:: ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਪੱਛਮੀ ਕਮਾਂਡ ਦੇ ਮੁਖੀ ਦਾ ਅਹੁਦਾ ਸੰਭਾਲਿਆ   :: ਬਾਈਪਾਸ ਸਰਜਰੀ ਤੋਂ ਬਾਅਦ ਸਿਹਤ ’ਚ ਸੁਧਾਰ ਹੋ ਰਿਹੈ: ਰਾਸ਼ਟਰਪਤੀ ਕੋਵਿੰਦ   :: ਗਰੀਬਾਂ ਨੂੰ ਮਜ਼ਬੂਤ ਕਰਨ ਦੀ ਬਜਾਏ ਉਦਯੋਗਪਤੀਆਂ ਦੀ ਮਦਦ ਕਰ ਰਹੇ ਪ੍ਰਧਾਨ ਮੰਤਰੀ: ਰਾਹੁਲ   :: ਕੀ ਦਾਦਾ ਸਾਹਿਬ ਫਾਲਕੇ ਐਵਾਰਡ ਰਜਨੀਕਾਂਤ ਨੂੰ ਚੋਣਾਂ ਚ ਫਾਇਦੇ ਲਈ ਦਿੱਤਾ?   :: ਠੇਕੇ ਟੁੱਟਣ ਤੇ ਲੋਕਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਲੱਗੀ ਅੰਤਾਂ ਦੀ ਭੀੜ   :: ਭਾਰਤ ਰਤਨ ਡਾ. ਭੀਮਰਾਓ ਅੰਬੇਡਕਰ ਦਾ 31 ਮਾਰਚ ਨਾਲ ਹੈ ਵਿਸ਼ੇਸ਼ ਸਬੰਧ, ਜਾਣੋ ਇਸ ਦਿਨ ਦਾ ਇਤਿਹਾਸ   :: ਰਾਹੁਲ ਗਾਂਧੀ ਖ਼ਿਲਾਫ਼ ਕੇਰਲ ਦੇ ਇਕ ਸਾਬਕਾ ਸਾਂਸਦ ਦਾ ਵਿਵਾਦਿਤ ਬਿਆਨ, ਬੋਲੇ- ਕੁੜੀਆਂ ਉਨ੍ਹਾਂ ਤੋਂ ਬਚ ਕੇ ਰਹਿਣ   :: ਕੋਵਿਡ-19 ਦਾ ਨਵਾਂ ਰੂਪ ‘ਸਟ੍ਰੇਨ’ ਵਧੇਰੇ ਖ਼ਤਰਨਾਕ, ਲੋਕਾਂ ਨੂੰ ਚੌਕਸ ਰਹਿਣ ਦੀ ਲੋੜ: ਜੈਰਾਮ   :: ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ   :: ਵੱਡੀ ਖ਼ਬਰ: DSGMC ਦੀਆਂ ਚੋਣਾਂ ਦਾ ਐਲਾਨ, 25 ਅਪ੍ਰੈਲ ਤੋਂ ਹੋਵੇਗੀ ਵੋਟਿੰਗ   :: ਹਾਰਟ ਆਫ ਏਸ਼ੀਆ ਸਮਾਗਮ ਚ ਅੱਜ ਹਿੱਸਾ ਲੈਣਗੇ ਭਾਰਤ ਅਤੇ ਪਾਕਿ ਦੇ ਵਿਦੇਸ਼ ਮੰਤਰੀ   :: ਕੋਰੋਨਾ ਪਾਜ਼ੇਟਿਵ ਹੋਏ ਫਾਰੂਕ ਅਬਦੁੱਲਾ, ਪਰਿਵਾਰ ਦੇ ਮੈਂਬਰ ਹੋਏ ਏਕਾਂਤਵਾਸ   :: ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵਲੋਂ ਬਣਾਈ 3 ਮੈਂਬਰੀ ਕਮੇਟੀ ਨੇ ਚੁੱਪ-ਚਪੀਤੇ ਸੌਂਪੀ ਰਿਪੋਰਟ   :: ਹੁਣ ਦਿੱਲੀ ਚ ਉੱਪ ਰਾਜਪਾਲ ਹੀ ਸਰਕਾਰ, NCT ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ   :: ਬਜ਼ੁਰਗ ਬੀਬੀ ਦੀ ਮੌਤ ਨੂੰ ਲੈ ਕੇ ਮਮਤਾ ਦਾ ਸ਼ਾਹ ’ਤੇ ਵਾਰ- ‘ਹਾਥਰਸ ਕੇਸ ’ਤੇ ਚੁੱਪ ਕਿਉਂ ਰਹੇ?’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
2022 ਦੀਆਂ ਚੋਣਾਂ ਸਿਰ ’ਤੇ, ਕੀ ਸੁਖਬੀਰ ਬਾਦਲ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਕਰਨਗੇ ਸ਼ੁਰੂ ਜਾਂ ਫਿਰ...? PRINT ਈ ਮੇਲ
2022 assembly elections sukhbir badalਮਜੀਠਾ --31ਮਾਰਚ-(ਮੀਡੀਦੇਸਪੰਜਾਬ)-- ਫੁੱਟ ਦਾ ਸ਼ਿਕਾਰ ਅਤੇ ਧੜਿਆਂ ਵਿਚ ਵੰਡੇ ਜਾ ਚੁੱਕੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮੁੜ ਪਹਿਲੇ ਵਾਲੇ ਦੌਰ ਵਿਚ ਲਿਆਉਣ ਅਤੇ ਮੁੜ ਇਕਜੁਟ ਕਰਨ ਲਈ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 2022 ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਸਖਤ ਮਿਹਨਤ ਦੀ ਲੋੜ ਹੈ। ਜੇਕਰ ਪੰਜਾਬ ਦੇ ਸਿਆਸੀ ਹਾਲਾਤ ’ਤੇ ਇਕ ਪੰਛੀ ਝਾਤ ਮਾਰੀ ਜਾਵੇ ਤਾਂ ਇਹ ਕਹਿਣ

ਵਿਚ ਕੋਈ ਸੰਕੋਚ ਨਹੀਂ ਹੋਵੇਗਾ ਕਿ ਅਕਾਲੀ ਦਲ (ਬ) ਨਾਲੋਂ ਇਕ-ਇਕ ਕਰਕੇ ਕਈ ਦਿੱਗਜ ਟਕਸਾਲੀ ਅਕਾਲੀ ਲੀਡਰ ਵੱਖ ਹੋ ਗਏ, ਜਿਨ੍ਹਾਂ ਨੇ ਮੁੜ ਅਕਾਲੀ ਦਲ ਵੱਲ ਮੂੰਹ ਤੱਕ ਨਹੀਂ ਕੀਤਾ। ਇਸ ਸਭ ਨੂੰ ਮੁਖ ਰੱਖਦਿਆਂ ਸੁਖਬੀਰ ਬਾਦਲ ਨੂੰ ਆਪਣੇ ਪਿਤਾ ਦੀ ਉਮਰ ਦੇ ਅਕਾਲੀ ਦਲ ਦੇ ਦਿੱਗਜ ਅਤੇ ਪੁਰਾਣੇ ਟਕਸਾਲੀ ਅਕਾਲੀਆਂ ਨੂੰ ਹਰ ਹੀਲੇ ਮੁੜ ਪਾਰਟੀ ਵਿਚ ਲਿਆਉਣ ਲਈ ਇਕ ਵਾਰ ਤਾਂ ਉਨ੍ਹਾਂ ਨਾਲ ਮੁਲਾਕਾਤ ਕਰਨੀ ਹੀ ਪੈਣੀ ਹੈ। 

ਹਾਲ ਹੀ ਵਿਚ ਹੋਈਆਂ ਨਗਰ ਕੌਂਸਲਾਂ ਅਤੇ ਨਗਰ ਨਿਗਮ ਦੀਆਂ ਚੋਣਾਂ ਵਿਚ, ਜਿਸ ਤਰ੍ਹਾਂ ਅਕਾਲੀ ਦਲ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਵਲੋਂ ਕਰਾਰੀ ਹਾਰ ਦਿੱਤੀ ਗਈ ਹੈ, ਉਸ ਦੇ ਮੱਦੇਨਜ਼ਰ ਅਗਾਮੀ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਆਪਣੀ ਸ਼ਾਖ ਬਚਾਉਣ ਲਈ ਇਨ੍ਹਾਂ ਟਕਸਾਲੀਆਂ ਨੂੰ ਪਾਰਟੀ ਵਿਚ ਲਿਆਉਣਾ ਪਵੇਗਾ। ਅਜਿਹਾ ਨਾ ਹੋਣ ’ਤੇ ਕਾਂਗਰਸ ਪਾਰਟੀ ਸਿਆਸਤ ਵਿਚ ਅਕਾਲੀ ਦਲ ਨੂੰ ਅਜਿਹਾ ਧੋਬੀ ਪਟਕਾ ਦੇਵੇਗੀ ਕਿ ਮੁੜ ਤੋਂ ਅਕਾਲੀ ਦਲ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ’ਚ ਮੁਸ਼ਕਲ ਹੋ ਸਕਦੀ ਹੈ। ਇਸ ਲਈ ਆਓ ਇਕ ਨਜ਼ਰ ਮਾਰਦੇ ਹਾਂ ਅਕਾਲੀ ਦਲ ’ਤੇ:

ਅਕਾਲੀ ਦਲ ਦੇ ਟੁੱਟਣ ’ਚ ਬੇਅਦਬੀ ਮਾਮਲਿਆਂ ਦਾ ਰਿਹਾ ਅਹਿਮ ਰੋਲ:
ਪੰਜਾਬ ਵਿਚ ਲਗਾਤਾਰ 10 ਸਾਲ ਤੱਕ ਰਾਜ ਕਰਨ ਵਾਲੀ ਅਕਾਲੀ ਸਰਕਾਰ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੂਬੇ ਭਰ ਵਿਚ ਵੱਖ-ਵੱਖ ਜਗ੍ਹਾ ’ਤੇ ਵਾਪਰੇ ਬੇਅਦਬੀ ਦੇ ਮਾਮਲਿਆਂ ਨੂੰ ਲੈ ਜਦੋਂ ਬਾਦਲਕਿਆਂ ਦਾ ਨਾਮ ਸਾਹਮਣੇ ਆਇਆ ਤਾਂ ਉਸ ਵੇਲੇ ਸਿੱਖੀ ਨਾਲ ਪਿਆਰ ਕਰਨ ਵਾਲੇ ਅਕਾਲੀ ਦਲ ਦੇ ਕਈ ਲੀਡਰ ਨਾਰਾਜ਼ ਹੋ ਗਏ। ਲੀਡਰਾਂ ਨੇ ਨਾਰਾਜ਼ ਹੋ ਕੇ ਅਕਾਲੀ ਦਲ ਬਾਦਲ ਨੂੰ ਛੱਡਣਾ ਹੀ ਬਿਹਤਰ ਸਮਝਿਆ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਅਕਾਲੀ ਦਲ, ਜੋ ਖੁਦ ਪੰਥ ਹਿਤੈਸ਼ੀ ਪਾਰਟੀ ਕਹਿੰਦੀ ਹੈ, ਦੀ ਸਰਕਾਰ ਵਿਚ ਬੇਅਦਬੀ ਮਾਮਲਿਆਂ ਦਾ ਸਾਹਮਣੇ ਆਉਣਾ ਬਹੁਤ ਮੰਦਭਾਗੀ ਗੱਲ ਹੈ। ਇਸੇ ਕਰਕੇ ਅਕਾਲੀ ਆਕਾਵਾਂ ਨੇ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀਆਂ-ਆਪਣੀਆਂ ਸਿਆਸੀ ਪਾਰਟੀਆਂ ਬਣਾ ਲਈਆਂ ਪਰ ਕਈ ਅਕਾਲੀਆਂ ਨੇ ਬਾਦਲਕਿਆਂ ਨਾਲ ਜੁੜੇ ਰਹਿਣਾ ਆਪਣੀ ਭਲਾਈ ਸਮਝੀ। ਇਸ ਤੋਂ ਇਲਾਵਾ ਦੂਜਾ ਮੁਖ ਕਾਰਨ ਇਹ ਵੀ ਮੰਨਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਪਿਛਲੀ ਅਕਾਲੀ ਸਰਕਾਰ ਸਮੇਂ ਕੁਝ ਠੋਸ ਕਦਮ ਨਹੀਂ ਚੁੱਕੇ ਗਏ।

ਕੀ ਸੁਖਬੀਰ ਬਾਦਲ ਰੁੱਸਿਆਂ ਨੂੰ ਮਨਾ ਕੇ ਅਕਾਲੀ ਦਲ ’ਚ ਮੁੜ ਜਾਨ ਪਾਉਣ ’ਚ ਹੋਣਗੇ ਸਫ਼ਲ?
ਅਕਾਲੀ ਦਲ (ਬ) ਦੇ ਧੜਿਆਂ ਵਿਚ ਵੰਡੇ ਜਾਣ ਤੋਂ ਬਾਅਦ ਇਸਦੇ ਦਿੱਗਜ ਟਕਸਾਲੀ ਅਕਾਲੀ ਨੇਤਾ ਆਪਣੀ-ਆਪਣੀ ਡਫਲੀ ਤੇ ਆਪੋ-ਆਪਣਾ ਰਾਗ ਅਲਾਪ ਰਹੇ ਹਨ। ਅਜਿਹੇ ਰਾਗ ਅਲਾਪਣ ਵਾਲੇ ਅਕਾਲੀ ਦਲ ਨਾਲੋਂ ਵੱਖ ਹੋਣ ਤੋਂ ਬਾਅਦ ਜਿਥੇ ਕਈ ਲਗਭਗ ਆਪਣੀ ਹੋਂਦ ਖ਼ਤਮ ਕਰ ਚੁੱਕੇ ਹਨ, ਉਥੇ ਹੀ ਉਹ ਜਨਤਾ ਵਿਚ ਖਾਸਾ ਜਨ ਆਧਾਰ ਨਹੀਂ ਬਣਾ ਸਕੇ, ਜਦਕਿ ਸ਼੍ਰੋਮਣੀ ਅਕਾਲੀ ਦਲ (ਬ) ਜੋ ਪਹਿਲਾਂ ਪੂਰੀ ਤਰ੍ਹਾਂ ਚੜ੍ਹਦੀ ਕਲਾ ’ਚ ਸੀ, ਵਿਚ ਅਕਾਲੀ ਦਲ ਨਾਲੋਂ ਵੱਖ ਹੋਣ ਵਾਲਿਆਂ ਦੀ ਪੂਰੀ ਟੌਹਰ ਸੀ। ਇਨ੍ਹਾਂ ਦੀ ਅਕਾਲੀ ਦਲ ਦੇ ਸੁਪਰੀਮੋ ਸ.ਪ੍ਰਕਾਸ਼ ਸਿੰਘ ਬਾਦਲ ਵਲੋਂ ਲਗਭਗ ਹਰ ਗੱਲ ਮੰਨੀ ਜਾਂਦੀ ਸੀ ਤੇ ਇਨ੍ਹਾਂ ਦਾ ਬਾਦਲਕਿਆਂ ਨਾਲ ਕਾਫ਼ੀ ਡੂੰਘਾ ਰਿਸ਼ਤਾ ਤੇ ਪਿਆਰ ਸੀ ਪਰ ਹੁਣ ਵੱਖ ਹੋਣ ਵਾਲੇ ਅਕਾਲੀ ਲੀਡਰਾਂ ਦੇ ਹੱਥ ਪੱਲੇ ਕੁਝ ਨਹੀਂ, ਜਿਸ ਕਰਕੇ ਇਹ ਹੁਣ ਚੁੱਪੀ ਧਾਰੀ ਅਕਾਲੀ ਦਲ (ਬ) ਵਿਰੁੱਧ ਹੀ ਕੁਝ ਨਾ ਕੁਝ ਯੁਕਤਾਂ ਕਰਨ ਵਿਚ ਲੱਗੇ ਹੋਏ ਹਨ।

ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਹੁਣ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੜ ਪੰਜਾਬ ਵਿਚ ਅਕਾਲੀ ਦਲ ਨੂੰ ਸੱਤਾ ਵਿਚ ਲਿਆਉਣਾ ਹੈ ਤਾਂ ਫਿਰ ਇਨ੍ਹਾਂ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਜਲਦ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਮੁੜ ਅਕਾਲੀ ਦਲ ਇਕਜੁਟ ਹੋ ਕੇ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ। ਚੱਲੋ, ਖੈਰ! ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੁਖਬੀਰ ਬਾਦਲ ਅਕਾਲੀ ਦਲ ਵਿਚ ਮੁੜ ਰੁੱਸਿਆਂ ਨੂੰ ਮਨਾ ਕੇ ਨਵੀਂ ਜਾਨ ਪਾਉਣ ਵਿਚ ਸਫਲ ਹੁੰਦੇ ਹੋਏ ਪੰਜਾਬ ਵਿਚ ਆਪਣੀ ਸਰਕਾਰ ਬਣਾਉਂਦੇ ਹੈ ਜਾਂ ਨਹੀਂ।

 
< Prev   Next >

Advertisements

Advertisement

Advertisement
Advertisement
Advertisement
Advertisement
Advertisement