  (
ਅੱਜ ਦੇ ਦਿਨ ਮੀਨਾ ਕੁਮਾਰੀ ਜੀ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਈ, ਲਁਖਾਂ ਦਿਲਾਂ ਵਿਁਚ
ਅਪਣੀ ਅਦੀਬ ਯਾਦ ਦੇ ਅਮਿੱਟ ਹਸ਼ਤਾਖ਼ਸ਼ਰ ਉਲੀਕ ਕੇ ,,,ਰੂਹ ਤੋਂ ਯਾਦ ਕਰਦਿਆਂ ਅਕੀਦਤ ਦੇ
ਲਫ਼ਜ਼ੀ-ਫੁੱਲ ਅਰਪਨ ਕਰਦਾ ਹਾਂ ।
 1 ਅਗੱਸਤ 1933---31 ਮਾਰਚ 1972
" ਹਜ਼ਾਰੋਂ ਸਾਲ ਨਰਗਿਸ
ਅਪਨੀ ਬੇਨੂਰੀ ਪੇ ਰੋਤੀ ਹੈ ,
ਬੜੀ ਮੁਸ਼ਕਿਲ ਸੇ ਹੋਤਾ ਹੈ
ਚਮਨ ਮੇਂ ਦੀਦਾਵਰ ਪੈਦਾ । "
______ਮੈਂ ਮਹਿਂੰਦਰਾ ਕਾਲਜ ਪਟਿਆਲਾ ਨਵਾਂ ਨਵਾਂ ਦਾਖਿਲ ਹੋਇਆ ਸੀ, Art Cultural Heritage activities ਦੇ director ਸੀ Prof. ਰਾਜਪਾਲ ਸਿਂੰਘ ਜੀ , ਬਹੁਤ ਪਰਸਨੈਲਟੀ ਸੀ ਉਨਾਂ ਦੀ ,,,,ਪੱਗ ਬੜੀ ਘੈਂਟ ਬੰਨਦੇ ਸੀ,,ਮੈਂ ਪ੍ਰਭਾਵਿਤ ਸੀ ਉਨਾਂ ਦੀ ਸ਼ਖ਼ਸੀਅਤ ਤੋਂ ,,,,
ਇੱਤਿਫ਼ਾਕ਼ਨ ਇੱਕ ਦਿਨ ਸ਼ਪੈਸ਼ਲ ਮਿਲਣੀ ਹੋ ਗਈ ,,,,ਜਦੋਂ ਮੈਨੂਂੰ ਉਨਾਂ ਕਿਹਾ ਕੀ " ਪੱਗ ਤੂਂੰ ਸੁਰਿੰਦਰ ਬਹੁਤ ਸੋਹਣੀ ਬੰਨਦਾ ਏ , ਪਿੰਡ ਤੋਂ ਆਉਦਾ ਏ? ਮੈਂ ਕਿਹਾ ਹਾਂਜੀ ,,,,ਉਨਾਂ ਕਿਹਾ ਕੀ ਪਿੰਡਾਂ ਦੇ ਮੁੰਡੇ ਪੱਗਾਂ ਬਹੁਤ ਸੋਹਣੀਆਂ ਬੰਨਦੇ ਨੇ ,,, ਪੜਦੇ ਘੱਟ ਔਰ ਆਵਾਰਾਗਰਦੀ ਜ਼ਿਆਦਾ ਕਰਦੇ ਨੇ ,,,ਤੂਂੰ ਸਾਊ ਮੁੰਡਾ ਲੱਗਦਾ ਇਸ ਕਰਕੇ ਕਹਿਨਾ ਕੀ ਤੂਂੰ ਪੜਨਾਂ ਏ ।" ਬਾਦ 'ਚ ਉਹਨਾਂ ਨੂਂੰ ਮੇਰੇ ਬਾਰੇ ਪਤਾ ਲੱਗਾ ਕੀ ਮੈਂ ਲਿਖਦਾ ਵੀ ਅਾ ਕੁਝ ,,ਉਨਾਂ ਮੇਰੀ ਇੱਕ ਉਦਾਸ ਰਚਨਾਂ ਪੜੀ,,,
" ਕਸ਼ਿਸ਼ ਤੇਰੇ ਬਿਰਹੇ ਦੀ ਲੱਗ ਗਈ ਹੱਡਾਂ ਨੂਂੰ ,
ਯਾਦ ਤੇਰੀ ਵਿਁਚ ਹਰ ਪਲ ਮੇਰਾ ਵਾਂਗ ਯੁੱਗਾਂ ਦੇ ਬੀਤ ਦਾ "
ਐਨੇ ਖੁਸ਼ ਹੋਏ ਘੁੱਟ ਜੱਫੀ 'ਚ ਲੈ ਲਿਆ ,,,,,
ਇਹਨਾਂ ਦੀ ਬਦੌਲਤ ਹੀ ਮੈਨੂੰ " ਚੰਨ ਪ੍ਰਦੇਸ਼ੀ " ਫ਼ਿਲਮ ਦੇ ਨਿਰਮਾਤਾ ਯੋਗਰਾਜ ਸੇਢਾ ਜੀ ਨਾਲ ਉਨਾਂ ਦੇ ਘਰ ਪਟਿਆਲੇ ਮਿਲਣ ਦਾ ਅਵਸਰ ਮਿਲਿਆ ,,,ਪੰਜਾਬੀ ਫ਼ਿਲਮ ਇੰਡਸਟਰੀ 'ਚ " ਚੰਨ ਪ੍ਰਦੇਸੀ " ਪਹਿਲੀ ਫ਼ਿਲਮ ਸੀ ਜਿਸਨੂੰ ਨੈਸ਼ਨਲ ਅਵਾਰਡ ਮਿਲਿਆ ਔਰ ਜਿਸ ਵਿਁਚ " ਅਮਰੀਸ਼ ਪੁਰੀ, ਓਮ ਪੁਰੀ, ਕਲਭੂਸ਼ਣ ਖਰਬੰਦਾ ਰਾਜ ਬੱਬਰ ਵਰਗੇ ਫ਼ਿਲਮ ਮਹਾਂਰਥੀਆਂ ਨੇ ਇਕੱਠੇ ਕੰਮ ਕੀਤਾ ।
ਯੋਗਰਾਜ ਸੇਢਾ ਜੀ ਪਟਿਆਲੇ ਹੀ ਸੀ ਉਦੋਂ ਉਹ ਬਿਜਲੀ ਬੋਰਡ ਵੱਡੇ ਆਹੁਦੇ 'ਤੇ ਸਨ ,,,ਨਵਜੋਤ ਸਿੱਧੂ ਦੇ ਘਰ ਕੋਲ ਹੀ ਉਹਨਾਂ ਦਾ ਘਰ ਸੀ ਮਾਲਵਾ ਕਲੋਨੀ 'ਚ ,,,
,ਮੈਨੂਂੰ ਯੋਗਰਾਜ ਸੇਢਾ ਜੀ ਨੇ ਹੀ ਕਿਹਾ ਸੀ ਕੀ ਮੀਨਾ ਕੁਮਾਰੀ ਕੌਣ ਸੀ,,ਪਤਾ ? ਮੈਂ ਕਿਹਾ ਹਾਂਜੀ ,,,,ਕਹਿੰਦੇ ਫ਼ਿਲਮ ਦੇਖੀ ਉਨਾਂ ਦੀ ਕੋਈ ?..ਮੈਂ ਕਿਹਾ ਨਹੀਂ ਜੀ ,,,,ਕਹਿੰਦੇ ਜਿਹਨੇ ਮੀਨਾ ਜੀ ਦੀਆਂ ਫਿਲਮਾਂ ਨੂਂੰ ਦੇਖਿਆ ਨਹੀਂ ,,,,,ਉਨਾਂ ਨੇ Indian cinema ਦਾ ਕੱਖ ਨਹੀਂ ਦੇਖਿਆ ,,ਉਨਾਂ ਮੈਨੂੰ ਕੁਝ ਫਿਲਮਾਂ ਦੇ ਨਾਮ ਦੱਸੇ,,,ਜਿਵੇਂ ਕੀ " ਗ਼ਜ਼ਲ, ਮੈਂ ਚੁੱਪ ਰਹੂੰਗੀ , ਆਜ਼ਾਦ, ਚਿੱਤਰਲੇਖਾ, ਸਹਾਰਾ ਔਰ ਪਾਕੀਜ਼ਾ ਵਗੈਰਾ । ਮੈਂ ਸਭ ਤੋਂ ਪਹਿਲਾਂ " ਪਾਕੀਜ਼ਾ " ਦੇਖੀ ,,,,,ਜਦੋਂ ਮੈਂ ਦੇਖੀ ਮੈਂ ਹੈਰਾਨ ਰਹਿ ਗਿਆ ਕੀ ਇਸ ਤਰਾਂ ਦਾ ਰੂਪ ਵੀ ਅਾ ਸਿਨੇਮੇ ਦਾ ,,,,,ਮੇਰੀ ਜ਼ਿਹਨੀਅਤ ਹੀ ਬਦਲ ਗਈ ,,,,ਮਾਰਧਾੜ ਆਲੀਆਂ ਫਿਲਮਾਂ ਡਰਾਮਾਂ ਔਰ ਹਾਸੋਹੀਣੀਆਂ ਲੱਗਣ ਲੱਗ ਪਈਆਂ ,,,,,ਅੱਜ ਮੇਰੇ Laptop 'ਚ ਪੂਰੀ ਲਿਸਟ ਅਾ ਮੀਨਾ ਕੁਮਾਰੀ ਜੀ ਦੀਆਂ ਫਿਲਮਾਂ ਦੀ ।
ਅਜਿਹੀਆਂ ਅਜ਼ੀਮ,ਨੇਕ ਔਰ ਪਾਕ-ਰੂਹਾਂ ਕਦੇ ਕਦੇ ਜਨਮ ਲੈਂਦੀਆਂ ਨੇ ,,,,ਮੀਨਾ ਕੁਮਾਰੀ ਜੀ ਦੇ ਜਿਸਮ 'ਚ ਤਰੇੜਾਂ ਪਈਆਂ,,, ਪਰ ਰੂਹ ਉਨਾਂ ਦੀ " ਪਾਕੀਜ਼ਾ " ਦਾ ਅਨਮੋਲ ਮੁਜੱਸਮਾਂ ਸੀ । ਮੀਨਾ ਕੁਮਾਰੀ ਜੀ ਕਰਕੇ ਮੈਂ ਧਰਮਿੰਦਰ ਨੂਂੰ ਮੁਆਫ਼ ਨਹੀਂ ਕਰ ਪਾਇਆ,,, ਕਰਾਂਗਾ ਵੀ ਨਹੀਂ । ਅੱਜ ਜੋ ਮੁਕਾਮ ਧਰਮਿੰਦਰ ਨੂਂੰ ਹਾਸਿਲ ਹੈ ਉਹ ਮੀਨਾਕੁਮਾਰੀ ਜੀ ਦੀ ਕੁਰਬਾਨੀ ਦਾ ਸਦਕਾ ਹੀ ਹੈ । ਜਦੋਂ ਧਰਮਿੰਦਰ ਨੂਂੰ ਬੰਬੇ ਕੋਈ ਜਾਣਦਾ ਵੀ ਨਹੀਂ ਸੀ ,,,ਪੂਰੀ ਫ਼ਿਲਮ ਇੰਡਸਟਰੀ ਮੀਨਾ ਕੁਮਾਰੀ ਜੀ ਦੇ ਚਰਨ ਚੁੰਮਣ ਕਰਦੀ ਸੀ,,,ਧਰਮਿੰਦਰ ਨੇ ਵੀ ਮੀਨਾ ਜੀ ਦੇ ਚਰਨ ਫੜੇ ਸੀ,,,ਸਭ ਨੂਂੰ ਮੀਨਾ ਕੁਮਾਰੀ ਜੀ ਕੁਛ ਨਾ ਕੁਛ ਦੇ ਕੇ ਗਏ ,,,ਕਿਸੇ ਪਾਸੋਂ ਲਿਆ ਕੁਝ ਨਹੀਂ ,,,ਸਵਾਰਥੀ ਦੁਨੀਆਂ 'ਚੋਂ ਇਕੱਲੇ ਹੀ ਮੁਹੱਬਤ ਲਈ ਤਰਸਦੇ ਚਲੇ ਗਏ ।
ਜੇ ਰਁਬ ਕਦੇ ਮੀਨਾ ਕੁਮਾਰੀ ਜੀ ਨੂਂੰ ਦੁਬਾਰਾ ਭੇਜੇ ਇਹੀ ਰੰਗ ਰੂਪ ਐਸੀ ਹੀ ਜ਼ਿਹਨੀਅਤ ਆਹੀ ਖੇਤਰ ਪਰ ਕਿਸਮਤ ਏਹ ਨਹੀਂ ,,,,ਆਵੇ ਵੀ ਸਾਡੇ ਜੀਵਨ ਕਾਲ 'ਚ ਹੀ ,,,ਮੇਰੀ ਇੱਛਾ ਹੈ ਜਦੋਂ ਵੀ ਬੰਬੇ ( ਮੁੰਬਈ) ਜਾਂਵਾਗਾ,,,ਮੀਨਾ ਕੁਮਾਰੀ ਜੀ ਦੀ ਮੁਕੱਦਸ ਕਬਰ 'ਤੇ ਹੰਝੂਆਂ ਦੇ ਪੁਸ਼ਪ ਚੜਾਕੇ ਆਵਾਂਗਾ ।ਪਤਾ ਨੀ ਕਿਉਂ ਇਸ ਕਦਰ ਉਨਾਂ ਦੀ ਯਾਦ ਰੂਹ 'ਚ ਸਮਾਈ ਪਈ ਹੈ ,,,ਭਾਵੇਂ ਉਨਾਂ ਦੇ ਦੁਨੀਆਂ ਤੋਂ ਰੁਖ਼ਸਤ ਹੋਣ(72) ਤੋਂ ਕਿੰਨੇ ਸਾਲਾਂ ਬਾਅਦ ਪੈਦਾ ਹੋਏ ,,,ਪਰ ਫਿਰ ਵੀ ਪਤਾ ਨੀ ਕਿਉਂ ਹੈ ਇਹ ਸਭ ?
______________ਸਿਮਰ ਸੁਰਿੰਦਰ ਸਿਂੰਘ
|