ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਪਹਿਲੇ ਮੈਚ 'ਚ 6-1 ਨਾਲ ਹਰਾਇਆ |
|
|
2 ਗੋਲ ਕਰ ਕੇ ਚਮਕੇ ਵਿਵੇਕ
ਕ੍ਰੇਫੇਲਡ --01ਮਾਰਚ -(ਮੀਡੀਆਦੇਸਪੰਜਾਬ)-- ਐਤਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ ਨੇ
ਤਕਰੀਬਨ ਇਕ ਸਾਲ ਬਾਅਦ ਵਾਪਸੀ ਕੀਤੀ ਹੈ ਤੇ ਆਪਣੇ ਪਹਿਲੇ ਹੀ ਮੈਚ 'ਚ ਉਸ ਨੇ ਜਰਮਨੀ ਨੂੰ
6-1 ਨਾਲ ਕਰਾਰੀ ਹਾਰ ਦਿੱਤੀ | ਭਾਰਤੀ ਟੀਮ ਦੂਸਰਾ ਮੈਚ 2 ਮਾਰਚ ਨੂੰ ਜਰਮਨੀ ਖਿਲਾਫ
ਹੀ ਖੇਡੇਗੀ | ਟੀਮ ਲਈ ਵਿਵੇਕ ਸਾਗਰ ਨੇ ਦੋ ਗੋਲ ਕੀਤੇ, ਜਦੋਂ ਕਿ ਨੀਲਕਾਂਤ ਸ਼ਰਮਾ,
ਲਲਿਤ ਉਪਾਧਿਆਏ, ਆਕਾਸ਼ਦੀਪ ਸਿੰਘ
ਤੇ ਹਰਮਨਪ੍ਰੀਤ ਸਿੰਘ ਨੇ 1-1 ਗੋਲ ਕੀਤਾ | ਮੈਚ ਦਾ
ਪਹਿਲਾ ਗੋਲ ਹਾਲਾਂਕਿ ਨੀਲਕਾਂਤ ਨੇ 13ਵੇਂ ਮਿੰਟ 'ਚ ਕੀਤਾ, ਅਗਲੇ ਹੀ ਮਿੰਟ ਜਰਮਨੀ ਨੇ
ਕਾਨਸਟੇਨਟਿਨ ਸਟੇਬ ਦੇ ਗੋਲ ਦੇ ਦਮ 'ਤੇ ਬਰਾਬਰੀ ਕਰ ਲਈ | ਪਰ ਇਸ ਦੇ ਬਾਅਦ ਜਰਮਨੀ ਗੋਲ
ਨਹੀਂ ਕਰ ਸਕੀ | ਵਿਵੇਕ ਨੇ 27ਵੇਂ ਮਿੰਟ 'ਚ ਦੋ ਗੋਲ ਕਰਕੇ ਭਾਰਤ ਨੂੰ 3-1 ਨਾਲ ਅੱਗੇ
ਕਰ ਦਿੱਤਾ | ਤੀਸਰੇ ਕੁਆਰਟਰ ਫਾਈਨਲ 'ਚ ਜਰਮਨੀ ਕੋਲ ਮੌਕੇ ਆਏ, ਪਰ ਭਾਰਤੀ ਗੋਲਕੀਪਰ
ਸ਼੍ਰੀਜੇਸ਼ ਨੇ ਜਰਮਨੀ ਨੂੰ ਖੁਸ਼ ਹੋਣ ਦੇ ਮੌਕੇ ਨਹੀਂ ਦਿੱਤੇ | ਲਲਿਤ ਉਪਾਧਿਆਏ ਨੇ
41ਵੇਂ ਮਿੰਟ 'ਤੇ ਗੋਲ ਕੀਤਾ | ਤੀਸਰੇ ਕੁਆਰਟਰ ਫਾਈਨਲ ਖਤਮ ਹੋਣ 'ਚ ਇਕ ਮਿੰਟ ਬਚਦਾ ਸੀ
ਤਾਂ ਆਕਾਸ਼ਦੀਪ ਨੇ 5ਵਾਂ ਤੇ ਹਰਮਨਪ੍ਰੀਤ ਨੇ 6ਵਾਂ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਕਰ
ਦਿੱਤੀ |
|