:: ਗੁਜਰਾਤ 27 ਮਾਰਚ ਤੋਂ ਕਰੇਗਾ ਜੀ-20 ਗਰੁੱਪ ਦੇ ਅਗਲੇ ਦੌਰ ਦੀ ਮੇਜ਼ਬਾਨੀ   :: ਫਾਂਸੀ ਤੋਂ ਘੱਟ ਦਰਦਨਾਕ ਮੌਤ ਦੇ ਤਰੀਕੇ ਤੇ ਗੌਰ ਕਰੇ ਕੇਂਦਰ ਸਰਕਾਰ: ਸੁਪਰੀਮ ਕੋਰਟ   :: PM ਮੋਦੀ ਨੇ ਕੋਰੋਨਾ ਨੂੰ ਲੈ ਕੇ ਕੀਤੀ ਬੈਠਕ, ਜਨਤਕ ਸਿਹਤ ਤਿਆਰੀਆਂ ਦੀ ਕੀਤੀ ਸਮੀਖਿਆ   :: ਅੰਮ੍ਰਿਤਪਾਲ ਪਾਕਿ ਜਾਂ ਨੇਪਾਲ ਭੱਜ ਗਿਆ ਤਾਂ ਉਸ ਨੂੰ ਫੜਨਾ ਹੋ ਜਾਵੇਗਾ ਔਖਾ   :: 2 ਮਹੀਨਿਆਂ ਚ ਰਿਕਾਰਡ 2.5 ਲੱਖ ਸੈਲਾਨੀਆਂ ਕਸ਼ਮੀਰ ਪਹੁੰਚੇ, ਖ਼ੂਬਸੂਰਤ ਵਾਦੀਆਂ ਦਾ ਮਾਣਿਆ ਆਨੰਦ   :: UP ਚ ਲਗਾਤਾਰ 6 ਸਾਲ ਤੱਕ ਮੁੱਖ ਮੰਤਰੀ ਰਹਿਣ ਦਾ ਯੋਗੀ ਨੇ ਬਣਾਇਆ ਰਿਕਾਰਡ, ਰਾਮਲਲਾ ਦੇ ਕੀਤੇ ਦਰਸ਼ਨ   :: ਕੇਂਦਰੀ ਏਜੰਸੀਆਂ ਦੀ ਗਲਤ ਵਰਤੋਂ ਕਰਨ ਕਾਰਨ ਖ਼ਤਮ ਹੋ ਜਾਵੇਗੀ ਭਾਜਪਾ : ਅਖਿਲੇਸ਼ ਯਾਦਵ   :: ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੇ ਦਿੱਲੀ ਵੱਲ ਕੀਤੀ ਕੂਚ, ਹਜ਼ਾਰਾਂ ਦੀ ਗਿਣਤੀ ਚ ਪੁਲਸ ਮੁਲਾਜ਼ਮ ਤਾਇਨਾਤ   :: ਰਾਮ ਰਹੀਮ FIR ਮਾਮਲਾ : ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ   :: ਮਹਿਲਾ ਕਮਿਸ਼ਨ ਵਾਂਗ ਮਰਦਾਂ ਲਈ ਵੀ ਬਣੇ ਰਾਸ਼ਟਰੀ ਪੁਰਸ਼ ਕਮਿਸ਼ਨ, ਸੁਪਰੀਮ ਕੋਰਟ ਚ ਪਟੀਸ਼ਨ ਦਾਇਰ   :: ਭੋਪਾਲ ਗੈਸ ਤ੍ਰਾਸਦੀ: SC ਨੇ ਕੇਂਦਰ ਦੀ ਇਸ ਪਟੀਸ਼ਨ ਨੂੰ ਕੀਤਾ ਖਾਰਜ, ਘਟਨਾ ਚ ਵੱਡੀ ਗਿਣਤੀ ਚ ਮਾਰੇ ਗਏ ਸੀ ਲੋਕ   :: ਪੰਜਾਬ ਚ PM ਮੋਦੀ ਦੀ ਸੁਰੱਖਿਆ ਚ ਕੁਤਾਹੀ ਦਾ ਮਾਮਲਾ : ਕੇਂਦਰ ਨੂੰ ਜਲਦ ਜਵਾਬ ਭੇਜੇਗੀ ਮਾਨ ਸਰਕਾਰ   :: ਭੋਪਾਲ ਚ ਗਰਜੇ CM ਮਾਨ, ਬੋਲੇ- ਜੇਕਰ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦੈ   :: ਭੋਪਾਲ ਰੈਲੀ ਚ CM ਕੇਜਰੀਵਾਲ ਦਾ ਸੂਬੇ ਦੇ ਲੋਕਾਂ ਲਈ ਵੱਡਾ ਐਲਾਨ   :: ਹਿਮਾਚਲ ਚ ਐਂਟਰੀ ਹੋਵੇਗੀ ਮਹਿੰਗੀ, ਘੁੰਮਣ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
************ਇਨਕਲਾਬੀ ਭਗਤ ਸਿੰਘ************* PRINT ਈ ਮੇਲ


ਕਿਸ਼ਨ ਸਿੰਘ ਦੇ ਘਰ ਜਨਮ ਲਿਆ ,
ਮਾਂ ਵਿਦਿਆਵਤੀ ਦਾ ਰਾਜ ਦੁਲਾਰਾ ਸੀ ।
ਅਰਜਨ ਸਿੰਘ ਦਾ ਸੂਰਵੀਰ ਪੋਤਰਾ ,
ਸਭ ਦੀਆਂ ਅੱਖੀਆਂ ਦਾ ਤਾਰਾ ਸੀ।
ਸਮਾਜਿਕ ਭਲਾਈ ਲਈ ਕਾਰਜ ਕਰਦਾ ,
ਵਿੱਦਿਆਂ ਦੇ ਨਾਲ ਭਰਪੂਰ ਹੋਇਆ|
ਜੱਟਾਂ ਦਾ ਪੁੱਤ ਸਰਦਾਰ ਭਗਤ ਸਿੰਘ ,
ਇਤਿਹਾਸਕ ਪੰਨਿਆਂ ਤੇ ਮਸ਼ਹੂਰ ਹੋਇਆ ||

ਅਨੇਕਾਂ ਭਾਸ਼ਾਵਾਂ ਦਾ ਗਿਆਨ ਹਾਸਲ ,
ਬੁੱਧੀ ਨਾਲ ਕ੍ਰਾਂਤੀ ਭਾਵ ਲਿਆਇਆ ਏ।।
ਜਲ੍ਹਿਆਂ ਵਾਲੇ ਖੂਨੀ ਸਾਕੇ ਨੂੰ ਤੱਕ ਕੇ ਮਨ ਅੰਦਰ,
ਰੋਹ ਤੇ ਗੁੱਸੇ ਦਾ ਭੂਚਾਲ ਆਇਆ ਏ||
ਖੂਨ ਨਾਲ ਭਿੱਜੀ ਮਿੱਟੀ ਚੱਕ ਉਥੋਂ,  
ਸੀਨੇ ਆਪਣੇ ਨਾਲ ਜੋੜ ਕੇ ਆਇਆ ਏ।
ਨਾ ਮਿਲਵਰਤਣ ਲਹਿਰ ਨਾਲ ਜੁੜ ਕੇ,
ਰੋਸ ਅੰਗਰੇਜ਼ਾਂ ਪ੍ਰਤੀ ਪ੍ਰਗਟਾਇਆ ਏ।।

ਨਾਟਕਾਂ ਵਿੱਚ ਨਾਇਕ ਦੀ ਭੂਮਿਕਾ ਨਿਭਾ,
ਜੋਸ਼ੀਲਾ ਇਨਕਲਾਬੀ ਗੀਤ ਗਾਇਆ ਏ।।
ਨਾ ਵਿਆਹ ਕਰਾਉਣ ਦਾ ਸੀ ਚਾਅ ,
ਲਾੜੀ ਮੌਤ ਨਾਲ ਵਿਆਹੁਣ ਆਇਆ ਏ ||
ਇਨਕਲਾਬ ਦਾ ਨਸ਼ਾ ਸੀ ਸਿਰ ਤੇ ਭਾਰਾ,
ਦੇਸ਼ ਦੀ ਪੱਤ ਬਚਾਉਣ ਜੋ ਆਇਆ ਏ।
ਨੋਜਵਾਨ ਸਭਾ ਬਣਾਈ ਹੱਕਾਂ ਦੀ ਖਾਤਿਰ,
ਅੰਗੇਰਜ਼ਾਂ ਦੀ ਧੜਕਣ ਨੂੰ ਵਧਾਇਆ ਏ।।

ਕੁਰਬਾਨ ਕੀਤੀ ਜਾਨ ਆਪਣੀ ਸਾਡੇ ਲਈ ,
ਜੀਵਨ ਆਪਣਾ ਦੇਸ਼ ਦੇ ਲੇਖੇ ਲਾਇਆ ਏ।।
ਸਰਕਾਰ ਦੀਆ ਗ਼ਲਤ ਨੀਤੀਆਂ ਨੇ ਜੋ
ਝੂਠੇ ਕੇਸ ਬੇਦੋਸ਼ਿਆਂ ਨੂੰ ਜੇਲ ਪਹੁੰਚਾਇਆ  ਏ ।
ਆਖਰ ਸਰਕਾਰ ਦੀ ਭਿਆਨਕ ਹਾਰ ਹੋਈ ,
"ਤਰਵਿੰਦਰ" ਭਗਤ ਸਿੰਘ ਇਨਕਲਾਬ ਲਿਆਇਆ ਏ।
ਰੱਸਾ ਫਾਂਸੀ ਦਾ ਚੁੰਮ ਕੇ ਖਿੜੇ ਮੱਥੇ,
ਸੁਨਹਿਰੀ ਅੱਖਰਾਂ ਨਾਲ ਨਾਮ ਚਮਕਾਇਆ ਏ ।
1 ਵਿਅਕਤੀ ਅਤੇ ਖੜੇ ਹੋਣਾ ਦੀ ਫ਼ੋਟੋ ਹੋ ਸਕਦੀ ਹੈ
ਤਰਵਿੰਦਰ ਕੌਰ ਝੰਡੋਕ  (ਲੁਧਿਆਣਵੀ )

98144-50239

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement