:: PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ   :: ‘ਸੁਨਹਿਰੀ ਜਿੱਤ ਦੀ ਮਸ਼ਾਲ’: 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਮਸ਼ਾਲ ਦਾ ਹੋਇਆ ਸਵਾਗਤ   :: 7 ਸਾਲ ਦੇ ਬੱਚੇ ਕਾਰਨ ਬੰਗਾਲ ਚ ਟਲਿਆ ਵੱਡਾ ਰੇਲ ਹਾਦਸਾ   :: ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ ਤੇ   :: NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ   :: ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ RT-PCR ਨੈਗੇਟਿਵ ਰਿਪੋਰਟ ਕੀਤੀ ਜ਼ਰੂਰੀ   :: ਖਾਲਿਸਤਾਨ ਹਮਾਇਤੀਆਂ ਵਲੋਂ CM ਖੱਟੜ ਨੂੰ ਧਮਕੀ, 15 ਅਗਸਤ ’ਤੇ ਨਹੀਂ ਲਹਿਰਾਉਣ ਦੇਣਗੇ ਤਿਰੰਗਾ   :: ਪਾਕਿ ਕੋਰੋਨਾ ਕਾਰਨ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਆਗਿਆ ਨਹੀਂ ਦੇ ਰਿਹਾ: ਸਰਕਾਰ   :: ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ ਓਲੰਪਿਕ ’ਚ ਨਜ਼ਰ ਆਇਆ: PM ਮੋਦੀ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਲਾਈਲਾਮਾ ਦੇ ਨੁਮਾਇੰਦੇ ਨਾਲ ਕੀਤੀ ਮੁਲਾਕਾਤ, ਗੁੱਸੇ ’ਚ ਚੀਨ   :: ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ   :: ਰਾਹਤ: ਹਰਿਆਣਾ ’ਚ ਸਸਤੀ ਹੋਈ ਬਿਜਲੀ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ   :: ਸ਼ਾਹ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ’ਤੇ ਹਿਮੰਤ ਅਤੇ ਜੋਰਾਮਥੰਗਾ ਨਾਲ ਕੀਤੀ ਗੱਲ   :: ਮਮਤਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਪੱਛਮੀ ਬੰਗਾਲ ਚ ਇਲੈਕਟ੍ਰਿਕ ਵਾਹਨ ਉਦਯੋਗ ਤੇ ਹੋਈ ਚਰਚਾ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲੇ ਮੋਦੀ, ਬੋਲੇ- ਭਾਰਤ-ਅਮਰੀਕਾ ਦਾ ਰਿਸ਼ਤਾ ਹੋਰ ਹੋਇਆ ਮਜ਼ਬੂਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਹਿਲਾਵਾਂ ਦੇ ਕੱਪੜਿਆਂ ’ਤੇ ਟਿੱਪਣੀ ਕਰਨ ਵਾਲੇ CM ਦੀ ਧੀ ਨੇ ਪਾਈ ਫਟੀ ਜੀਨਸ, ਵੇਖੋ ਵਾਇਰਲ ਤਸਵੀਰਾਂ ਦਾ ਸੱਚ PRINT ਈ ਮੇਲ
ਮਹਿਲਾਵਾਂ ਦੇ ਕੱਪੜਿਆਂ ’ਤੇ ਟਿੱਪਣੀ ਕਰਨ ਵਾਲੇ CM ਦੀ ਧੀ ਨੇ ਪਾਈ ਫਟੀ ਜੀਨਸ, ਵੇਖੋ ਵਾਇਰਲ ਤਸਵੀਰਾਂ ਦਾ ਸੱਚਨਵੀਂ ਦਿੱਲੀ --19ਮਾਰਚ-(ਮੀਡੀਦੇਸਪੰਜਾਬ)-- ਉੱਤਰਾਖੰਡ ਦੇ ਮੁੱਖ ਮੰਤਰੀ ਨੇ ਹਾਲ ਹੀ ’ਚ ਮਹਿਲਾਵਾਂ ਦੇ ਕੱਪੜਿਆਂ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਫਟੀ (ਕੱਟ ਵਾਲੀ) ਜੀਨਸ ਪਾਉਣਾ ਸੰਸਕਾਰ ਨਹੀਂ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਉਹ ਵਿਵਾਦਾਂ ’ਚ ਘਿਰ ਗਏ ਸਨ। ਕਈ ਲੋਕਾਂ ਨੇ ਉਨ੍ਹਾਂ ਦੇ ਬਿਆਨ ਦੀ ਆਲੋਚਨਾ ਕੀਤੀ। ਇਸੇ ਦੌਰਾਨ ਫ਼ਿਲਮ ‘ਚੱਕ ਦੇ ਇੰਡੀਆ’ ਫੇਮ ਅਦਾਕਾਰਾ ਚਿਤਰਾਸ਼ੀ ਰਾਵਤ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਉਹ ਫਟੀ ਜੀਨਸ ਪਹਿਨੇ ਨਜ਼ਰ ਆ ਰਹੀ ਹੈ। ਚਿਤਰਾਸ਼ੀ ਨੂੰ ਸੀ. ਐੱਮ. ਦੀ ਧੀ ਦੱਸਿਆ ਜਾ ਰਿਹਾ ਹੈ।

ਲੋਕ ਤਸਵੀਰਾਂ ਸ਼ੇਅਰ ਕਰਕੇ ਆਖ ਰਹੇ ਨੇ ਅਜਿਹੀਆਂ ਗੱਲਾਂ
ਲੋਕ ਤਸਵੀਰਾਂ ਨੂੰ ਇਹ ਆਖ ਕੇ ਸ਼ੇਅਰ ਕਰ ਰਹੇ ਹਨ ਕਿ ਜਦੋਂ ਖ਼ੁਦ ਤੀਰਥ ਰਾਵਤ ਸਿੰਘ ਦੀ ਧੀ ਅਦਾਕਾਰਾ ਹੈ ਅਤੇ ਉਹ ਦੂਜੀਆਂ ਮਹਿਲਾਵਾਂ ਦੇ ਕੱਪੜਿਆਂ ’ਤੇ ਤੰਜ ਕੱਸ ਰਿਹਾ ਹੈ। ਹੁਣ ਅਦਾਕਾਰਾ ਨੇ ਖ਼ੁਦ ਇਸ ’ਤੇ ਚੁੱਪੀ ਤੋੜੀ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੇਰੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ’ਚ ਮੈਂ ਫਟੀ ਜੀਨਸ ਪਹਿਨੀ ਹੋਈ ਹੈ ਅਤੇ ਮੈਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੀ ਧੀ ਦੱਸਿਆ ਜਾ ਰਿਹਾ ਹੈ। ਇਗ ਸੱਚ ਹੈ ਕਿ ਮੇਰੇ ਵੀ ਪਿਤਾ ਦਾ ਨਾਂ ਤੀਰਥ ਸਿੰਘ ਰਾਵਤ ਹੈ। ਇਸ ਲਈ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਧੀ ਦੇ ਤੌਰ ’ਤੇ ਮੇਰੀ ਵਾਇਰਲ ਤਸਵੀਰ ਸੱਚ ਤੋਂ ਪਰੇ ਹੈ। ਦਰਅਸਲ, ਚਿਤਰਾਸ਼ੀ ਦੇ ਪਿਤਾ ਦਾ ਨਾਂ ਤੀਰਥ ਸਿੰਘ ਰਾਵਤ ਹੈ, ਕਿਸੇ ਵਜ੍ਹਾ ਕਰਕੇ ਇਹ ਗਲ਼ਤਫਹਿਮੀ ਹੋਈ।

PunjabKesari
ਨਵਿਆ ਨੇ ਦਿੱਤਾ ਸੀ. ਐੱਮ. ਤੀਰਥ ਸਿੰਘ ਰਾਵਤ ਨੂੰ ਜਵਾਬ 
ਨਵਿਆ ਨੇ ਸੋਸ਼ਲ ਮੀਡੀਆ ’ਤੇ ਸੀ. ਐੱਮ. ਦੇ ਇਸ ਬਿਆਨ ਦਾ ਸਕ੍ਰੀਨਸ਼ਾਟ ਸਾਂਝਾ ਕਰਦੇ ਹੋਏ ਲਿਖਿਆ ਕਿ ‘WTF, ਸਾਡੇ ਕੱਪੜੇ ਬਦਲਣ ਤੋਂ ਪਹਿਲਾਂ ਆਪਣੀ ਮਾਨਸਿਕਤਾ ਬਦਲੋ ਕਿਉਂਕਿ ਇਥੇ ਹੈਰਾਨ ਕਰਨ ਵਾਲੀ ਚੀਜ ਸਿਰਫ਼ ਅਜਿਹੇ ਮੈਸੇਜ ਅਤੇ ਕੁਮੈਂਟਸ ਹਨ, ਜਿਨ੍ਹਾਂ ਨੂੰ ਸਮਾਜ ’ਚ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਵਿਆ ਨੇ ਇਕ ਗੁੱਸੇ ਵਾਲੀ ਇਮੋਜ਼ੀ ਵੀ ਬਣਾਈ। ਨਵਿਆ ਬੋਲੀ ‘ਮਾਣ ਨਾਲ ਪਵਾਂਗੀ ਰਿਪਡ ਜੀਨਸ।’

ਕੀ ਸੀ. ਐੱਮ. ਸਾਨੂੰ ਸਹੀਂ ਮਾਹੌਲ ਦੇ ਸਕਦੇ ਹਨ : ਨਵਿਆ
ਨਵਿਆ ਨੇ ਆਪਣੀ ਗੱਲ ਨੂੰ ਪੂਰਾ ਕਰਦੇ ਹੋਏ ਅੱਗੇ ਕਿਹਾ ਕੀ ਸੀ. ਐੱਮ. ਸਾਨੂੰ ਸਹੀਂ ਮਾਹੌਲ ਦੇ ਸਕਦੇ ਨੇ? ਇਸ ਤੋਂ ਇਲਾਵਾ ਨਵਿਆ ਨੇ ਇਕ ਦੂਜੀ ਸਟੋਰੀ ’ਚ ਆਪਣੀ ਰਿਪਡ ਜੀਨਸ ਪਹਿਨਿਆ ਦੀ ਇਕ ਤਸਵੀਰ ਸਾਂਝੀ ਕਰਕੇ ਲਿਖਿਆ ‘ਮੈਂ ਆਪਣੀ ਰਿਪਡ ਜੀਨਸ ਪਹਿਨਾਂਗੀ, ਥੈਂਕ ਯੂ ਅਤੇ ਮੈਂ ਇਸ ਜੀਨਸ ਨੂੰ ਮਾਣ ਨਾਲ ਪਵਾਂਗੀ।’

ਇਹ ਸੀ ਤੀਰਥ ਸਿੰਘ ਰਾਵਤ ਦਾ ਬਿਆਨ
ਤੀਰਥ ਸਿੰਘ ਰਾਵਤ ਨੇ ਇਕ ਪ੍ਰੋਗਰਾਮ ’ਚ ਕਿਹਾ ਸੀ ਕਿ ਮਹਿਲਾਵਾਂ ਦੀਆਂ ਜੀਨਸ ਵੇਖ ਕੇ ਹੈਰਾਨੀ ਹੁੰਦੀ ਹੈ। ਉਨ੍ਹਾਂ ਦੇ ਮਨ ’ਚ ਇਹ ਸਵਾਲ ਉੱਠਦਾ ਹੈ ਕਿ ਇਸ ਨਾਲ ਸਮਾਜ ’ਚ ਕੀ ਸੰਦੇਸ਼ (ਸੁਨੇਹਾ) ਜਾਵੇਗਾ। ਉਨ੍ਹਾਂ ਨੇ ਕਿਹਾ ‘ਮੈਂ ਜੈਪੁਰ ’ਚ ਇਕ ਪ੍ਰੋਗਰਾਮ ’ਚ ਸੀ ਅਤੇ ਜਦੋਂ ਮੈਂ ਜਹਾਜ ’ਚ ਬੈਠਿਆ ਸੀ ਤਾਂ ਮੇਰੇ ਨਾਲ ਇਕ ਭੈਣ ਜੀ ਬੈਠੀ ਸੀ। ਮੈਂ ਜਦੋਂ ਉਸ ਵੱਲ ਵੇਖਿਆ ਤਾਂ ਹੇਠਾ ਗਮਬੂਟ ਸੀ। ਜਦੋਂ ਹੋਰ ਉੱਪਰ ਵੇਖਿਆ ਤਾਂ ਗੋਡੇ ਫਟੇ ਸਨ। ਉਸ ਦੇ ਨਾਲ ਦੋ ਬੱਚੇ ਵੀ ਸਨ। ਉਸ ਮਹਿਲਾ ਨੇ ਮੈਨੂੰ ਦੱਸਿਆ ਕਿ ਉਹ ਇਕ ਐੱਨ. ਜੀ. ਓ. ਚਲਾਉਂਦੀ ਹੈ। ਮੈਂ ਕਿਹਾ ਕਿ ਸਮਾਜ ਦੇ ਵਿਚ ਗੋਡੇ ਫਟੇ ਦਿਖਦੇ ਹਨ, ਬੱਚਿਆਂ ਨਾਲ ਹਨ, ਕੀ ਸੰਸਕਾਰ ਹੈ ਇਹ?’

 
< Prev   Next >

Advertisements

Advertisement
Advertisement
Advertisement
Advertisement
Advertisement
Advertisement