰਤ ਆਇਆ ਸੀ। ਇਸਰੋ ਪ੍ਰਧਾਨ ਨੇ ਕਿਹਾ ਕਿ ਇਹ ਭਾਰਤ ਅਤੇ ਬ੍ਰਾਜ਼ੀਲ ਦੋਹਾਂ ਲਈ ਮਾਣ ਦਾ ਵਿਸ਼ਾ ਹੈ। ਅਮੇਜ਼ੋਨੀਆ-1 ਨੂੰ ਪੂਰੀ ਤਰ੍ਹਾਂ ਨਾਲ ਬ੍ਰਾਜ਼ੀਲ ਨੇ ਬਣਾਇਆ ਅਤੇ ਵਿਕਸਿਤ ਕੀਤਾ ਸੀ।

PunjabKesari

 
< Prev   Next >

Advertisements

Advertisement
Advertisement
Advertisement
Advertisement
Advertisement
Advertisement