:: ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਪੱਛਮੀ ਕਮਾਂਡ ਦੇ ਮੁਖੀ ਦਾ ਅਹੁਦਾ ਸੰਭਾਲਿਆ   :: ਬਾਈਪਾਸ ਸਰਜਰੀ ਤੋਂ ਬਾਅਦ ਸਿਹਤ ’ਚ ਸੁਧਾਰ ਹੋ ਰਿਹੈ: ਰਾਸ਼ਟਰਪਤੀ ਕੋਵਿੰਦ   :: ਗਰੀਬਾਂ ਨੂੰ ਮਜ਼ਬੂਤ ਕਰਨ ਦੀ ਬਜਾਏ ਉਦਯੋਗਪਤੀਆਂ ਦੀ ਮਦਦ ਕਰ ਰਹੇ ਪ੍ਰਧਾਨ ਮੰਤਰੀ: ਰਾਹੁਲ   :: ਕੀ ਦਾਦਾ ਸਾਹਿਬ ਫਾਲਕੇ ਐਵਾਰਡ ਰਜਨੀਕਾਂਤ ਨੂੰ ਚੋਣਾਂ ਚ ਫਾਇਦੇ ਲਈ ਦਿੱਤਾ?   :: ਠੇਕੇ ਟੁੱਟਣ ਤੇ ਲੋਕਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਲੱਗੀ ਅੰਤਾਂ ਦੀ ਭੀੜ   :: ਭਾਰਤ ਰਤਨ ਡਾ. ਭੀਮਰਾਓ ਅੰਬੇਡਕਰ ਦਾ 31 ਮਾਰਚ ਨਾਲ ਹੈ ਵਿਸ਼ੇਸ਼ ਸਬੰਧ, ਜਾਣੋ ਇਸ ਦਿਨ ਦਾ ਇਤਿਹਾਸ   :: ਰਾਹੁਲ ਗਾਂਧੀ ਖ਼ਿਲਾਫ਼ ਕੇਰਲ ਦੇ ਇਕ ਸਾਬਕਾ ਸਾਂਸਦ ਦਾ ਵਿਵਾਦਿਤ ਬਿਆਨ, ਬੋਲੇ- ਕੁੜੀਆਂ ਉਨ੍ਹਾਂ ਤੋਂ ਬਚ ਕੇ ਰਹਿਣ   :: ਕੋਵਿਡ-19 ਦਾ ਨਵਾਂ ਰੂਪ ‘ਸਟ੍ਰੇਨ’ ਵਧੇਰੇ ਖ਼ਤਰਨਾਕ, ਲੋਕਾਂ ਨੂੰ ਚੌਕਸ ਰਹਿਣ ਦੀ ਲੋੜ: ਜੈਰਾਮ   :: ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ   :: ਵੱਡੀ ਖ਼ਬਰ: DSGMC ਦੀਆਂ ਚੋਣਾਂ ਦਾ ਐਲਾਨ, 25 ਅਪ੍ਰੈਲ ਤੋਂ ਹੋਵੇਗੀ ਵੋਟਿੰਗ   :: ਹਾਰਟ ਆਫ ਏਸ਼ੀਆ ਸਮਾਗਮ ਚ ਅੱਜ ਹਿੱਸਾ ਲੈਣਗੇ ਭਾਰਤ ਅਤੇ ਪਾਕਿ ਦੇ ਵਿਦੇਸ਼ ਮੰਤਰੀ   :: ਕੋਰੋਨਾ ਪਾਜ਼ੇਟਿਵ ਹੋਏ ਫਾਰੂਕ ਅਬਦੁੱਲਾ, ਪਰਿਵਾਰ ਦੇ ਮੈਂਬਰ ਹੋਏ ਏਕਾਂਤਵਾਸ   :: ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵਲੋਂ ਬਣਾਈ 3 ਮੈਂਬਰੀ ਕਮੇਟੀ ਨੇ ਚੁੱਪ-ਚਪੀਤੇ ਸੌਂਪੀ ਰਿਪੋਰਟ   :: ਹੁਣ ਦਿੱਲੀ ਚ ਉੱਪ ਰਾਜਪਾਲ ਹੀ ਸਰਕਾਰ, NCT ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ   :: ਬਜ਼ੁਰਗ ਬੀਬੀ ਦੀ ਮੌਤ ਨੂੰ ਲੈ ਕੇ ਮਮਤਾ ਦਾ ਸ਼ਾਹ ’ਤੇ ਵਾਰ- ‘ਹਾਥਰਸ ਕੇਸ ’ਤੇ ਚੁੱਪ ਕਿਉਂ ਰਹੇ?’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
PM ਮੋਦੀ ਦੇ ਵੈਕਸੀਨ ਲਗਵਾਉਣ ਤੇ ਬੋਲੇ ਏਮਜ਼ ਮੁਖੀ- ਲੋਕਾਂ ਦਾ ਭਰੋਸਾ ਵਧੇਗਾ, ਝਿਜਕ ਟੁੱਟੇਗੀ PRINT ਈ ਮੇਲ
narendra modi vaccine aiims randeep guleriaਨਵੀਂ ਦਿੱਲੀ --01ਮਾਰਚ-(ਮੀਡੀਦੇਸਪੰਜਾਬ)--  ਰਾਸ਼ਟਰੀ ਰਾਜਧਾਨੀ ਸਥਿਤ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਦੇ ਮੁਖੀ ਡਾ. ਰਣਦੀਪ ਗੁਲੇਰੀਆ ਨੇ ਸੋਮਵਾਰ ਨੂੰ ਕਿਹਾ ਕਿ ਸੀਨੀਅਰ ਨਾਗਰਿਕਾਂ ਅਤੇ ਹੋਰ ਬੀਮਾਰੀਆਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ ਲੋਕਾਂ ਦੇ ਮਨ 'ਚ ਟੀਕੇ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਝਿਜਕ ਦੂਰ ਹੋ ਜਾਣੀ ਚਾਹੀਦੀ ਹੈ। ਮੋਦੀ ਨੇ ਸੋਮਵਾਰ ਸਵੇਰੇ ਭਾਰਤ ਬਾਇਓਟੇਕ ਵਲੋਂ ਦੇਸ਼ 'ਚ ਬਣੀ ਕੋਵੈਕਸੀਨ ਟੀਕੇ ਦੀ ਪਹਿਲੀ ਖੁਰਾਕ ਲਈ।

ਪ੍ਰਧਾਨ ਮੰਤਰੀ ਦੇ ਟੀਕਾ ਲਗਵਾਉਣ ਨਾਲ ਆਮ ਲੋਕਾਂ 'ਚ ਭਰੋਸਾ ਜਾਗੇਗਾ

ਗੁਲੇਰੀਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਟੀਕਾ ਲਗਵਾਉਣ ਬਾਰੇ ਏਮਜ਼ ਨੂੰ ਐਤਵਾਰ ਦੇਰ ਰਾਤ ਸੂਚਨਾ ਦਿੱਤੀ ਗਈ ਅਤੇ ਉਨ੍ਹਾਂ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ। ਗੁਲੇਰੀਆ ਨੇ ਕਿਹਾ,''ਕਿਉਂਕਿ ਸੋਮਵਾਰ (ਕੰਮਕਾਜੀ) ਦਾ ਦਿਨ ਸੀ, ਇਸ ਲਈ ਉਨ੍ਹਾਂ ਨੇ ਸਵੇਰੇ ਜਲਦੀ ਟੀਕਾ ਲਗਵਾਉਣ ਦਾ ਫੈਸਲਾ ਕੀਤਾ, ਜਿਸ ਨਾਲ ਹਸਪਤਾਲ ਆਉਣ ਵਾਲੇ ਹੋਰ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਅਸਹੂਲਤ ਨਾ ਹੋਵੇ।'' ਉਨ੍ਹਾਂ ਕਿਹਾ,''ਪਹਿਲੇ ਹੀ ਦਿਨ ਪ੍ਰਧਾਨ ਮੰਤਰੀ ਦੇ ਟੀਕਾ ਲਗਵਾਉਣ ਨਾਲ ਆਮ ਲੋਕਾਂ 'ਚ ਭਰੋਸਾ ਜਾਗੇਗਾ ਅਤੇ ਟੀਕੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਝਿਜਕ ਦੂਰ ਹੋਵੇਗੀ। ਲੋਕਾਂ ਨੂੰ ਟੀਕਾ ਲਗਵਾਉਣ ਲਈ ਅੱਗੇ ਆਉਣੇ ਚਾਹੀਦੇ ਅਤੇ ਭਾਰਤ ਨੂੰ ਇਸ ਬੀਮਾਰੀ ਤੋਂ ਮੁਕਤ ਕਰਨਾ ਚਾਹੀਦਾ।''

ਮੋਦੀ ਨੂੰ ਸਵੇਰੇ ਕਰੀਬ 6.30 ਵਜੇ ਟੀਕਾ ਲਗਵਾਇਆ
ਗੁਲੇਰੀਆ ਨੇ ਕਿਹਾ ਕਿ ਪੁਡੂਚੇਰੀ ਦੀ ਰਹਿਣ ਵਾਲੀ ਸਿਸਟਰ ਪੀ ਨਿਵੇਦਾ ਨੂੰ ਪ੍ਰਧਾਨ ਮੰਤਰੀ ਨੂੰ ਟੀਕਾ ਲਗਾਉਣ ਦੇ 'ਹਾਈਪ੍ਰੋਫਾਈਲ' ਕੰਮ ਬਾਰੇ ਸਵੇਰੇ ਹੀ ਜਾਣਕਾਰੀ ਦਿੱਤੀ ਗਈ। ਏਮਜ਼ ਦੇ ਡਾਇਰੈਕਟਰ ਨੇ ਕਿਹਾ ਕਿ ਮੋਦੀ ਨੂੰ ਸਵੇਰੇ ਕਰੀਬ 6.30 ਵਜੇ ਟੀਕਾ ਲਗਾਇਆ ਗਿਆ ਅਤੇ ਉਸ ਤੋਂ ਬਾਅਦ ਤੈਅ ਪ੍ਰਕਿਰਿਆ ਅਨੁਸਾਰ ਕਰੀਬ ਅੱਧੇ ਘੰਟੇ ਤੱਕ ਉਨ੍ਹਾਂ ਨੂੰ ਨਿਗਰਾਨੀ 'ਚ ਰੱਖਿਆ ਗਿਆ, ਜਿਸ ਤੋਂ ਬਾਅਦ ਉਹ ਚੱਲੇ ਗਏ।

ਅਸੀਂ ਸਾਰੇ ਮਿਲ ਕੇ ਭਾਰਤ ਨੂੰ ਕੋਵਿਡ-19 ਤੋਂ ਮੁਕਤ ਬਣਾਈਏ
ਗੁਲੇਰੀਆ ਨੇ ਕਿਹਾ,''ਟੀਕਾ ਲਗਵਾਉਣ ਤੋਂ ਬਾਅਦ ਉਹ ਠੀਕ ਹਨ।'' ਟੀਕਾ ਲਗਵਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ,''ਮੈਂ ਏਮਜ਼ 'ਚ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਈ। ਕੋਵਿਡ-19 ਵਿਰੁੱਧ ਗਲੋਬਲ ਲੜਾਈ 'ਚ ਸਾਡੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਬਹੁਤ ਘੱਟ ਸਮੇਂ 'ਚ ਅਸਾਧਾਰਨ ਕੰਮ ਕੀਤਾ ਹੈ।'' ਉਨ੍ਹਾਂ ਕਿਹਾ,''ਮੈਂ ਉਨ੍ਹਾਂ ਸਾਰੇ ਲੋਕਾਂ ਤੋਂ ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣ ਦੀ ਅਪੀਲ ਕਰਦਾ ਹਾਂ, ਜੋ ਇਸ ਦੇ ਪਾਤਰ ਹਨ। ਆਓ, ਅਸੀਂ ਸਾਰੇ ਮਿਲ ਕੇ ਭਾਰਤ ਨੂੰ ਕੋਵਿਡ-19 ਤੋਂ ਮੁਕਤ ਬਣਾਈਏ।'' ਨਰਸ ਨਿਵੇਦਾ ਨੇ ਬਾਅਦ 'ਚ ਪੱਤਰਕਾਰਾਂ ਨੂੰ ਕਿਹਾ ਕਿ ਟੀਕਾ ਲਗਵਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ,''ਲਗਾ ਵੀ ਦਿੱਤਾ, ਪਤਾ ਵੀ ਨਹੀਂ ਲੱਗਾ।'' ਉਨ੍ਹਾਂ ਦੱਸਿਆ ਕਿ ਉਹ 3 ਸਾਲਾਂ ਤੋਂ ਏਮਜ਼ 'ਚ ਤਾਇਨਾਤ ਹੈ ਅਤੇ ਇਸ ਸਮੇਂ ਟੀਕਾਕਰਨ ਕੇਂਦਰ 'ਚ ਸੇਵਾਵਾਂ ਦੇ ਰਹੀ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement