************ਬੀਬੀਸੀ ਦੀ ਖਬਰ ਆ************* |
|
|
 ਬੀਬੀਸੀ
ਦੀ ਖਬਰ ਆ ਕਿ NCERT ਦੇ ਸਿਲੇਬਸ ਵਿੱਚੋਂ ਕੇਰਲ ਦੀਆਂ ਔਰਤਾਂ ਦੀ ਆਪਣੀ ਛਾਤੀ ਨੂੰ
ਢੱਕਣ ਦੇ ਸੰਘਰਸ਼ ਨੂੰ ਲੈ ਕੇ ਲੜੀ ਗਈ ਬਹਾਦਰੀ ਭਰੀ ਕਹਾਣੀ ਨੂੰ ਸਿਲੇਬਸ ਵਿੱਚੋਂ ਬਾਹਰ
ਕੱਢ ਦਿੱਤਾ ਹੈ
ਜੀ ਹਾਂ ਸਹੀ ਪੜਿਆ ! ਵਿਸ਼ਵ ਗੁਰੂਆਂ ਦੇ ਦੇਸ਼ ਵਿਚ ਛਾਤੀ ਢੱਕਣ ਦਾ ਹੱਕ!
ਇਸਦੇ ਬਦਲੇ ਵਿਚ ਅਟੱਲ ਬਿਹਾਰੀ ਵਾਜਪਾਈ ਦੀ ਕਵਿਤਾ ਸਿਲੇਬਸ ਵਿਚ ਸ਼ਾਮਲ ਕੀਤੀ ਗਈ!
ਇਸ ਤਰਾਂ ਕਿਉਂ ਹੋਇਆ? ਤੁਸੀਂ ਖੁਦ ਸੋਚਿਓ!
ਇਸ ਗੱਲ ਤੇ ਗੁੱਸਾ ਕਰਨ ਦੀ ਬਜਾਏ, ਆਓ ਗੌਰ ਕਰੀਏ ਤੇ ਸਮਝੀਏ ਉਹਨਾਂ ਔਰਤਾਂ ਦੇ ਸੰਘਰਸ਼ ਨੂੰ!
ਕੇਰਲ
ਦੇ ਇਕ ਬ੍ਰਾਹਮਣ ਰਾਜ ਵਿਚ, ਗੈਰ ਬ੍ਰਾਹਮਣ ਔਰਤਾਂ ਨੂੰ ਛਾਤੀ ਢੱਕਣ ਦੀ ਮਨਾਹੀ ਸੀ, ਨਾਲ
ਹੀ ਔਰਤਾਂ ਤੇ ਛਾਤੀ ਟੈਕਸ ਲਾਇਆ ਜਾਦਾਂ ਸੀ, ਉਹ ਬਿਨਾਂ ਟੈਕਸ ਚੁਕਾਏ ਆਪਣੇ ਨਵਜਾਤ
ਬੱਚਿਆਂ ਨੂੰ ਦੁੱਧ ਵੀ ਨਹੀਂ ਪਿਲਾ ਸਕਦੀਆਂ ਸਨ!
ਕੇਰਲਾ ਦੇ ਚੇਥਰਾਲਾ ਦੀ ਦਲਿਤ ਅੋਰਤ ਨਾੰਗੇਲੀ ਜਦੋਂ ਮਾਂ ਬਣੀ ਤਾਂ ਉਸ ਕੋਲ ਟੈਕਸ ਚੁਕਾਉਣ ਲਈ ਪੈਸੇ ਨਹੀਂ ਸਨ, ਲਿਹਾਜਾ ਉਸ ਨੂੰ ਉਸਦੇ ਨਵਜਾਤ ਬੱਚੇ ਤੋਂ ਦੂਰ ਕਰ ਦਿੱਤਾ ਗਿਆ!
ਇਸ ਗੱਲ ਤੋਂ ਨਾੰਗੇਲੀ ਐਨੀ ਦੁਖੀ ਹੋਈ ਕੇ ਉਸਨੇ ਵਿਰੋਧ ਵਿਚ ਆਪਣੀਆਂ ਛਾਤੀਆਂ ਕੱਟ ਕੇ ਟੈਕਸ ਕਰਮਚਾਰੀਆਂ ਨੂੰ ਦੇ ਦਿੱਤੀਆਂ!
ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ!
ਉਸਦੇ ਘਰਵਾਲਾ ਚਿਰੂਕੰਡਨ ਜਦੋਂ ਵਾਪਸ ਘਰ ਆਇਆਂ ਤਾਂ ਇਹ ਸਭ ਦੇਖ ਕੇ ਉਸਨੇ ਵੀ ਆਤਮਹੱਤਿਆ ਕਰ ਲਈ!
ਇਸ ਤੋਂ ਬਾਅਦ ਇਸ ਭੈੜੀ ਪ੍ਰਥਾ ਖਿਲਾਫ ਜੋਰਦਾਰ ਸੰਘਰਸ਼ ਹੋਇਆ!
1812 ਵਿਚ ਬ੍ਰਾਹਮਣ ਰਾਜੇ ਨੂੰ ਇਸ ਭੈੜੇ ਟੈਕਸ ਦੀ ਪ੍ਰਥਾ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਪਰੰਤੂ ਇਸ ਤੋਂ ਬਾਅਦ ਵੀ ਗੈਰ ਬ੍ਰਾਹਮਣ ਔਰਤਾਂ ਨੂੰ ਛਾਤੀ ਢਕਣ ਦੇ ਅਧਿਕਾਰ ਤੋਂ ਬਾਹਰ ਰੱਖਿਆ ਗਿਆ!
ਛਾਤੀ ਢੱਕਣ ਦੇ ਲਈ ਕੱਪੜੇ ਪਾਉਣ ਦੇ ਅਧਿਕਾਰ ਨੂੰ ਲੈ ਕੇ ਅਕੰਇਆਲੀ ਦੀ ਕਮਾਂਡ ਹੇਠ ਲੰਬੀ ਲੜਾਈ ਲੜੀ ਗਈ! ਅਗਲੇ 40 ਸਾਲਾਂ ਤੱਕ ਇਹ ਲੜਾਈ ਚੱਲੀ, ਫਿਰ ਕਿਤੇ ਜਾ ਕੇ ਬ੍ਰਾਹਮਣ ਰਾਜਾ ਕੋਲੋਂ ਇਹ ਅਧਿਕਾਰ ਪਾਇਆ ਗਿਆ!
ਕੇਰਲ ਚ ਉਸ ਸਮੇਂ ਨਾ ਸਿਰਫ ਦੂਜੇ ਵਰਣ ਸਗੋਂ ਖੱਤਰੀ, ਨਾਇਰ ਤੇ ਨੰਬੂਦਰੀ ਬ੍ਰਾਹਮਣਾਂ ਦੀਆਂ ਔਰਤਾਂ ਨੂੰ ਛਾਤੀ ਢੱਕਣ ਤੋਂ ਰੋਕਣ ਲਈ ਕਈ ਨਿਯਮ ਸਨ!
ਨੰਬੂਦਰੀ ਔਰਤਾਂ ਨੂੰ ਘਰ ਦੇ ਅੰਦਰ ਆਪਣੇ ਉਪਰਲੇ ਹਿੱਸੇ ਨੂੰ ਨੰਗਾ ਰੱਖਣਾ ਪੈਂਦਾ ਸੀ! ਉਹ ਘਰ ਦੇ ਬਾਹਰ ਨਿਕਲਣ ਤੇ ਹੀ ਆਪਣਾ ਸੀਨਾ ਢੱਕ ਸਕਦੀਆਂ ਸਨ! ਪਰੰਤੂ ਮੰਦਰ ਚ ਉਹਨਾਂ ਨੂੰ ਆਪਣੇ ਉਪਰਲੇ ਕੱਪੜੇ ਖੋਲ ਕੇ ਹੀ ਜਾਣਾ ਪੈਂਦਾ ਸੀ!
ਨਾਇਰ ਔਰਤਾਂ ਨੂੰ ਬ੍ਰਾਹਮਣ ਆਦਮੀਆਂ ਮੋਹਰੇ ਆਪਣੀ ਛਾਤੀ ਢਕਣ ਦੀ ਮਨਾਹੀ ਸੀ!
ਸਭ ਤੋਂ ਜਿਆਦਾ ਬੁਰੀ ਹਾਲਤ ਦਲਿਤ ਔਰਤਾਂ ਦੀ ਸੀ, ਜਿਨ੍ਹਾਂ ਨੂੰ ਕਿਤੇ ਵੀ ਆਪਣੇ ਅੰਗ ਢੱਕਣ ਲਈ ਕੱਪੜੇ ਪਾਉਣ ਦੀ ਮਨਾਹੀ ਸੀ!
ਕੱਪੜੇ ਪਾਉਣ ਤੇ ਉਨਾਂ ਨੂੰ ਸਜਾ ਹੁੰਦੀ ਸੀ!
ਇਸ ਅਪਮਾਨਜਨਕ ਰਿਵਾਜ ਦੇ ਖਿਲਾਫ 19 ਵੀ ਸਦੀ ਦੀ ਸ਼ੁਰੂਆਤ ਵਿਚ ਅਵਾਜਾਂ ਉਠਣੀਆਂ ਸ਼ੁਰੂ ਹੋਈਆਂ!
ਇਸ ਤਰਾਂ ਅਕਸਰ ਔਰਤਾ ਇਸ ਸਮਾਜਿਕ ਕੁ ਪ੍ਰਥਾ ਨੂੰ ਅਣਦੇਖਿਆ ਕਰ ਕੇ ਸਨਮਾਨਜਨਕ ਜੀਵਨ ਜੀਣ ਦੀ ਕੋਸ਼ਿਸ਼ ਕਰਦੀਆਂ, ਇਹ ਅਖੋਤੀ ਸੱਭਿਅਕ ਆਦਮੀਆਂ ਨੂੰ ਬਰਦਾਸ਼ਤ ਨਹੀਂ ਹੁੰਦੇ ਸਨ! ਇਸ ਤਰ੍ਹਾਂ ਦੀਆਂ ਔਰਤਾਂ ਤੇ ਹਿੰਸਕ ਹਮਲੇ ਹੋਣ ਲੱਗੇ।
ਜੋ ਵੀ ਇਸ ਹੁਕਮ ਦੀ ਪਾਲਣਾ ਨਹੀਂ ਕਰਦੀਆਂ ਸਨ, ਉਨ੍ਹਾਂ ਨੂੰ ਸ਼ਰੇ ਬਾਜਾਰ ਕੱਪੜੇ ਲਾਉਣ ਲਈ ਮਜਬੂਰ ਕੀਤਾ ਜਾਂਦਾ!
ਗੈਰ ਵਰਣ ਦੀਆਂ ਔਰਤਾਂ ਨੂੰ ਛੂਹਣਾ ਨਾ ਪਵੇ ਇਸ ਲਈ ਸਵਰਣ ਪੁਰਸ਼ ਲੰਬੇ ਡੰਡੇ ਨਾਲ ਸ਼ੁਰੀ ਬੰਨ੍ਹ ਲੈਂਦੇ ਸਨ, ਤੇ ਜੇਕਰ ਕਿਸੇ ਔਰਤ ਦੇ ਬਲਾਊਜ ਪਾਇਆ ਦੇਖਦੇ ਤਾਂ ਉਸਨੂੰ ਦੂਰੋਂ ਹੀ ਸ਼ੁਰੀ ਨਾਲ ਵੱਢ ਦਿੰਦੇ ਸਨ!
ਇੱਥੋਂ ਤੱਕ ਕਿ ਕਈ ਵਾਰੀ ਉਹ ਔਰਤਾਂ ਨੂੰ ਇਸੇ ਹਾਲ ਚ ਰੱਸੀ ਨਾਲ ਬੰਨ ਕੇ ਸ਼ਰੇਆਮ ਦਰੱਖਤ ਨਾਲ ਲਟਕਾ ਦਿੰਦੇ ਸਨ, ਤਾਂ ਕਿ ਦੂਜੀਆਂ ਔਰਤਾਂ ਅਜਿਹਾ ਕਰਨ ਤੋਂ ਡਰਨ।
ਕਦੋਂ ਤੱਕ ਇਤਿਹਾਸ ਦੇ ਨਾਲ਼ ਛੇੜਛਾੜ ਕਰਕੇ ਸੱਚ ਨੂੰ ਦਵਾਇਆ ਜਾ ਸਕੇਗਾ? ਥੱਲੇ ਦਿੱਤੀ ਗਈ ਤਸਵੀਰ ਓਸੇ ਸੰਘਰਸ਼ ਦੀ ਪ੍ਰਤੀਕ ਹੈ.......
Paramjit Lalli
|