ਪੰਜਾਬ ਸਿੰਹਾਂ ਘੁੱਟਕੇ ਗਲਵਕੜੀ!ਫ਼ਿਕਰ ਨਾ ਕਰ ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿਣੇ!ਪਰ |
|
|
"ਸਾਡੇ ਹੀ ਸਮਿਆਂ ਚ ਹੋਣਾ ਸੀ ;ਇੰਜ ਵੀ ਅਖੀਰ ਨੂੰ ;
ਕਿ ਨੀਹਾਂ ਨੇ ਹੀ ਭੁੱਲ ਜਾਣਾ ਸੀ ;ਸਾਈਂ ਮੀਆਂ ਮੀਰ ਨੂੰ!
ਕਦੇ ਪੰਜਾਬ ਨੂੰ;ਕਦੇ ਗੁਜਰਾਤ ਨੂੰ;ਤੇ ਕਦੇ ਕਸ਼ਮੀਰ ਨੂੰ;
ਹਿੰਸਾ ਤੇ ਲੂਹ ਹੀ ਦਿੰਦੀ ਹੈ ; ਅੱਖਾਂ ਦੇ ਨਿਰਮਲ ਨੀਰ ਨੂੰ!
ਮੱਕਾ ਵੀ ਨਹੀਂ ਭੁਲਾ ਸਕਿਆ ;ਅਜੇ ਤੱਕ ਨਾਨਕ ਫ਼ਕੀਰ ਨੂੰ;
ਤਕਸੀਮ ਵੀ ਤਕਸੀਮ ਨਾ ਕਰ ਸਕੀ ;ਵਾਰਸ ਦੀ ਹੀਰ ਨੂੰ!
ਘਰ ਬਾਰ ਤਾਂ ਵੰਡ ਲੈਣਗੇ ; ਲਾਜ਼ਮੀ ਮੇਰੇ ਬੱਚੇ ;
ਵੰਡਣਗੇ ਕਿਸ ਤਰਾਂ "ਹਰਫ਼ਾਂ ਦੀ; ਮੇਰੀ ਜਾਗੀਰ ਨੂੰ?
ਕਦੇ ਸ਼ੋਹਰਤ ;ਕਦੇ ਸਨਮਾਨ ;ਅਤੇ ਕਦੇ ਕੁਰਸੀ ਦੇ ਆਸਰੇ ;
ਕਿੰਨਾ ਕੁ ਚਿਰ ਬਚਾਲੇਂਗਾ ?ਮਿੱਟੀ ਦੇ ਇਸ ਸਰੀਰ ਨੂੰ?
ਇਹ ਤੇ ਸਿਰਫ ਸੱਤਾ ਹੈ ਸੋ ਵੰਡ ਦੇਵੇ ਸਾਂਝਾਂ ਤੇ ਸੀਰ ਨੂੰ;
ਕਲਮ ਮੇਰੀ ਤੇ ਮੇਟਣਾ ਚਾਹੁੰਦੀ ਹੈ ;ਹਰ ਟੇਢੀ ਲਕੀਰ ਨੂੰ ?

🙏 ਸੁੱਖੀ ਬਰਾੜ 🙏
|