***ਤੇਰਾ ਅੱਤਿਆਚਾਰ, ਸਾਡਾ ਸਬਰ***ਦਵਿੰਦਰ ਬਾਂਸਲ — |
|
|
ਕਾਨੂੰਨ ਆਖਦਾ ਹੈ
ਸਾਨੂੰ ਹੱਕ ਹੈ ਬੋਲਣ ਦਾ
ਰਲ-ਮਿਲ ਇਕੱਠੇ ਹੋਣ ਦਾ
ਆਪਣੀਆਂ ਗੱਲਾਂ ਦਿਲ ਖੋਲ੍ਹ ਕੇ ਰੱਖਣ ਦਾ
ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ
ਸ਼ਾਇਦ ਤੁਹਾਡੇ ਲਈ ਇਹ ਕਿਤਾਬੀ ਗੱਲਾਂ ਹਨ
ਤੁਸੀਂ ਅਸਲ ਵਿੱਚ ਸਮਝਦੇ ਹੋ
ਸਾਨੂੰ ਕੋਈ ਅਧਿਕਾਰ ਨਹੀਂ
ਖੁੱਲ੍ਹੇਂ- ਆਮ ਬੋਲਣ ਦਾ
ਆਪਣੇ ਹੱਕ ਜਤਾਉਣ ਦਾ
ਉਨ੍ਹਾਂ ਤੇ ਸੱਚ ਦਾ ਪਹਿਰਾ ਦੇਣ ਦਾ
ਇੱਕ ਪਿਤਾ
ਆਪਣੇ ਪਰਵਾਰ ਦਾ ਪਾਲਕ ਤੇ ਰਾਖਾ ਹੁੰਦੈ
ਦੇਸ਼ ਵਾਸੀਆਂ ਨੇ
ਤੈਨੂੰ ਮੁਨਾਸਬ ਉੱਤਮ ਵਿਅਕਤੀ ਜਾਣ
ਦੇਸ਼-ਪਿਤਾ ਜਿਹਾ
ਉੱਚ ਮੰਤਰੀ ਦਾ ਰੁਤਬਾ ਬਖ਼ਸ਼ਿਆ
ਪਰ ਅਫ਼ਸੋਸ, ਬੇਹੱਦ ਅਫ਼ਸੋਸ
ਤੂੰ ਹੈਂਕੜਬਾਜ਼ ਨਿਕਲਿਆ?
ਆਪਣੇ ਅਧਿਕਾਰ ਮੰਗਣ ਤੇ
ਉਲਟਾ ਸਾਨੂੰ ਹੀ ਜੇਲ੍ਹ ‘ਚ ਸੁੱਟਦੈਂ
ਬਿਨਾ ਕੋਈ ਅਪਰਾਧ ਕੀਤੇ ਤੋਂ?
ਤੇਰੇ ਤੋਂ ਜਵਾਬ ਮੰਗਦੇ ਨੇ
ਦੇਸ਼ ਦੇ ਸਭ ਧੀਆਂ ਪੁੱਤਰ
ਕਿੱਥੇ ਨੇ ਸਾਡੇ ਪਿਓ, ਭਰਾ ਤੇ ਪੁੱਤ
ਜੋ ਜੇਲ੍ਹਾਂ ‘ਚ ਸੁੱਟੇ ਨੇ
ਮਾਵਾਂ, ਭੈਣਾਂ ਤੇ ਬੀਵੀਆਂ ਦੀਆਂ
ਰੋਂਦੀਆਂ ਅੱਖਾਂ ਮੰਗਦੀਆਂ ਨੇ ਜਵਾਬ
ਦੇ ਸਕੇਂਗਾ ਜਵਾਬ ਤੂੰ,
ਹੱਦੋਂ ਵਧ ਬਦਸਲੂਕੀ ਦਾ
ਅੱਤਿਆਚਾਰਾਂ ਦਾ?
ਤੇਰਾ ਜ਼ੁਲਮ ਮੁੱਕਣਾ ਨਹੀਂ
ਪਰ ਫਿਰ ਵੀ,
ਅਸੀਂ ਸਬਰ ਨਾਲ ਲੜਾਂਗੇ
ਤੇਰੇ ਖ਼ਿਲਾਫ਼
ਜਦ ਤੱਕ ਜਾਨ ਹੈ, ਦਮ ਹੈ
ਤੇ ਮੁਕਾਉਂਦੇ ਨਹੀਂ
ਤੇਰਾ ‘ਤੇ ਤੇਰੀ ਜੁੰਡਲ਼ੀ ਦਾ
ਹੈਂਂਕੜ ਭਰਿਆ ਢੀਠਪੁਣਾ ਵਰਤਾਰਾ
………………….............. ਟੋਰਾਂਟੋ, ਕੈਨੇਡਾ
|