ਸਿੱਖ ਡਾਇਸਪੁਰਾ ਨੂੰ ਭਵਿੱਖ ਦੀ ਚੁਣੌਤੀ
ਮੁੱਢ ਕਦੀਮ ਤੋਂ ਹੀ ਧੰਨ ਗੁਰੂ ਨਾਨਕ ਸਾਹਿਬ ਦਾ ਵਿਜ਼ਨ ਅਤੇ ਮਿਸ਼ਨ ਬ੍ਰਹਿਮੰਡੀ ਹੈ, ਗੁਰਬਾਣੀ ਦੀ ਵਿਚਾਰਧਾਰਾ ਅਤੇ ਗੁਰੂ ਸਾਹਿਬ ਦਾ ਕਾਰਜ ਖੇਤਰ ਹਮੇਸ਼ਾਂ ਸੰਸਾਰ ਪੱਧਰ ਦਾ ਸੀ ਤੇ ਹੈ | ਸਮੁੱਚੇ ਰੂਪ ਵਿਚ ਵੀ ਗੁਰੂ ਗਰੰਥ ਸਾਹਿਬ ਦਾ ਸਿਧਾਂਤ ਇਕ ਗਲੋਬਲ ਪ੍ਰਸਪੈਕਟਿਵ ਹੈ | ਗੁਰੂ ਨਾਨਕ ਸਾਹਿਬ ਜੀ ਦੀ ਇਤਿਹਾਸਕ ਸਾਖੀ ਹੈ ਜਿਸ ਵਿਚ ਉਹਨਾਂ ਨੇ ਬੁਰਾ ਵਿਹਾਰ ਕਰਨ ਵਾਲੇ ਪਿੰਡ ਦੇ ਲੋਕਾਂ ਨੂੰ ਕਿਹਾ ਵਸਦੇ ਰਹੋ ਤੇ ਸੇਵਾ ਕਾਰਨ ਵਾਲੇ ਪਿੰਡ ਦੇ ਲੋਕਾਂ ਨੂੰ ਕਿਹਾ ਉੱਜੜ ਜਾਓ , ਸ਼ਇਦ ਇਹ ਗੁਰਵਾਕ ਸਿੱਖ ਕੌਮ ਦੀ ਤਕਦੀਰ ਵਿਚ ਵੀ ਗੁਰੂ ਨੇ ਲਿਖ ਦਿੱਤਾ ਸੀ, ਸਿੱਖ ਕੌਮ ਸਾਰੇ ਸੰਸਾਰ ਵਿਚ ਉੱਜੜ ਗਈ | ਸੰਸਾਰ ਵਿਚ ਬਹੁਤ ਲੋਕ ਬੇਹਤਰ ਜਿੰਦਗੀ ਲਈ ਇਕ ਤੋਂ ਦੂਜੇ ਮੁਲਕ ਜਾਂਦੇ ਹਨ ਪਰਵਾਸ ਕਰਦੇ ਹਨ,
ਪੰਜਾਬੀਆਂ ਨੇ ਵੀ ਬਹੁਤ ਵਡੀ ਗਿਣਤੀ ਵਿਚ ਪਰਵਾਸ ਕੀਤਾ ਉਸ ਦੇ ਬਹੁਤ ਕਾਰਨ ਹੋ ਸਕਦੇ ਨੇ
ਪਰ ਪੰਜਾਬੀਆਂ ਦੀਆਂ ਰਗਾਂ ਵਿਚ ਸਦੀਆਂ ਤੋਂ ਗੁਰੂ ਨਿਵਾਜੀ ਅਣਖ ,ਗੈਰਤ ,ਸਵੈਮਾਣ, ਦੇ
ਨਾਲ ਨਾਲ ਦਇਆ ,ਇਮਾਨਦਾਰੀ ,ਕਿਰਤ ਕਰੋ ,ਨਾਮਜਪੋ ਤੇ ਵੰਡ ਸ਼ਕੋ ਦੀ ਪਾਣ ਨੇ ਪੰਜਾਬੀਆਂ
ਨੂੰ ਬੁਲੰਦੀਆਂ ਤੇ ਪਹੁੰਚਾਇਆ | ਭਾਰਤ ਵਿਚ ਹਿੰਦ ਹਕੂਮਤ ਵਲੋਂ ਵਿਸ਼ੇਸ ਤੋਰ ਤੇ
ਸਿੱਖਾਂ ਦੀ ਕੀਤੀ ਗਈ ਦੁਰਦਸ਼ਾ ਇਸ ਉਜਾੜੇ ਦਾ ਮੁੱਖ ਕਾਰਨ ਸੀ ਪਰ ਸੰਸਾਰ ਭਰ ਵਿਚ ਵਸਦੀ
ਸਿੱਖ ਕੌਮ ਨੇ ਕੌਂਮੀ ਹੋਂਦ ਨੂੰ ਗੁਰੂ ਨਾਨਕ ਦੇ ਵਿਜ਼ਨ ਵਾਂਗ ਗਲੋਬਲ ਮੁਕਾਮ ਦਿੱਤਾ,
ਸਿੱਖ ਕੌਮ ਨੇ ਗ੍ਰੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਵਿਚੋਂ ਅਜੇ ਇਕ ਵੰਡ ਕੇ ਸ਼ਕੋ (ਲੰਗਰ )
ਤੇ ਹੀ ਕਾਰਜ ਕੀਤਾ ਹੈ ਤੇ ਸੰਸਾਰ ਨੇ ਝੁੱਕ ਝੁੱਕ ਸਲਾਮ ਕੀਤੀ ,ਅੱਜ ਹਰ ਖੇਤਰ ਵਿਚ 'ਹਰ
ਮੈਦਾਨ ਫਤਿਹ' ਕਰ ਕੇ ਸੰਸਾਰ ਵਿਚ ਸਿੱਖ ਕੌਮ ਦੀ ਸਰਦਾਰੀ ਦਾ ਬੋਲ ਬਾਲਾ ਹੈ|
ਇਸ
ਸਿੱਖ ਤਾਕਤ ਨੂੰ ਨਾਮ ਦਿੱਤਾ ਜਾਂਦਾ ਹੈ ਸਿੱਖ ਡਾਇਸਪੁਰਾ ਤੇ ਪੇਂਡੂ ਭਾਸ਼ਾ ਵਿਚ 'ਸਾਡੇ
ਐਨ ਆਰ ਆਈ' ,ਇਹ ਸਿੱਖ ਕੌਮ ਅਤੇ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ,ਪੰਜਾਬ ਦੀ ਆਰਥਿਕਤਾ
ਦਾ ਥੰਮ ਹਨ , ਗੁਰਦੁਆਰਿਆਂ,ਗੁਰਪੁਰਬਾਂ, ਡੇਰਿਆਂ ,ਮੇਲਿਆਂ ,ਕਬੱਡੀ ਕੱਪਾਂ ,ਗਾਇਕਾਂ
,ਕਲਾਕਾਰਾਂ ,ਫਿਲਮਾਂ, ਪ੍ਰਚਾਰਕਾਂ ,ਕਥਾਵਾਚਕਾਂ ,ਰਾਗੀਆਂ ਢਾਡੀਆਂ , ਹਰ ਤਰਾਂ ਦੀ ਦੀ
ਐਨ ਜੀ ਓ , ਦੀ ਇਕਲੌਤੀ ਆਸ ਹੈ ਇਹ ਸਿੱਖ ਡਾਇਸਪੁਰਾ |
ਪੰਜਾਬ ਦੀ ਰਾਜਨੀਤੀ ਵਿਚ ਵੀ
ਸਿੱਖ ਡਾਇਸਪੁਰਾ ਦਾ ਅਹਿਮ ਸਥਾਨ ਹੈ ਪਿਛਲੀ ਵਿਧਾਨ ਸਭਾ ਚੋਣ ਵਿਚ ਵੀ ਪ੍ਰਚਾਰ ਤੇ
ਆਰਥਿਕ ਪੱਖ ਤੋਂ ਸਿੱਖ ਡਾਇਸਪੁਰਾ ਦਾ ਵੱਡਾ ਸਹਿਯੋਗ ਸੀ , ਧਰਨਿਆਂ ਮੋਰਚਿਆਂ ਵਿਚ ਵੀ ਇਸ
ਦੀ ਅਹਿਮ ਭੂਮਿਕਾ ਹੁੰਦੀ ਹੈ ਕਈਵਾਰ ਤਾਂ ਜਿਆਦਾ ਪੈਸੇ ਕਾਰਨ ਹੀ ਮੋਰਚੇ ਅਸਫਲ ਹੋ
ਜਾਂਦੇ ਸਨ ,ਪਰ ਸਿੱਖ ਡਾਇਸਪੁਰਾ ਦਾ ਸਭ ਤੋਂ ਵੱਡਾ ਕਾਰਜ ਇਸ ਵਾਰ ਕਿਸਾਨੀ ਸੰਘਰਸ਼ ਵਿਚ
ਚੱਲ ਰਿਹਾ ਹੈ , ਕਿਸਾਨ ਵੀਰ ਇਸ ਮੋਰਚੇ ਨੂੰ ਦਿੱਲੀ ਦੇ ਬਾਡਰ ਤੇ ਲੜ ਰਿਹਾ ਹੈ ਤੇ
ਸਿੱਖ ਡਾਇਸਪੁਰਾ ਇਸ ਨੂੰ ਸੰਸਾਰ ਪੱਧਰ ਤੇ ਤਨ ਮਨ ਧਨ ਨਾਲ ਲੜ ਰਿਹਾ ਹੈ ,ਸਿੱਖਾਂ ਨੇ
ਆਪਣੀ ਸੰਸਾਰ ਪੱਧਰੀ ਹੋਂਦ ਕਾਰਨ ਹੀ ਮੋਦੀ ਸਰਕਾਰ ਨੂੰ ਸੰਸਾਰ ਪੱਧਰੀ ਟੱਕਰ ਦਿੱਤੀ ਅਤੇ
ਹਰ ਵਾਰ ਨਿਸਲ ਕੀਤਾ ,ਭਾਵੇਂ ਵਿਦੇਸ਼ਾਂ ਦੀਆਂ ਸੜਕਾਂ ਤੇ ਰੈਲੀਆਂ ਸਨ,
ਸੋਸ਼ਲ ਮੀਡੀਆ
ਜੰਗ ਸੀ ,ਟਵਿਟਰ ਤੇ ਹੈਸ਼ ਟੈਗ ਜੰਗ ਸੀ ,ਤੇ ਭਾਵੇਂ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪਹਿਚਾਣ
ਦੇਣ ਦੀ ਚਣੌਤੀ ਸੀ, ਇਸ ਵਾਰ ਸਿੱਖ ਡਾਇਸਪੁਰਾ ਦੀ ਭੂਮਿਕਾ ਲਾਜੁਆਬ ਸੀ , ਪਰ ਇਹ
ਵਰਤਾਰਾ ਹਿੰਦ ਹਕੂਮਤ ਨੂੰ ਵੀ ਦਿਖਾਈ ਦੇ ਰਿਹਾ ਹੈ ਤੇ ਉਸ ਨੂੰ ਬਰਦਾਸ਼ਤ ਨਹੀਂ ਹੋਣਾ
,1984 ਤੋਂ ਬਾਅਦ ਸਰਕਾਰ ਨੇ ਆਪਣੀ ਇਖਲਾਕੀ ਹਰ ਕਬੂਲ ਕਰਦਿਆਂ ਹਰ ਉਸ ਸ਼ਕਤੀ ਨੂੰ ਨੀਤੀਗਤ
ਨਿਸ਼ਾਨਾ ਬਣਾਇਆਂ ਜਿਸ ਨੇ ਉਸ ਨੂੰ ਹਾਰ ਦਾ ਮੂੰਹ ਵਿਖਾਇਆ ਜਿਵੇਂ ਅਕਾਲ ਤਖ਼ਤ ਸੀ
ਸਰਵਉੱਚਤਾ,ਦਮਦਮੀ ਟਕਸਾਲ ,ਅਖੰਡ ਕੀਰਤਨੀ ਜਥਾ, ਸਿੱਖ ਸਟੂਡੈਂਟ ਫੈਡਰੇਸ਼ਨ ,ਆਦਿਕ ਹੋਰ ਵੀ
,
ਭਵਿੱਖ ਵਿਚ ਸਿੱਖ ਡਾਇਸਪੁਰਾ ਹਿੰਦ ਹਕੂਮਤ ਦੇ ਬੁਰੀ ਤਰਾਂ ਨਿਸ਼ਾਨੇ ਤੇ ਰਹੇਗਾ, ਗੁਰੂ ਦਾ ਵਾਸਤਾ ਦੇ ਕੇ ਸਭ ਨੂੰ ਅਰਜੋਈ ਹੈ :--
ਮਾਮੂਲੀ
ਚੌਧਰਾਂ ਕਾਰਨ ਜਾਂ ਬੇਲੋੜੇ ਸਿਧਾਂਤਕ ਮਸਲਿਆਂ ਦੇ ਝਮੇਲੇ ਵਿਚ ਗੁਰੂ ਘਰਾਂ ਦੀ ਲੜਾਈ
ਤੋਂ ਬਚਿਆ ਜਾਵੇ ਜਾਂ ਗੁਰੂ ਹੁਕਮਾਂ ਅਨੁਸਾਰੀ ਬੰਦ ਕਮਰੇ ਵਿਚ ਸਫ਼ਾਂ ਤੇ ਮਿਲ ਬੈਠ ਕੇ
ਮਸਲੇ ਹੱਲ ਕੀਤੇ ਜਾਣ|
ਸਿਧਾਂਤਕ ਵਿਰੋਧ ਹੋਣ ਤੇ ਗੁਰੂ ਨਾਨਕ ਸਾਹਿਬ ਵਾਂਗ ਗੋਸ਼ਟੀਆਂ ਰਾਹੀਂ ਸੁਹਿਰਦਤਾ ਨਾਲ ਹੱਲ ਵੱਲ ਤੁਰਿਆ ਜਾਵੇ |
ਆਪਣੀ ਨਵੀਂ ਪੀੜ੍ਹੀ ਨੂੰ ਸ਼ਾਨਾਮੱਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਹਰ ਗੁਰੂ ਘਰ ਤੇ ਮਾਪੇ ਯਤਨਸ਼ੀਲ ਹੋਣ |
ਸੰਸਾਰ ਪੱਧਰ ਤੇ ਸੇਵਾ ਕਰ ਰਹੀਆਂ ਜਥੇਬੰਦੀਆਂ ਆਪਸੀ ਵਿਰੋਧ ਤੋਂ ਬੱਚ ਕੇ ਇਕਸੁਰਤਾ ਇਕਸਾਰਤਾ ਲਈ ਲਾਮਬੰਦੀ ਕਰਨ|
ਸਰਕਾਰੀ ਪ੍ਰੋਪੇਗੰਡਾ ਕਰਦੇ ਦਾਸਤਾਰਧਾਰੀਆਂ ਦੀ ਨਿਸ਼ਾਨਦੇਹੀ ਕਰ ਕੇ ਉਹਨਾਂ ਤੋਂ ਕੌਮ ਨੂੰ ਸੁਚੇਤ ਕੀਤਾ ਜਾਵੇ |
ਸਿੱਖ ਮੀਡੀਆ ਦੀ ਵਰਤੋਂ ਆਪਾਵਿਰੋਧੀ ਮਸਲਿਆਂ ਤੇ ਨਾ ਕੀਤੀ ਜਾਵੇ ,ਬਲਕਿ ਕੇਵਲ ਉਸਾਰੂ ਪੱਖਾਂ ਤੇ ਕੀਤੀ ਜਾਵੇ |
ਹੋ
ਸਕੇ ਤਾਂ ਕੌਂਮੀ ਪੈਸਿਆਂ ਦੀ ਵਰਤੋਂ ਵੇਲੇ ਹੀ ਗੁਰੂ ਹੁਕਮਾਂ ਅਨੁਸਾਰ ਅਕਲ ਨਾਲ ਦਾਨ
ਕੀਤਾ ਜਾਵੇ , ਮਗਰੋਂ ਕਿਸੇ ਨੂੰ ਚੋਰ ਬਣਾਉਣ ਨਾਲੋਂ ਚੰਗਾ ਪਹਿਲਾਂ ਹੀ ਨਿਸ਼ਾਨਦੇਹੀ ਕਰ
ਕੇ ਪੈਸੇ ਵਰਤੋ ਤਾਂ ਕਿ ਠੱਗਾਂ ਤੋਂ ਬਚਿਆ ਜਾ ਸਕੇ |
ਸਿੱਖ ਡਾਇਸਪੁਰਾ ਦੀ ਆਪਸੀ ਸਾਂਝ ਹੋਰ ਮਜਬੂਤ ਕੀਤੀ ਜਾਵੇ, ਜਥੇਬੰਦਕ ਅਲਾਇੰਸ ਇਸ ਦੇ ਵਧੀਆ ਤਰੀਕੇ ਬਣ ਸਕਦੇ ਹਨ|
ਕਿਸੇ ਵੀ ਕਿਸਮ ਦੇ ਧੜਿਆਂ, ਵਿਚਾਰਕ ਵਖਰੇਵਿਆਂ ,ਮਤਭੇਦਾਂ ,ਲੜਾਈਆਂ ,ਦੁਸ਼ਮਣੀਆਂ ਦੇ ਚਲਦੇ ਹੋਏ ਵੀ ਸਿੱਖ ਸਿੱਖ ਤੇ ਭਰੋਸਾ ਨਾ ਛੱਡੇ |
ਗੁਰੂ ਨਿਵਾਜੀ ਪੰਜਾਬੀ ਭਾਸ਼ਾ ਨੂੰ ਸੰਸਾਰ ਦੀ ਭਾਸ਼ਾ ਬਣਾਉਣ ਲਈ ਸੁਪਨਾ ਵੇਖੀਏ |
ਲਿਖਣ ਨੂੰ ਬਹੁਤ ਕੁਝ ਪਰ ਲੰਮਾਂ ਲਿਖਿਆ ਕੋਈ ਨਹੀਂ ਪੜ੍ਹਦਾ ,ਹਰ ਸਿੱਖ ਸਿਆਣਾ ਤੇ ਸਰਦਾਰ ਹੈ
ਇਕ
ਆਖਰੀ ਗੱਲ : ਅੱਜ ਸੰਸਾਰ ਦੀ ਚੋਟੀ ਤੇ ਦੋ ਕੌਮਾਂ ਸਿਖਰ ਤੇ ਹਨ ਇਕ ਯਹੂਦੀ ਤੇ ਦੂਜੀ
ਈਸਾਈਅਤ ,ਈਸਾਈਆਂ ਨੇ ਕੌਮ ਦੀ ਗਿਣਤੀ ਵਧਾ ਕੇ ਸਿਖਰ ਛੂਹਿਆ ਤੇ ਯਹੂਦੀਆਂ ਨੇ ਤਾਕਤ
ਵਧਾਕੇ , ਯਹੂਦੀ ਮੰਨਦੇ ਹਨ ਕਿ ਤਾਕਤ ਲਈ ਸਿਰਾਂ ਦੀ ਗਿਣਤੀ ਨਾਲੋਂ ਸਗੋਂ ਦਿਮਾਗਾਂ ਨੂੰ
ਗਿਣਤੀ ਆਉਣੀ ਚਾਹੀਦੀ ਹੈ
ਸਿੱਖਾਂ ਦੇ ਸਿੱਖਣ ਦੀ ਇਕੋ ਬਾਤ ਹੈ 'ਇਕ ਤੇ ਇਕ ਗਿਆਰਾਂ' .......ਪਰਮਪਾਲ ਸਿੰਘ ਸਭਰਾਅ 981499 1699
|