******____ਨਜ਼ਰ ....ਨਜ਼ਰ ਮੇਂ ਫ਼ਰਕ ਹੈ ਜਨਾਬ***** |
|
|
ਇੱਕ ਪਾਸੇ ਸ਼ੈਤਾਨੀ ਹੈ
ਦੂਜੇ ਪਾਸੇ ਰੂਹਾਨੀ ਹੈ ,
ਇੱਕ ਪਾਸੇ ਚਲਾਕੀ ਹੈ
ਦੂਜੇ ਪਾਸੇ ਮੁਆਫ਼ੀ ਹੈ ,
ਇੱਕ ਪਾਸੇ ਸ਼ਰਾਰਤ ਹੈ
ਦੂਜੇ ਪਾਸੇ ਇਬਾਦਤ ਹੈ ,
ਇੱਕ ਪਾਸੇ ਬੇਈਮਾਨੀ ਹੈ
ਦੂਜੇ ਪਾਸੇ ਕੁਰਬਾਨੀ ਹੈ ,
ਇੱਕ ਪਾਸੇ ਹਿਸਾਬ਼-ਕਿਤਾਬ ਹੈ
ਦੂਜੇ ਪਾਸੇ ਬੇ-ਹਿਸਾਬ਼ ਹੈ ,
ਇੱਕ ਪਾਸੇ ਬਾ-ਹੋਸ਼ੀ ਹੈ
ਦੂਜੇ ਪਾਸੇ ਮਦਹੋਸ਼ੀ ਹੈ ,
ਇੱਕ ਪਾਸੇ ਜਫ਼ਾ ਹੈ
ਦੂਜੇ ਪਾਸੇ ਵਫ਼ਾ ਹੈ ,
ਇੱਕ ਪਾਸੇ ਇਨਕਾਰ ਹੈ
ਦੂਜੇ ਪਾਸੇ ਇਕਰਾਰ ਹੈ ,
ਇੱਕ ਪਾਸੇ ਬੇ-ਮੁਰੱਬਤ ਹੈ
ਦੂਜੇ ਪਾਸੇ ਮੁਹੱਬਤ ਹੈ ,
ਇੱਕ ਪਾਸੇ ਸਵਾਰਥ ਹੈ
ਦੂਜੇ ਪਾਸੇ ਯਥਾਰਥ ਹੈ ,
_____ਸਿਮਰ ਸੁਰਿੰਦਰ ਸਿਂੰਘ
|