:: ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਪੱਛਮੀ ਕਮਾਂਡ ਦੇ ਮੁਖੀ ਦਾ ਅਹੁਦਾ ਸੰਭਾਲਿਆ   :: ਬਾਈਪਾਸ ਸਰਜਰੀ ਤੋਂ ਬਾਅਦ ਸਿਹਤ ’ਚ ਸੁਧਾਰ ਹੋ ਰਿਹੈ: ਰਾਸ਼ਟਰਪਤੀ ਕੋਵਿੰਦ   :: ਗਰੀਬਾਂ ਨੂੰ ਮਜ਼ਬੂਤ ਕਰਨ ਦੀ ਬਜਾਏ ਉਦਯੋਗਪਤੀਆਂ ਦੀ ਮਦਦ ਕਰ ਰਹੇ ਪ੍ਰਧਾਨ ਮੰਤਰੀ: ਰਾਹੁਲ   :: ਕੀ ਦਾਦਾ ਸਾਹਿਬ ਫਾਲਕੇ ਐਵਾਰਡ ਰਜਨੀਕਾਂਤ ਨੂੰ ਚੋਣਾਂ ਚ ਫਾਇਦੇ ਲਈ ਦਿੱਤਾ?   :: ਠੇਕੇ ਟੁੱਟਣ ਤੇ ਲੋਕਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਲੱਗੀ ਅੰਤਾਂ ਦੀ ਭੀੜ   :: ਭਾਰਤ ਰਤਨ ਡਾ. ਭੀਮਰਾਓ ਅੰਬੇਡਕਰ ਦਾ 31 ਮਾਰਚ ਨਾਲ ਹੈ ਵਿਸ਼ੇਸ਼ ਸਬੰਧ, ਜਾਣੋ ਇਸ ਦਿਨ ਦਾ ਇਤਿਹਾਸ   :: ਰਾਹੁਲ ਗਾਂਧੀ ਖ਼ਿਲਾਫ਼ ਕੇਰਲ ਦੇ ਇਕ ਸਾਬਕਾ ਸਾਂਸਦ ਦਾ ਵਿਵਾਦਿਤ ਬਿਆਨ, ਬੋਲੇ- ਕੁੜੀਆਂ ਉਨ੍ਹਾਂ ਤੋਂ ਬਚ ਕੇ ਰਹਿਣ   :: ਕੋਵਿਡ-19 ਦਾ ਨਵਾਂ ਰੂਪ ‘ਸਟ੍ਰੇਨ’ ਵਧੇਰੇ ਖ਼ਤਰਨਾਕ, ਲੋਕਾਂ ਨੂੰ ਚੌਕਸ ਰਹਿਣ ਦੀ ਲੋੜ: ਜੈਰਾਮ   :: ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ   :: ਵੱਡੀ ਖ਼ਬਰ: DSGMC ਦੀਆਂ ਚੋਣਾਂ ਦਾ ਐਲਾਨ, 25 ਅਪ੍ਰੈਲ ਤੋਂ ਹੋਵੇਗੀ ਵੋਟਿੰਗ   :: ਹਾਰਟ ਆਫ ਏਸ਼ੀਆ ਸਮਾਗਮ ਚ ਅੱਜ ਹਿੱਸਾ ਲੈਣਗੇ ਭਾਰਤ ਅਤੇ ਪਾਕਿ ਦੇ ਵਿਦੇਸ਼ ਮੰਤਰੀ   :: ਕੋਰੋਨਾ ਪਾਜ਼ੇਟਿਵ ਹੋਏ ਫਾਰੂਕ ਅਬਦੁੱਲਾ, ਪਰਿਵਾਰ ਦੇ ਮੈਂਬਰ ਹੋਏ ਏਕਾਂਤਵਾਸ   :: ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵਲੋਂ ਬਣਾਈ 3 ਮੈਂਬਰੀ ਕਮੇਟੀ ਨੇ ਚੁੱਪ-ਚਪੀਤੇ ਸੌਂਪੀ ਰਿਪੋਰਟ   :: ਹੁਣ ਦਿੱਲੀ ਚ ਉੱਪ ਰਾਜਪਾਲ ਹੀ ਸਰਕਾਰ, NCT ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ   :: ਬਜ਼ੁਰਗ ਬੀਬੀ ਦੀ ਮੌਤ ਨੂੰ ਲੈ ਕੇ ਮਮਤਾ ਦਾ ਸ਼ਾਹ ’ਤੇ ਵਾਰ- ‘ਹਾਥਰਸ ਕੇਸ ’ਤੇ ਚੁੱਪ ਕਿਉਂ ਰਹੇ?’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪਾਕਿ ਨੇ ਭਾਰਤ ਨਾਲ ਮੁੜ ਬਹਾਲ ਕੀਤੇ ਵਪਾਰਕ ਰਿਸ਼ਤੇ, ਖਰੀਦੇਗਾ ਖੰਡ ਤੇ ਕਪਾਹ PRINT ਈ ਮੇਲ

india pakistan news: Pakistan closes Wagah border with India for two weeks  amid coronavirus scare - The Economic Times ਇਸਲਾਮਾਬਾਦ --31ਮਾਰਚ-(ਮੀਡੀਦੇਸਪੰਜਾਬ)--  ਬਹੁਤ ਪੁਰਾਣੀ ਕਹਾਵਤ ਹੈ, 'ਮਰਤਾ ਕਯਾ ਨਾ ਕਰਤਾ।' ਇਹ ਕਹਾਵਤ ਪਾਕਿਸਤਾਨ 'ਤੇ ਪੂਰੀ ਤਰ੍ਹਾਂ ਨਾਲ ਠੀਕ ਬੈਠ ਰਹੀ ਹੈ। ਪਾਕਿਸਤਾਨ ਸਰਕਾਰ ਨੇ ਭਾਰਤ ਨਾਲ ਵਪਾਰ ਬਹਾਲ ਕਰਨ ਦਾ ਫੈਸਲਾ ਲਿਆ ਹੈ। ਇਮਰਾਨ ਖਾਨ ਸਰਕਾਰ ਕੈਬਨਿਟ ਦੀ 'ਇਕੋਨਾਮਿਕ ਕੋਆਰਡੀਨੇਸ਼ਨ ਕਮੇਟੀ' ਨੇ ਭਾਰਤ ਨਾਲ ਵਪਾਰ ਸੇਵਾ ਫਿਰ ਤੋਂ ਬਹਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹੀ ਪਾਕਿਸਤਾਨ ਵਿਚ ਕਾਟਨ (ਕਪਾਹ) ਇੰਡਸਟ੍ਰੀ ਨੂੰ ਰਾਹਤ

ਮਿਲੇਗੀ ਅਤੇ ਪਾਕਿਸਤਾਨ ਵਿਚ ਖੰਡ ਦੇ ਭਾਅ ਵਿਚ ਕਮੀ ਵਿਚ ਆ ਸਕੇਗੀ।

PunjabKesari

ਵਪਾਰ ਬਹਾਲ ਕਰਨ ਦਾ ਫੈਸਲਾ
ਰਿਪੋਰਟ ਮੁਤਾਬਕ ਇਕੋਨਾਮਿਕ ਕੋਆਰਡੀਨੇਸ਼ਨ ਕਮੇਟੀ ਨੇ ਅਹਿਮ ਫੈਸਲਾ ਲੈਂਦੇ ਹੋਏ ਭਾਰਤ ਨਾਲ ਵਪਾਰਕ ਸਬੰਧ ਮੁੜ ਤੋਂ ਬਹਾਲ ਕਰਨ ਦਾ ਫੈਸਲਾ ਲਿਆ ਹੈ। ਇਸ ਫੈਸਲੇ ਦੇ ਅਧੀਨ ਪਾਕਿਸਤਾਨ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੀ ਭਾਰਤ ਤੋਂ ਕਾਟਨ ਅਤੇ ਖੰਡ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਦੀ ਟੈਕਸਟਾਈਲ ਇੰਡਸਟ੍ਰੀ ਕਾਟਨ ਦੀ ਕਮੀ ਕਾਰਣ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਸੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਟੈਕਸਟਾਈਲ ਇੰਡਸਟ੍ਰੀ ਪਾਕਿਸਤਾਨ ਸਰਕਾਰ 'ਤੇ ਭਾਰਤ ਤੋਂ ਕਾਟਨ ਖਰੀਦਣ ਲਈ ਦਬਾਅ ਬਣਾ ਰਹੀ ਸੀ। ਪਾਕਿਸਤਾਨ ਵਿਚ ਕਾਮਰਸ ਮਿਨੀਸਟ੍ਰੀ ਦਾ ਕਾਰਜਭਾਰ ਵੀ ਇਮਰਾਨ ਖਾਨ ਕੋਲ ਹੀ ਹੈ, ਲਿਹਾਜ਼ਾ ਇਹ ਫੈਸਲਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੀ ਕਰਨਾ ਸੀ ਅਤੇ ਹੁਣ ਇਮਰਾਨ ਖਾਨ ਸਰਕਾਰ ਨੇ ਭਾਰਤ ਤੋਂ ਕਾਟਨ ਅਤੇ ਖੰਡ ਖਰੀਦਣ ਦਾ ਫੈਸਲਾ ਕੀਤਾ ਹੈ।

PunjabKesari

ਕਾਟਨ ਲਈ ਮਜ਼ਬੂਰ ਪਾਕਿਸਤਾਨ
ਟੈਕਸਟਾਈਲ ਇੰਡਸਟ੍ਰੀ ਪਾਕਿਸਤਾਨ ਦੀ ਅਰਥ ਵਿਵਸਥਾ ਲਈ ਵੱਡਾ ਥੰਮ ਮੰਨਿਆ ਜਾਂਦਾ ਹੈ ਪਰ ਪਿਛਲੇ ਸਾਲ ਤੋਂ ਪਾਕਿਸਤਾਨ ਟੈਕਸਟਾਈਲ ਇੰਡਸਟ੍ਰੀ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਪਾਕਿਸਤਾਨ ਵਿਚ ਕਾਟਨ ਦੀ ਭਾਰੀ ਕਮੀ ਹੋ ਗਈ ਹੈ। ਇਸ ਤੋਂ ਬਾਅਦ ਪਾਕਿਸਤਾਨ ਦੀ ਟੈਕਸਟਾਈਲ ਐਕਸਪੋਰਟਰਾਂ ਨੇ ਪਾਕਿਸਤਾਨ ਸਰਕਾਰ ਨੂੰ ਜਲਦ ਤੋਂ ਜਲਦ ਭਾਰਤ ਤੋਂ ਕਾਟਨ ਖਰੀਦਣ ਦੀ ਮੰਗ ਕੀਤੀ ਸੀ। ਟੈਕਸਟਾਈਲ ਐਕਸਪੋਰਟਰਾਂ ਨੇ ਇਮਰਾਨ ਖਾਨ ਨੂੰ ਕਿਹਾ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਦੇਸ਼ ਦੀ ਟੈਕਸਟਾਈਲ ਇੰਡਸਟ੍ਰੀ ਦੀ ਹਾਲਤ ਨਾ ਵਿਗੜੇ ਤਾਂ ਜਲਦੀ ਭਾਰਤ ਤੋਂ ਕਾਟਨ ਖਰੀਦਣਾ ਸ਼ੁਰੂ ਕਰੋ। ਦਰਅਸਲ ਪਾਕਿਸਤਾਨ ਵਿਚ ਟੈਕਸਟਾਈਲ ਇੰਡਸਟ੍ਰੀ ਕੋਲ ਕਾਟਨ ਬਚਿਆ ਹੀ ਨਹੀਂ ਹੈ ਕਿ ਉਹ ਸਮਾਨ ਬਣਾਵੇ। ਦੱਸ ਦਈਏ ਕਿ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਤੋਂ ਕਾਟਨ ਖਰੀਦਣਾ ਬੰਦ ਕਰ ਰੱਖਿਆ ਸੀ।

PunjabKesari

ਫੈਸਲੇ 'ਤੇ ਸਵਾਲ
ਇਮਰਾਨ ਖਾਨ ਸਰਕਾਰ ਨੇ ਭਾਰਤ ਨਾਲ ਵਪਾਰਕ ਸਬੰਧ ਫਿਰ ਤੋਂ ਬਹਾਲ ਕਰਨ ਦਾ ਫੈਸਲਾ ਲਿਆ ਹੈ ਪਰ ਇਮਰਾਨ ਖਾਨ ਸਰਕਾਰ ਦੀ ਪਾਕਿਸਤਾਨ ਵਿਚ ਕਾਫੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਲੋਕ ਪੁੱਛ ਰਹੇ ਹਨ ਕਿ ਕੀ ਇਮਰਾਨ ਖਾਨ ਸਰਕਾਰ ਦੀ ਵਿਦੇਸ਼ ਨੀਤੀ ਫੇਲ ਹੋ ਚੁੱਕੀ ਹੈ? ਇਹ ਸਵਾਲ ਅਸਲ ਵਿਚ ਲੋਕ ਇਸ ਲਈ ਪੁੱਛ ਰਹੇ ਹਨ ਕਿਉਂਕਿ ਜਦ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਈ ਸੀ ਤਾਂ ਉਸ ਤੋਂ ਬਾਅਦ ਪਾਕਿਸਤਾਨ ਸਰਕਾਰ ਵੱਲੋਂ ਕਾਫੀ ਸਖਤ ਪ੍ਰਤੀਕਿਰਿਆਵਾਂ ਆਈਆਂ ਸਨ ਅਤੇ ਇਮਰਾਨ ਖਾਨ ਨੇ ਭਾਰਤ ਨਾਲ ਸਭ ਵਪਾਰਕ ਰਿਸ਼ਤੇ ਤੋੜ ਦਿੱਤੇ ਸਨ ਪਰ ਹੁਣ ਲੋਕ ਪੁੱਛ ਰਹੇ ਹਨ ਕਿ ਭਾਰਤ ਨੇ ਤਾਂ ਕਸ਼ਮੀਰ ਨੀਤੀ 'ਤੇ ਆਪਣੇ ਫੈਸਲੇ ਵਾਪਸ ਨਹੀਂ ਲਏ ਹਨ। ਇਮਰਾਨ ਖਾਨ ਸਰਕਾਰ ਕਾਟਨ ਅਤੇ ਖੰਡ ਖਰੀਦਣ ਲਈ ਕਿਉਂ ਮਜ਼ਬੂਰ ਹੋ ਗਈ ਹੈ ਅਤੇ ਕੀ ਇਮਰਾਨ ਖਾਨ ਜੋ ਬੋਲਦੇ ਹਨ ਅਤੇ ਜੋ ਕਰਦੇ ਹਨ ਉਸ ਵਿਚ ਕੋਈ ਲੈਣਾ-ਦੇਣਾ ਨਹੀਂ ਹੈ?

 
< Prev   Next >

Advertisements

Advertisement
Advertisement
Advertisement

Advertisement
Advertisement
Advertisement