ਠੇਕੇ ਟੁੱਟਣ ਤੇ ਲੋਕਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਲੱਗੀ ਅੰਤਾਂ ਦੀ ਭੀੜ |
|
|
 ਜਲੰਧਰ --31ਮਾਰਚ-(ਮੀਡੀਆਦੇਸਪੰਜਾਬ)-- ਇਹ ਤੁਸੀਂ ਜੋ ਭੀੜ ਵੇਖ ਰਹੇ ਹੋ ਇਹ ਕੋਈ ਮੇਲੇ ਦੀ ਤਸਵੀਰ
ਨਹੀਂ ਹੈ, ਸਗੋਂ ਇਹ ਤਾਂ ਠੇਕੇ ਦੀਆਂ ਤਸਵੀਰਾਂ ਹਨ, ਜਿਥੇ ਠੇਕੇ ਟੁੱਟਣ ਦੌਰਾਨ ਲੋਕਾਂ
ਦੀ ਵੱਡੀ ਗਿਣਤੀ ਵਿਚ ਭੀੜ ਇਕੱਠੀ ਹੋ ਗਈ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਵਰਗੇ ਨਿਯਮਾਂ
ਦੀਆਂ ਧੱਜੀਆਂ ਉਡਾਈਆਂ ਗਈਆਂ, ਜਦੋਂ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵਲੋਂ ਸਖ਼ਤ
ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।
ਇਸ ਦੇ ਬਾਵਜੂਦ ਸ਼ਰਾਬ ਦੇ ਸ਼ੌਕੀਨਾਂ ਨੂੰ ਇਸ ਦੀ ਕੀ ਪਰਵਾਹ। ਬਿਨਾਂ ਕਿਸੇ ਭੈਅ ਅਤੇ
ਡਰ ਦੇ ਇਹ ਲੋਕ ਕਿਵੇਂ ਠੇਕੇ 'ਤੇ ਆਪਣੀ ਬੋਤਲ ਦਾ ਇੰਤਜ਼ਾਮ ਕਰ ਰਹੇ ਹਨ। ਜਲੰਧਰ ਸ਼ਹਿਰ
ਦੇ ਵੱਖ-ਵੱਖ ਖੇਤਰਾਂ 'ਤੇ ਲੋਕਾਂ ਦੀ ਭਾਰੀ ਭੀੜ ਵੇਖੀ ਜਾ ਸਕਦੀ ਹੈ। ਇਹ ਤਸਵੀਰਾਂ ਸ਼ਹਿਰ
ਦੇ ਤਮਾਮ ਠੇਕਿਆਂ ਦੀਆਂ ਹਨ ਜਿੱਥੇ ਕੋਈ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖਿਆ ਗਿਆ
ਇਥੋਂ ਤੱਕ ਕਿ ਕਈਆਂ ਨੇ ਤਾਂ ਮਾਸਕ ਤੱਕ ਨਹੀਂ ਪਹਿਨੇ ਹੋਏ ਸਨ।
ਇਥੇ ਹੀ ਤੁਹਾਨੂੰ ਦੱਸ ਦਈਏ ਕਿ ਜਲੰਧਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ
ਹਨ, ਬੀਤੇ ਇਕ ਮਹੀਨੇ ਦੀ ਗੱਲ ਕਰੀਏ ਤਾਂ 210 ਲੋਕਾਂ ਦੀ ਇਕ ਮਹੀਨੇ ਵਿਚ ਮੌਤ ਹੋ ਚੁੱਕੀ
ਹੈ ਜਦੋਂ ਕਿ ਹੁਣ ਤੱਕ ਮੌਤਾਂ ਦੀ ਗਿਣਤੀ 915 ਤੱਕ ਪਹੁੰਚ ਗਈ ਹੈ। ਜਿਸ ਨੂੰ ਲੈ ਕੇ
ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
|