ਹਾਰਟ ਆਫ ਏਸ਼ੀਆ ਸਮਾਗਮ ਚ ਅੱਜ ਹਿੱਸਾ ਲੈਣਗੇ ਭਾਰਤ ਅਤੇ ਪਾਕਿ ਦੇ ਵਿਦੇਸ਼ ਮੰਤਰੀ |
|
|
ਨਵੀਂ ਦਿੱਲੀ --30ਮਾਰਚ-(ਮੀਡੀਆਦੇਸਪੰਜਾਬ)-- ਮੱਧ ਏਸ਼ੀਆਈ ਦੇਸ਼ ਤਾਜੀਕੀਸਤਾਨ ਵਿੱਚ ਮੰਗਲਵਾਰ
ਨੂੰ ਆਯੋਜਿਤ ਹੋਣ ਵਾਲੇ ‘ਹਾਰਟ ਆਫ ਏਸ਼ੀਆ’ ਸਮਾਗਮ ਵਿੱਚ 15 ਦੇਸ਼ਾਂ ਦੇ ਵਿਦੇਸ਼ ਮੰਤਰੀ
ਸ਼ਾਮਲ ਹੋਣਗੇ। ਇਸ ਮੌਕੇ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਦੁਸ਼ਾਂਬੇ ਵਿੱਚ ਹਨ
ਅਤੇ ਅੱਜ ਦੇ ਬਦਲੇ ਮਾਹੌਲ ਵਿੱਚ ਇੱਕ ਹੀ ਕਮਰੇ ਵਿੱਚ ਆਹਮੋਂ-ਸਾਹਮਣੇ ਹੋਣਗੇ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਫੌਜ ਦੇ ਪ੍ਰਮੁੱਖ ਜਨਰਲ
ਕਮਰ ਜਾਵੇਦ ਬਾਜਵਾ ਦੇ ਸਕਾਰਾਤਮਕ ਬਿਆਨਾਂ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀ
ਇੱਕ ਹੀ ਬੈਠੇਕ ਵਿੱਚ ਸ਼ਾਮਲ ਹੋਣਗੇ। ਹਾਲਾਂਕਿ ਦੋਨਾਂ ਵਿਦੇਸ਼ ਮੰਤਰੀਆਂ ਦੀ ਦੁਵੱਲੀ
ਮੁਲਾਕਾਤ ਤੈਅ ਨਹੀਂ ਹੈ ਪਰ ਅਚਾਨਕ ਦੀ ਮੁਲਾਕਾਤ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਦੱਸ
ਦਈਏ ਕਿ ਸਰਹੱਦ 'ਤੇ ਜੰਗਬੰਦੀ ਮੁੜ ਸ਼ੁਰੂ ਹੋਣ ਅਤੇ ਭਾਰਤ-ਪਾਕਿ ਸਿੰਧ ਪਾਣੀ ਕਮਿਸ਼ਨ ਦੀ
ਦਿੱਲੀ ਵਿੱਚ ਬੈਠਕ ਤੋਂ ਬਾਅਦ ਇਹ ਬੈਠਕ ਹੋਣ ਜਾ ਰਹੀ ਹੈ, ਜਿੱਥੇ ਭਾਰਤ-ਪਾਕਿ ਵਿਦੇਸ਼
ਮੰਤਰੀ ਮੌਜੂਦ ਰਹਿਣਗੇ।
...ਜਦੋਂ ਭਾਰਤ ਦੀ ਵਿਦੇਸ਼ ਮੰਤਰੀ ਨੇ ਪਾਕਿ ਨੂੰ ਦਿੱਤਾ ਸੀ ਕਰਾਰਾ ਜਵਾਬ
23 ਮਾਰਚ ਨੂੰ ਪੀ.ਐੱਮ. ਮੋਦੀ ਨੇ ਪਾਕਿਸਤਾਨ ਦਿਵਸ 'ਤੇ ਪਾਕਿ ਪੀ.ਐੱਮ. ਨੂੰ ਵਧਾਈ ਪੱਤਰ
ਭੇਜਿਆ ਸੀ, ਉਥੇ ਹੀ ਪਾਕਿ ਪੀ.ਐੱਮ. ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਪੀ.ਐੱਮ.
ਮੋਦੀ ਨੇ ਟਵੀਟ ਕਰ ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਸੀ
ਜ਼ਿਕਰਯੋਗ ਹੈ ਕਿ ਸਤੰਬਰ 2018 ਵਿੱਚ ਉਸ ਸਮੇਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇਪਾਲ
ਵਿੱਚ ਚੱਲ ਰਹੇ ਸਾਰਕ ਸੰਮੇਲਨ ਤੋਂ ਆਪਣਾ ਭਾਸ਼ਣ ਖ਼ਤਮ ਕਰਣ ਤੋਂ ਬਾਅਦ ਚੱਲੀ ਗਈ ਸਨ, ਅਤੇ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਦੇ ਭਾਸ਼ਣ ਦਾ ਇੰਤਜ਼ਾਰ ਨਹੀਂ ਕੀਤਾ ਸੀ। ਸਤੰਬਰ
2019 ਵਿੱਚ ਵੀ ਨਿਊ-ਯਾਰਕ ਵਿੱਚ ਪਾਕਿ ਵਿਦੇਸ਼ ਮੰਤਰੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ
ਦੇ ਭਾਸ਼ਣ ਦਾ ਬਾਈਕਾਟ ਕੀਤਾ ਸੀ। ਹਾਲਾਂਕਿ ਸਤੰਬਰ 2020 ਵਿੱਚ ਦੋਨਾਂ ਦੇਸ਼ਾਂ ਦੇ ਵਿਦੇਸ਼
ਮੰਤਰੀ ਮਾਸਕੋ ਵਿੱਚ SCO ਬੈਠਕ ਵਿੱਚ ਆਹਮੋਂ ਸਾਹਮਣੇ ਸਨ ਪਰ ਇਸ ਬਦਲੇ ਮਾਹੌਲ ਵਿੱਚ ਇਸ
ਬੈਠਕ ਨੂੰ ਸਕਾਰਾਤਮਕ ਤੌਰ 'ਤੇ ਵੇਖਿਆ ਜਾ ਰਿਹਾ ਹੈ।
|