:: ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਪੱਛਮੀ ਕਮਾਂਡ ਦੇ ਮੁਖੀ ਦਾ ਅਹੁਦਾ ਸੰਭਾਲਿਆ   :: ਬਾਈਪਾਸ ਸਰਜਰੀ ਤੋਂ ਬਾਅਦ ਸਿਹਤ ’ਚ ਸੁਧਾਰ ਹੋ ਰਿਹੈ: ਰਾਸ਼ਟਰਪਤੀ ਕੋਵਿੰਦ   :: ਗਰੀਬਾਂ ਨੂੰ ਮਜ਼ਬੂਤ ਕਰਨ ਦੀ ਬਜਾਏ ਉਦਯੋਗਪਤੀਆਂ ਦੀ ਮਦਦ ਕਰ ਰਹੇ ਪ੍ਰਧਾਨ ਮੰਤਰੀ: ਰਾਹੁਲ   :: ਕੀ ਦਾਦਾ ਸਾਹਿਬ ਫਾਲਕੇ ਐਵਾਰਡ ਰਜਨੀਕਾਂਤ ਨੂੰ ਚੋਣਾਂ ਚ ਫਾਇਦੇ ਲਈ ਦਿੱਤਾ?   :: ਠੇਕੇ ਟੁੱਟਣ ਤੇ ਲੋਕਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਲੱਗੀ ਅੰਤਾਂ ਦੀ ਭੀੜ   :: ਭਾਰਤ ਰਤਨ ਡਾ. ਭੀਮਰਾਓ ਅੰਬੇਡਕਰ ਦਾ 31 ਮਾਰਚ ਨਾਲ ਹੈ ਵਿਸ਼ੇਸ਼ ਸਬੰਧ, ਜਾਣੋ ਇਸ ਦਿਨ ਦਾ ਇਤਿਹਾਸ   :: ਰਾਹੁਲ ਗਾਂਧੀ ਖ਼ਿਲਾਫ਼ ਕੇਰਲ ਦੇ ਇਕ ਸਾਬਕਾ ਸਾਂਸਦ ਦਾ ਵਿਵਾਦਿਤ ਬਿਆਨ, ਬੋਲੇ- ਕੁੜੀਆਂ ਉਨ੍ਹਾਂ ਤੋਂ ਬਚ ਕੇ ਰਹਿਣ   :: ਕੋਵਿਡ-19 ਦਾ ਨਵਾਂ ਰੂਪ ‘ਸਟ੍ਰੇਨ’ ਵਧੇਰੇ ਖ਼ਤਰਨਾਕ, ਲੋਕਾਂ ਨੂੰ ਚੌਕਸ ਰਹਿਣ ਦੀ ਲੋੜ: ਜੈਰਾਮ   :: ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ   :: ਵੱਡੀ ਖ਼ਬਰ: DSGMC ਦੀਆਂ ਚੋਣਾਂ ਦਾ ਐਲਾਨ, 25 ਅਪ੍ਰੈਲ ਤੋਂ ਹੋਵੇਗੀ ਵੋਟਿੰਗ   :: ਹਾਰਟ ਆਫ ਏਸ਼ੀਆ ਸਮਾਗਮ ਚ ਅੱਜ ਹਿੱਸਾ ਲੈਣਗੇ ਭਾਰਤ ਅਤੇ ਪਾਕਿ ਦੇ ਵਿਦੇਸ਼ ਮੰਤਰੀ   :: ਕੋਰੋਨਾ ਪਾਜ਼ੇਟਿਵ ਹੋਏ ਫਾਰੂਕ ਅਬਦੁੱਲਾ, ਪਰਿਵਾਰ ਦੇ ਮੈਂਬਰ ਹੋਏ ਏਕਾਂਤਵਾਸ   :: ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵਲੋਂ ਬਣਾਈ 3 ਮੈਂਬਰੀ ਕਮੇਟੀ ਨੇ ਚੁੱਪ-ਚਪੀਤੇ ਸੌਂਪੀ ਰਿਪੋਰਟ   :: ਹੁਣ ਦਿੱਲੀ ਚ ਉੱਪ ਰਾਜਪਾਲ ਹੀ ਸਰਕਾਰ, NCT ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ   :: ਬਜ਼ੁਰਗ ਬੀਬੀ ਦੀ ਮੌਤ ਨੂੰ ਲੈ ਕੇ ਮਮਤਾ ਦਾ ਸ਼ਾਹ ’ਤੇ ਵਾਰ- ‘ਹਾਥਰਸ ਕੇਸ ’ਤੇ ਚੁੱਪ ਕਿਉਂ ਰਹੇ?’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮੰਗਲ ਤੇ ਆਏ ਦੋ ਵੱਡੇ ਭੂਚਾਲ, ਨਾਸਾ ਦੇ ਇਨਸਾਈਟ ਲੈਂਡਰ ਨੇ ਹੁਣ ਤੱਕ 500 ਤੋਂ ਵਧੇਰੇ ਝਟਕੇ ਕੀਤੇ ਰਿਕਾਰਡ PRINT ਈ ਮੇਲ
Leben auf dem Mars – kein Spaß!ਵਾਸ਼ਿੰਗਟਨ --03ਅਪ੍ਰੈਲ-(ਮੀਡੀਦੇਸਪੰਜਾਬ)--ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਇਨਸਾਈਟ ਲੈਂਡਰ ਨੇ ਬੀਤੇ ਮਹੀਨੇ ਮੰਗਲ ਗ੍ਰਹਿ ਦੀ ਸਤ੍ਹ 'ਤੇ ਦੋ ਮਜ਼ਬੂਤ ਭੂਚਾਲ ਦੇ ਝਟਕੇ ਰਿਕਾਰਡ ਕੀਤੇ ਹਨ। ਮਿਸ਼ਨ ਕੰਟਰੋਲ ਮੁਤਾਬਕ ਇਨ੍ਹਾਂ ਦੀ ਤੀਬਰਤਾ 3.3 ਅਤੇ 3.1 ਦਰਜ ਕੀਤੀ ਗਈ ਹੈ। ਇਹ ਝਟਕੇ Cerberus Fossae ਨਾਂ ਖੇਤਰ 'ਚ ਆਏ ਸਨ। ਇਹ ਉਹ ਸਥਾਨ ਹੈ ਜਿਥੇ ਇਸ ਮਿਸ਼ਾਨ ਦੀ ਸ਼ੁਰੂਆਤ 'ਚ ਵੀ ਦੋ ਮਜ਼ਬੂਤ ਭੂਚਾਲ ਦੇ ਝਟਕਿਆਂ ਦਾ ਪਤਾ ਚੱਲਿਆ ਸੀ।

ਲੈਂਡਰ ਨੇ ਨਵੰਬਰ 2018 'ਚ ਮੰਗਲ ਦੀ ਸਤ੍ਹ 'ਤੇ ਉਤਰਨ ਤੋਂ ਬਾਅਦ ਤੋਂ ਹੁਣ ਤੱਕ 500 ਤੋਂ ਵਧੇਰੇ ਭੂਚਾਲ ਦੇ ਝਟਕੇ ਰਿਕਾਰਡ ਕੀਤੇ ਹਨ। ਇਸ ਇਨਸਾਈਟ ਲੈਂਡਰ ਦਾ ਕੰਮ ਮੰਗਲ ਦੀ ਸਤ੍ਹ ਅਤੇ ਗਰਭ 'ਚ ਆਉਣ ਵਾਲੇ ਭੂਚਾਲ ਦੀ ਜਾਣਕਾਰੀ ਦੇਣਾ ਹੈ। ਇਹ ਸਤ੍ਹ 'ਤੇ ਉਤਰਨ ਤੋਂ ਬਾਅਦ ਮੰਗਲ ਗ੍ਰਹਿ 'ਤੇ ਆਉਣ ਵਾਲੇ ਭੂਚਾਲ ਦੀ ਜਾਣਕਾਰੀ ਇਕੱਠੀ ਕਰ ਕੇ ਨਾਸਾ ਨੂੰ ਭੇਜ ਰਿਹਾ ਹੈ ਨਾਸਾ ਦੀ ਜੈਟ ਪ੍ਰੋਪਲਸਨ ਲੈਬ (ਜੇ.ਪੀ.ਐੱਲ.) ਨੇ ਕਿਹਾ ਕਿ ਭੂਚਾਲ ਦੀਆਂ ਇਨ੍ਹਾਂ ਖਬਰਾਂ ਤੋਂ ਪਤਾ ਚੱਲਿਆ ਹੈ ਕਿ Cerberus Fossae ਭੂਚਾਲ ਸਰਗਰਮ ਹੈ। ਨਾਸਾ ਦੇ ਜੀ.ਪੀ.ਐੱਲ. ਨੇ ਇਕ ਬਿਆਨ 'ਚ ਕਿਹਾ ਕਿ 'ਇਨਸਾਈਟ ਨੇ ਅਜੇ ਤੱਕ 500 ਤੋਂ ਵਧੇਰੇ ਭੂਚਾਲ ਰਿਕਾਰਡ ਕੀਤੇ ਹਨ ਪਰ ਕਲੀਅਰ ਸਿਗਨਲ ਹੋਣ ਕਾਰਣ ਇਹ ਚਾਰ ਭੂਚਾਲ ਲਾਲ ਗ੍ਰਹਿ ਦੀ ਅੰਦਰੂਨੀ ਤੌਰ 'ਤੇ ਜਾਂਚ ਲਈ ਸਭ ਤੋਂ ਬਿਹਤਰ ਹਨ। ਮੰਗਲ ਨਾਲ ਜੁੜੀ ਵਧੇਰੇ ਜਾਣਕਾਰੀ ਲਈ ਇਨਸਾਈਟ ਦੀ ਟੀਮ ਇਨ੍ਹਾਂ ਭੂਚਾਲਾਂ 'ਤੇ ਅਧਿਐਨ ਕਰ ਰਹੀ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement