:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

....'ਇਕ ਕੇਸ ਜੋ 50 ਸਾਲ ਤੋਂ FBI ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ ' .... PRINT ਈ ਮੇਲ
1 ਵਿਅਕਤੀ ਦਾ ਚਿੱਤਰਨ ਹੋ ਸਕਦਾ ਹੈ' ਦੁਨੀਆਂ ਪਰ੍ਹੇ ਤੋਂ ਪਰ੍ਹੇ , ਦਿਮਾਗ ਤੋਂ ਅੱਗੇ ਦੀਆਂ ਗੱਲਾਂ '
ਦਾਦੀਆਂ , ਨਾਨੀਆਂ ਦੀਆਂ ਬਾਤਾਂ ਚ ਤਾਂ ਅਸੀਂ ਅਕਸਰ ਅਜਿਹੀਆਂ ਰੌਚਿਕ ਗੱਲਾਂ ਸੁਣਦੇ ਸੀ ਜਿਹਨਾਂ ਨੂੰ ਸੁਣ ਕੇ ਇੰਝ ਲੱਗਦਾ ਹੁੰਦਾ ਸੀ ਕੇ , ਲੈ ਇੰਝ ਕਿਵੇਂ ਕੋਈ ਕਰ ਸਕਦਾ ਹੈ ? ਜਾਂ ਇਹ ਸੋਚਦੇ ਹੁੰਦੇ ਸੀ ਕੇ ਇੰਝ ਕਿਵੇਂ ਨਾ ਰਾਜੇ ਦੀ ਫੌਜ ਨੂੰ ਚੋਰੀ ਜਾਂ ਕਤਲ ਦਾ ਪਤਾ ਨਹੀਂ ਲੱਗਿਆ ? ਜਾਂ ਇਸ ਤਰਾਂ ਦੀਆਂ ਘਟਨਾਵਾਂ ਨਾਵਲਾਂ , ਕੌਮਿਕਸ ਰਸਾਲਿਆਂ ਚ ਵਿਚ ਜਾਂ ਪਰੀ ਕਹਾਣੀਆਂ ਵਿਚ ਤਾਂ ਹੁੰਦੀਆਂ ਹਨ ਪਰ ਅਮਰੀਕਾ ਦੇ ਇਤਿਹਾਸ ਚ 1971 ਚ ਇਕ ਅਜੇਹੀ ਘਟਨਾ ਵਾਪਰੀ ਜਿਸ ਨੂੰ ਅਮਰੀਕਾ ਦੀ ਸਭ ਤੋਂ ਸਰਵਉਤਮ ਪੜਤਾਲੀਆ ਏਜੰਸੀ FBI ( ਫੈਡਰਿਲ ਬਿਊਰੋ ਆਫ ਇਨਵੈਸਟੀਗੇਸ਼ਨ ) 40 ਸਾਲ ਹੱਲ ਨਹੀਂ ਕਰ ਸਕੀ ਤੇ ਉਸਨੇ ਇਹ ਕੇਸ ਬੰਦ ਕਰ ਦਿੱਤਾ ! ਉਸ ਤੋਂ ਬਾਅਦ 2011 ਤੋਂ ਇਕ ਪ੍ਰਾਈਵੇਟ ਏਜੰਸੀ ਜੋ ਸਾਬਕਾ ਫੌਜੀ ਏਜੰਸੀ ਜੋ ਸਾਬਕਾ ਮਿਲਟਰੀ ਇੰਟੈਲੀਜੈਂਸੀ ਦੇ ਅਫਸਰ ਚਲਾਉਂਦੇ ਹਨ ਉਹ ਆਪਣੇ ਤੌਰ ਉੱਤੇ ਇਸ ਕੇਸ ਨੂੰ ਹੱਲ ਕਰਨ ਲੱਗੇ ਹੋਵੇ ਹਨ ਪਰ ਨਤੀਜਾ ਅਜੇ ਤੱਕ ਜ਼ੀਰੋ ਹੀ ਹੈ !

 ਹੋਇਆ ਇੰਝ ਕੇ 24 ਨਵੰਬਰ 1971 ਵਾਲੇ ਦਿਨ ਅਮਰੀਕਾ ਵਿਚ ਇਕ ਨਿੱਕੇ ਜਿਹੇ ਕਸਬੇ ਪੋਰਟਲੈਂਡ ਦੇ ਏਅਰਪੋਰਟ ਉੱਤੇ ਇਕ ਸਾਧਾਰਨ ਕੱਦ ਕਾਠੀ ਦਾ 40 -45 ਸਾਲ ਇਕ ਗੋਰਾ ਬੰਦਾ ਇਕ ਕਾਲੇ ਰੰਗ ਦੇ ਸੂਟਕੇਸ ਸਮੇਤ ਆਇਆ ! ਉਸਨੇ ਆਪਣੇ ਆਪ ਨੂੰ ' ਡੈਨ ਕੂਪਰ ' ( ਬਾਅਦ ਚ ਓਹਦਾ ਨਾਮ DB ਕੂਪਰ ਮਸ਼ਹੂਰ ਹੋਇਆ ) ਦੱਸਿਆ ( ਓਦੋਂ ਸ਼ਨਾਥਤੀ ਕਾਰਡ ਨਹੀਂ ਦੇਖੇ ਜਾਂਦੇ ਸਨ ) ਅਤੇ ਉਸੇ ਸਭ ਤੋਂ ਨੇੜੇ ਦੇ ਸ਼ਹਿਰ ਸਿਆਟਲ ਜਾਣ ਵਾਲੀ ' ਨੌਰਥ ਵੈਸਟ ਏਅਰਲਾਈਨਜ਼ ' ਦੀ ਟਿਕਟ ਲੈ ਲਈ , ਓਦੋਂ ਘਰੇਲੂ ਉਡਾਣਾਂ ਚ ਸਕਿਉਰਟੀ ਅਤੇ ਸ਼ਨਾਖਤ ਚੈੱਕ ਨਹੀਂ ਹੁੰਦੀ ਸੀ ! ਜਹਾਜ ਚ ਉਹ 18ਵੀਂ ਲਾਈਨ ਦੀ ਸੱਜੀ ਕਤਾਰ ਚ ਵਿਚਰਾਲੀ ਸੀਟ ਉੱਤੇ ਬੈਠ ਗਿਆ ! ਜਹਾਜ ਬੋਇੰਗ 727 ਸੀ ਇਹਨਾਂ ਜਹਾਜ ਨੂੰ ਜੰਗਾਂ ਚ ਪੈਰਾਸ਼ੂਟਰ ਉਤਾਰਨ ਲਈ ਵੀ ਵਰਤਿਆ ਜਾਂਦਾ ਸੀ ! ਓਹਨੇ ਥੋੜੀ ਦੇਰ ਬਾਅਦ ਇਕ ਪੈੱਗ ਅਤੇ ਸਿਗਰਟਾਂ ( ਓਦੋਂ ਜਹਾਜਾਂ ਚ ਸਿਗਰਟ ਪੀਣ ਦੀ ਖੁੱਲ ਹੁੰਦੀ ਸੀ ) ਦੀ ਡੱਬੀ ਮੰਗੀ ! ਜਿਉਂ ਹੀ ਜਹਾਜ ਹਵਾ ਚ ਉੱਡਿਆ ਤਾਂ ਡੈਨ ਕੂਪਰ ਨੇ ਏਅਰ-ਹੋਸਟੈੱਸ ' ਫਲੌਰੈਂਸ ਸ਼ੈਫਨਰ ' ਨੂੰ ਇਕ ਪਰਚੀ ਫੜਾਈ , ਏਅਰ-ਹੋਸਟੈੱਸ ਨੇ ਉਹ ਪਰਚੀ ਫੜ ਕੇ ਆਪਣੇ ਕੋਟ ਦੀ ਭੇਜ ਚ ਪਾ ਲਈ ! ਕੂਪਰ ਨੇ ਓਹਨੂੰ ਅਵਾਜ ਮਾਰ ਕੇ ਕਿਹਾ ਕੇ ਪਰਚੀ ਮੇਰੇ ਕੋਲ ਬੈਠ ਕੇ ਪੜ੍ਹ ! ਉਸ ਪਰਚੀ ਉੱਤੇ ਲਿਖਿਆ ਸੀ ,' ਮੇਰੇ ਬੈੱਗ ਚ ਬੰਬ ਹੈ ਜੇ ਕੋਈ ਗੱਲ ਨੂੰ ਮਜ਼ਾਕ ਸਮਝਿਆ ਤਾਂ ਮੇਂ ਜਹਾਜ ਬੰਬ ਨਾਲ ਉੱਡਾ ਦੇਵਾਂਗਾ ! ' ਫਲੌਰੈਂਸ ਸ਼ੈਫਨਰ , ਕੂਪਰ ਦੇ ਨਾਲ ਵਾਲੀ ਸੀਟ ਉੱਤੇ ਜਾ ਬੈਠੀ ਅਤੇ ਕੂਪਰ ਨੇ ਉਸਨੂੰ ਬੈੱਗ ਖੋਲ ਕੇ ਕੋਈ ਬੰਬ ਵਰਗੀ ਚੀਜ ਦਿਖਾਈ ਤੇ ਉਹ ਬਹੁਤ ਡਰ ਗਈ ! ਫੇਰ ਕੂਪਰ ਨੇ ਆਪਣੇ ਸਾਹਮਣੇ ਵਾਲੀ ਸੀਟ ਉੱਤੇ ਬੈਠੇ ਬੰਦੇ ਨੂੰ ਕਿਹਾ ਕੇ ਮੇਂ ਜੋ ਕੁਝ ਬੋਲਦਾ ਜਾਵਾਂ ਉਹ ਇਕ ਪਰਚੀ ਉੱਤੇ ਲਿਖ ਕੂਪਰ ਨੇ ਪਰਚੀ ਉੱਤੇ ਲਿਖਵਾਇਆ ਕੇ ' ਮੈਨੂੰ ਜਹਾਜ ਸਿਆਟਲ ਉਤਰਨ ਸਾਰ 2 ਲਖ ਡਾਲਰ ਚਾਰ ਪੈਰਾਸ਼ੂਟ ਅਤੇ ਜਹਾਜ ਚ ਤੇਲ ਦੀ ਟੈਂਕੀ ਭਰੀ ਚਾਹੀਦੀ ਹੈ ਨਹੀਂ ਮੇਂ ਸਭ ਨੂੰ ਉੱਡਾ ਦੇਵਾਂਗਾ ' ! ਕੂਪਰ ਨੇ ਪਰਚੀ ਉੱਤੇ ਆਪ ਇਸ ਕਰਕੇ ਨਹੀਂ ਲਿਖਿਆ ਕਿਉਂਕਿ ਉਹ ਆਪਣੀ ' ਹੈਂਡ ਰਾਈਟਿੰਗ ' ਦਾ ਨਮੂਨਾ ਨਹੀਂ ਦੇਣਾ ਚਾਹੁੰਦਾ ਸੀ ਫੇਰ ਕੂਪਰ ਨੇ ਏਅਰ-ਹੋਸਟੈੱਸ ਨੂੰ ਕਿਹਾ ਕੇ ਉਹ ਪਰਚੀ ਲੈ ਕੇ ਜਹਾਜ ਦੇ ਕਾਕਪੈੱਟ ਚ ਜਾਵੇ ਅਤੇ ਮੇਰੀ ਮੰਗ ਬਾਰੇ ਪਾਇਲਟ ਨੂੰ ਦੱਸ ਕੇ ਸਿਆਟਲ ਏਅਰਪੋਰਟ ਉੱਤੇ ਸਾਰੀਆਂ ਚੀਜਾਂ ਦਾ ਇੰਤਜਾਮ ਕਰਨ ਲਈ ਕਹੇ !
ਏਅਰ-ਹੋਸਟੈੱਸ ਨੇ ਇੰਝ ਹੀ ਕੀਤਾ , ਪੋਰਟਲੈਂਡ ਤੋਂ ਸਿਆਟਲ ਦੀ ਫਲਾਈਟ ਸਿਰਫ 30 ਮਿੰਟ ਦੀ ਹੈ ਪਰ ਜਹਾਜ 2 ਘੰਟੇ ਸਿਆਟਲ ਸ਼ਹਿਰ ਦੇ ਉੱਪਰ ਚੱਕਰ ਕੱਟਦਾ ਰਿਹਾ ਅਤੇ ਓਨਾ ਚਿਰ ਨਹੀਂ ਉਤਰਨ ਦਿੱਤਾ ਗਿਆ ਜਿੰਨਾ ਚਿਰ ਏਅਰਪੋਰਟ ਅਧਿਕਾਰੀਆਂ ਨੇ ਸਰਕਾਰੀ ਅਧਿਕਾਰੀਆਂ ਦੀ ਮੱਦਦ ਨਾਲ ਕੂਪਰ ਵੱਲੋਂ ਮੰਗਿਆ ਸਾਰਾ ਕੁਝ ਇਕੱਠਾ ਨਾ ਕਰ ਲਿਆ ! ਇਸ ਸਮੇਂ ਦੌਰਾਨ ਬਾਕੀ ਜਹਾਜ ਸਵਾਰਾਂ ਨੂੰ ਸਿਰਫ ਇਹ ਦੱਸਿਆ ਗਿਆ ਕੇ ਕਿਸੇ ਤਕਨੀਕੀ ਨੁਕਸ ਕਰਕੇ ਜਹਾਜ ਦੇ ਉਤਰਨ ਚ ਦੇਰੀ ਹੋ ਰਹੀ ਹੈ !
ਇਸ ਸਾਰੇ ਸਮੇਂ ਦੌਰਾਨ ਕੂਪਰ ਦਾ ਵਿਵਹਾਰ ਬਹੁਤ ਵਧੀਆ ਰਿਹਾ ਉਹ ਸਿਗਰਟ ਪੀਂਦਾ ਰਿਹਾ ਅਤੇ ਓਹਨੇ ਕਾਲੀ ਐਨਕ ਲਗਾ ਲਈ ਸੀ !
ਸ਼ਾਮ ਦੇ 5 .45 ਉੱਤੇ ਜਹਾਜ ਸਿਆਟਲ ਉਤਾਰਿਆ ਗਿਆ ! ਸੂਰਜ ਛਿੱਪ ਚੁੱਕਾ ਸੀ ! ਕੂਪਰ ਨੇ ਪਾਇਲਟ ਨੂੰ ਜਹਾਜ ਦੇ ਵਿਚਲੀਆਂ ਲਾਈਟਾਂ ਬੰਦ ਕਰਨ ਨੂੰ ਕਿਹਾ ਤਾਂ ਕੇ ਮਿਲਟਰੀ ਉਸਨੂੰ ਦੇਖ ਕੇ ਦੂਰੋਂ ਅੰਦਰ ਹੀ ਗੋਲੀ ਨਾ ਮਾਰ ਸਕੇ !
ਜਿਉਂ ਹੀ ਸਾਰਾ ਕੁਝ ਪ੍ਰਬੰਧ ਕਰਕੇ ਅਧਿਕਾਰੀ ਜਹਾਜ ਦੇ ਨੇੜੇ ਆਏ ਤਾਂ ਦੂਜੀ ਏਅਰ-ਹੋਸਟੈੱਸ ' ਮਕਲੋ ' ਚਾਰ ਪੈਰਾਸ਼ੂਟ , ਪੈਸੇ ਆਦਿ ਬਾਹਰ ਜਾ ਕੇ ਫੜ ਲਿਆਈ ਤੇ ਤੇਲ ਭਰ ਦਿੱਤਾ ਗਿਆ ! ਇਸ ਤੇ ਕੂਪਰ ਨੇ ਸਾਰੇ ਦੇ ਸਾਰੇ ਬਾਕੀ 36 ਯਾਤਰੀ ਜਹਾਜ ਚੋ ਉਤਾਰ ਦਿੱਤੇ ਅਤੇ ਜਹਾਜ ਦੇ ਅਮਲੇ ਦੇ ਪੰਜ ਮੈਂਬਰਾਂ ਨੂੰ ਕਿਹਾ ਕੇ ਜਹਾਜ ਨੂੰ ਮੈਕਸੀਕੋ ਸਿਟੀ ਲੈ ਚੱਲੋ !
ਜਿਉਂ ਹੀ ਜਹਾਜ ਰਨਵੇ ਵੱਲ ਗਿਆ ਤਾਂ ਕੂਪਰ ਨੇ ਪਾਇਲਟ ਨੂੰ ਕਿਹਾ ਕੇ ਜਹਾਜ ਘੱਟ ਤੋਂ ਘੱਟ ਸਪੀਡ ਉੱਤੇ ਲੈ ਜੇ ਜਾਣਾ ਹੈ ਅਤੇ 10 ਹਜ਼ਾਰ ਫੁੱਟ ( ਆਮ ਤੌਰ ਤੇ 40 - 45 ਹਜ਼ਾਰ ਫੁੱਟ ਉਚਾ ਉੱਡਦਾ ਹੈ ) ਤੋਂ ਉਚਾ ਨਹੀਂ ਉਡਾਉਣਾ , ਲੈਂਡਿੰਗ ਗੇਅਰ ਖੁੱਲ੍ਹਾ ਰੱਖਣਾ ਹੈ ਅਤੇ ਜਹਾਜ ਦੇ ਖੰਬਾਂ ਦੇ ਫਲੈਪ 25 ਡਿਗਰੀ ਤੇ ਝੁਕੇ ਹੋਣੇ ਚਾਹੀਦੇ ! ਇਸ ਸਾਰੇ ਕੁਝ ਤੋਂ ਲੱਗਦਾ ਹੈ ਕੇ ਕੂਪਰ ਜਹਾਜਾਂ ਬਾਰੇ ਬਰੀਕੀ ਚ ਜਾਣਦਾ ਸੀ !
ਜਹਾਜ ਦੇ ਕੈਪਟਨ ਨੇ ਕਿਹਾ ਕੇ ਜੇ ਜਹਾਜ ਏਨੀ ਸਲੋਅ ਸਪੀਡ ਅਤੇ ਨੀਵਾਂ ਉਡਾਇਆ ਤਾਂ ਏਨੇ ਤੇਲ ਨਾਲ ਜਹਾਜ ਮੈਕਸੀਕੋ ਸਿਟੀ ਨਹੀਂ ਜਾਵੇਗਾ ਤਾਂ ਕੂਪਰ ਅਤੇ ਜਹਾਜ ਦਾ ਅਮਲ ਰਸਤੇ ਚ ' ਰੀਨੋ ( ਨਵਾਡਾ ) ਏਅਰਪੋਰਟ ਤੇ ਉਤਰਨ ਲਈ ਸਹਿਮਤ ਹੋ ਗਏ ਕੇ ਓਥੋਂ ਹੋਰ ਤੇਲ ਭਰਾ ਕੇ ਮੈਕਸੀਕੋ ਜਾਇਆ ਜਾਵੇਗਾ ਅਤੇ ਇਸ ਸਹਿਮਤੀ ਨਾਲ ਜਹਾਜ ਰਾਤ ਦੇ ਸੰਘਣੇ ਹਨੇਰੇ ਚ ਸਿਆਟਲ ਤੋਂ ਉੱਡ ਗਿਆ !
ਜਹਾਜ ਉਡਦੇ ਨੂੰ ਦਸ ਕੁ ਮਿੰਟ ਹੋਏ ਸਨ ਕੇ ਕੂਪਰ ਨੇ ਆਪਣੇ ਕੋਲ ਬੈਠੀ ਏਅਰ ਹੋਸਟੈੱਸ ਨੂੰ ਕਿਹਾ ਕੇ ਤੂੰ ਵੀ ਬਾਕੀ ਸਟਾਫ ਕੋਲ ਕਾਕਪਿਟ ਚ ਚਲੀ ਜਾ ਅਤੇ ਕਾਕਪਿਟ ਨੂੰ ਜਿੰਦਰਾ ਲਗਾ ਲਵੋ ਅਤੇ ਕਿਸੇ ਨੇ ਮੇਰੇ ਵੱਲ ਨਹੀਂ ਦੇਖਣਾ ! ਉਹ ਉੱਠ ਕੇ ਕਾਕਪਿਟ ਚ ਚਲੀ ਗਈ !
ਕੁਝ ਕੁ ਮਿੰਟ ਬਾਅਦ ਜਹਾਜ ਦੇ ਅਮਲੇ ਨੂੰ ਲੱਗਾ ਕੇ ਜਹਾਜ ਅਜੀਬ ਢੰਗ ਨਾਲ ਹਿੱਲਣ ਲੱਗ ਗਿਆ ਹੈ ਨਾਲ ਦੀ ਨਾਲ ਜਹਾਜ ਦੇ ਅੰਦਰਲੇ ਪ੍ਰੈਸ਼ਰ ਦੇ ਘੱਟ ਹੋਣ ਦੀ ਵਾਰਨਿੰਗ ਆਉਣ ਲੱਗੀ ! ਪਾਇਲਟ ਦੇ ਯਤਨ ਕਰਨ ਤੇ ਵੀ ਜਹਾਜ ਕੰਬਦਾ ਹੀ ਰਿਹਾ ਅਤੇ ਇੰਝ ਹੀ ਓਹਨਾ ਕਿਵੇਂ ਨਾ ਕਿਵੇਂ ਤਿੰਨ ਘੰਟੇ ਦੇ ਸਫ਼ਰ ਬਾਅਦ ਜਹਾਜ ' ਰੀਨੋ ' ਏਅਰਪੋਰਟ ਉੱਤੇ ਸੁਰਖਿਅਤ ਉਤਾਰ ਲਿਆ !
ਜਦੋਂ ਜਹਾਜ ਦਾ ਅਮਲਾ ਕਾਕਪਿਟ ਖੋਲ ਕੇ ਕੂਪਰ ਦੀ ਸੀਟ ਵੱਲ ਜਾਣ ਲੱਗਾ ਤਾਂ ਓਹਨਾ ਦੇ ਹੋਸ਼ ਉੱਡ ਗਏ ! ਓਥੇ ਕੂਪਰ ਨਹੀਂ ਸੀ ਜਹਾਜ ਦੀਆਂ ਪਿਛਲੀਆਂ ਪੌੜੀਆਂ ਖੁੱਲੀਆਂ ਹੋਇਆ ਸਨ ਅਤੇ ਦੋ ਪੈਰਾਸ਼ੂਟ , ਇਕ ਟਾਈ ਅਤੇ ਅੱਠ ਪੀਤੀਆਂ ਹੋਇਆ ਸਿਗਰਟਾਂ ਦੇ ਟੋਟੇ ਓਥੇ ਪਏ ਸਨ ਭਾਵ ਕੂਪਰ ਬਾਕੀ ਦੀਆਂ ਦੋ ਪੈਰਾਸ਼ੂਟ ਅਤੇ ਪੈਸੇ ਲੈ ਕੇ ਰਸਤੇ ਚ ਕਿਤੇ ਛਾਲ ਮਾਰ ਗਿਆ ਸੀ !
ਰਾਤ ਦੇ ਹਨੇਰੇ ਚ ਇਸ ਜਹਾਜ ਦੇ ਆਸੇ ਪਾਸੇ ਉੱਡ ਰਹ ਦੋ ਮਿਲਟਰੀ ਜਹਾਜ ਵੀ ਕੂਪਰ ਨੂੰ ਛਾਲ ਮਾਰਦੇ ਨੂੰ ਨਾ ਦੇਖ ਸਕੇ ਕਿਉਂਕਿ ਮਿਲਟਰੀ ਜੰਗੀ ਜਹਾਜ ਏਨੀ ਘੱਟ ਸਪੀਡ ਉੱਤੇ ਉੱਡ ਨਹੀਂ ਸਕਦੇ ਤੇ ਉਹ ਅੱਗੇ ਲੰਘ ਜਾਂਦੇ ਸਨ ਤੇ ਸਰਕਲ ਕੱਟਦੇ ਸਨ , ਸ਼ਾਇਦ ਇਸੇ ਕਰਕੇ ਕੂਪਰ ਨੇ ਸਪੀਡ ਘੱਟ ਕਰਵਾਈ ਸੀ ! ਜਦੋਂ ਏਅਰਪੋਰਟ ਉੱਤੇ ਜਹਾਜ ਦੀ ਚੰਗੀ ਤਰਾਂ ਤਲਾਸ਼ੀ ਕਰ ਲਈ ਗਈ ਅਤੇ ਇਹ ਪੱਕਾ ਯਕੀਨ ਹੋ ਗਿਆ ਕੇ ਕੂਪਰ ਜਹਾਜ ਚ ਨਹੀਂ ਹੈ ਤਾਂ ਤੁਰੰਤ ਸਥਾਨਕ ਪੁਲਿਸ , ਫੌਜ ਅਤ FBI ਦੀਆਂ ਟੀਮਾਂ ਨੇ ਸੈਕੜੇ ਹੈਲੀਕਾਪਟਰਾਂ ਸਮੇਤ 300 ਕਿਲੋਮੀਟਰ ਦੇ ਇਸ ਏਰੀਏ ਨੂੰ ਘੇਰ ਲਿਆ ਪਰ ਨਾ ਕੂਪਰ ਅਤੇ ਨਾ ਹੀ ਕੂਪਰ ਨਾਲ ਸੰਬੰਧਿਤ ਕੋਈ ਸਾਮਾਨ ਦਾ ਇਕ ਟੁਕੜਾ ਵੀ ਕਿਸੇ ਨੂੰ ਲੱਭਾ , ਕੁਝ ਹੋਰ ਮਨੁੱਖੀ ਪਿੰਜਰ ਜਰੂਰ ਉਸ ਜੰਗਲ ਚੋ ਮਿਲ ਗਏ ਪਰ ਕੂਪਰ ਨਹੀਂ !
ਦਿਨ , ਹਫਤੇ , ਮਹੀਨੇ , ਸਾਲ ਬੀਤਣ ਲੱਗੇ ! ਏਜੰਸੀਆਂ ਨੇ ਕੂਪਰ ਨੂੰ ਦਿੱਤੇ ਡਾਲਰਾਂ ਦੇ ਸੀਰੀਅਲ ਨੰਬਰ ਨੋਟ ਕਿਤੇ ਸਨ ! ਅਧਿਕਾਰੀਆਂ ਨੇ ਡਾਲਰਾਂ ਦੇ ਸੀਰੀਅਲ ਨੰਬਰ ਜਾਰੀ ਕਰਕੇ ਇਕ ਨੋਟ ਵੀ ਲੱਭ ਕੇ ਦੇਣ ਉੱਤੇ ਪੱਚੀ ਹਜ਼ਾਰ ਦਾ ਇਨਾਮ ਰੱਖ ਦਿੱਤਾ ਪਰ ਕੁਝ ਹੱਥ ਨਾ ਲੱਗਾ !
ਮਾਹਿਰਾਂ ਨੇ ਮੰਨਿਆ ਕੇ ਉਹ ਕੋਈ ਮਾਹਿਰ ਸਕਾਈ-ਡਾਇਵਰ , ਪਾਇਲਟ ਜਾਂ ਮਾਹਿਰ ਪੈਰਾਸ਼ੂਟਰ ਹੋਵੇਗਾ ਤੇ ਇਸ ਨੂੰ ਮੁਖ ਰੱਖ ਕੇ ਵੀ ਭਾਲ ਕੀਤੀ ਗਈ ਪਰ ਕੁਝ ਨਾ ਪੱਲੇ ਪਿਆ !
ਅਖੀਰ ਦਸ ਸਾਲ ਬਾਅਦ ਇਕ ਨੌਜਵਾਨ ' ਬ੍ਰਾਇਨ ਕਿੰਗਰਮ ' ਨੂੰ ' ਟੀਨਾ ਬਾਰ ਬੀਚ ' ਤੋਂ ਜੋ ਉਸ ਫਲਾਈਟ ਦੇ ਰੂਟ ਤੋਂ 27 ਮੀਲ ਪਾਸੇ ਸੀ ਜੋ ਉਸ ਰਾਤ ਵਗਣ ਵਾਲੀ ਹਵਾ ਦੇ ਵੀ ਉਲਟ ਥਾਂ ਹੈ ! ਰੇਤੇ ਚੋ 5800 ਡਾਲਰ ਦੇ ਤਿੰਨ ਬੰਡਲ ਉਹ ਲੱਭੇ ਜੋ ਕੂਪਰ ਨੂੰ ਦਿੱਤੇ ਗਏ ਸਨ ! ਤਿੰਨੇ ਬੰਡਲ ਨੂੰ ਰਬੜ ਚੜੀ ਹੋਈ ਸੀ ! ਹੁਣ ਸਵਾਲ ਇਹ ਪੈਦਾ ਹੋ ਗਿਆ ਸੀ ਕੇ ਉਹ ਰਬੜ ਕਿਸੇ ਵੀ ਹਾਲਤ ਚ ਦਸ ਸਾਲ ਤੱਕ ਨਹੀਂ ਕੱਟ ਸਕਦੀ ਏਜੰਸੀਆਂ ਨੇ ਜਾਂਚ ਚ ਪਤਾ ਲਾਇਆ ਕੇ ਰਬੜ ਇਕ ਸਾਲ ਮਸਾਂ ਕੱਟਣ ਵਾਲੀ ਸੀ ਅਤੇ ਤਿੰਨੇ ਬੰਡਲ ਇਕੱਠੇ ਇਕੋ ਥਾਂ ਆਏ ਕਿਵੇਂ ? ਏਜੰਸੀਆਂ ਨੇ ਦਸ ਕਿਲੋਮੀਟਰ ਆਸ ਪਾਸ ਪੱਟ ਸੁੱਟਿਆ ਪਰ ਕੋਈ ਹੋਰ ਡਾਲਰ ਦਾ ਟੁਕਟਦਾ ਵੀ ਨਾ ਮਿਲਿਆ ? ਇਕੋ ਥਾਂ ਤਿੰਨ ਬੰਡਲ ਤੇ ਪਾਸੇ ਕੁਝ ਵੀ ਨਾ ?? ਅਸੰਭਵ !! ਕੀ ਕੂਪਰ ਨੇ ਸੁੱਟੇ ?
ਜੇ ਬੰਡਲ ਕੂਪਰ ਨੇ ਸੁੱਟੇ ਤਾਂ ਇਹਦਾ ਮਤਲਬ ਉਹ ਜਿਉਂਦਾ ਸੀ ? ਜੇ ਜਿਉਂਦਾ ਸੀ ਤਾਂ ਓਹਦਾ ਅਸਲ ਨਾਮ ਕੀ ਕੂਪਰ ਹੀ ਸੀ ? ਜਾਂ ਕੁਝ ਹੋਰ ਨਾਮ ਸੀ ? ਕਿਉਂਕਿ ਜੋ ਵੀ ਕੂਪਰ ਨਾਮ ਦੇ ਹਜ਼ਾਰਾਂ ਬੰਦੇ ਉਸ ਵੇਲੇ ਅਮਰੀਕਾ ਚ ਸਨ ਓਹਨਾ ਦੀ ਸਭ ਦੀ ਇਹਨਾਂ ਦਸ ਸਾਲ ਪੁੱਛਗਿੱਛ ਕਰ ਲਈ ਗਈ ਸੀ !
ਕੂਪਰ ਦੇ ਜਿਉਂਦੇ ਹੋਣ ਦਾ ਇਕ ਪੁਖਤਾ ਸਬੂਤ ਇਹ ਵੀ ਹੈ ਕੇ ਨਵੰਬਰ 2021 ਚ ਇਸ ਘਟਨਾ ਨੂੰ 50 ਸਾਲ ਹੋ ਜਾਣਗੇ ਅਤੇ ਕੂਪਰ ਦੀ ਕੱਦ-ਕਾਠੀ ਅਤੇ ਅਨੁਮਾਨਤ ਉਮਰ ਦੇ ਕਿਸੇ ਬੰਦੇ ਦੀ ਉਸ ਵੇਲੇ ਗੁੰਮਸ਼ੁਦਗੀ ਦੀ ਕੋਈ ਰਿਪੋਰਟ ਦਰਜ ਨਹੀਂ ਹੋਈ !
ਜਹਾਜ ਦੇ ਸਟਾਫ ਦੇ ਦੱਸਣ ਦੇ ਅਧਾਰ ਤੇ FBI ਨੇ ਰਾਤੋ-ਰਾਤ ਰਲਦੀ ਮਿਲਦੀ ਸ਼ਕਲ ਵਾਲਾ ਸਕੈਚ ਬਣਾ ਲਿਆ ਸੀ ! ਹੁਣ ਤੱਕ ਰਲਦੀ ਮਿਲਦੀ ਸ਼ਕਲ ਦੇ ਹਜ਼ਾਰਾਂ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਰ ਨਤੀਜਾ - ਜ਼ੀਰੋ - !
ਹੁਣ ਤੱਕ ਕੂਪਰ ਦਾ ਕੇਸ ਇਕ ਮਿੱਥ ਵਰਗਾ ਬਣ ਚੁੱਕਾ ਹੈ ! ਲੋਕ ਉਸਨੂੰ ਲੀਜੈਂਡ ਮੰਨਦੇ ਹਨ ! ਲੋਕਾਂ ਦਾ ਵਿਸ਼ਵਾਸ਼ ਹੈ ਉਹ ਬਚ ਗਿਆ ਸੀ ਅਤੇ ਲੰਬਾ ਸਮਾਂ ਜਿਉਂਦਾ ਰਿਹਾ ! ਉਸ ਇਲਾਕੇ ਦੇ ਲੋਕ ਇਕੱਠੇ ਹੋ ਕੇ ਡੀ ਬੀ ਕੂਪਰ ਦੇ ਨਾਮ ਉੱਤੇ ਪਾਰਟੀਆਂ ਕਰਦੇ ਨੱਚਦੇ ਟੱਪਦੇ ਹਨ ! ਕੂਪਰ ਦੇ ਇਸ ਵਾਕੇ ਨੇ ਕਨੇਕਾਂ ਕਿਤਾਬਾਂ , ਡਾਕੂਮੈਂਟਰੀਆਂ , ਗੀਤਾਂ ਨੂੰ ਜਨ੍ਮ ਦਿੱਤਾ ਪਰ FBI ਇਸ ਅਣਸੁਲਝੇ ਕੇਸ ਨੂੰ ਆਪਣੇ ਉੱਤੇ ਇਕ ਧੱਬਾ ਮੰਨਦੀ ਹੈ ! ਇਸ ਕੇਸ ਦੀਆਂ ਬਹੁਤ ਸਾਰੀਆਂ ਰੌਚਿਕ ਹੋਰ ਵੀ ਗੱਲਾਂ ਪ੍ਰਚਲਿਤ ਹਨ !
 
< Prev   Next >

Advertisements

Advertisement
Advertisement
Advertisement
Advertisement
Advertisement