:: ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਪੱਛਮੀ ਕਮਾਂਡ ਦੇ ਮੁਖੀ ਦਾ ਅਹੁਦਾ ਸੰਭਾਲਿਆ   :: ਬਾਈਪਾਸ ਸਰਜਰੀ ਤੋਂ ਬਾਅਦ ਸਿਹਤ ’ਚ ਸੁਧਾਰ ਹੋ ਰਿਹੈ: ਰਾਸ਼ਟਰਪਤੀ ਕੋਵਿੰਦ   :: ਗਰੀਬਾਂ ਨੂੰ ਮਜ਼ਬੂਤ ਕਰਨ ਦੀ ਬਜਾਏ ਉਦਯੋਗਪਤੀਆਂ ਦੀ ਮਦਦ ਕਰ ਰਹੇ ਪ੍ਰਧਾਨ ਮੰਤਰੀ: ਰਾਹੁਲ   :: ਕੀ ਦਾਦਾ ਸਾਹਿਬ ਫਾਲਕੇ ਐਵਾਰਡ ਰਜਨੀਕਾਂਤ ਨੂੰ ਚੋਣਾਂ ਚ ਫਾਇਦੇ ਲਈ ਦਿੱਤਾ?   :: ਠੇਕੇ ਟੁੱਟਣ ਤੇ ਲੋਕਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਲੱਗੀ ਅੰਤਾਂ ਦੀ ਭੀੜ   :: ਭਾਰਤ ਰਤਨ ਡਾ. ਭੀਮਰਾਓ ਅੰਬੇਡਕਰ ਦਾ 31 ਮਾਰਚ ਨਾਲ ਹੈ ਵਿਸ਼ੇਸ਼ ਸਬੰਧ, ਜਾਣੋ ਇਸ ਦਿਨ ਦਾ ਇਤਿਹਾਸ   :: ਰਾਹੁਲ ਗਾਂਧੀ ਖ਼ਿਲਾਫ਼ ਕੇਰਲ ਦੇ ਇਕ ਸਾਬਕਾ ਸਾਂਸਦ ਦਾ ਵਿਵਾਦਿਤ ਬਿਆਨ, ਬੋਲੇ- ਕੁੜੀਆਂ ਉਨ੍ਹਾਂ ਤੋਂ ਬਚ ਕੇ ਰਹਿਣ   :: ਕੋਵਿਡ-19 ਦਾ ਨਵਾਂ ਰੂਪ ‘ਸਟ੍ਰੇਨ’ ਵਧੇਰੇ ਖ਼ਤਰਨਾਕ, ਲੋਕਾਂ ਨੂੰ ਚੌਕਸ ਰਹਿਣ ਦੀ ਲੋੜ: ਜੈਰਾਮ   :: ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ   :: ਵੱਡੀ ਖ਼ਬਰ: DSGMC ਦੀਆਂ ਚੋਣਾਂ ਦਾ ਐਲਾਨ, 25 ਅਪ੍ਰੈਲ ਤੋਂ ਹੋਵੇਗੀ ਵੋਟਿੰਗ   :: ਹਾਰਟ ਆਫ ਏਸ਼ੀਆ ਸਮਾਗਮ ਚ ਅੱਜ ਹਿੱਸਾ ਲੈਣਗੇ ਭਾਰਤ ਅਤੇ ਪਾਕਿ ਦੇ ਵਿਦੇਸ਼ ਮੰਤਰੀ   :: ਕੋਰੋਨਾ ਪਾਜ਼ੇਟਿਵ ਹੋਏ ਫਾਰੂਕ ਅਬਦੁੱਲਾ, ਪਰਿਵਾਰ ਦੇ ਮੈਂਬਰ ਹੋਏ ਏਕਾਂਤਵਾਸ   :: ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵਲੋਂ ਬਣਾਈ 3 ਮੈਂਬਰੀ ਕਮੇਟੀ ਨੇ ਚੁੱਪ-ਚਪੀਤੇ ਸੌਂਪੀ ਰਿਪੋਰਟ   :: ਹੁਣ ਦਿੱਲੀ ਚ ਉੱਪ ਰਾਜਪਾਲ ਹੀ ਸਰਕਾਰ, NCT ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ   :: ਬਜ਼ੁਰਗ ਬੀਬੀ ਦੀ ਮੌਤ ਨੂੰ ਲੈ ਕੇ ਮਮਤਾ ਦਾ ਸ਼ਾਹ ’ਤੇ ਵਾਰ- ‘ਹਾਥਰਸ ਕੇਸ ’ਤੇ ਚੁੱਪ ਕਿਉਂ ਰਹੇ?’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਬ੍ਰਿਟੇਨ ਚ ਭਾਰਤੀ ਵਿਦਿਆਰਥੀਆਂ ਦੀ ਝੰਡੀ, ਬ੍ਰਿਟਿਸ਼ ਨਾਗਰਿਕਾਂ ਨਾਲੋਂ ਵੱਧ ਕਮਾਉਣ ਲੱਗੇ ਭਾਰਤੀ ਲੋਕ PRINT ਈ ਮੇਲ
uk indian students indian professionalsਲੰਡਨ --01 ਅਪ੍ਰੈਲ-(ਮੀਡੀਦੇਸਪੰਜਾਬ)-- ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਦੂਜੇ ਦੇਸ਼ਾਂ ਜਾਂਦੇ ਹਨ। ਇਸ ਦੌਰਾਨ ਉਹਨਾਂ ਦੀ ਯੋਗਤਾ ਦਰਸਾਉਂਦੀ ਇਕ ਰਿਪੋਰਟ ਸਾਹਮਣੇ ਆਈ ਹੈ। ਬ੍ਰਿਟੇਨ ਵਿਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਪ੍ਰਤਿਭਾਸ਼ਾਲੀ ਹੁੰਦੇ ਹਨ ਅਤੇ ਉਹ ਜਲਦੀ ਹੀ ਉੱਚ ਆਮਦਨ ਵਾਲੇ ਸਮੂਹ ਵਿਚ ਸ਼ਾਮਲ ਹੋ ਜਾਂਦੇ ਹਨ। ਇਹ ਗੱਲ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਕਰਾਈ ਗਈ ਸਮੀਖਿਆ ਵਿਚ ਸਾਹਮਣੇ ਆਈ ਹੈ।

ਬ੍ਰਿਟੇਨ ਵਿਚ ਨਸਲੀ ਅਸਮਾਨਤਾ ਦੇ ਦੋਸ਼ਾਂ ਵਿਚ ਇਹ ਸਰਕਾਰੀ ਰਿਪੋਰਟ ਸਾਹਮਣੇ ਆਈ ਹੈ। ਨਸਲੀ ਅਤੇ ਜਾਤੀ ਅਸਮਾਨਤਾ ਸੰਬੰਧੀ ਕਮਿਸ਼ਨ ਦੀ ਬੁੱਧਵਾਰ ਨੂੰ ਆਈ ਰਿਪੋਰਟ ਵਿਚ ਕਿਹਾ ਗਿਆ ਹੈਕਿ ਕਲਾਸ ਤਬਦੀਲੀ ਨਸਲੀ ਅਸਮਾਨਤਾ ਨੂੰ ਹੌਲੀ-ਹੌਲੀ ਦੂਰ ਕਰ ਦਿੰਦੀ ਹੈ। ਉਹ ਜੀਵਨ ਜਿਉਣ ਦੇ ਢੰਗਾਂ ਵਿਚ ਵੀ ਤਬਦੀਲੀ ਲਿਆਉਂਦਾ ਹੈ। ਅਜਿਹਾ ਪੂਰੇ ਬ੍ਰਿਟੇਨ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ। ਰਿਪੋਰਟ ਵਿਚ ਬੀ.ਏ.ਐੱਮ.ਈ. ਸ਼ਬਦ ਨੂੰ ਚਲਨ ਤੋਂ ਬਾਹਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦਾ ਅਰਥ ਬਲੈਕ, ਏਸ਼ੀਅਨ ਐਂਡ ਮਾਇਨੌਰਿਟੀਐਥਨਿਕ ਹੁੰਦਾ ਹੈ। ਇਹਨਾਂ ਨੂੰ ਬ੍ਰਿਟਿਸ਼ ਇੰਡੀਅਨ ਦੇ ਨਾਮ ਜਿਹੀ ਪਛਾਣ ਦੇਣ ਦਾ ਸੁਝਾਅ ਦਿੱਤਾ ਗਿਆ ਹੈ। 

ਕਮਿਸ਼ਨ ਨੇ ਕਿਹਾ ਹੈ ਕਿ ਸਿੱਖਿਆ ਦੇ ਖੇਤਰ ਵਿਚ ਮਿਲਣ ਵਾਲੀਆਂ ਸਫਲਤਾਵਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਭਾਵੇਂ ਵਿਦਿਆਰਥੀ ਸਮਾਜ ਦੇ ਕਿਸੇ ਵੀ ਵਰਗ ਦੇ ਹੋਣ। ਉਹਨਾਂ ਦੀ ਜਨਤਕ ਤਾਰੀਫ਼ ਹੋਣੀ ਚਾਹੀਦੀ ਹੈ। ਸਫਲ ਵਿਦਿਆਰਥੀਆਂ ਨੂੰ ਪੂਰੇ ਯੂਨਾਈਟਿਡ ਕਿੰਗਡਮ (ਯੂਕੇ) ਲਈ ਉਦਾਹਰਨ ਦੇ ਤੌਰ 'ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਜਿਸ ਨਾਲ ਸਾਰੇ ਵਰਗਾਂ ਦੇ ਵਿਦਿਆਰਥੀ ਉਹਨਾਂ ਤੋਂ ਪ੍ਰੇਰਿਤ ਹੋਣ। 

ਪ੍ਰੀਖਿਆ ਨਤੀਜੇ ਦੱਸਦੇ ਹਨ ਕਿ ਬ੍ਰਿਟੇਨ ਵਿਚ ਰਹਿਣ ਵਾਲੇ ਭਾਰਤੀ, ਬੰਗਲਾਦੇਸ਼ੀ ਅਤੇ ਗੈਰ ਗੋਰੇ ਅਫਰੀਕੀ ਮੂਲ ਦੇ ਵਿਦਿਆਰਥੀ ਸਧਾਰਨ ਬ੍ਰਿਟਿਸ਼ ਗੋਰੇ ਵਿਦਿਆਰਥੀਆਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਇਹ ਸਿਫਾਰਿਸ਼ ਸਿੱਖਿਆ ਨਾਲ ਜੁੜੇ ਮਾਮਲਿਆਂ ਦੇ ਸਲਾਹਕਾਰ ਡਾਕਟਰ ਟੋਨੀ ਸਿਵੇਲ ਦੀ ਪ੍ਰਧਾਨਗੀ ਵਾਲੀ ਕਮਿਸ਼ਨ ਦੀ ਕਮੇਟੀ ਨੇਕੀਤੀ ਹੈ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੋਰ ਦੇਸ਼ਾਂ ਤੋਂ ਆਏ ਲੋਕ ਸਿੱਖਿਆ ਪ੍ਰਾਪਤੀ ਵਿਚ ਖੁਦ ਨੂੰ ਸਮਰਪਿਤ ਕਰ ਦਿੰਦੇ ਹਨ। ਸਿੱਖਿਆ ਦੇ ਪ੍ਰਤੀ ਉਹਨਾਂ ਦਾ ਸਮਰਪਣ ਆਮ ਬ੍ਰਿਟਿਸ਼ ਲੋਕਾਂ ਨਾਲੋਂ ਜ਼ਿਆਦਾ ਹੁੰਦਾ ਹੈ। ਇਸ ਦੇ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ ਅਤੇ ਹੌਲੀ-ਹੌਲੀ ਵਿਦੇਸ਼ ਤੋਂ ਆਏ ਲੋਕਾਂ ਦੀ ਆਰਥਿਕ-ਸਮਾਜਿਕ ਸਥਿਤੀ ਮਜ਼ਬੂਤ ਹੁੰਦੀ ਜਾਂਦੀ ਹੈ। ਜਿਵੇਂ-ਜਿਵੇਂ ਉਹਨਾਂ ਦੀ ਸਥਿਤੀ ਮਜ਼ਬੂਤ ਹੁੰਦੀ ਹੈ ਉਵੇਂ-ਉਵੇਂ ਉਹ ਨਸਲੀ ਅਸਮਾਨਤਾ ਦੀਆਂ ਸਥਿਤੀਆਂ ਨੂੰ ਪਾਰ ਕਰ ਜਾਂਦੇ ਹਨ। 

258 ਸਫਿਆਂ ਦੀ ਇਸ ਰਿਪੋਰਟ ਵਿਚ ਕਈ ਮਾਮਲਿਆਂ ਵਿਚ ਸਿੱਖਿਆ ਵਿਭਾਗ ਤੋਂ ਸਿਫਾਰਿਸ਼ ਕੀਤੀ ਗਈ ਹੈ। ਰਿਪੋਰਟ ਵਿਚ ਸਾਲ 2019 ਦਾ ਉਦਾਹਰਨ ਦੇ ਕੇ ਦੱਸਿਆ ਗਿਆ ਹੈਕਿ ਕਿਸ ਤਰ੍ਹਾਂ ਆਇਰਿਸ਼, ਚੀਨ ਅਤੇ ਭਾਰਤੀ ਮੂਲ ਦੇ ਲੋਕਾਂ ਦੀ ਵੀ ਆਮਦਨ ਵੱਧ ਰਹੀ ਹੈ। 2019 ਵਿਚ ਆਮ ਬ੍ਰਿਟਿਸ਼ ਨਾਗਰਿਕ ਤੋਂ ਇਹ ਆਮਦਨ 2.3 ਫੀਸਦੀ ਜ਼ਿਆਦਾ ਰਹੀ।

 
< Prev   Next >

Advertisements

Advertisement
Advertisement
Advertisement
Advertisement
Advertisement

Advertisement