ਗੁਰ ਸਿੱਖਾਂ ਦੇ ਘਰ ਵਿਚ ਜਨਮੀ,ਪਰੀਆਂ ਵਰਗੀ ਜੱਸੀ,
ਕੀਰਤਨ ਕਰਦੀ ਕਵਿਤਾ ਪੜਦੀ,ਟੀਚਰ ਬੜੀ ਅੱਸ਼ੀ!
ਮਿਲਨ ਸਾਰ ਏਹ ਰੂਹ ਨਿਆਰੀ, ਬੱਚਿਆਂ ਨੂੰ ਪੜਾਵੇ,
ਬਹੁਤ ਸਾਰੇ ਲੋਕਾਂ ਨੂੰ ਲਿਖਣਾ -ਬੀਬਾ ਜੀ ਸਿਖਾਵੇ?
ਸੇਵਾ ਸਿਮਰਨ ਵਿਚ ਜੀਵਨ ਬੀਤੇ ਵਧੀਆ ਮਾਂ ਕਹਾਵੇ,
ਅਪਨੇ ਅਤੇ ਗੈਰਾਂ ਦੇ ਬਚੇ, ਸੱਬਨਾ ਨੂੰ ਗਲੇ ਲਗਾਵੇ?
ਜਪੁਜੀ ਜਾਪ ਨੂ ਕੰਠ ਕਰਾਵੇ,ਗੁਰੂ ਦੇ ਲੜ ਹੈ ਲੋਦੀਂ,
ਜੈਕਾਰਾ ਬਚਿਓ ਕਿਵੇ ਗਜੋਣਾ,ਏਹ ਵੀ ਨਾਲ ਸਿਖੋਂਦੀ!
ਜਥੇਦਾਰ ਤੇ ਸਿੰਘ ਸਾਹਿਬ ਕੋਈ ਇਨਾਂ ਵਿਚੋ ਕਹਾਉ,
ਕੋਈ ਬਚਾ ਵਡੇ ਕਰਮਾਂ ਵਾਲਾ ਲੀਡਰ ਵੀ ਬਣ ਜਾਉ?
ਕੋਈ ਸਰਵਣ ਪੂਤਰ ਵਾਂਗੂ,ਇਸ ਦੂਨੀਆਂ ਵਿਚ ਚਮਕੂ,
(ਸ੍ਰ,ਮਨਮੋਹਨ ਸਿੰਘ) ਜੀ ਵਾਂਗੂ ਦੂਨੀਆ ਵਿਚ ਦਮਕੂ?
ਜਾਹਰਾ ਪੀਰ ਬਾਬੇ ਨਾਨਕ ,ਇਕ ਆਖੀ ਗਲ ਮਹਾਨ,
ਵਡਿਆਵੇ-ਸੋ ਕਿਓ ਮੰਦਾਂ ਆਖੀਏ,ਜਿਤ ਜੱਮੇ ਰਾਜਾਨ?
(ਕੁੱਕੜ ਪਿੰਡੀਆ-ਜਰਮਨੀ)ਤੋਂ ਕਵਿਤਾ ਲਿਖਦਾ ਰਹਿੰਦਾਂ,
ਗੁਰ ਸਿਖਾਂ ਦੀ ਧੂੜੀ ਅਪਨੇ ਮਸਤਕ ਤੇ ਲੋਦਾਂ ਰਹਿੰਦਾਂ?
ਗੁਰ ਸਿੱਖਾਂ ਦੇ ਘਰ ਵਿਚ ਜਨਮੀ,ਪਰੀਆਂ ਵਰਗੀ ਜੱਸੀ!!
ਕੀਰਤਨ ਕਰਦੀ ਕਵਿਤਾ ਪੜਦੀ,ਟੀਚਰ ਬੜੀ ਅੱਸ਼ੀ!
|